ਸਮਰਾਲਾ 8 ਨਵੰਬਰ (ਪੱਤਰ ਪ੍ਰੇਰਕ) : ਧੰਨ ਧੰਨ ਬਾਬਾ ਭਗਵਾਨ ਦਾਸ ਸਪੋਰਟਸ ਕਲੱਬ ਵੱਲੋਂ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਪਪੜੌਦੀ ਵਿਖੇ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਅਰੰਭ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਇਸ ਕਬੱਡੀ ਕੱਪ ਦਾ ਸ਼ੁਭ ਅਰੰਭ ਹੈੱਡ ਗ੍ਰੰਥੀ ਭੁਪਿੰਦਰ ਸਿੰਘ ਵੱਲੋਂ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਕਰਕੇ ਕੀਤਾ ਗਿਆ। ਇਸ ਖੇਡ ਮੇਲੇ ਦਾ ਉਦਘਾਟਨ ਬਾਬਾ ਪ੍ਰੀਤਮ ਸਿੰਘ ਪਪੜੌਦੀ ਵਾਲਿਆਂ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ, ਉਨ੍ਹਾਂ ਉਦਘਾਟਨ ਉਪਰੰਤ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ, ਖੇਡਾਂ ਨਾਲ ਹੀ ਮਨੁੱਖ ਤੰਦਰੁਸਤ ਰਹਿ ਸਕਦਾ ਹੈ, ਇਹ ਖੇਡਾਂ ਮਨੁੱਖ ਨੂੰ ਵਿਕਾਰਾਂ ਵੱਲ ਜਾਣ ਤੋਂ ਵੀ ਰੋਕਦੀਆਂ ਹਨ। ਇਹ ਪੇਂਡੂ ਖੇਡ ਮੇਲਿਆਂ ਦਾ ਮੁੱਖ ਮਕਸਦ ਵੀ ਨੌਜਵਾਨੀ ਨੂੰ ਮਾੜੇ ਰੁਝਾਨਾਂ ਤੋਂ ਰੋਕ ਖੇਡਾਂ ਵੱਲ ਲਗਾਉਣਾ ਹੈ। ਉਨ੍ਹਾਂ ਆਪਣੀ ਕਿਰਤ ਕਮਾਈ ਵਿੱਚ ਮੇਲੇ ਦੇ ਪ੍ਰਬੰਧਕਾਂ ਨੂੰ 21000 ਰੁਪਏ ਦੀ ਰਾਸ਼ੀ ਭੇਂਟ ਕੀਤੀ। ਖੇਡ ਮੇਲੇ ਦੇ ਅਰੰਭ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਧਾਨ ਸਤਵੀਰ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਕਮਲਜੀਤ ਸਿੰਘ, ਜਸਵਿੰਦਰ ਸਿੰਘ ਗੋਗੀ, ਰਣਜੀਤ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਹਰਦੀਪ ਸਿੰਘ ਪੰਚ, ਗੁਰਸੇਵਕ ਸਿੰਘ ਪੰਚ, ਭਿੰਦਰ ਸਿੰਘ ਪੰਚ, ਨੇਤਰ ਸਿੰਘ ਸਮਸ਼ਪੁਰ, ਬੂਟਾ ਸਿੰਘ ਕੋਟਲਾ ਸਮਸ਼ਪੁਰ, ਨਿਰਭੈ ਸਿੰਘ ਗਹਿਲੇਵਾਲ, ਜੋਰਾ ਸਿੰਘ ਫੌਜੀ, ਸਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਤੇਜਾ ਸਿੰਘ ਠੇਕੇਦਾਰ, ਲਵਲੀ, ਡਿੰਪਲ ਪਪੌੜੌਦੀ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜਰ ਸਨ।
Home
»
Uncategorized
»
ਬਾਬਾ ਪ੍ਰੀਤਮ ਸਿੰਘ ਪਪੜੌਦੀ ਵਾਲਿਆਂ ਨੇ ਪਪੜੌਦੀ ਕਬੱਡੀ ਕੱਪ ਦਾ ਸ਼ਾਨੋ ਸ਼ੌਕਤ ਨਾਲ ਕੀਤਾ ਉਦਘਾਟਨ


