ਸ਼੍ਰੀ ਅਨੰਦਪੁਰ ਸਾਹਿਬ, 5 ਮਈ, (ਦਵਿੰਦਰਪਾਲ ਸਿੰਘ ): ਭਾਰਤੀ ਜਨਤਾ ਪਾਰਟੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ ਆਗੂ ਅਤੇ ਭਾਜਪਾ ਜ਼ਿਲਾ ਰੂਪਨਗਰ ਦੇ ਚੀਫ ਸਪੋਕਸਪਰਸਨ ਬਲਰਾਮ ਪਰਾਸ਼ਰ ਵਲੋਂ ਮੰਡਲ ਮੀਤ ਪ੍ਰਧਾਨ ਸਾਬਕਾ ਸਰਪੰਚ ਜਗਦੀਪ ਚੰਦ ਸ਼ਰਮਾਂ, ਮੰਡਲ ਖ਼ਜਾਨਚੀ ਅੰਮ੍ਰਿਤ ਲਾਲ ਗੌਤਮ, ਮੰਡਲ ਸਕੱਤਰ ਸਾਬਕਾ ਸਰਪੰਚ ਧਰਮਵੀਰ ਕੌਂਡਲ ਨਾਲ ਮਿਲ ਕੇ ਐਸ ਡੀ ਐਮ ਸ਼੍ਰੀ ਆਨੰਦਪੁਰ ਸਾਹਿਬ ਜਸਪ੍ਰੀਤ ਸਿੰਘ ਰਾਹੀਂ ਮਾਣਯੋਗ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਇਕ ਮੈਮੋਰੈਂਡਮ ਭੇਜਿਆ ਗਿਆ ਜਿਸ ਸਬੰਧੀ ਬਲਰਾਮ ਪਰਾਸ਼ਰ ਵਲੋਂ ਪ੍ਰੈਸ ਨੂੰ ਬ੍ਰੀਫ ਕਰਦਿਆਂ ਕਿਹਾ ਕਿ ਪਹਿਲਗਾਮ ਦਹਿਸ਼ਤਗਰਦਾਂ ਵਲੋਂ ਲੋਕਾਂ ਨੂੰ ਧਰਮ ਦੇ ਨਾਂਮ ਹੇਠ ਮਾਰਨ ਦੀ ਘਟਨਾਂ ਨੂੰ ਲੈ ਕੇ ਦੇਸ਼ ਭਰ ਵਿਚ ਪਾਕਿਸਤਾਨ ਖਿਲਾਫ ਭਾਰੀ ਗੁੱਸਾ ਹੈ ਜਿਸ ਦੀ ਜਵਾਬੀ ਕਾਰਵਾਈ ਭਾਰਤ ਵਲੋਂ ਕਰਦਿਆਂ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਐ ਇਸ ਦੋਰਾਨ 22 ਅਪ੍ਰੈਲ ਤੋਂ ਹੀ ਦੇਸ਼ ਵਿਚ ਜੰਗ ਵਰਗਾ ਮਾਹੋਲ ਬਣਿਆ ਹੋਇਆ ਹੈ ਉਨ੍ਹਾਂ ਦੱਸਿਆ ਕਿ ਦੇਸ਼ ਦਾ ਸਭ ਤੋਂ ਉੱਚਾ ਬੰਨ ਭਾਖੜਾ ਡੈਮ (ਬਿਜਲੀ ਨਿਰਮਾਣ) ਅਤੇ ਨੰਗਲ ਡੈਮ ਜਿਥੋਂ ਪਾਣੀ ਨੂੰ ਸੰਜੋ ਕੇ ਕੰਟਰੋਲ ਕਰਕੇ ਅੱਗੇ ਭੇਜਿਆ ਜਾਂਦਾ ਹੈ ਇਹ ਸਥਾਨ ਆਪਣੇ ਨਿਰਮਾਣ ਤੋਂ ਬਾਅਦ ਹੀ ਦੁਸ਼ਮਣ ਦੇਸ਼ ਦੇ ਨਿਸ਼ਾਨੇ ਤੇ ਰਿਹਾ ਹੈ ਅਤੇ ਸਮੇਂ ਸਮੇਂ ਤੇ ਇਸ ਦੀ ਸੁਰੱਖਿਆ ਸਬੰਧੀ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ ਤੇ ਅਜਿਹੀ ਹਾਲਤ ਵਿਚ ਜਦੋਂ ਦੇਸ਼ ਪਾਕਿਸਤਾਨ ਨਾਲ ਜੂਝ ਰਿਹਾ ਹੈ, ਤਿੰਨੋਂ ਸੇਨਾਵਾਂ ਆਪ੍ਰੇਸ਼ਨ ਸੰਦੂਰ ਨੂੰ ਕਾਮਯਾਬ ਕਰ ਰਹੀਆਂ ਹਨ ਅਜਿਹੀ ਹਾਲਤ ਵਿਚ ਨੰਗਲ ਡੈਮ ਤੇ ਕੁਝ ਆਪ ਵਰਕਰਾਂ ਵਲੋਂ ਧਰਨਾਂ ਲਗਾਇਆ ਗਿਆ ਹੈ, ਸ਼ਰੇਆਮ ਮਨਾਹੀ ਵਾਲੇ ਖੇਤਰਾਂ ਵਿਚ ਘੁੰਮ ਕੇ ਫੋਟੋ ਅਤੇ ਵੀਡਿਓ ਗਰਾਫੀ ਕਰ ਰਹੇ ਹਨ ਅਤੇ ਅਤਿ ਨਾਜ਼ੁਕ ਸਥਾਨਾਂ ਦੀਆਂ ਵੀਡੀਓਜ਼ ਜਨਤਕ ਕਰ ਕੇ ਦੁਸ਼ਮਣ ਦੇਸ਼ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਤੇ ਇਸ ਨਾਲ਼ ਕੋਈ ਘਟਨਾ ਘੱਟ ਜਾਂਦੀ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ?
ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਨੇ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੇ ਵਰਦਿਆਂ ਕਿਹਾ ਕਿ ਜਿੰਨਾਂ ਦੀ ਜ਼ਿੰਮੇਵਾਰੀ ਸੀ 22 ਅਪ੍ਰੈਲ ਪਹਿਲਗਾਮ ਧਰਨੇ ਤੋਂ ਬਾਅਦ ਇਥੇ ਧਰਨਾਂ ਨਾਂ ਲੱਗਣ ਦਿੰਦੇਂ ਉਹ ਖੁਦ ਨੰਗਲ ਡੈਮ ਦੇ ਹਰ ਨਾਜ਼ੁਕ ਸਥਾਨ ਤੇ ਖੜ ਖੜ ਕੇ ਵੀਡੀਓ ਫੋਟੋਜ਼ ਕਰਵਾ ਰਹੇ ਸਨ ਤੇ ਇਸ ਤੋਂ ਇਲਾਵਾ ਇਥੇ ਮੁੱਖ ਮੰਤਰੀ ਸਾਹਿਬ ਆ ਕੇ ਨਾਜੂਕ ਸਥਾਨ ਤੇ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਹਨ ਹੱਦ ਤੋੜਦਿਆਂ ਵਿਧਾਨ ਸਭਾ ਡਿਪਟੀ ਸਪੀਕਰ ਵੀ ਇਥੇ ਧਰਨੇ ਵਿਚ ਆ ਕੇ ਡੈਮ ਤੇ ਖੜ ਕੇ ਵੀਡੀਓ ਫੋਟੋਜ਼ ਕਰਵਾ ਰਹੇ ਸਨ ਜੋ ਕਿ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ। ਬਲਰਾਮ ਪਰਾਸ਼ਰ ਨੇ ਕਿਹਾ ਕਿ ਜਿਥੇ ਆਮ ਦਿਨਾਂ ਵਿਚ ਇਥੇ ਆਮ ਆਦਮੀ ਨੂੰ ਖੜਨ ਤੱਕ ਦੀ ਇਜਾਜ਼ਤ ਨਹੀਂ ਤਾਂ ਕਿ ਕੋਈ ਫੋਟੋ ਦੁਸ਼ਮਣ ਦੇਸ਼ ਨੂੰ ਡੈਮ ਦੀ ਸਥਿਤੀ ਨਾਂ ਦੱਸ ਸਕੇ, ਉਥੇ ਹੀ ਜੰਗ ਵਰਗੇ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਲੀਡਰ ਡੈਮ ਤੇ ਧਰਨਾਂ ਲਗਾ ਕੇ ਬੈਠੇ ਹਨ ਇਸ ਸਬੰਧੀ ਉਨ੍ਹਾਂ ਵਲੋਂ ਅੱਜ ਮਾਣਯੋਗ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਇਕ ਮੈਮੋਰੈਂਡਮ ਭੇਜ ਕੇ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਆਪ ਵਰਕਰਾਂ ਅਤੇ ਲੀਡਰਾਂ ਨੂੰ ਇਥੋ ਹਟਾਉਣ ਦੇ ਹੁਕਮ ਪ੍ਰਸ਼ਾਸਨ ਨੂੰ ਦੇਣ ਜਦਕਿ ਜਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਧਾਰਾ 144 ਲਗਾਈ ਹੋਈ ਹੈ ਨਾਲ ਹੀ ਉਨ੍ਹਾਂ ਨੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੂੰ ਕਿਹਾ ਕਿ, ਉਨਾਂ ਦੀ ਨਿਜੀ ਜ਼ਿੰਮੇਵਾਰੀ ਸੀ ਕਿ ਇਥੇ ਅਜਿਹਾ ਕੋਈ ਧਰਨਾਂ ਨਾਂ ਲਗਦਾ ਤਾਂ ਜ਼ੋ ਜੰਗ ਵਰਗੇ ਹਾਲਾਤਾਂ ਵਿੱਚ ਇਥੋਂ ਦੀਆਂ ਫੋਟੋਆਂ ਅਤੇ ਵੀਡੀਓਜ਼ ਵਾਇਰਲ ਨਾਂ ਹੁੰਦੀਆਂ ਅਤੇ ਕਾਨੂੰਨ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਅਤੇ ਆਮ ਲੋਕਾਂ ਲਈ ਇਕੋ ਰਹਿੰਦਾ ਪਰ ਡੈਮ ਦੀ ਸੁਰੱਖਿਆ ਲਈ ਵੀ ਇਹ ਖਤਰਾ ਪੈਦਾ ਕੀਤਾ ਗਿਆ ਹੈ ਕਿਉਂਕਿ ਇਥੋਂ ਬਹੁਤ ਸਾਰੀਆਂ ਵੀਡੀਓਜ ਵਾਇਰਲ ਕੀਤੀਆਂ ਜਾ ਚੁੱਕੀਆਂ ਹਨ।