ਚੰਡੀਗੜ੍ਹ, 29 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਅਧੀਨ ਆਉਂਦੇ ਪਿੰਡ ਬੁਟੇਰਲਾ ਵਿਖੇ ਲੋਕਾਂ ਨੂੰ ਗੰਦੇ ਪਾਣੀ ਤੋਂ ਨਿਜਾਤ ਮਿਲ ਗਈ ਹੈ ਅਤੇ ਅੰਡਰਗਰਾਊਂਡ ਵਿਛਾਈ ਗਈ ਨਵੀਂ ਪਾਈਪ ਲਾਈਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ। ਇਸ ਨਵੀਂ ਪਾਈਪ ਲਾਈਨ ਤੋਂ ਪਾਣੀ ਦੀ ਸਪਲਾਈ ਦਾ ਰਸਮੀ ਉਦਘਾਟਨ ਅੱਜ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਇਹ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਅਤੇ ਸਮੱਸਿਆ ਸੀ ਕਿ ਪੀਣ ਵਾਲਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਪਹੁੰਚ ਰਿਹਾ ਸੀ। ਹਾਲਾਂਕਿ ਗੰਦਾ ਪਾਣੀ ਪਹੁੰਚਣ ਦੇ ਪਿੱਛੇ ਕਈ ਸਮੱਸਿਆਵਾਂ ਸਨ ਪਰੰਤੂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਿੰਡ ਵਿੱਚ ਨਵੀਂ ਅੰਡਰਗਰਾਉਂਡ ਪਾਈਪ ਲਾਈਨ ਵਿਛਾ ਕੇ ਪਿੰਡ ਵਾਸੀਆਂ ਨੂੰ ਰਾਹਤ ਦਿੱਤੀ ਹੈ ਅਤੇ ਲੋਕਾਂ ਨੂੰ ਇਸ ਨਵੀਂ ਪਾਈਪਲਾਈਨ ਤੋਂ ਪਾਣੀ ਦੇ ਕੁਨੈਕਸ਼ਨ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ। ਹੁਣ ਪਿੰਡ ਵਿੱਚ ਗੰਦੇ ਪਾਣੀ ਤੋਂ ਲੋਕਾਂ ਨੂੰ ਨਿਜਾਤ ਮਿਲ ਜਾਵੇਗੀ ਅਤੇ ਪੀਣ ਵਾਲਾ ਸਾਫ ਸੁਥਰਾ ਪਾਣੀ ਉਹਨਾਂ ਦੇ ਘਰਾਂ ਤੱਕ ਪਹੁੰਚ ਸਕੇਗਾ। ਅੱਜ ਪੀਣ ਵਾਲੇ ਪਾਣੀ ਦੀ ਇਸ ਨਵੀਂ ਪਾਈਪ ਲਾਈਨ ਦੇ ਉਦਘਾਟਨ ਮੌਕੇ ਪਰਵਿੰਦਰ ਹੀਰਾ, ਅਮਨਪ੍ਰੀਤ ਹੀਰਾ, ਸੁਰਿੰਦਰ ਮਾਨ, ਗੋਲਡੀ ਟਿਵਾਣਾ, ਇਕਬਾਲ ਟਿਵਾਣਾ, ਪਰਮਿੰਦਰ ਸੇਠੀ, ਸੁੱਚਾ ਸੈਣੀ, ਦਲਵੀਰ ਸੈਣੀ, ਅਵਤਾਰ ਸੈਣੀ, ਦਰਸ਼ਨ ਸੈਣੀ, ਗੁਰਿੰਦਰ ਸੈਣੀ, ਹਰਨਾਮ ਸੈਣੀ, ਹਰਪ੍ਰੀਤ ਸੈਣੀ ਵੀ ਮੌਜੂਦ ਸਨ।
Home
»
Uncategorized
»
ਕੌਂਸਲਰ ਬੁਟੇਰਲਾ ਨੇ ਪਿੰਡ ਵਿੱਚ ਨਵੀਂ ਪਾਈਪ ਲਾਈਨ ਤੋਂ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਾ ਕੀਤਾ ਰਸਮੀ ਉਦਘਾਟਨ…


