Home » Uncategorized » ਕੇਜਰੀਵਾਲ ਦੀ ਇਮਾਨਦਾਰੀ ‘ਤੇ ਲੱਗੀ ਅਦਾਲਤੀ ਮੋਹਰ, ‘ਬੇਨਕਾਬ ਹੋਈ ਮੋਦੀ-ਸ਼ਾਹ ਦੀ ਸਿਆਸੀ ਲੀਕ ਸਟੇਟ ਨੂੰ ਵੰਡ ਦੀ ਨੀਤੀ ਤੇ ਚਲਦੀ ਡਬਲ ਜਾਂ ਟਰਿਪਲ ਇੰਜਨ ਵਾਲੇ ਰਾਜਨੀਤੀ ਦੀ ਨਹੀਂ ਸਗੋਂ ਦੇਸ਼ ਭਗਤੀ ਦੇ ਇੰਜਨ ਦੀ ਲੋੜ : ਮੁੱਖ ਮੰਤਰੀ ਭਗਵੰਤ ਮਾਨ

ਕੇਜਰੀਵਾਲ ਦੀ ਇਮਾਨਦਾਰੀ ‘ਤੇ ਲੱਗੀ ਅਦਾਲਤੀ ਮੋਹਰ, ‘ਬੇਨਕਾਬ ਹੋਈ ਮੋਦੀ-ਸ਼ਾਹ ਦੀ ਸਿਆਸੀ ਲੀਕ ਸਟੇਟ ਨੂੰ ਵੰਡ ਦੀ ਨੀਤੀ ਤੇ ਚਲਦੀ ਡਬਲ ਜਾਂ ਟਰਿਪਲ ਇੰਜਨ ਵਾਲੇ ਰਾਜਨੀਤੀ ਦੀ ਨਹੀਂ ਸਗੋਂ ਦੇਸ਼ ਭਗਤੀ ਦੇ ਇੰਜਨ ਦੀ ਲੋੜ : ਮੁੱਖ ਮੰਤਰੀ ਭਗਵੰਤ ਮਾਨ

ਭਾਜਪਾ ਨੇ ਨਫਰਤ ਅਤੇ ਵੰਡ ਦੇ ਏਜੰਡੇ ਨੂੰ ਕੀਤਾ ਉਤਾਸਾਹਿਤ ਲੋਕਤੰਤਰ ਢੰਗ ਦੇ ਲਈ ਚੁਣੇ ਸਿਆਸੀ ਵਿਰੋਧੀਆਂ ਚ ਅਸਹਿਮਤੀ ਅਤੇ ਲਾਲਚ ਰਾਹੀਂ ਚੋਣ ਨੂੰ ਫਰੀਜ ਕਰਕੇ ਚੋਣਾਂ ‘ਚ ਕਰਦੇ ਹੇਰਾਫੇਰੀ 

ਚੰਡੀਗੜ੍ਹ 27 ਫਰਵਰੀ (ਮੰਗਤ ਸਿੰਘ ਸੈਦਪੁਰ) : ਅਰਵਿੰਦ ਕੇਜਰੀਵਾਲ ਦੇਸ਼ ਲਈ ਰੋਏ ਸਨ ਕਿਉਂਕਿ ਦੇਸ਼ ਦੀ ਹਾਲਤ ਹਰ ਗੁਜ਼ਰਦੇ ਦਿਨ ਨਾਲ ਬਦਤਰ ਹੁੰਦੀ ਜਾ ਰਹੀ ਹੈ। ਇੱਕ ਇਮਾਨਦਾਰ ਆਦਮੀ ਨਾਲ ਅਜਿਹਾ ਸਲੂਕ ਵਾਜਬ ਨਹੀਂ ਹੈ। ਅੱਜ ਭਾਰਤ ਨੂੰ ਪ੍ਰਚਲਿਤ ਮੁਸ਼ਕਲਾਂ ਤੋਂ ਬਾਹਰ ਕੱਢਣ ਲਈ ਸਿਰਫ਼ ਦੇਸ਼ ਭਗਤੀ ਦੇ ਇੰਜਣ ਦੀ ਲੋੜ ਹੈ। ਸੱਤਾ ਵਿੱਚ ਬੈਠੇ ਲੋਕ ਦੇਸ਼ ਵਿੱਚ ਡਬਲ ਇੰਜਣ ਜਾਂ ਟ੍ਰਿਪਲ ਇੰਜਣ ਸਰਕਾਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਨ੍ਹਾਂ ਦੀ ਬਿਲਕੁੱਲ ਵੀ ਜ਼ਰੂਰਤ ਨਹੀਂ ਹੈ।”ਇੱਕ ਵੀਡੀਓ ਸੰਦੇਸ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਇਹ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ 23 ਹੋਰਾਂ ਨੂੰ ਬਰੀ ਕਰ ਦਿੱਤਾ ਹੈ ਜਿਨ੍ਹਾਂ ਖ਼ਿਲਾਫ਼ ਸੀਬੀਆਈ ਨੇ ਗਲਤ ਤਰੀਕੇ ਨਾਲ ਕੇਸ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਵਿਰੁੱਧ ਇਹ ਕੇਸ ਕੇਂਦਰ ਸਰਕਾਰ ਵੱਲੋਂ ਆਮ ਆਦਮੀ ਪਾਰਟੀ, ਜੋ ਆਪਣੇ ਚੰਗੇ ਕੰਮਾਂ ਨਾਲ ਦੇਸ਼ ਭਰ ‘ਚ ਆਪਣਾ ਆਧਾਰ ਫੈਲ ਰਹੀ ਹੈ, ਨੂੰ ਰੋਕਣ ਦੀ ਨਿਰਾਸ਼ਾਜਨਕ ਕੋਸ਼ਿਸ਼ ਸੀ। ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਹੁਕਮ ਇਸ ਗੱਲ ਦਾ ਪ੍ਰਮਾਣ ਹੈ ਕਿ ਹਨੇਰੀ ਰਾਤ, ਭਾਵੇਂ ਉਹ ਕਿੰਨੀ ਵੀ ਲੰਬੀ ਕਿਉਂ ਨਾ ਹੋਵੇ, ਖਤਮ ਜ਼ਰੂਰ ਹੁੰਦੀ ਹੈ ਅਤੇ ਸਦਾ ਸੱਚਾਈ ਤੇ ਰੌਸ਼ਨੀ ਦੀ ਜਿੱਤ ਹੁੰਦੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, “ਅਰਵਿੰਦ ਕੇਜਰੀਵਾਲ ਇੱਕ ਅਜਿਹੇ ਵਿਅਕਤੀ ਹਨ ਜਿਹਨਾਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਦਿੱਲੀ ਦੀ ਨੁਹਾਰ ਬਦਲ ਦਿੱਤੀ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿੱਚ ਸੱਤਾ ਸੰਭਾਲੀ, ਤਾਂ ਸਾਲਾਨਾ ਬਜਟ 30,000 ਕਰੋੜ ਰੁਪਏ ਸੀ ਅਤੇ ਆਮ ਆਦਮੀ ਅਧੀਨ ਦਿਲੀ ਦਾ ਆਖਰੀ ਬਜਟ 66,000 ਕਰੋੜ ਰੁਪਏ ਸੀ। ਲੋਕਾਂ ਨੂੰ ਮੁਫ਼ਤ ਬਿਜਲੀ, ਵਿਸ਼ਵ ਪੱਧਰੀ ਸਕੂਲ, ਮੁਹੱਲਾ ਕਲੀਨਿਕ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ‘ਤੇ ਇੱਕ-ਇੱਕ ਪੈਸਾ ਪੂਰੀ ਸਮਝਦਾਰੀ ਨਾਲ ਖਰਚ ਕੀਤਾ ਗਿਆ।” ਅਰਵਿੰਦ ਕੇਜਰੀਵਾਲ ਅਤੇ ਪਾਰਟੀ ਲਈ ਅਰਦਾਸ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਮ ਲੋਕਾਂ ਦੀਆਂ ਅਰਦਾਸਾਂ/ਪ੍ਰਾਰਥਨਾਵਾਂ ਦਾ ਹੀ ਚਮਤਕਾਰ ਹੈ ਜੋ ਇਹ ਇਮਾਨਦਾਰ ਆਗੂਆਂ ਅੱਜ ਬਾ-ਇੱਜ਼ਤ ਬਰੀ ਹੋ ਗਏ ਹਨ। ਅਦਾਲਤ ਦੇ ਹੁਕਮ ਨੇ ਸੀਬੀਆਈ ਦੇ ਕੰਮਕਾਜ ‘ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ, ਜੋ ਆਪਣੇ ਆਕਾਵਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ। ਇਸਨੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਵਿੱਚ ਸੱਤਾਧਾਰੀ ਲੋਕਾਂ ਦੁਆਰਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਪਰਦਾਫਾਸ਼ ਕੀਤਾ ਹੈ। ਦਿੱਲੀ ਵਿੱਚ ਹੋਏ ਰਾਜਨੀਤਿਕ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਸਿਰਫ਼ ਚੋਣਾਂ ਜਿੱਤਣ ਲਈ, ਆਮ ਆਦਮੀ ਪਾਰਟੀ ਦੀ ਸਾਰੀ ਦੀ ਸਾਰੀ ਉੱਚ-ਪੱਧਰੀ ਲੀਡਰਸ਼ਿਪ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਲਾਖਾਂ ਪਿੱਛੇ ਸੁੱਟ ਦਿੱਤਾ ਸੀ। ਅਦਾਲਤ ਦੇ ਅੱਜ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਇਮਾਨਦਾਰ ਆਦਮੀ ਹਨ ਜੋ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ ਕਿਉਂਕਿ ਉਹ ਸਿਰਫ਼ ਸੱਚ ਦੇ ਰਾਹ ‘ਤੇ ਚੱਲਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਦਾ ਹਰ ਵਲੰਟੀਅਰ ਸਿਰਫ਼ ਲੋਕਾਂ ਦੀ ਸੇਵਾ ਲਈ ਹੀ ਰਾਜਨੀਤੀ ‘ਚ ਆਇਆ ਹੈ, ਕਿਉਂਕਿ ਜੇ ਪੈਸੇ ਪੱਖੋਂ ਦੇਖੀਏ ਤਾਂ ਉਹ ਪਹਿਲਾਂ ਹੀ ਆਪਣੇ-ਆਪਣੇ ਖੇਤਰਾਂ ਵਿੱਚ ਚੰਗੀ ਕਮਾਈ ਕਰ ਰਹੇ ਸਨ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੀਨੀਅਰ ‘ਆਪ’ ਨੇਤਾ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਹੋਰਾਂ ਵਿਰੁੱਧ ਆਬਕਾਰੀ ਨੀਤੀ ਮਾਮਲੇ ਵਿੱਚ ਅਦਾਲਤ ਵੱਲੋਂ ਦੋਸ਼ਾਂ ਨੂੰ ਰੱਦ ਕੀਤੇ ਜਾਣ ਨਾਲ ਪਾਰਟੀ ਦੇ ਸਟੈਂਡ ‘ਤੇ ਦ੍ਰਿੜ ਮੋਹਰ ਲੱਗੀ ਹੈ, ਜਿਸ ਵਿੱਚ ਪਾਰਟੀ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਹੋਰ ਕੇਂਦਰੀ ਏਜੰਸੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰ ਸਰਕਾਰ ਦੀਆਂ ਕਠਪੁਤਲੀਆਂ ਬਣ ਕੇ ਕੰਮ ਕਰ ਰਹੀਆਂ ਹਨ। ਰਵਾਇਤੀ ਸਿਆਸੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਤੋਂ ਈਰਖਾ ਕਰਦੀਆਂ ਹਨ ਕਿਉਂਕਿ ਅਸੀਂ ਹਮੇਸ਼ਾ ਆਮ ਆਦਮੀ ਦੀ ਭਲਾਈ ਦਾ ਏਜੰਡਾ ਲੈ ਕੇ ਚਲਦੇ ਹਾਂ ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਭਾਜਪਾ ਆਪਣੇ ਸੱਤਾ ਦੇ ਦਿਨਾਂ ਦੌਰਾਨ ਰੋਟੇਸ਼ਨ ਦੇ ਆਧਾਰ ਤੇ ਸੱਤਾ ਦਾ ਆਨੰਦ ਮਾਣਦੀਆਂ ਹਨ ਅਤੇ ਇੱਕ ਦੂਜੇ ਦੇ ਹਿੱਤਾਂ ਨੂੰ ਸੁਰੱਖਿਤ ਰੱਖਦਿਆਂ ਦਸਤਾਨਾ ਮੈਚ ਖੇਡਦੀਆਂ ਹਨ ਜਿਨਾਂ ਨੇ ਆਪਣੀ ਆਪਣੀ ਬਾਰੀ ਅਨੁਸਾਰ ਦੇਸ਼ ਅਤੇ ਇਸ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਉਹਨਾਂ ਕਿਹਾ ਕਿ ਗੰਦਾ ਨਾਟਕ ਉਦੋਂ ਬੰਦ ਹੋ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਨੇ ਦੇਸ਼ ਦੀ ਰਾਜਧਾਨੀ ਦੇ ਕੇਂਦਰ ਵਿੱਚ ਕਦਮ ਰੱਖਿਆ ਜੋ ਇਹ ਪਾਰਟੀਆਂ ਕਦੇ ਨਹੀਂ ਚਾਹੁੰਦੀਆਂ ਸਨ ਕਿ ਅਜਿਹਾ ਹੋਵੇ ਉਹਨਾਂ ਕਿਹਾ ਕਿ ਜੇ ਕੋਈ ਭਰਿਸ਼ਟਾਚਾਰ ਅਤੇ ਇਹਨਾਂ ਪਾਰਟੀਆਂ ਦੇ ਘਨੋਣੇ ਕਾਰਨਾਮਿਆਂ ਵਿਰੁੱਧ ਆਵਾਜ਼ ਉਠਾਉਂਦਾ ਹੈ ਉਸ ਨੂੰ ਇਹਨਾਂ ਭਰਿਸ਼ਟਾਚਾਰੀ ਲੋਕਾਂ ਜਿਨਾਂ ਦੀਆਂ ਜੜਾਂ ਹਰ ਪਾਸੇ ਫੈਲੀਆਂ ਹੋਈਆਂ ਹਨ ਇਮਾਨਦਾਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਹਨਾਂ ਤੇ ਝੂਠੇ ਕੇਸ ਪਾਉਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕਾਂ ਤੋਂ ਵੋਟਾਂ ਮੰਗਣ ਦੀ ਵੋਟਾਂ ਦਾ ਆਪਣਾ ਡਾਟਾਬੇਸ ਬਣਾ ਕੇ ਲੋਕਤੰਤਰ ਨੂੰ ਢਾਹ ਲਗਾਉਣ ਦੇ ਇੱਕ ਚਾਲ ਹੈ ਜਨਤਾ ਅੱਗੇ ਹੱਥ ਜੋੜ ਕੇ ਉਹਨਾਂ ਤੋ ਵੋਟਾਂ ਮੰਗਣ ਦੀ ਬਜਾਏ  ਕੇਂਦਰ ਸਰਕਾਰ ਨੇ ਇਹ ਰਣਨੀਤੀ ਤਿਆਰ ਕੀਤੀ ਹੈ ਜਿੱਥੇ ਇਹਨਾਂ ਵੋਟਰਾਂ ਨੂੰ ਵਰਤੋਂ ਕਿਸੇ ਵੀ ਸੂਬੇ ਵਿੱਚ ਆਖਰੀ ਆਪਣੀ ਪਾਰਟੀ ਦੀ ਜਿੱਤ ਲਈ ਹੇਰਾ ਫੇਰੀ ਕਰਨ ਲਈ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਇਹ ਦੇਸ਼ ਇਸਦੇ ਲੋਕ ਅਤੇ ਇੱਥੋਂ ਤੱਕ ਕਿ ਲੋਕਤੰਤਰ ਲਈ ਵੀ ਬੇਹੱਦ ਘਾਤਕ ਹਨ ਭਾਰਤੀ ਆਜ਼ਾਦੀ ਸੰਗਰਾਮ ਦੇ ਨਾਇਕ ਕੇਂਦਰ ਦੇ ਇਸ ਵਤੀਰੇ ਤੋਂ ਨਰਾਜ਼ ਹੋਣਗੇ ਉਹਨਾਂ ਕਿਹਾ ਕਿ ਹਰ ਦੇਸ਼ ਭਗਤ ਚਾਹੁੰਦਾ ਹੈ ਉਹਨਾਂ ਦਾ ਦੇਸ਼ ਮੋਰੀ ਬਣੇ ਅਤੇ ਮੋਦੀ ਸ਼ਾਹ ਦੀ ਜੋੜੀ ਦੀਆਂ ਹੇਰ ਹੇਰਾ ਫੇਰੀਆਂ ਗਵਾਹ ਨਾ ਬਣੇ । ਕੇਂਦਰ ਵੱਲੋਂ ਦੇਸ਼ ਨੂੰ ਚਲਾਉਣ ਦੇ ਤਰੀਕਿਆਂ ਬਾਰੇ ਹਰ ਇਮਾਨਦਾਰ ਦੇਸ਼ਵਾਸੀ ਵੱਲੋਂ ਇਤਰਾਜ਼ ਕੀਤਾ ਜਾਂਦਾ ਹੈ ਉਹਨਾਂ ਨੂੰ ਆਪਣੇ ਨਿਜੀ ਸਿਆਸੀ ਹਿੱਤਾਂ ਲਈ ਦੇਸ਼ ਨੂੰ ਸੰਪ੍ਰਦਾਇਕ ਲੀਹਾਂ ਤੇ ਵੰਡਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦੇ ਹੱਕ ਵਿੱਚ ਨਹੀਂ ਹੈ।

Leave a Reply

Your email address will not be published. Required fields are marked *