Home » ਦੇਸ਼-ਵਿਦੇਸ » ਚੰਡੀਗੜ੍ਹ ਫੈਕਟਰੀ ‘ਚ ਪ੍ਰਵਾਸੀ ਬਦਮਾਸ਼ਾਂ ਨੇ ਸਿੱਖ ਨੌਜਵਾਨ ਦੇ ਕਕਾਰਾਂ ਦੀ ਕੀਤੀ ਬੇਅਦਬੀ, ਲਾਹੀ ਪੱਗ ਤੇ ਦਾੜੀ ਪੁੱਟੀ : ਮਾਲਕ ਜਸਵਿੰਦਰ ਸਿੰਘ

ਚੰਡੀਗੜ੍ਹ ਫੈਕਟਰੀ ‘ਚ ਪ੍ਰਵਾਸੀ ਬਦਮਾਸ਼ਾਂ ਨੇ ਸਿੱਖ ਨੌਜਵਾਨ ਦੇ ਕਕਾਰਾਂ ਦੀ ਕੀਤੀ ਬੇਅਦਬੀ, ਲਾਹੀ ਪੱਗ ਤੇ ਦਾੜੀ ਪੁੱਟੀ : ਮਾਲਕ ਜਸਵਿੰਦਰ ਸਿੰਘ

ਗੁਰਪੂਰਬ ਹੋਣ ਕਾਰਨ ਆਪਣੀ ਫੈਕਟਰੀ ‘ਚ ਮੀਟ ਮੱਛੀ ਬਣਾਉਣ ਤੋਂ ਰੋਕਣ ਕਰਕੇ ਕੀਤਾ ਹਮਲਾ…

ਚੰਡੀਗੜ੍ਹ, 8 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬ ‘ਚ  ਪ੍ਰਵਾਸੀਆਂ ਵੱਲੋਂ ਪੰਜਾਬੀਆਂ ਤੇ ਇਹ ਜਾ ਰਹੇ ਹਮਲਿਆਂ ਦੀਆਂ ਦਿਨੋ ਦਿਨ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ।। ਪ੍ਰਵਾਸੀਆਂ ਵੱਲੋਂ ਦੇ ਥੋੜੇ ਜਾਣ ਥੋੜੇ ਦਿਨ ਵੀ ਜਾਣ ਤੋਂ ਬਾਅਦ ਪੰਜਾਬ ਚ ਕਿਤੇ ਨਾ ਕਿਤੇ ਜਾਣ ਲੇਵਾ ਹਮਲੇ ਕਰਕੇ ਪੰਜਾਬੀਆਂ ਨੂੰ ਵੱਡੇ ਪੱਧਰ ਤੇ ਮਾਰੇ ਪਿਟਿਆ ਜਾ ਰਿਹਾ ਹੈ ਮੋਹਾਲੀ ਨੇੜੇ ਪਿੰਡ ਕੁੰਬੜਾ ਵਿੱਚ ਵੀ ਦੋ ਨੌਜਵਾਨਾਂ ਤੇ ਤੇਜ਼ਧਾਰ ਹਥਿਆਰਾਂ ਹਮਲੇ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਸੇ ਸਬੰਧੀ ਤਾਜ ਘਟਨਾ ਦੌਰਾਨ ਪੰਜ ਜਨਵਰੀ ਨੂੰ ਚੰਡੀਗੜ੍ਹ ਵਿਚਲੇ ਉਦੋਗਿਕ ਖੇਤਰ ਦੇ ਪਲਾਟ ਨੰਬਰ 114 (ਨੇੜੇ ਡਿਸਪੈਂਸਰੀ) ਦੇ ਮਾਲਕ ਜਸਵਿੰਦਰ ਸਿੰਘ ਵੱਲੋਂ ਆਪਣੇ ਪਲਾਟ ਦੇ ਅੰਦਰ ਕਿਰਾਏਦਾਰ ਸਮੇਤ 10-15 ਲੋਕਾਂ ਨੂੰ ਮੀਟ ਮੱਛੀ ਖਾਣ ਤੋਂ ਰੋਕਣ ਕਰਕੇ ਉਸ ਉੱਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਸਿੱਖ ਨੌਜਵਾਨ ਜਸਵਿੰਦਰ ਸਿੰਘ ਦੇ ਕਕਾਰਾਂ ਦੀ ਬੇਅਦਬੀ ਕੀਤੀ ਪੱਗ ਲਾਹੀ ਤੇ ਦਾੜੀ ਪੁੱਟੀ ਤੇ ਉਸ ਤੋਂ ਬਾਅਦ ਉਸਦੇ ਜਬਾੜਾ ਤੋੜ ਦਿੱਤਾ ਅਤੇ ਗੁੱਝੀਆਂ ਸੱਟਾਂ ਮਾਰੀਆਂ. ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਨੇ ਦੱਸਿਆ ਕਿ ਮੇਰੀ ਫੈਕਟਰੀ ਵਿਚ ਕਿਰਾਏਦਾਰ ਪੰਚਮ ਚੌਹਾਨ ਅਤੇ ਨਾਲ ਦੀ ਫੈਕਟਰੀ ਵਿਚ ਕਿਰਾਏਦਾਰ ਮਨੀਸ਼ ਦੂਬੇ ਨਾਮਕ ਬਦਮਾਸ਼ ਵੱਲੋਂ ਇਹ ਹਮਲਾ ਕੀਤਾ ਗਿਆ ਸੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਕੱਲ 6 ਜਨਵਰੀ ਨੂੰ ਗੁਰਪੁਰਬ ਹੋਣ ਕਰਕੇ ਮੈਂ ਅੱਜ ਫੈਕਟਰੀ ਵਿੱਚ ਸਾਫ ਸਫਾਈ ਕਰਨ ਲਈ ਆਇਆ ਸੀ। ਕਿਰਾਏਦਾਰ ਪੰਚਮ ਚੌਹਾਨ ਅਤੇ ਮਨੀਸ਼ ਦੁਬੇ ਸਮੇਤ ਪ੍ਰਵਾਸੀ ਲੋਕ ਮੀਟ ਮੱਛੀ ਆਂਡਾ ਤੇ ਦਾਰੂ ਦਾ ਸੇਵਨ ਕਰਕੇ ਜਸ਼ਨ ਮਨਾ ਰਹੇ ਸਨ ਜਿਨਾਂ ਨੂੰ ਰੋਕਣ ‘ਤੇ ਉਹਨਾਂ ਮੇਰੇ ਤੇ ਪੰਚਮ ਚੌਹਾਨ ਅਤੇ ਮਨੀਸ਼ ਦੂਬੇ ਸਮੇਤ 10-15 ਬੰਦਿਆਂ ਨੇ ਹਮਲਾ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਸ ਹਮਲੇ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਪ੍ਰਵਾਸੀ ਬਦਮਾਸ਼ਾਂ ਨੇ ਉਹਨਾਂ ਤੇ ਵੀ ਹਮਲਾ ਕਰਦਿਅਾ  ਉਹਨਾਂ ਪਰਿਵਾਰ ਦੀਆਂ ਮਹਿਲਾਵਾਂ ਨਾਲ ਬਦਤਮੀਜੀ ਕੀਤੀ ਅਤੇ ਗਾਲੀ ਗਲੋਚ ਕੀਤੀ। ਇਸ ਸਬੰਧੀ ਜਦੋਂ 100 ਨੰਬਰ ਤੇ ਫੋਨ ਕਰਕੇ ਸਥਾਨਕ ਥਾਣੇ ਵਿੱਚ ਇਤਲਾਹ ਕੀਤੀ ਗਈ ਤਾਂ ਆਈਓ ਰਾਵਿੰਦਰ ਵੱਲੋਂ ਉਕਤ ਬਦਮਾਸ਼ਾਂ ਤੇ ਕੋਈ ਕਾਰਵਾਈ ਨਾ ਕਰਦਿਆਂ ਉਹਨਾਂ ਨੂੰ ਫੜਨ ਦੀ ਬਜਾਏ ਉਹਨਾਂ ਨੂੰ ਭਜਾਉਣ ਵਿੱਚ ਮਦਦ ਕੀਤੀ। ਜਸਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਫੈਕਟਰੀ ਮੇਰੇ ਪਿਤਾ ਗੁਰਦੇਵ ਸਿੰਘ ਦੇ ਨਾਮ ‘ਤੇ ਹੈ ਅਤੇ ਇਸ ਫੈਕਟਰੀ ਰਾਹੀਂ ਸਾਡੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਤਰਸ ਦੇ ਅਧਾਰ ਤੇ ਪੰਚਮ ਚੌਹਾਨ ਨੂੰ ਇੱਕ ਪੋਰਸ਼ਨ ਕਿਰਾਏ ਤੇ ਦਿੱਤਾ ਸੀ ਜਿਸ ਤੇ ਉਸਨੇ ਆਪਣਾ ਕਬਜ਼ਾ ਕਰ ਲਿਆ ਤੇ ਜਿਸ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ. ਇਸ ਮੌਕੇ ਜਸਵਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪ੍ਰਵਾਸੀ ਲੋਕਾਂ ਤੇ ਤਰਸ ਨਾ ਖਾਓ ਨਹੀਂ ਤਾਂ ਉਹ ਤੁਹਾਡੇ ਖੂਨ ਪਸੀਨੇ ਦੀ ਕਮਾਈ ਖਾਣ ਜਾਂ ਤੁਹਾਡਾ ਨੁਕਸਾਨ ਕਰਨ ਵਿੱਚ ਜਰਾ ਵੀ ਗੁਰੇਜ ਨਹੀਂ ਕਰਨਗੇ। ਜਸਵਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਪਰੰਤੂ ਜਦੋਂ ਇਨਵੈਸਟੀਗੇਸ਼ਨ ਕਰ ਰਹੇ ਪੁਲਿਸ ਮੁਲਾਜ਼ਮ ਰਵਿੰਦਰ ਨਾਲ ਗੱਲ ਕੀਤੀ ਤਾਂ ਉਸ ਨੇ ਦੋਸ਼ੀਆਂ ਵਿੱਚੋਂ ਦੋਹਾਂ ਨੂੰ ਗਿਰਫਤਾਰ ਕਰਨ ਸਬੰਧੀ ਨਹੀਂ ਦੱਸਿਆ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੋਹਾਲੀ ਵਿਚਲੇ ਪਿੰਡ ਕੁੰਬੜਾ ਦੇ ਦੋ ਨੌਜਵਾਨਾ ਨੂੰ ਪ੍ਰਵਾਸੀ ਬਦਮਾਸ਼ਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਤੋਂ ਸਬਕ ਲੈਣ ਦੀ ਜਰੂਰਤ ਹੈ। ਇਸ ਸਬੰਧੀ ਜਦੋਂ ਇਨਵੈਸਟੀਗੇਸ਼ਨ ਪੁਲਿਸ ਮੁਲਾਜ਼ਮ ਰਵਿੰਦਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਤਫਤੀਸ਼ ਜਾਰੀ ਹੈ। ਇਸ ਮਾਮਲੇ ਨੂੰ ਲੈ ਕੇ ਕਾਰਵਾਈ ਹੋ ਰਹੀ ਹੈ। ਇਸ ਸਬੰਧੀ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ। ਪਰੰਤੂ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬੀਆਂ ਦੇ ਕੀਤੇ ਜਾ ਰਹੇ ਕਤਲ ਅਤੇ ਜਾਨਲੇਵਾ ਹਮਲਿਆਂ ਨੂੰ ਲੈ ਕੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *