Translate Your Language

October 7, 2026 2:27 am

PUNPUN03583/19/1/2007-TC

PUNPUN03583/19/1/2007-TC

Home » Uncategorized » ਪੰਜਾਬ ‘ਚ ਹੜਾਂ ਦੇ ਕਹਿਰ ਦਾ ਬੀਤੇ 24 ਘੰਟਿਆਂ ਦੌਰਾਨ 88 ਹੋਰ ਪਿੰਡਾਂ ਦੇ ਲੋਕ ਹੋਏ ਸ਼ਿਕਾਰ, 1 ਵਿਅਕਤੀ ਦੀ ਹੋਈ ਮੌਤ ਅਤੇ 1.92 ਲੱਖ ਹੈਕਟੇਅਰ ਫਸਲਾਂ ਦਾ ਹੋਇਆ ਨੁਕਸਾਨ…

ਪੰਜਾਬ ‘ਚ ਹੜਾਂ ਦੇ ਕਹਿਰ ਦਾ ਬੀਤੇ 24 ਘੰਟਿਆਂ ਦੌਰਾਨ 88 ਹੋਰ ਪਿੰਡਾਂ ਦੇ ਲੋਕ ਹੋਏ ਸ਼ਿਕਾਰ, 1 ਵਿਅਕਤੀ ਦੀ ਹੋਈ ਮੌਤ ਅਤੇ 1.92 ਲੱਖ ਹੈਕਟੇਅਰ ਫਸਲਾਂ ਦਾ ਹੋਇਆ ਨੁਕਸਾਨ…

ਚੰਡੀਗੜ੍ਹ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਹੜ੍ਹਾਂ ਦੌਰਾਨ ਬੀਤੇ 24 ਘੰਟਿਆਂ ‘ਚ ਹੋਰ 88 ਪਿੰਡ, 374 ਲੋਕ ਅਤੇ 55 ਹੈਕਟੇਅਰ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੁਣ ਤੱਕ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 2185 ਅਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 3,88,466 ਤੱਕ ਪਹੁੰਚ ਗਈ ਹੈ। ਪੰਜਾਬ ਦੇ ਮਾਲ ਮੁੜਵ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੰਡੀਆਂ ਨੇ ਦੱਸਿਆ ਕਿ.ਪਿਛਲੇ 24 ਘੰਟਿਆਂ ਦੌਰਾਨ ਫ਼ਿਰੋਜ਼ਪੁਰ ਵਿੱਚ ਇੱਕ ਹੋਰ ਵਿਅਕਤੀ ਦੀ ਜਾਨ ਚਲੀ ਗਈ ਹੈ ਜਿਸ ਨਾਲ 15 ਜ਼ਿਲ੍ਹਿਆਂ ਵਿੱਚ ਕੁੱਲ ਮੌਤਾਂ ਦੀ ਗਿਣਤੀ 53 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ।


  • ਉਨ੍ਹਾਂ ਅੱਗੇ ਦੱਸਿਆ ਕਿ ਇਸੇ ਅਰਸੇ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ 91 ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਜਿਸ ਨਾਲ ਹੁਣ ਤੱਕ ਬਚਾਏ ਗਏ ਲੋਕਾਂ ਦੀ ਗਿਣਤੀ 23,297 ਹੋ ਗਈ ਹੈ। ਮੌਜੂਦਾ ਸਮੇਂ ਸੂਬੇ ਭਰ ਵਿੱਚ 115 ਰਾਹਤ ਕੈਂਪ ਜਾਰੀ ਹਨ। ਜਿਨ੍ਹਾਂ ਵਿੱਚ 4533 ਲੋਕ ਬਸੇਰਾ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਸਰਕਾਰ ਜਾਂ ਹੋਰ ਧਾਰਮਿਕ, ਸਮਾਜ ਸੇਵੀ ਅਤੇ ਸਿਆਸੀ ਜਥੇਬੰਦੀਆਂ ਵੱਲੋਂ ਹੜ ਪੀੜਤ ਪਰਿਵਾਰਾਂ ਦੀ ਮਦਦ ਕਰਨ ਮੌਕੇ ਇਹ ਜਰੂਰ ਵੇਖਿਆ ਜਾਣਾ ਬਣਦਾ ਹੈ ਕਿ ਹਰ ਪੀੜਤ ਪਰਿਵਾਰਾਂ ਨੂੰ ਇੱਕ ਬਰਾਬਰ ਮਦਦ ਦਿੱਤੀ ਜਾਵੇ। ਬੇਸ਼ੱਕ ਉਹ ਗਰੀਬ ਪਰਿਵਾਰ ਹੋਣ ਜਾਂ ਕਿਸਾਨ ਪਰਿਵਾਰ ਹੋਣ। ਕਿਉਂਕਿ ਹੜ੍ਰ ਪੀੜਤ ਹਰ ਇੱਕ ਪਰਿਵਾਰ ਨੂੰ ਇਸ ਵੇਲੇ ਹਰ ਤਰ੍ਹਾਂ ਦੀ ਮਦਦ ਦੀ ਲੋੜ ਹੈ। ਮਦਦ ਇਸ ਢੰਗ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਪੀੜਿਤ ਪਰਿਵਾਰਾਂ ਨੂੰ ਜਿਨ੍ਹਾਂ ਵਸਤਾਂ ਦੀ ਲੋੜ ਹੈ ਉਨ੍ਹਾਂ ਨੂੰ ਉਹੀ ਵੱਧ ਤੋਂ ਵੱਧ ਸਮਾਨ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਜੀਵਨ ਵਿਵਸਥਾ ਸਹੀ ਬਣ ਸਕੇ।।

Leave a Reply

Your email address will not be published. Required fields are marked *