Home » Uncategorized » ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਕਰਾਇਆ ਗਿਆ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮਾਸਕ ਕਵੀ ਦਰਬਾਰ

ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਕਰਾਇਆ ਗਿਆ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮਾਸਕ ਕਵੀ ਦਰਬਾਰ

ਚੰਡੀਗੜ੍ਹ/ਸਰੀ, 26 ਫਰਵਰੀ (ਮੰਗਤ ਸਿੰਘ ਸੈਦਪੁਰ) : ਮਾਂ ਬੋਲੀ ਪੰਜਾਬੀ ਦੇ ਰੰਗ ਵਿੱਚ ਰੰਗਿਆ ਮਾਸਕ ਕਵੀ ਦਰਬਾਰ ਪ੍ਰੋਗਰਾਮ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਕਰਾਇਆ ਗਿਆ। ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸਰੀ ਦੇ ਨਾਮਵਰ ਕਵੀਆਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ । ਸਮਾਗਮ ਵਿੱਚ ਜ਼ਿਆਦਾਤਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਭਾਸ਼ਾ ਦੀ ਅਮੀਰੀ ਅਤੇ ਇਸ ਦੀ ਸੰਭਾਲ ਦਾ ਹੋਕਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਮਨਜੀਤ ਸਿੰਘ ਮੱਲ੍ਹਾ ਨੇ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ। ਇਸ ਮੌਕੇ ਅਵਤਾਰ ਸਿੰਘ ਬਰਾੜ, ਗੁਰਦੇਵ ਸਿੰਘ ਦਰਦੀ, ਇੰਦਰਜੀਤ ਸਿੰਘ ਧਾਮੀ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ ਅਟਵਾਲ, ਦਵਿੰਦਰ ਕੌਰ ਜੋਹਲ, ਬੀਬੀ ਇੰਦਰਜੀਤ ਕੌਰ ਸੰਧੂ, ਪਵਿੱਤਰ ਕੌਰ ਬਰਾੜ, ਕੁਲਵੰਤ ਸਿੰਘ ਸਿਰੋਤਾ, ਸਵਰਨਜੀਤ ਸਿੰਘ ਸੰਧੂ, ਸੰਤੋਖ ਸਿੰਘ, ਗੁਰਮੀਤ ਸਿੰਘ ਕਾਲਕਟ, ਅਮਰੀਕ ਸਿੰਘ ਲੇਹਲ, ਸਵਰਨ ਸਿੰਘ ਚਾਹਲ, ਬੀਬੀ ਜਸਵੰਤ ਰਾਣਾ ਅਤੇ ਬੀਬੀ ਅਮਰਜੀਤ ਕੌਰ ਸਮੇਤ ਕਈ ਹੋਰਨਾਂ ਨੇ ਆਪਣੀਆਂ ਭਾਵਪੂਰਕ ਰਚਨਾਵਾਂ ਪੇਸ਼ ਕੀਤੀਆਂ । ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸ. ਲੇਹਲ ਵੱਲੋਂ ਆਪਣੇ ਚੈਨਲਾਂ ‘ਸਿੱਧੀ ਗੱਲ’ ਅਤੇ ‘ਲਿਸ਼ਕਾਰਾ’ ਰਾਹੀਂ ਕੀਤੇ ਜਾ ਰਹੇ ਪ੍ਰਚਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਸੰਸਥਾ ਵੱਲੋਂ 25-26 ਮਈ, 2026 ਨੂੰ ਬਜ਼ੁਰਗਾਂ ਲਈ ਓਕਾਨਾਗਨ ਲੇਕ (ਕਲੋਨਾ) ਦਾ ਟੂਰ ਉਲੀਕਿਆ ਗਿਆ ਹੈ। ਜਾਣ ਦੇ ਚਾਹਵਾਨ ਮੈਂਬਰ 20 ਮਾਰਚ ਤੱਕ ਆਪਣੇ ਨਾਮ ਦਫ਼ਤਰ ਵਿੱਚ ਲਿਖਵਾ ਸਕਦੇ ਹਨ। ਸਮਾਗਮ ਦੌਰਾਨ ਚਾਹ-ਪਾਣੀ ਦੀ ਸੇਵਾ ਸਵਰਗੀ ਸੁਰਿੰਦਰ ਸਿੰਘ ਕਲੇਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪੜ-ਦੋਹਤੇ ਦੀ ਖੁਸ਼ੀ ਵਿੱਚ ਬੜੇ ਚਾਅ ਨਾਲ ਕੀਤੀ ਗਈ, ਜਿਸ ਵਿੱਚ ਸ. ਕਲੇਰ ਦੀ ਸਪੁੱਤਰੀ ਨੇ ਵੀ ਹਾਜ਼ਰੀ ਭਰੀ।ਇਸ ਕਵੀ ਦਰਬਾਰ ਵਿੱਚ ਸੀਨੀਅਰ ਪੱਤਰਕਾਰ ਨਿਰੰਜਨ ਸਿੰਘ ਲੇਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਗੀਤਕਾਰ ਤੇ ਗਾਇਕ ਗੁਰਦੇਵ ਸਿੰਘ ਦਰਦੀ ਦਾ ਨਵਾਂ ਪੋਸਟਰ ‘ਮੇਰੀ ਮਾਂ ਬੋਲੀ ਪੰਜਾਬੀ’ ਵੀ ਲੋਕ-ਅਰਪਣ ਕੀਤਾ ਗਿਆ।

Leave a Reply

Your email address will not be published. Required fields are marked *