Home » Uncategorized » ਗੁਰਦੁਆਰਾ ਸ੍ਰੀ ਫਤਹਿ-ਏ-ਜੰਗ ਸਾਹਿਬ ਚੱਪੜਚਿੜੀ ਕਲਾਂ ਮੋਹਾਲੀ ਵਿਖੇ ਸ਼ਹੀਦੀ ਗੁਰਪੁੁੁਰਬ ਬੜ੍ਹੀ ਸ਼ਰਧਾ ਸਤਿਕਾਰ ਨਾਲ ਮਨਾਇਆ…

ਗੁਰਦੁਆਰਾ ਸ੍ਰੀ ਫਤਹਿ-ਏ-ਜੰਗ ਸਾਹਿਬ ਚੱਪੜਚਿੜੀ ਕਲਾਂ ਮੋਹਾਲੀ ਵਿਖੇ ਸ਼ਹੀਦੀ ਗੁਰਪੁੁੁਰਬ ਬੜ੍ਹੀ ਸ਼ਰਧਾ ਸਤਿਕਾਰ ਨਾਲ ਮਨਾਇਆ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਫਰਵਰੀ (ਮੰਗਤ ਸਿੰਘ ਸੈਦਪੁਰ) : ਖਾਲਸਾ ਰਾਜ ਦੇ ਪਹਿਲੇ ਸ਼ਾਸਕ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲ ਮਨਾਇਆ ਗਿਆ ਹੈ। ਲਾਸਾਨੀ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਫਤਹਿ-ਏ-ਜੰਗ ਸਾਹਿਬ ਚੱਪੜਚਿੜੀ ਕਲਾਂ ਮੋਹਾਲੀ ਵਿਖੇ ਕਰਵਾਇਆ ਗਿਆ। ਸਵੇਰੇ 09:00 ਵਜੇਂ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਗੁਰਮਤਿ ਸਮਾਗਮ ਆਰੰਭ ਕੀਤਾ ਗਿਆ। ਜਿਸ ਵਿੱਚ ਪੰਥ ਦੇ ਮਹਾਨ ਰਾਗੀ ਗਿਆਨੀ ਚਰਨਜੀਤ ਸਿੰਘ ਜੀ ਹੈੱਡ ਗ੍ਰੰਥੀ, ਭਾਈ ਬਲਦੇਵ ਸਿੰਘ ਰਾਗੀ ਜੱਥੇ, ਭਾਈ ਜ਼ਸਪਾਲ ਸਿੰਘ ਰਾਗੀ ਜੱਥੇ, ਇਸਤਰੀ ਸਤਿਸੰਗ ਜੱਥੇ, ਗਿਆਨੀ ਗੁਰਨਾਮ ਸਿੰਘ ਮੋਹੀ ਢਾਡੀ, ਭਾਈ ਚਰਨਜੀਤ ਸਿੰਘ ਜੀ ਰਸਨਹੇੜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਅਤੇ ਸ਼ਹੀਦੀ ਦਿਹਾੜੇ ਵਾਰੇ ਚਾਨਣਾ ਪਾਇਆ। ਇਸ ਮੌਕੇ ਸ੍. ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ, ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਪਰਵਿੰਦਰ ਸਿੰਘ ਸੋਹਾਣਾ ਜਿਲ੍ਹਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮਹਾਨ ਜਰਨੈਲ ਬਾਬਾ ਬੰਦਾ ਬਹਾਦਰ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਗਰੂਕ ਕਰਵਾਇਆ। ਇਸ ਸਮਾਗਮ ਵਿੱਚ ਸ. ਸੁਖਵਿੰਦਰ ਸਿੰਘ ਮੈਂਨੇਜਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਵੱਲੋ ਮੈਂਬਰ ਸਾਹਿਬਾਨ ਅਤੇ ਆਇਆ ਸੰਗਤਾਂ ਦਾ ਵਿਸ਼ੇਸ਼ ਤੌਰ :ਤੇ ਧੰਨਵਾਦ ਕੀਤਾ। ਸ. ਤਰਸੇਮ ਸਿੰਘ ਗੁਰਦੁਆਰਾ ਇੰਸਪੈਕਟਰ ਭਾਈ ਸੁਖਦੇਵ ਸਿੰਘ ਗ੍ਰੰਥੀ, ਸ. ਜਗਜੀਤ ਸਿੰਘ ਅਕਾਊਟੈਟ, ਮਨਪ੍ਰੀਤ ਸਿੰਘ ਖਜਾਨਚੀ ਅਤੇ ਇਲਾਕੇ ਦੀਆਂ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *