
ਚੰਡੀਗੜ੍ਹ, 11 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਨੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਦਾ ਤਬਾਦਲਾ ਕਰਕੇ ਐਸਐਸਪੀ ਦੀਪਕ ਪਾਰੀਕ ਨੂੰ ਏਆਈਜੀ ਐਸਐਸਓਸੀ ਪੰਜਾਬ (ਐਸਐਸਏ ਨਗਰ ਮੋਹਾਲੀ) ਨਿਯੁਕਤ ਕੀਤਾ ਗਿਆ ਹੈ। ਜਦੋਂਕਿ ਤਰਨਤਾਰਨ ਦਾ ਨਵਾਂ ਐਸਐਸਪੀ ਰਵਜੋਤ ਗਰੇਵਾਲ ਨੂੰ ਲਾਇਆ ਗਿਆ ਹੈ। ਰਵਜੋਤ ਗਰੇਵਾਲ ਪਹਿਲਾਂ ਜੁਆਇੰਟ ਡਾਇਰੈਕਟਰ ਆਈਵੀਸੀ- ਐਸਯੂ ਵਿਜੀਲੈਂਸ ਬਿਊਰੋ ਪੰਜਾਬ ਵਿਖੇ ਤੈਨਾਤ ਸਨ।….ਤਰਨਤਾਰਨ ਦਾ ਨਵਾਂ ਐਸਐਸਪੀ ਰਵਜੋਤ ਗਰੇਵਾਲ ਨੂੰ ਲਾਇਆ ਗਿਆ ਹੈ। ਦਰਅਸਲ, ਅੱਜ ਪੰਜਾਬ ਸਰਕਾਰ ਨੇ ਤਿੰਨ ਆਈਪੀਐਸ ਅਫ਼ਸਰ ਬਦਲੇ ਹਨ, ਜਿਨ੍ਹਾਂ ਵਿੱਚ ਤਰਨਤਾਰਨ ਦੇ ਐਸਐਸਪੀ ਦਾ ਨਾਮ ਵੀ ਸ਼ਾਮਲ ਹੈ।


