Home » Uncategorized » ਪੰਜਾਬ ਨਗਰ ਨਿਗਮ ਦੀਆਂ 26 ਮਈ ਨੂੰ ਹੋ ਰਹੀਆਂ ਚੋਣਾਂ ਸਥਾਨਕ ਸਰਕਾਰਾਂ ਦੀ ਰਾਜਨੀਤੀ ਦਾ ਰੁੱਖ ਤੈਅ ਕਰਨ ‘ਚ ਨਿਭਾਉਣਗੀਆਂ ਅਹਿਮ ਭੂਮਿਕਾ…

ਪੰਜਾਬ ਨਗਰ ਨਿਗਮ ਦੀਆਂ 26 ਮਈ ਨੂੰ ਹੋ ਰਹੀਆਂ ਚੋਣਾਂ ਸਥਾਨਕ ਸਰਕਾਰਾਂ ਦੀ ਰਾਜਨੀਤੀ ਦਾ ਰੁੱਖ ਤੈਅ ਕਰਨ ‘ਚ ਨਿਭਾਉਣਗੀਆਂ ਅਹਿਮ ਭੂਮਿਕਾ…

ਸੂਬੇ ਦੀ ਸਿਆਸਤ ਲਈ ਮਹੱਤਵਪੂਰਨ ਮੰਨੀਆਂ ਜਾਂਦੀਆਂ ਨਗਰ ਨਿਗਮ ਚੋਣਾਂ ਲਈ 7555 ਉਮੀਦਵਾਰ ਮੈਦਾਨ…

ਚੰਡੀਗੜ੍ਹ  22 ਮਈ (ਮੰਗਤ ਸਿੰਘ ਸੈਦਪੁਰ) : 26 ਮਈ ਨੂੰ ਹੋਣ ਵਾਲੀਆਂ ਇਹ ਚੋਣਾਂ ਪੰਜਾਬ ਦੀਆਂ ਸਥਾਨਕ ਸਰਕਾਰਾਂ ਦੀ ਰਾਜਨੀਤੀ ਦਾ ਰੁਖ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਅਤੇ ਸਾਰੇ ਉਮੀਦਵਾਰਾਂ ਦੀ ਵਿਸਥਾਰਪੂਰਵਕ ਸੂਚੀ ਜਾਰੀ ਕਰ ਦਿੱਤੀ ਗਈ। ਪੰਜਾਬ ਰਾਜ ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿੱਚ 26 ਮਈ 2026 ਨੂੰ ਹੋਣ ਵਾਲੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹ ਚੋਣਾਂ ਸੂਬੇ ਦੀ ਸਿਆਸਤ ਲਈ ਕਾਫੀ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਵੱਡੀ ਗਿਣਤੀ ਵਿੱਚ ਆਪਣੇ ਉਮੀਦਵਾਰ ਖੜੇ ਕੀਤੇ ਹਨ।.ਚੋਣ ਕਮਿਸ਼ਨ ਮੁਤਾਬਕ, ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ 1801 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਇੰਡੀਅਨ ਨੈਸ਼ਨਲ ਕਾਂਗਰਸ  ਦੇ 1550, ਭਾਰਤੀ ਜਨਤਾ ਪਾਰਟੀ ਦੇ 1316, ਅਤੇ ਸ਼੍ਰੋਮਣੀ ਅਕਾਲੀ ਦਲ ਦੇ 1251 ਉਮੀਦਵਾਰ ਮੈਦਾਨ ਵਿੱਚ ਹਨ। ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਦੇ 96 ਉਮੀਦਵਾਰ, 1528 ਆਜ਼ਾਦ ਉਮੀਦਵਾਰ, ਅਤੇ 13 ਹੋਰ ਉਮੀਦਵਾਰ ਵੀ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਚ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਇਹ ਵੀ ਸਪਸ਼ਟ ਕਰਨਗੀਆਂ ਕਿ 2027 ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਸ ਪਾਰਟੀ ਨੂੰ ਬਹੁਮਤ ਮਿਲੇਗਾ ਜਾਂ ਫਿਰ ਗੱਠ ਜੋੜ ਸਰਕਾਰ ਬਣੇਗੀ। ਕਿਉਂਕਿ ਪੰਚਾਇਤ ਨਗਰ ਨਿਗਮ ਨਗਰ ਕੌਂਸਲ ਦੇ ਉਮੀਦਵਾਰਾਂ ਦੀ ਜਿੱਤ ਕਿਸ ਪਾਰਟੀ ਦੀ ਹੋਈ ਹੈ ਅਤੇ ਵੋਟਰ ਕਿਸ ਪਾਰਟੀ ਨੂੰ ਜਿਆਦਾ ਅਹਿਮੀਅਤ ਦਿੰਦੇ ਹਨ। ਇਹਨਾਂ ਚੋਣਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ।

Leave a Reply

Your email address will not be published. Required fields are marked *