Home » Uncategorized » ਪ੍ਰਾਚੀਨ ਸ਼੍ਰੀ ਸਤਿਆ ਨਰਾਇਣ ਮੰਦਰ ਮਟੌਰ ‘ਚ ਮੂਰਤੀ ਸਥਾਪਿਤ ਸਮਾਗਮ ‘ਚ ਉੱਘੇ ਸਮਾਜ ਸੇਵੀ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਲ

ਪ੍ਰਾਚੀਨ ਸ਼੍ਰੀ ਸਤਿਆ ਨਰਾਇਣ ਮੰਦਰ ਮਟੌਰ ‘ਚ ਮੂਰਤੀ ਸਥਾਪਿਤ ਸਮਾਗਮ ‘ਚ ਉੱਘੇ ਸਮਾਜ ਸੇਵੀ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਫਰਵਰੀ (ਮੰਗਤ ਸਿੰਘ ਸੈਦਪੁਰ) : ਪ੍ਰਾਚੀਨ ਸ਼੍ਰੀ ਸਤਯ ਨਰਾਇਣ ਮੰਦਿਰ ਮਟੋਰ ਵਿਖੇ ਨਵ ਗ੍ਰਹਿ ਅਤੇ ਸ਼ਨੀ ਸ਼ੀਲਾ ਮੂਰਤੀ ਸਥਾਪਨਾ ਨੂੰ ਸਮਰਪਿਤ 17 ਫਰਵਰੀ ਤੋਂ 21 ਫਰਵਰੀ ਤੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ 17 ਫਰਵਰੀ ਨੂੰ ਕਲਸ ਯਾਤਰਾ ਕੱਢੀ ਗਈ ਅਤੇ 21 ਫਰਵਰੀ ਨੂੰ ਇਸ ਮੂਰਤੀ ਸਥਾਪਨਾ ਤੋਂ ਪਹਿਲਾਂ ਹਵਨ ਯੱਗ ਕਰਵਾਇਆ ਗਿਆ। ਜਿਸ ਵਿੱਚ ਮੋਹਾਲੀ ਦੇ ਉੱਘੇ ਸਮਾਜਸੇਵੀ ਅਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਕਾਂਗਰਸ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਹਵਨ ਕੁੰਡ ਵਿੱਚ ਆਹੂਤੀ ਪਾ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਇਸ ਮੌਕੇ ਪੰਡਿਤ ਸੋਹਣ ਸ਼ਾਸਤਰੀ ਮੁਖ ਪੁਜਾਰੀ ਪ੍ਰਾਚੀਨ ਸ੍ਰੀ ਸਤਿਆ ਨਾਰਾਇਣ ਮੰਦਰ ਮਟੋਰ ਮੋਹਾਲੀ ਨੇ ਆਪਣੇ ਗੁਰ ਗਿਆਨ ਰਾਹੀਂ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ। ਪਹਿਲਵਾਨ ਅਮਰਜੀਤ ਸਿੰਘ ਗਿੱਲ ਨੂੰ ਸ੍ਰੀ ਸਨਾਤਨ ਧਰਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਵਤਸ ਅਤੇ ਹੋਰ ਅਹੁਦੇਦਾਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਮੇਸ਼ ਸ਼ਰਮਾ, ਗੋਪਾਲ ਕ੍ਰਿਸ਼ਨ ਸ਼ਰਮਾ, ਗੁਰਬਖਸ਼ ਸਿੰਘ ਬਾਵਾ, ਜਤਿੰਦਰ ਬਾਂਸਲ,ਵਰਿਦਰ ਸ਼ਰਮਾ,ਰੋਕੀ ਸੋਹਾਣਾ, ਬਲਦੇਵ ਵਸ਼ਿਸ਼ਟ, ਕੁਲਦੀਪ ਚੰਦ,ਬਾਲ ਕਿਸ਼ਨ ਸ਼ਰਮਾ, ਸ੍ਰੀ ਲਕਸ਼ਮੀ ਨਰਾਇਣ ਮੰਦਿਰ 3 ਬੀ 2 ਦੇ ਪ੍ਰਧਾਨ ਪ੍ਰੇਮ ਕੁਮਾਰ ਸ਼ਰਮਾ, ਅਰਬਾਬ ਸਿੰਘ ਮਟੋਰ ਤੋਂ ਇਲਾਵਾ ਇਲਾਕੇ ਦੀ ਬਹੁਤ ਸਾਰੀ ਸੰਗਤ ਹਾਜ਼ਰ ਸੀ।ਭੰਡਾਰਾ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *