Translate Your Language

October 5, 2026 6:31 pm

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਪਟਿਆਲਾ ਦੀ ਖੁਸ਼ੀ ਕੋਹਲੀ ‘ਨਿੱਕਾ ਸਟਾਰ ਡਾਂਸ ਮੁਕਾਬਲੇ’ ਦੀ ਜੇਤੂ ਬਣੀ

ਪਟਿਆਲਾ ਦੀ ਖੁਸ਼ੀ ਕੋਹਲੀ ‘ਨਿੱਕਾ ਸਟਾਰ ਡਾਂਸ ਮੁਕਾਬਲੇ’ ਦੀ ਜੇਤੂ ਬਣੀ

ਸਮਰਾਲਾ, 5 ਅਕਤੂਬਰ (ਸੁਰਜੀਤ ਸਿੰਘ) ਯੰਗਜ਼ ਬੀਟਸ ਕਲੱਬ ਵੱਲੋਂ ਪਟਿਆਲਾ ਦੇ ਰੇਲਵੇ ਆਡੀਟੋਰੀਅਮ ਵਿਖੇ ‘ਨਿੱਕਾ ਸਟਾਰ ਸੀਜ਼ਨ-6 ਡਾਂਸ ਮੁਕਾਬਲੇ’ ਦਾ ਸਫਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 90 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਸਮੇਤ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੂੰ ਦੋ ਉਮਰ ਵਰਗਾਂ (5 ਤੋਂ 10 ਸਾਲ ਅਤੇ 11 ਤੋਂ 15 ਸਾਲ) ਵਿੱਚ ਵੰਡਿਆ ਗਿਆ ਸੀ।
ਸ਼ਿਵਾਲਿਕ ਪਬਲਿਕ ਸਕੂਲ ਅਤੇ ਵਾਰਵੀ ਡਾਂਸ ਅਕੈਡਮੀ ਦੀ ਵਿਦਿਆਰਥਣ ਖੁਸ਼ੀ ਕੋਹਲੀ ਨੇ 5 ਤੋਂ 10 ਸਾਲ ਦੇ ਉਮਰ ਵਰਗ ਵਿੱਚ ‘ਨਿੱਕਾ ਸਟਾਰ ਸੀਜ਼ਨ-6’ ਮੁਕਾਬਲੇ ਦਾ ਖਿਤਾਬ ਜਿੱਤਿਆ, ਜਦਕਿ ਗੁਰਅੰਸ਼ ਫਸਟ ਰਨਰ-ਅੱਪ ਅਤੇ ਆਰਾਧਿਆ ਸੈਕਿੰਡ ਰਨਰ-ਅੱਪ ਰਹੀ। ਨਵਨੀਤ ਕੌਰ ਨੇ 11 ਤੋਂ 15 ਸਾਲ ਦੇ ਉਮਰ ਵਰਗ ਵਿੱਚ ‘ਨਿੱਕਾ ਸਟਾਰ ਸੀਜ਼ਨ-6’ ਦਾ ਖਿਤਾਬ ਜਿੱਤਿਆ। ਇਸ ਵਰਗ ਵਿੱਚ ਅਦਿਤੀ ਸ਼ਰਮਾ ਫਸਟ ਰਨਰ-ਅੱਪ ਅਤੇ ਜੈਨਾ ਮੁੰਜਾਲ ਸੈਕਿੰਡ ਰਨਰ-ਅੱਪ ਰਹੀ।
ਈਸਟਵੁੱਡ ਪਬਲਿਕ ਸਕੂਲ ਅਤੇ ਵਾਰਵੀ ਡਾਂਸ ਅਕੈਡਮੀ ਦੀ ਵਿਦਿਆਰਥਣ ਈਸ਼ਾ ਨੂੰ 5 ਤੋਂ 10 ਸਾਲ ਦੇ ਉਮਰ ਵਰਗ ਅਤੇ ਸੁਖਰਾਜ ਨੂੰ 11 ਤੋਂ 15 ਸਾਲ ਦੇ ਉਮਰ ਵਰਗ ਵਿੱਚ ਇਸ ਸੀਜ਼ਨ ਦਾ ਸਰਵੋਤਮ ਡਾਂਸਰ ਐਲਾਨਿਆ ਗਿਆ।
ਯੰਗਜ਼ ਬੀਟ ਕਲੱਬ ਦੇ ਪ੍ਰਧਾਨ ਹਰਵਿੰਦਰ ਬੀਰ ਸਿੰਘ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ‘ਨਿੱਕਾ ਸਟਾਰ-6’ ਨੂੰ ਸ਼ਾਨਦਾਰ ਸਫਲਤਾ ਦਿਵਾਉਣ ਲਈ ਸਾਰੇ ਪ੍ਰਤੀਭਾਗੀਆਂ, ਮਾਪਿਆਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ

Leave a Reply

Your email address will not be published. Required fields are marked *