Home » Uncategorized » ਮੀਢਵਾਂ ਵਾਸੀਆਂ ਵਲੋਂ ਅਧਿਆਪਕ ਨਿੱਕੂਵਾਲ ਦਾ ਕੀਤਾ ਗਿਆ ਸਨਮਾਨ

ਮੀਢਵਾਂ ਵਾਸੀਆਂ ਵਲੋਂ ਅਧਿਆਪਕ ਨਿੱਕੂਵਾਲ ਦਾ ਕੀਤਾ ਗਿਆ ਸਨਮਾਨ

ਕੈਪਸ਼ਨ: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮੀਢਵਾਂ ਅੱਪਰ ਵਿਖੇ ਅਧਿਆਪਕ ਨਿੱਕੂਵਾਲ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ। 

ਸ੍ਰੀ ਅਨੰਦਪੁਰ ਸਾਹਿਬ, 5 ਮਈ, (ਦਵਿੰਦਰਪਾਲ ਸਿੰਘ ): ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੀਢਵਾਂ ਅੱਪਰ ਵਿਖੇ ਤੈਨਾਤ ਈ.ਟੀ.ਟੀ. ਅਧਿਆਪਕ ਜਰਨੈਲ ਸਿੰਘ ਨਿੱਕੂਵਾਲ ਦਾ ਪਿੰਡ ਵਾਸੀਆਂ ਵਲੋਂ ਸਰਪੰਚ ਨਿਧੀ ਰਾਣੀ ਅਤੇ ਨੌਜੁਆਨ ਆਗੂ ਅਸ਼ੋਕ ਰਾਣਾ ਬਿੱਲੂ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਪਿੰਡ ਵਿਖੇ ਤੈਨਾਤ ਅਧਿਆਪਕ ਨਿੱਕੂਵਾਲ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।ਜਿਸ ਨਾਲ ਸਾਡੇ ਪਿੰਡ ਦਾ ਨਾਮ ਵੀ ਰੋਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਨਿੱਕੂਵਾਲ ਵਲੋਂ ਸਿੱਖਿਆ ਦੇ ਨਾਲ ਨਾਲ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਿਲੱਖਣ ਯੋਗਦਾਨ ਪਾਇਆ ਗਿਆ ਹੈ।ਜਿਸ ਕਰਕੇ ਸਾਡੇ ਪਿੰਡ ਦੇ ਨੰਨੇ ਮੁੰਨੇ ਵਿਦਿਆਰਥੀ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ। ਇਸ ਮੌਕੇ ਭਵੀਸ਼ਨ ਸਿੰਘ, ਯੋਗਰਾਜ ਪੰਚ, ਮੱਖਣ ਪੰਚ, ਦੀਪਕ ਪੰਚ, ਸਿ਼ਵ ਕਰਨ ਪੰਚ, ਸੁੱਭ ਕਰਨ ਪੰਚ, ਧਨਵੀਰ ਸਿੰਘ, ਦਿਆ ਰਾਮ, ਲਾਲ ਚੰਦ, ਹਰਨਾਮ ਸਿੰਘ, ਰਾਮ ਭੱਜ, ਭਜਨ ਸਿੰਘ, ਚੰਨਣ ਸਿੰਘ, ਪ੍ਰਕਾਸ਼ ਚੰਦ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

Leave a Reply

Your email address will not be published. Required fields are marked *