Translate Your Language

October 7, 2026 6:42 am

PUNPUN03583/19/1/2007-TC

PUNPUN03583/19/1/2007-TC

Home » ਰਾਜਨੀਤੀ » ਅਕਾਲੀ ਦਲ ਬਾਦਲ ਨੇ ਸੁਖਬੀਰ ਬਾਦਲ ਦੇ ਅਸਤੀਫੇ ‘ਤੇ ਫੈਸਲਾ ਕਰਨ ਲਈ 10 ਜਨਵਰੀ ਨੂੰ ਚੰਡੀਗੜ੍ਹ ਮੁੱਖ ਦਫਤਰ ‘ਚ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ : ਕਾਰਜਕਾਰੀ ਪ੍ਰਧਾਨ ਭੁੰਦੜ

ਅਕਾਲੀ ਦਲ ਬਾਦਲ ਨੇ ਸੁਖਬੀਰ ਬਾਦਲ ਦੇ ਅਸਤੀਫੇ ‘ਤੇ ਫੈਸਲਾ ਕਰਨ ਲਈ 10 ਜਨਵਰੀ ਨੂੰ ਚੰਡੀਗੜ੍ਹ ਮੁੱਖ ਦਫਤਰ ‘ਚ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ : ਕਾਰਜਕਾਰੀ ਪ੍ਰਧਾਨ ਭੁੰਦੜ

ਚੰਡੀਗੜ੍ਹ 8 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸਿਆਸਤ ਪੱਖੋਂ ਅਰਸ਼ ਤੋਂ ਫਰਸ਼ ‘ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਿਆਸਤ ਵਿੱਚ ਮੁੜ ਮਜਬੂਤ ਹੋਣਾ ਫਿਲਹਾਲ ਬਹੁਤ ਔਖਾ ਜਾਪਦਾ ਹੈ। ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਆਪਣਾ ਕਬਜ਼ਾ ਕਰਕੇ ਜਿਸ ਤਰਾਂ ਸਿੱਖ ਕੌਮ ਦੀ ਸਭ ਤੋਂ ਪੁਰਾਣੀ ਅਤੇ ਮਜਬੂਤ ਰਾਜਨੀਤਿਕ ਪਾਰਟੀ ਦਾ ਬੇੜਾ ਡੋਬਿਆ ਹੈ। ਉਸੇ ਤਰ੍ਹਾਂ ਖਾਲਸਾ ਪੰਥ ਦੀ ਮਿਨੀ ਪਾਰਲੀਮੈਂਟ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਧਾਰਮਿਕ ਪੱਖੋਂ ਵੱਡੇ ਪੱਧਰ ‘ਤੇ ਢਾਹ ਲਾਈ ਹੈ। ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਖਾਸ ਕਰਕੇ ਬਾਦਲ ਗਰੁੱਪ ਪ੍ਰਤੀ ਵੱਡੇ ਪੱਧਰ ‘ਤੇ ਰੋਸ ਵੀ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਕੌਮ ਵੱਲੋਂ ਬਹੁਤ ਹੀ ਮਿਹਨਤ ਅਤੇ ਸੰਘਰਸ਼ ਕਰਕੇ ਸਥਾਪਿਤ ਕੀਤਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਮੁੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਵਿੱਚ ਇਹੋ ਜਿਹਾ ਹਾਲ ਕਦੇ ਪਹਿਲਾਂ ਨਹੀਂ ਵੇਖਿਆ ਜਿਹੋ ਜਿਹਾ ਹੁਣ ਹੋ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਵਿਧਾਨ ਸਭਾ ਚੋਣਾਂ ਚ ਬਾਦਲ ਦਲ ਨੂੰ ਕੇਵਲ ਇੱਕ ਸ਼ੀਟ ਹੀ ਮਿਲਣਾ ਬਹੁਤ ਹੀ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਆਮ ਲੋਕਾਂ ਵਿੱਚ ਇਹ ਚਰਚਾ ਹੈ ਕਿ ਬਾਦਲ ਪਰਿਵਾਰ ਨੇ ਸਿੱਖ ਕੌਮ ਦੀ ਮੁੱਖ ਪਾਰਟੀ ਮੁੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਆਪਣਾ ਕੰਟਰੋਲ ਕਰਕੇ ਆਪਣੇ ਸਵਾਰਥ ਲਈ ਇਸ ਤਰ੍ਹਾਂ ਵਰਤਿਆ ਜਿਵੇਂ ਪੰਜਾਬ ਦਾ ਸਿਆਸਤ ਵਿੱਚ ਹੋਰ ਕੋਈ ਸਿਆਸੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ। ਆਮ ਲੋਕਾਂ ਵਿੱਚ ਇਹ ਵੀ ਵੱਡੇ ਪੱਧਰ ‘ਤੇ ਚਰਚਾ ਹੈ ਕਿ ਜਿਵੇਂ ਸੁਖਬੀਰ ਬਾਦਲ ਅਕਾਲੀ ਦਲ ਬਾਦਲ ਅਤੇ ਭਾਜਪਾ ਗੱਠਜੋੜ ਦੇ ਸਰਕਾਰ ਵੇਲੇ ਇਹ ਆਖਦਾ ਸੀ ਕਿ ਉਹਨਾਂ ਵੱਲੋਂ 25 ਸਾਲ ਰਾਜ ਕੀਤਾ ਜਾਵੇਗਾ। ਪ੍ਰੰਤੂ ਪੰਜਾਬ ਦੇ ਲੋਕਾਂ ਨੇ ਸੁਖਬੀਰ ਬਾਦਲ ਨੂੰ ਇਹੋ ਜਿਹਾ ਸਬਕ ਸਿਖਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਿਆਸਤ ਪੱਖੋਂ ਬਿਲਕੁਲ ਹਾਸੀਏ ‘ਤੇ ਪਹੁੰਚਾ ਦਿੱਤਾ। ਇਥੋਂ ਤੱਕ ਕਿ ਹੁਣੇ ਹੁਣੇ ਹੋਈਆਂ ਜਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੀ ਮਾੜੀ ਸਥਿਤੀ ਵੇਖਦਿਆਂ ਜਿਮਨੀ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਮਾੜੀ ਹਾਲਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਰ ਨਹੀਂ ਹੋ ਸਕਦੀ। ਇਥੋਂ ਤੱਕ ਕਿ ਸੌਦਾ ਸਾਧ ਰਾਮ ਰਹੀਮ ਦੇ ਚੇਲਿਆਂ ਵੱਲੋਂ ਅਕਾਲੀ ਦਲ ਬਾਦਲ ਅਤੇ ਬੀਜੇਪੀ ਦੀ ਗਠਜੋੜ ਸਰਕਾਰ ਵੇਲੇ ਜਿਹੜੀ ਬੇਅਦਬੀਆਂ ਜੁਗੋ ਜੁਗ ਅਟੱਲ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੌਦਾ ਸਾਧ ਰਾਮ ਰਹੀਮ ਦੇ ਚੇਲਿਆਂ ਵੱਲੋਂ ਕੀਤੀਆਂ ਗਈਆਂ। ਉਹਨਾਂ ਨੂੰ ਬਾਦਲ ਪਰਿਵਾਰ ਦੀ ਸਰਕਾਰ ਹੁੰਦਿਆਂ ਸਜਾਵਾਂ ਦੇਣ ਦੀ ਬਜਾਏ ਹਰ ਪੱਖੋਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰੰਤੂ ਹੋਣ ਜਦੋਂ ਖਾਲਸਾ ਪੰਥ ਜੀ ਸਰਬ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤਾਂ ਦੇ ਜਥੇਦਾਰਾਂ ਵੱਲੋਂ ਸੁਖਬੀਰ ਬਾਦਲ ਨੂੰ ਉਸ ਦੀਆਂ ਕੀਤੀਆਂ ਗਲਤੀਆਂ ਦੀ ਸਜ਼ਾ ਸੁਣਾਈ ਤਾਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੀ ਸਰਕਾਰ ਵੇਲੇ ਇਹ ਗਲਤੀਆਂ ਜਾਣ ਬੁੱਝ ਕੇ ਕੀਤੀਆਂ ਹਨ ਤਾਂ ਕਿ ਡੇਰਾਵਾਦ ਕੋਲੋਂ ਵੋਟਾਂ ਲੈ ਕੇ ਮੁੜ ਪੰਜਾਬ ਚ ਆਪਣੀ ਸਰਕਾਰ ਬਣਾ ਸਕੇ। ਪ੍ਰੰਤੂ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਹ ਹਾਲਤ ਕੀਤੀ ਜਿਹੜੀ ਕਿ ਪੰਜਾਬ ਅੰਦਰ ਹੋਰ ਕਿਸੇ ਵੀ ਸਿਆਸੀ ਪਾਰਟੀ ਦੀ ਕਦੇ ਸਿਆਸਤ ਦੇ ਇਤਿਹਾਸ ਵਿੱਚ ਨਹੀਂ ਹੋਈ। ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਦੇ ਦਬਾਅ ਥੱਲੇ ਆ ਕੇ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਜੋ ਕਿ ਫਿਲਹਾਲ ਮਨਜ਼ੂਰ ਨਹੀਂ ਕੀਤਾ ਗਿਆ। ਪਰੰਤੂ ਇਸੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ 10 ਜਨਵਰੀ ਨੂੰ ਦੁਪਹਿਰ 3 ਵਜੇ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਖੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਨੁਸਾਰ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਬਕਾਇਆ ਅਸਤੀਫ਼ੇ ‘ਤੇ ਫੈਸਲਾ ਲਿਆ ਜਾਵੇਗਾ। ਇਸ ਵਿੱਚ ਨਵੀਆਂ ਸੰਗਠਨ ਚੋਣਾਂ ਲਈ ਮੈਂਬਰਸ਼ਿਪ ਮੁਹਿੰਮ ਦੇ ਸ਼ਡਿਊਲ ਦਾ ਵੀ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਖਾਸ ਗੱਲ ਇਹ ਹੈ ਕਿ 10 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਹੋ ਰਹੀ ਇਸ ਮੀਟਿੰਗ ਦੱਸ ਸਿੱਟਾ ਕੀ ਨਿਕਲੇਗਾ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਆਮ ਲੋਕਾਂ ਵਿੱਚ ਇਹ ਚਰਚਾ ਬਣੀ ਹੋਈ ਹੈ ਕਿ ਜੇਕਰ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਵੀ ਹੋ ਜਾਂਦਾ ਹੈ ਤਾਂ ਬਾਦਲ ਗਰੁੱਪ ਵੱਲੋਂ ਮੁੜ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਲਈ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਸੁਖਬੀਰ ਬਾਦਲ ਅਤੇ ਬਾਦਲ ਗੁਰੂ ਪਾ ਨੂੰ ਇਹ ਪੂਰੀ ਜਾਣਕਾਰੀ ਹੈ ਕਿ ਜੇਕਰ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਨਾ ਰਿਹਾ ਤਾਂ ਸਿਆਸਤ ਪੱਖੋਂ ਸੁਖਬੀਰ ਬਾਦਲ ਦਾ ਭਵਿੱਖ ਬਿਲਕੁਲ ਖਤਮ ਹੋ ਜਾਵੇਗਾ। ਇੰਜ ਵੀ ਜਪਦਾ ਹੈ ਕਿ ਜੇਕਰ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਾ ਰਿਹਾ ਤਾਂ ਉਸ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਵੀ ਖੁਸ਼ ਜਾਵੇਗੀ। ਆਮ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਜੇਕਰ ਸੁਖਬੀਰ ਬਾਦਲ ਆਪਣੇ ਆਪ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੋਂ ਅਸਤੀਫਾ ਦੇ ਕੇ ਫਰੀ ਹੋ ਜਾਂਦਾ ਹੈ। ਤਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਜੋ ਬਿਲਕੁਲ ਖੇਰੂ -ਖੇਰੂ ਹੋ ਕੇ ਆਪਣੀ ਸਿਆਸੀ ਤਾਕਤ ਖਤਮ ਕਰ ਚੁੱਕਾ ਹੈ ਤਾਂ ਵੱਡੇ ਪੱਧਰ ‘ਤੇ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋ ਜਾਵੇਗਾ। ਇਥੋਂ ਤੱਕ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਕਰ ਸੁਖਬੀਰ ਬਾਦਲ ਪਰਿਵਾਰ ਤੋਂ ਮੁਕਤ ਹੁੰਦੇ ਹੈ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਵਿੱਖ ਵੀ ਸੁਨਹਿਰੀ ਬਣ ਸਕਦਾ ਹੈ। ਜਿਸ ਦੇ ਅਹੁਦੇਦਾਰਾਂ ਤੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਬਾਦਲ ਪਰਿਵਾਰ ਦੇ ਕਹਿਣ ‘ਤੇ ਫੈਸਲੇ ਲਏ ਜਾ ਰਹੇ ਹਨ ਉਹ ਬੀ ਵੀ ਬਾਦਲ ਪਰਿਵਾਰ ਕੋਲੋਂ ਆਜ਼ਾਦ ਹੋ ਕੇ ਸੰਗਤ ਅਨੁਸਾਰ ਫੈਸਲੇ ਲੈਣ ਦੇ ਕਾਬਲ ਹੋ ਜਾਵੇਗੀ ਅਤੇ ਜੇਕਰ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਕੇ ਅਕਾਲੀ ਆਗੂਆਂ ਵੱਲੋਂ ਸਮੁੱਚੀ ਲੀਡਰਸ਼ਿਪ ਨੂੰ ਇਕੱਠਾ ਕਰਕੇ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਵੀ ਸੁਨਹਿਰੀ ਹੋ ਸਕਦਾ ਹੈ।

Leave a Reply

Your email address will not be published. Required fields are marked *