Home » Uncategorized » ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀਏਸੀ, ਅਗਜੈਕਟਿਵ, ਜਿ਼ਲ੍ਹਾ ਪ੍ਰਧਾਨਾਂ, ਯੂਥ ਵਿੰਗ, ਕਿਸਾਨ ਵਿੰਗ ਅਤੇ ਇਸਤਰੀ ਵਿੰਗ ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਦੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੰਗਾਮੀ ਮੀਟਿੰਗ 27 ਮਈ : ਜਥੇ. ਬਲਕਾਰ ਸਿੰਘ ਭੁੱਲਰ (ਪੀਏਸੀ) ਮੈਂਬਰ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀਏਸੀ, ਅਗਜੈਕਟਿਵ, ਜਿ਼ਲ੍ਹਾ ਪ੍ਰਧਾਨਾਂ, ਯੂਥ ਵਿੰਗ, ਕਿਸਾਨ ਵਿੰਗ ਅਤੇ ਇਸਤਰੀ ਵਿੰਗ ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਦੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੰਗਾਮੀ ਮੀਟਿੰਗ 27 ਮਈ : ਜਥੇ. ਬਲਕਾਰ ਸਿੰਘ ਭੁੱਲਰ (ਪੀਏਸੀ) ਮੈਂਬਰ

ਚੰਡੀਗੜ੍ਹ 22 ਮਈ (ਚਰਨ ਸਿੰਘ ਮੈਣ ਮਾਜਰੀ : “ਮੌਜੂਦਾ ਚੋਣ ਪ੍ਰਬੰਧ ਅਤੇ ਐਸ.ਆਈ.ਆਰ. ਦੋਸ਼ਪੂਰਨ ਪ੍ਰਣਾਲੀ ਜਿਸ ਅਧੀਨ ਹੁਕਮਰਾਨ ਅਕਸਰ ਹੀ ਵਿਰੋਧੀ ਪਾਰਟੀਆ ਦੀਆਂ ਲੱਖਾਂ ਦੀ ਗਿਣਤੀ ਵਿਚ ਵੋਟਾਂ ਕੱਟਕੇ ਚੋਣਾਂ ਕਰਵਾਉਣ ਦੀ ਗੱਲ ਕਰਦੇ ਹਨ। ਉਸ ਦੋਸਪੂਰਨ ਚੋਣ ਪ੍ਰਣਾਲੀ ਅਤੇ ਚੋਣ ਕਮਿਸਨ ਦੇ ਪੱਖਪਾਤੀ ਭੂਮਿਕਾ ਨੂੰ ਲੈਕੇ ਅਤੇ ਆਉਣ ਵਾਲੀਆ ਪੰਜਾਬ ਦੀਆਂ 2027 ਦੀਆਂ ਚੋਣਾਂ ਨੂੰ ਮੱਦੇਨਜਰ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਪੀ.ਏ.ਸੀ ਮੈਬਰਾਨ, ਅਗਜੈਕਟਿਵ ਮੈਬਰਾਨ, ਜਿ਼ਲ੍ਹਾ ਪ੍ਰਧਾਨਾਂ, ਯੂਥ ਵਿੰਗ, ਕਿਸਾਨ ਵਿੰਗ ਅਤੇ ਇਸਤਰੀ ਵਿੰਗ ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਦੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਇਕ ਹੰਗਾਮੀ ਮੀਟਿੰਗ ਰੱਖੀ ਗਈ ਹੈ । ਜਿਸਦੀ ਪ੍ਰਧਾਨਗੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਰਨਗੇ। ਸਮੁੱਚੇ ਮੈਬਰਾਨ, ਜਿ਼ਲ੍ਹਾ ਪ੍ਰਧਾਨਾਂ, ਯੂਥ ਵਿੰਗ, ਇਸਤਰੀ ਵਿੰਗ ਦੇ ਪ੍ਰਧਾਨਾਂ ਅਤੇ ਪੰਜਾਬ ਅਤੇ ਜਿ਼ਲ੍ਹਾ ਪੱਧਰ ਦੇ ਸਭ ਅਹੁਦੇਦਾਰਾਂ ਨੂੰ 27 ਮਈ ਨੂੰ ਸਹੀ 11 ਵਜੇ ਮੀਟਿੰਗ ਸਥਾਂਨ ‘ਤੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।” ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਜਥੇਦਾਰ ਬਲਕਾਰ ਸਿੰਘ ਭੁੱਲਰ ਪੀਏਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੇ ਪੰਜਾਬ ਅਤੇ ਜਿ਼ਲ੍ਹਾ ਪੱਧਰ ਦੇ ਅਹੁਦੇਦਾਰਾਂ ਦੀ ਇਕ ਅਤਿ ਜਰੂਰੀ ਮੀਟਿੰਗ ਹੋਣ ਦਾ ਸੱਦਾ ਦਿੰਦੇ ਹੋਏ ਅਤੇ ਸਭ ਮੈਬਰਾਨ ਨੂੰ ਬਿਨ੍ਹਾਂ ਕਿਸੇ ਦੇਰੀ ਦੇ 11 ਵਜੇ ਪਹੁੰਚਣ ਦੀ ਅਪੀਲ ਕਰਦੇ ਹੋਏ ਦਿੱਤੀ।

Leave a Reply

Your email address will not be published. Required fields are marked *