Home » Uncategorized » 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਭਰਾ ਸਵ. ਕੈਪਟਨ ਹਰਚਰਨ ਸਿੰਘ ਰੋਡੇ ਦੀ ਅੰਤਿਮ ਅਰਦਾਸ ਸੰਬੰਧੀ ਭੋਗ 10 ਨਵੰਬਰ ਨੂੰ : ਸਪੁੱਤਰ ਸ. ਤਿਰਲੋਚਨ ਸਿੰਘ ਰੋਡੇ

20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਭਰਾ ਸਵ. ਕੈਪਟਨ ਹਰਚਰਨ ਸਿੰਘ ਰੋਡੇ ਦੀ ਅੰਤਿਮ ਅਰਦਾਸ ਸੰਬੰਧੀ ਭੋਗ 10 ਨਵੰਬਰ ਨੂੰ : ਸਪੁੱਤਰ ਸ. ਤਿਰਲੋਚਨ ਸਿੰਘ ਰੋਡੇ


ਚੰਡੀਗੜ੍ਹ 8 ਨਵੰਬਰ (ਮੰਗਤ ਸਿੰਘ ਸੈਦਪੁਰ) :
20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਵੱਡੇ ਭਰਾਤਾ ਸਵ. ਕੈਪਟਨ ਹਰਚਰਨ ਸਿੰਘ ਰੋਡੇ ਹੁਰਾਂ ਦੇ ਦੁਸਹਿਰੇ ਦਾ ਭੋਗ 10 ਨਵੰਬਰ 2025 ਨੂੰ ਪਿੰਡ ਰੋਡੇ ਗੁਰਦੁਆਰਾ ਸੰਤ ਖਾਲਸਾ ਵਿਖੇ ਪਾਇਆ ਜਾਵੇਗਾ। ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਡਾਕਟਰ ਭਗਵਾਨ ਸਿੰਘ ਅਤੇ ਹਰਪ੍ਰੀਤ ਸਿੰਘ ਸਾਖੀ ਐਡੀਟਰ ਗੁਰਸਾਖੀ ਮੈਗਜ਼ੀਨ ਨੇ ਦੱਸਿਆ ਕਿ ਕੈਪਟਨ ਹਰਚਰਨ ਸਿੰਘ ਰੋਡੇ ਇਕ ਨਵੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ।  ਉਹ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸਵਰਗੀ ਬਾਬਾ ਜੋਗਿੰਦਰ ਸਿੰਘ ਦੇ ਸਪੁੱਤਰ ਸਨ ਅਤੇ ਉਹਨਾਂ ਸੰਯੁਕਤ ਅਕਾਲੀ ਦਲ ਵਿੱਚ ਬਹੁਤ ਲੰਬਾ ਸਮਾਂ ਪੰਥ ਦੀ ਸੇਵਾ ਕੀਤੀ। ਉਹਨਾਂ ਨੇ ਖਾੜਕੂਵਾਦ ਦੇ ਦੌਰ ਵਿੱਚ ਕਈ ਲੋਕਾਂ ਨੂੰ ਪੁਲੀਸ ਹਿਰਾਸਤ ਵਿੱਚੋ ਰਿਹਾਅ ਕਰਵਾਇਆ ਜਿਸ ਕਰਕੇ ਅੱਜ ਵੀ ਪੀੜਤ ਲੋਕ ਉਹਨਾਂ ਨੂੰ ਦਿਲੀ ਭਾਵਨਾ ਨਾਲ ਯਾਦ ਕਰਦੇ ਹਨ।  ਪੰਥਕ ਸਫਾਂ ਵਿੱਚ ਉਹਨਾਂ ਦੀਆਂ ਸੇਵਾਵਾਂ ਨੂੰ ਬਹੁਤ ਮਾਣ ਸਤਿਕਾਰ ਮਿਲਿਆ ਹੋਇਆ ਸੀ।  ਜਿਸਦਾ ਸਬੂਤ ਉਹਨਾਂ ਦੇ ਅੰਤਿਮ ਸੰਸਕਾਰ ਸਮੇਂ ਪੰਥਕ ਆਗੂਆਂ ਅਤੇ ਆਮ ਲੋਕਾਂ ਦਾ ਹੋਇਆ ਵੱਡਾ ਇਕੱਠ ਸੀ। ਉਹਨਾਂ ਕਿਹਾ ਕਿ ਸਵਰਗੀ ਕੈਪਟਨ ਹਰਚਰਨ ਸਿੰਘ ਰੋਡੇ ਖਾਲਸਾ ਪੰਥ ਦੇ ਇਤਿਹਾਸ ਦੀ ਇੱਕ ਅਹਿਮ ਸ਼ਖਸ਼ੀਅਤ ਰਹੇ ਹਨ। ਜਿਨਾਂ ਦਾ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਚ ਨਾਮ ਲਿਖਿਆ ਜਾ ਚੁੱਕਾ ਹੈ। ਜਿਨ੍ਹਾਂ ਨੇ ਖਾਲਸਾ ਪੰਥ ਦੀ ਚੜਦੀ ਕਲ੍ਹਾ ਲਈ ਅਤੇ ਖਾਸ ਕਰਕੇ ਖਾਲਸਾ ਰਾਜ ਦੀ ਆਜ਼ਾਦੀ ਲਈ ਵੱਡੇ ਪੱਧਰ ‘ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਾਗਰਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ਾਂ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਉਹਨਾਂ ਦੇ ਦੁਸਹਿਰੇ ‘ਤੇ 10 ਨਵੰਬਰ ਨੂੰ ਉਹਨਾਂ ਦੇ ਜੱਦੀ ਪਿੰਡ ਰੋਡੇ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਦੇਸ਼ ਪੰਜਾਬ ਖਾਲਸਾ ਰਾਜ ਦੀ ਆਜ਼ਾਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਦੇਸ਼ਾਂ ਤੱਕ ਇਹ ਸੁਨੇਹਾ ਪਹੁੰਚ ਸਕੇ ਕਿ ਖਾਲਸਾ ਪੰਥ ਦੇ ਜੁਝਾਰੂ ਆਗੂ ਸਵਰਗੀ ਕੈਪਟਨ ਹਰਚਰਨ ਸਿੰਘ ਰੋਡੇ ਵੱਲੋਂ ਖਾਲਸਾ ਰਾਜ ਦੀ ਪ੍ਰਾਪਤੀ ਲਈ ਰਹਿ ਗਏ ਅਧੂਰੇ ਕਾਰਜਾਂ ਨੂੰ ਨੇਪਰੇ ਚਾੜ੍ਹ ਕੇ ਸੰਪੂਰਨ ਤੌਰ ‘ਤੇ ਸੰਸਾਰ ਦੇ ਸਾਹਮਣੇ ਲਿਆਇਆ ਜਾ ਸਕੇ। ਉਹਨਾਂ ਕਿਹਾ ਕਿ ਸਵਰਗੀ ਕੈਪਟਨ ਹਰਚਰਨ ਸਿੰਘ ਰੋਡੇ ਸਿੱਖ ਸੰਗਤਾਂ ਨੂੰ ਹਮੇਸ਼ਾ ਇਹੀ ਕਹਿੰਦੇ ਸਨ ਕਿ ਸਿੱਖ ਕੌਮ ਖਾਲਸਾ ਪੰਥ ਨੇ ਰਾਜ ਕੀਤਾ ਹੈ ਜਿਸ ਨੂੰ ਹਿੰਦੂ ਬਹੁ ਗਿਣਤੀ ਦੀ ਕੇਂਦਰ ਸਰਕਾਰ ਨੇ ਗੁਲਾਮ ਬਣਾ ਕੇ ਦੇਸ਼ ਪੰਜਾਬ ਦੇ ਟੋਟੇ ਕੀਤੇ ਅਤੇ ਇੰਡੀਅਨ ਸਟੇਟ ਨੇ ਗੁਲਾਮ ਰੱਖਣ ਲਈ ਪੰਜਾਬ ਦੇ 1966 ਵਿੱਚ ਤਿੰਨ ਟੁਕੜੇ ਕਰਕੇ ਬਿਲਕੁਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਹਨਾਂ ਦਾ ਕਹਿਣਾ ਸੀ ਕਿ ਖਾਲਸਾ ਪੰਥ ਨੇ ਰਾਜ ਕੀਤਾ ਹੈ ਅਤੇ ਆਪਣੀ ਆਜ਼ਾਦੀ ਲਈ ਅਤੇ ਰਾਜ ਕਰਨ ਲਈ ਖਾਲਸਾ ਰਾਜ ਦੀ ਪ੍ਰਾਪਤੀ ਲਈ ਹਮੇਸ਼ਾ ਸੰਘਰਸ਼ ਕਰਕੇ ਆਜ਼ਾਦ ਹੋਣਾ ਚਾਹੀਦਾ ਹੈ ਅਤੇ ਖਾਲਸਾ ਰਾਜ ਨੂੰ ਮੁੜ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਖਾਲਸਾ ਪੰਥ ਦੀਆਂ ਅਹਿਮ ਜੁਝਾਰੂ ਜਥੇਬੰਦੀਆਂ ਅਤੇ ਪੰਜਾਬ ਨਾਲ ਹਮਦਰਦੀ ਰੱਖਣ ਵਾਲੀਆਂ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਉਦੋਂ ਤੱਕ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਗੁਲਾਮ ਹੋਇਆ ਖਾਲਸਾ ਰਾਜ ਮੁੜ ਆਜ਼ਾਦ ਹੋ ਕੇ ਆਪਣੀਆਂ ਹੱਦਬੰਦੀਆਂ ਕਾਇਮ ਨਾ ਕਰ ਸਕੇ। ਉਹਨਾਂ ਦੱਸਿਆ ਕਿ ਸਵਰਗੀ ਕੈਪਟਨ ਹਰਚਰਨ ਸਿੰਘ ਰੋਡੇ ਦੇ ਸਪੁੱਤਰ ਸ ਤਿਰਲੋਚਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅੰਤਿਮ ਅਰਦਾਸ 10 ਨਵੰਬਰ 2025 ਨੂੰ 11 ਤੋਂ 2 ਵਜੇ ਤੱਕ ਹੋਵੇਗੀ। ਉਹਨਾਂ ਦੇਸ਼ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਅਪੀਲ ਵੀ ਕੀਤੀ।

Leave a Reply

Your email address will not be published. Required fields are marked *