Translate Your Language

October 6, 2026 11:06 pm

PUNPUN03583/19/1/2007-TC

PUNPUN03583/19/1/2007-TC

Home » ਸਿੱਖਿਆ » ਮਾਲਵਾ ਕਾਲਜ ਸਮਰਾਲਾ ਵਿਖੇ ਚਾਰ ਰੋਜ਼ਾ ਯੂਥ ਮੇਲੇ ਦਾ ਹੋਇਆ ਆਗਾਜ਼

ਮਾਲਵਾ ਕਾਲਜ ਸਮਰਾਲਾ ਵਿਖੇ ਚਾਰ ਰੋਜ਼ਾ ਯੂਥ ਮੇਲੇ ਦਾ ਹੋਇਆ ਆਗਾਜ਼

 

ਸਮਰਾਲਾ, 6 ਅਕਤੂਬਰ (ਸੁਰਜੀਤ ਸਿੰਘ) ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਅਤੇ ਹੈਰੀਟੇਜ ਫੈਸਟੀਵਲ ਜੋਨ – 2 ਦੇ ਚਾਰ ਰੋਜ਼ਾ ਯੂਥ ਮੇਲੇ ਦਾ ਆਗਾਜ਼ ਅੱਜ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਖੇ ਪ੍ਰਿੰਸੀਪਲ ਡਾ ਦਿਨੇਸ਼ ਸ਼ਰਮਾ ਦੀ ਅਗਵਾਈ ਅਤੇ ਕਾਲਜ ਦੀ ਪ੍ਰਬੰਧਕੀ ਸਕੱਤਰ ਡਾ ਕੁਲਵਿੰਦਰ ਕੌਰ ਦੀ ਦੇਖ ਰੇਖ ਵਿਚ ਹੋਇਆ। ਇਸ ਮੌਕੇ ਮੁੱਖ ਮਹਿਮਾਨ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਨੇ ਪੰਡਾਲ ਵਿਚ ਭਾਰੀ ਗਿਣਤੀ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਅਤੇ ਸਿਹਤ ਲਈ ਪੂਰੀ ਤਰਾਂ ਸੰਜੀਦਾ ਹੈ । ਪੰਜਾਬ ਦੇਸ਼ ਭਰ ਵਿਚ ਜਿੱਥੇ ਸਿੱਖਿਆ ਦੇ ਖੇਤਰ ਵਿਚ 27ਵੇਂ ਨੰਬਰ ਤੇ ਸੀ ਅੱਜ ਉਹ ਦੇਸ਼ ਭਰ ਵਿਚ ਪਹਿਲੇ ਨੰਬਰ ਤੇ ਹੈ। ਇਸੇ ਤਰਾਂ ਸਿਹਤ ਖੇਤਰ ਵਿਚ ਪੰਜਾਬ ਵਾਸੀਆਂ ਨੂੰ ਦਸ ਲੱਖ ਦਾ ਸਿਹਤ ਬੀਮਾ ਸਕੀਮ ਨਾਲ ਜੋੜਿਆ ਹੈ। ਉਹਨਾਂ ਨੌਜਵਾਨਾਂ ਨੂੰ ਸਰਦਾਰ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭੇ ਦੀਆਂ ਮਿਸਾਲਾਂ ਦਿੰਦਿਆਂ ਕਿਹਾ ਕਿ ਉਹ ਜ਼ੁਲਮ ਦੇ ਵਿਰੁੱਧ ਲੜੇ। ਉਹਨਾਂ ਭਗਤ ਸਿੰਘ ਦੀ ਜੇਲ ਡਾਇਰੀ ਪੜ੍ਹਨ ਦੀ ਸਲਾਹ ਦਿੱਤੀ। ਸਿਹਤ ਮੰਤਰੀ ਨੇ ਕਿਹਾ ਕਿ ਸਿੱਖਿਆ ਇਕੋ ਇਕ ਜ਼ਰੀਆ ਹੈ ਜੌ ਆਦਮੀ ਨੂੰ ਗਰੀਬੀ ਵਿਚੋਂ ਕੱਢ ਸਕਦਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਅੱਜ 6 ਕਾਰਪੋਰੇਟ ਘਰਾਣੇ ਦੇਸ਼ ਦੀ 40 ਫੀ ਸਦੀ ਆਰਥਿਕਤਾ ਤੇ ਕਬਿਜ਼ ਹਨ। ਦੇਸ਼ ਵਿਚ ਗੁੰਡਾ ਰਾਜ ਖਿਲਾਫ ਲੜਨ ਲਈ ਉਹਨਾਂ ਨੌਜਵਾਨਾਂ ਦੀ ਸ਼ਲਾਘਾ ਕੀਤੀ। ਇਹ ਗੁੰਡਾ ਰਾਜ ਆਲਮੀ ਪੱਧਰ ਤੇ ਵੀ ਚਲ ਰਿਹਾ ਹੈ । ਉਹਨਾਂ ਬੱਚਿਆਂ ਨੂੰ ਵੱਡਾ ਵਿਜਨ ਰੱਖਣ ਲਈ ਪ੍ਰੇਰਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੱਖ ਵੱਖ ਰਾਜਾਂ ਤੋਂ ਨਸ਼ਾ ਆ ਰਿਹਾ ਹੈ, ਜੌ ਯੂਥ ਨੂੰ ਵਿਸ਼ੇਸ਼ ਤੌਰ ਤੇ ਟਾਰਗੇਟ ਕਰ ਰਿਹਾ ਹੈ। ਉਹਨਾਂ ਚਿਤਕਾਰਾ ਅਤੇ ਐਲ ਪੀ ਯੂ ਯੂਨੀਵਰਸਿਟੀਆਂ ਵਿੱਚ ਹੋਈ ਹਿੰਸਾ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਿੱਖਿਆ ਕਿੱਤਾ ਮੁਖੀ ਹੋਵੇ, ਤਾਂ ਜੌ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੇ ਪੈਰਾਂ ਤੇ ਖੜਾ ਹੋਣ ਦੇ ਕਾਬਲ ਹੋ ਜਾਵੇ। ਉਹਨਾਂ ਕਾਲਜ ਲਈ ਸਕਾਲਰਸ਼ਿਪ ਦੇ 70-75 ਲੱਖ ਰੁਪੈ ਫੰਡ ਦੇ ਰਿਲੀਜ਼ ਕਰਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜੇਕਰ ਅਗਲੇ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਦੀ ਸਰਕਾਰ ਬਣੀ ਤਾਂ ਆਪਣੇ ਅਖਤਿਆਰੀ ਕੋਟੇ ਵਿਚੋਂ 5 ਲੱਖ ਦੀ ਗ੍ਰਾਂਟ ਕਾਲਜ ਨੂੰ ਦੇਣਗੇ। ਕਾਲਜ ਵਿੱਚ ਯੂਥ ਮੇਲੇ ਦੇ ਪਹਿਲੇ ਦਿਨ ਵੱਖ ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਕੀਤੀ ਪੇਸ਼ਕਾਰੀਆਂ ਲੋਕ ਗੀਤ, ਗ਼ਜ਼ਲ, ਗਰੁੱਪ ਸੋਂਗ, ਕਵਿਜ਼, ਫੁਲਕਾਰੀ ਅਤੇ ਹੋਰ ਵਿਰਾਸਤੀ ਆਈਟਮਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਕਾਲਜ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਕਮਾਂਡੈਂਟ ਰਛਪਾਲ ਸਿੰਘ, ਡੀ ਐਸ ਪੀ ਸਮਰਾਲਾ ਅਤੇ ਵੱਖ ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਤੌਰ ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਕਾਲਜ ਪ੍ਰਧਾਨ ਆਲਮਦੀਪ ਸਿੰਘ ਮੱਲਮਜਰਾ, ਕਾਲਜ ਸਕੱਤਰ ਤੇਜਿੰਦਰ ਸਿੰਘ ਰਾਜੇਵਾਲ, ਗੁਰਸਿਮਰਨਜੀਤ ਕੌਰ ਐੱਸ ਡੀ ਐਮ ਸਮਰਾਲਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਡਾਇਰੈਕਟਰ ਯੂਥ ਡਾ ਸੁਖਜਿੰਦਰ ਰਿਸ਼ੀ, ਜੋਗਿੰਦਰ ਸਿੰਘ ਸੇਹ ਅਤੇ ਰਛਪਾਲ ਸਿੰਘ ਕੰਗ ਸਮੇਤ ਪਤਵੰਤੇ ਹਜ਼ਾਰ ਸਨ।

Leave a Reply

Your email address will not be published. Required fields are marked *