Home » Uncategorized » ਪੰਜਾਬ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਪੀੜਤ ਬੱਚੀ ਨੂੰ ਮਾਣਯੋਗ ਅਦਾਲਤ ਨੇ ਸੱਤਾ ਅਤੇ ਪੁਲਿਸ ਦੀ ਤਾਕਤ ਨੂੰ ਨਕਾਰਦਿਆਂ ਦਿੱਤਾ ਇਨਸਾਫ

ਪੰਜਾਬ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਪੀੜਤ ਬੱਚੀ ਨੂੰ ਮਾਣਯੋਗ ਅਦਾਲਤ ਨੇ ਸੱਤਾ ਅਤੇ ਪੁਲਿਸ ਦੀ ਤਾਕਤ ਨੂੰ ਨਕਾਰਦਿਆਂ ਦਿੱਤਾ ਇਨਸਾਫ


ਚੰਡੀਗੜ੍ਹ, 12 ਸਤੰਬਰ (ਮੰਗਤ ਸਿੰਘ ਸੈਦਪੁਰ) :
ਪੰਜਾਬ ਪੁਲਿਸ ਵੱਲੋਂ ਆਪਣੇ ਨਾਲ ਕੀਤੇ ਬੇਰਹਿਮੀ ਭਰੇ ਧੱਕੇ ਦਾ ਪੰਜਾਬ ਦੀ ਇੱਕ ਦਲਿਤ ਸ਼ੇਰਨੀ ਧੀ ਨੇ ਧਮਕੀਆਂ ਅਤੇ ਦਬਕਿਆਂ ਨੂੰ ਠੋਕਰ ਮਾਰਦਿਆਂ ਅਦਾਲਤ ਰਾਹੀਂ ਇਨਸਾਫ ਹਾਸਲ ਕਰਨ ’ਚ ਸਫਲਤਾ ਹਾਸਲ ਕਰ ਕੀਤੀ ਆਪੇ ਪੁਲਿਸ ਦੀ ਸ਼ਕਤੀ ਨੂੰ ਅਦਾਲਤ ਰਾਹੀਂ ਰੋਲ ਕੇ ਰੱਖ ਦਿੱਤਾ ਹੈ। ਮੀਡੀਆ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਘਟਨਾ ਵਾਲੇ ਦਿਨ ਪੀੜਤਾ ਹਰਬਿੰਦਰ ਕੌਰ ਗੋਇੰਦਵਾਲ ਰੋਡ ਤੇ ਸਥਿਤ ਇੱਕ ਪੈਲੇਸ ਦੇ ਬਾਹਰ ਖਲੋਤੀ ਸੀ। ਇਸ ਮੌਕੇ ਤੱਤਕਾਲੀ ਟੈਕਸੀ ਡਰਾਈਵਰ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਸ ਦੇ ਸਾਥੀ ਡਰਾਈਵਰਾਂ ਨੇ ਉਸ ਨਾਲ ਇਤਰਾਜਯੋਗ ਹਰਕਤਾਂ ਕੀਤੀਆਂ ਜਿੰਨ੍ਹਾਂ ਦਾ ਵਿਰੋਧ ਕਰਨ ਤੇ ਲਾਲਪੁਰਾ ਆਦਿ ਨੇ ਪੁਲਿਸ ਸੱਦ ਲਈ। ਇਸ ਮੌਕੇ 8 ਪੁਲਿਸ ਮੁਲਾਜਮਾਂ ਅਤੇ 4 ਟੈਕਸੀ ਡਰਾਈਵਰਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਪੁਲਿਸ ਪੂਰੇ ਪ੍ਰੀਵਾਰ ਨੂੰ ਥਾਣੇ ਲੈ ਗਈ ਅਤੇ ਰਾਤ ਨੂੰ 12 ਵਜੇ ਤੱਕ ਬਿਠਾਈ ਰੱਖਿਆ ਤੇੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ। ਪੀੜਤਾ ਅਨੁਸਾਰ ਉਨ੍ਹਾਂ ਤੇ ਕੇਸ ਨਾਂ ਕਰਨ ਦਾ ਦਬਾਅ ਬਣਾਇਆ ਪਰ ਜਦੋਂ ਕੁੱਟਮਾਰ ਸਬੰਧੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤਾਂ ਪੁਲਿਸ ਨੂੰ ਮਜਬੂਰੀਵੱਸ ਮੁਕੱਦਮਾ ਦਰਜ ਕਰਨਾ ਪਿਆ। ਖਾਸ ਗੱਲ ਇਹ ਹੈ ਕਿ ਇਹ ਮਾਮਲਾ 3 ਮਾਰਚ, 2013 ਨੂੰ ਤਰਨ ਤਾਰਨ ਦੀ ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਇੱਕ ਪੈਲੇਸ ਵਿੱਚ ਇੱਕ ਔਰਤ ਨਾਲ ਸ਼ਰੇਆਮ ਕੁੱਟਮਾਰ ਕਰਨ ਅਤੇ ਉਸ ਦੇ ਕਪੜੇ ਤੱਕ ਪਾੜ ਦੇਣ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਹਾਕਮ ਧਿਰ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 11 ਜਣਿਆਂ  ਨੂੰ ਤਰਨਤਾਰਨ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਜਿੰਨ੍ਹਾਂ  ਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਜਾਏਗੀ ਹੈ। ਦੋਸ਼ੀਆਂ ਵਿੱਚ ਛੇ ਪੁਲੀਸ ਕਰਮੀ ਵੀ ਸ਼ਾਮਲ ਹਨ। ਜਿੰਨ੍ਹਾਂ ਚੋਂ ਇੱਕ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ। ਕੇਸ ਦਰਜ ਹੋਣ ਤੋਂ ਬਾਅਦ ਪੀੜਤਾ ਦੀ ਜਿੰਦਗੀ ਨੇ ਭਿਆਨਕ ਮੋੜ ਲੈ ਲਿਆ ਅਤੇ ਉਸ ਨੂੰ ਮਾਮਲਾ ਵਾਪਿਸ ਲੈਣ ਲਈ ਦਬਾਅ ਪਾਉਣ ਵਾਸਤੇ ਲਗਾਤਾਰ ਧਮਕੀਆਂ ਮਿਲਣ ਲੱਗ ਪਈਆਂ । ਇਸ ਦੌਰਾਨ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਆਉਣ ਪਿੱਛੋਂ ਮਾਮਲਾ ਤਰਨ ਤਾਰਨ ਅਦਾਲਤ ’ਚ ਪੁੱਜ ਗਿਆ। ਪੀੜਤਾ ਅਨੁਸਾਰ ਅਦਾਲਤ ਦੀ ਸੁਣਵਾਈ ਦੇ 12 ਸਾਲ ਉਨ੍ਹਾਂ ਲਈ ਕਿਸੇ ਡਰਾਉਣੇ ਸੁਫਨੇ ਤੋਂ ਘੱਟ ਨਹੀਂ ਰਹੇ ਕਿਉਂਕਿ ਹਰ ਸੁਣਵਾਈ ਤੋਂ ਪਹਿਲਾਂ ਪ੍ਰੀਵਾਰ ਅਤੇ ਬੱਚਿਆਂ ਨੂੰ ਖਤਮ ਕਰਨ ਦੀਆਂ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ।   ਪੀੜਤਾ ਦੱਸਦੀ ਹੈ ਕਿ ਵਿਆਹ ਪਿੱਛੋਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਪਤੀ ਨੂੰ ਮਾਰਨ ਸਬੰਧੀ ਧਮਕੀ ਫੋਨ ਵੀ ਆਇਆ ਸੀ। ਇਕੱਲੀ ਘਰੋਂ ਬਾਹਰ ਨਹੀਂ ਨਿਕਲਦੀ ਸੀ ਅਤੇ  ਹਰ ਸੁਣਵਾਈ ਮੌਕੇ ਰਾਹ ਵਿੱਚ ਹਮਲਾ ਹੋਣ ਜਾਂ ਗੋਲੀ ਮਾਰਨ ਦੇ ਡਰੋਂ ਗੱਡੀਆਂ ਬਦਲਣੀਆਂ ਪੈਂਦੀਆਂ ਸਨ। ਪੀੜਤ ਹਰਬਿੰਦਰ ਕੌਰ ਵੱਲੋਂ ਜਿਸ ਤਰ੍ਹਾਂ ਇਨਸਾਫ ਲੈਣ ਲਈ 12 ਸਾਲ ਸੰਘਰਸ਼ ਕੀਤਾ। ਉਸੇ ਤਰ੍ਹਾਂ ਹੋਰ ਵੀ ਪੀੜਿਤ ਔਰਤਾਂ ਨੂੰ ਜਿਨ੍ਹਾਂ ‘ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਦਾ ਇਨਸਾਫ ਲੈਣ ਲਈ ਮਾਣਯੋਗ ਅਦਾਲਤਾਂ ਚ ਆਪਣੀ ਪਟੀਸ਼ਨਾਂ ਦਾਇਰ ਕਰਨੀਆਂ ਚਾਹੀਦੀਆਂ ਹਨ ਅਤੇ ਇਨਸਾਫ ਲੈਣ ਲਈ ਵੱਡੇ ਪੱਧਰ ‘ਤੇ ਸੰਘਰਸ਼ ਕਰਨਾ ਚਾਹੀਦਾ ਹੈ। ਤਾਂ ਜੋ ਪੁਲਿਸ ਵੱਲੋਂ ਕੀਤੇ ਜਾਂਦੇ ਤਸ਼ਦਦ ਅਤੇ ਬੇਇਨਸਾਫੀ ਦਾ ਇਨਸਾਫ ਲੈ ਕੇ ਸਮਾਜ ਦੀਆਂ ਉਹਨਾਂ ਪੀੜਤ ਔਰਤਾਂ ਲਈ ਮਿਸਾਲ ਬਣਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਰਮਿੰਦਾ ਸਮਝਦੇ ਹੋਏ ਤਸ਼ਦਦ ਪ੍ਰਤੀ ਕੋਈ ਅਦਾਲਤੀ ਕਾਰਵਾਈ ਨਹੀਂ ਕੀਤੀ।

Leave a Reply

Your email address will not be published. Required fields are marked *