

ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਨਵੰਬਰ (ਚਰਨ ਸਿੰਘ ਮੈਣ ਮਾਜਰੀ) :ਪੰਜਾਬੀ ਕਲਚਰਲ ਅਤੇ ਵੈਲਫੇਅਰ ਸਟ ਐਸ ਏ ਐਸ ਨਗਰ ਵੱਲੋਂ ਸਵਰਗੀ ਸ. ਸ਼ੇਰ ਸਿੰਘ ਸਿੱਧੂ ਪੀਸੀਐਸ ਰਿਟ ਦੀ ਯਾਦ ਵਿੱਚ ਪਹਿਲਾ ਖੂਨਦਾਨ ਕੈਂਪ ਲਾਇਆ ਗਿਆ। ਜਿਸ ਵਿੱਚ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ- 32 ਅਤੇ ਰੋਟਰੀ ਬਲੱਡ ਬੈਂਕ ਸਟਰ 37 ਚੰਡੀਗੜ੍ਹ ਦੀਆਂ ਟੀਮਾਂ ਨੇ 231 ਯੂਨਿਟ ਖੂਨ ਇਕੱਤਰ ਕੀਤਾ। ਸਵਰਗੀ ਸ. ਸ਼ੇਰ ਸਿੰਘ ਦੇ ਪਰਿਵਾਰਕ ਮੈਂਬਰ ਗੁਰਸਿਮਰਨ ਸਿੰਘ ਸਿੱਧੂ, ਬਲਕਾਰ ਸਿੰਘ ਸਿੱਧੂ ਆਈਪੀਐਸ (ਰਿਟਾਇਰਡ), ਹਰਮੇਲ ਸਿੰਘ ਸਰਾਅ ਸਟੇਟ ਟਰਾਂਸਪੋਰਟ ਕਮਿਸ਼ਨਰ (ਰਿਟਾ.), ਗੁਰਮੰਦਰ ਸਿੰਘ ਪੀਸੀਐਸ, ਸਤਵੰਤ ਸਿੰਘ ਸਿੱਧੂ ਡੀਐਸਪੀ, ਸ. ਸਰਤਾਜ ਸਿੰਘ ਗਿੱਲ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ, ਇੰਦਰ ਮੋਹਨ ਸਿੰਘ, ਦਰਸ਼ਨ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਡੀਏ ਦੀ ਅਗਵਾਈ ਵਿੱਚ ਖੂਨਦਾਨੀਆਂ ਨੇ ਉਤਸ਼ਾਹ ਨਾਲ ਵੱਡੇ ਪੱਧਰ ‘ਤੇ ਖੂਨਦਾਨ ਕੀਤਾ। ਖੂਨਦਾਨ ਕੈਂਪ ਦੇ ਰੌਣਕ ਵਧਾਉਣ ਲਈ ਮਿਊਸਪਲ ਕੌਂਸਲਰ ਸਰਬਜੀਤ ਸਿੰਘ ਸਮਾਣਾ, ਕੁਲਜੀਤ ਸਿੰਘ ਬੇਦੀ, ਵਨੀਤ ਵਰਮਾ, ਹਰਸਿਮਰਨ ਸਿੰਘ ਬਲ ਡੀਐਸਪੀ ਸਿਟੀ-2, ਜੀਪੀ ਸਿੰਘ ਡੀਐਸਪੀ, ਡਾ. ਐਸਐਸ ਭਮਰਾ, ਆਰਪੀ ਸ਼ਰਮਾ, ਗੁਰਮੁਖ ਸਿੰਘ ਸੋਹਲ, ਪਰਮਜੀਤ ਸਿੰਘ ਕਾਹਲੋ, ਰਾਜਾ ਕੰਵਰਜੋਤ ਸਿੰਘ, ਗੌਰਮੈਂਟ ਟੀਚਰ ਯੂਨੀਅਨ ਵੱਲੋਂ ਸੁਰਜੀਤ ਸਿੰਘ ਅਤੇ ਸੁਖਵਿੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਸ਼ਾਮਪੁਰ, ਰਜੇਸ਼ ਲਖੋਤਰਾ, ਜਸਪਾਲ ਸਿੰਘ ਦਿਓਲ, ਜਸਪਾਲ ਸਿੰਘ ਮਟੌਰ ਅਤੇ ਉੱਘੇ ਪੰਜਾਬੀ ਗਾਇਕ ਸਿੱਪੀ ਗਿੱਲ ਖੂਨਦਾਨ ਲੈ ਕੇ ਪਹੁੰਚੇ। ਪੰਜਾਬੀ ਕਲਚਰ ਅਤੇ ਵੈਲਫੇਅਰ ਸੋਸਾਇਟੀ ਦੇ (ਰਜਿ.) ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਜਨਰਲ ਸਕੱਤਰ ਦਵਿੰਦਰ ਸਿੰਘ ਜੁਗਨੀ, ਵਿੱਤ ਸਕੱਤਰ ਜਗਤਾਰ ਸਿੰਘ ਜੱਗੀ ਦੀ ਅਗਵਾਈ ‘ਚ ਸੋਸਾਇਟੀ ਦੇ ਮੈਂਬਰ ਇੰਜੀਨੀਅਰ ਗੁਰਜੰਟੀ ਸਿੰਘ, ਪਰਮਿੰਦਰ ਸਿੰਘ ਭਿੰਦਾ ਚੁੰਨੀ, ਅਮਰੀਕ ਸਿੰਘ ਵਿਰਕ, ਗੁਰਵਿੰਦਰ ਸਿੰਘ ਬਿੱਟੀ ਸੋਹਲ, ਬਿਕਰਮਜੀਤ ਸਿੰਘ ਵਿੱਕੀ, ਬਲਵਿੰਦਰ ਸਿੰਘ ਭਾਊ, ਸੁਦਾਗਰ ਸਿੰਘ ਸੰਮੀ ਚੁੰਨੀ ਅਤੇ ਰਣਜੀਤ ਸਿੰਘ ਨੇ ਖੂਨਦਾਨ ਕੈਂਪ ਨੂੰ ਬਹੁਤ ਹੀ ਸਟੱਜ ਢੰਗ ਨਾਲ ਨੇਪਰੇ ਚਾੜਿਆ ਖੂਨਦਾਨ ਕੈਂਪ ਦੀ ਸਫਲਤਾ ਲਈ ਲਾਇਨਸ ਕਲੱਬ ਪੰਚਕੁਲਾ ਪ੍ਰੀਮੀਅਮ ਅਤੇ ਟਰੇਡਰ ਮਾਰਕੀਟ ਵੈਲਫੇਅਰ ਸੋਸਾਇਟੀ ਫੇਜ਼ ਥਰੀ ਟੂ ਦਾ ਵਿਸ਼ੇਸ਼ ਯੋਗਦਾਨ ਰਿਹਾ।


