ਚੰਡੀਗੜ੍ਹ 29 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ. ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਟਿਕਾਣਿਆਂ ‘ਤੇ ਪੀਐਮਐਲਏ. ਐਕਟ ਤਹਿਤ ਕਾਰਵਾਈ ਛਾਪੇ ਮਾਰੀ ਕਰਕੇ ਕਰੋੜਾਂ ਦੀ ਨਕਦੀ ਅਤੇ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਦੌਰਾਨ ਈਡੀ ਨੇ ਚੰਡੀਗੜ੍ਹ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਸਥਿਤ 11 ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਛਾਪੇਮਾਰੀ ਦੌਰਾਨ 1.4 ਕਰੋੜ ਰੁਪਏ ਦੀ ਨਕਦੀ ਜ਼ਬਤ/ਫ੍ਰੀਜ਼ ਕੀਤੀ ਗਈ ਹੈ। ਮਨੀ ਲਾਂਡਰਿੰਗ ਨਾਲ ਸਬੰਧਤ ਕਈ ਇਤਰਾਜ਼ਯੋਗ ਦਸਤਾਵੇਜ਼ ਅਤੇ ਬੇਨਾਮੀ ਜਾਇਦਾਦਾਂ ਦੇ ਕਾਗਜ਼ਾਤ ਬਰਾਮਦ ਕੀਤੇ ਗਏ ਹਨ। ਐਚ.ਐਸ. ਭੁੱਲਰ ਵਿਰੁੱਧ ਆਪਣੀ ਕਮਾਈ ਦੇ ਜਾਇਜ਼ ਸਰੋਤਾਂ ਨਾਲੋਂ ਕਿਤੇ ਵੱਧ ਸੰਪਤੀ ਰੱਖਣ ਦੇ ਦੋਸ਼ ਵਿੱਚ ਵੀ ਮਾਮਲਾ ਦਰਜ ਕੀਤਾ ਗਿਆ ਹੈ। ਈਡੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ, ਵੱਡੀ ਮਾਤਰਾ ਵਿੱਚ ਬਿਨਾਂ ਹਿਸਾਬ-ਕਿਤਾਬ ਵਾਲੀ ਨਕਦੀ ਨੂੰ ਵੱਖ-ਵੱਖ ਪ੍ਰਾਪਰਟੀ ਡੀਲਰਾਂ ਅਤੇ ਸ਼ੱਕੀ ਬੇਨਾਮੀਦਾਰਾਂ ਦੇ ਬੈਂਕ ਖਾਤਿਆਂ ਰਾਹੀਂ ਘੁਮਾਇਆ ਗਿਆ। ਇਸ ਕਾਲੇ ਧਨ ਦੀ ਵਰਤੋਂ ਚੰਡੀਗੜ੍ਹ, ਲੁਧਿਆਣਾ, ਕਪੂਰਥਲਾ, ਮੋਹਾਲੀ ਅਤੇ ਜ਼ੀਰਕਪੁਰ ਵਿੱਚ ਰਿਹਾਇਸ਼ੀ ਅਤੇ ਖੇਤੀਬਾੜੀ ਵਾਲੀਆਂ ਜਾਇਦਾਦਾਂ ਖਰੀਦਣ ਲਈ ਕੀਤੀ ਗਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਈ ਜਾਇਦਾਦਾਂ ਭਾਵੇਂ ਬੇਨਾਮੀਦਾਰਾਂ ਦੇ ਨਾਂ ‘ਤੇ ਸਨ, ਪਰ ਉਨ੍ਹਾਂ ਦੇ ਅਸਲ ਦਸਤਾਵੇਜ਼ ਭੁੱਲਰ ਦੇ ਘਰੋਂ ਬਰਾਮਦ ਹੋਏ ਸਨ, ਜੋ ਉਨ੍ਹਾਂ ਦੀ ਅਸਲ ਮਲਕੀਅਤ ਵੱਲ ਇਸ਼ਾਰਾ ਕਰਦੇ ਹਨ। ਇਹ ਜਾਂਚ ਸੀਬੀਆਈ ਅਤੇ ਏਸੀਪੀ ਚੰਡੀਗੜ੍ਹ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਦੇ ਅਧਾਰ ‘ਤੇ ਸ਼ੁਰੂ ਕੀਤੀ ਗਈ ਸੀ। ਸ਼ਿਕਾਇਤਕਰਤਾ ਆਕਾਸ਼ ਬੱਟਾ ਨੇ ਦੋਸ਼ ਲਾਇਆ ਸੀ ਕਿ ਤਤਕਾਲੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਆਪਣੇ ਵਿਚੋਲੇ ਕਿਰਸ਼ਾਨੂ ਰਾਹੀਂ ਸਰਹਿੰਦ ਥਾਣੇ ਵਿੱਚ ਦਰਜ ਇੱਕ FIR ਦੇ ਨਿਪਟਾਰੇ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਇਹ ਮੰਗ ਇਸ ਲਈ ਕੀਤੀ ਗਈ ਸੀ ਤਾਂ ਜੋ ਸ਼ਿਕਾਇਤਕਰਤਾ ਦੇ ਸਕਰੈਪ ਕਾਰੋਬਾਰ ਵਿਰੁੱਧ ਕੋਈ ਸਖ਼ਤ ਪੁਲਿਸ ਕਾਰਵਾਈ ਨਾ ਹੋਵੇ। ਇਸ ਤਾਜ਼ਾ ਰਿਪੋਰਟ ਨੂੰ ਲੈ ਕੇ ਜਿਵੇਂ ਸਾਬਕਾ ਡੀ ਆਈ ਜੀ ਹਰਚਰਨ ਭੁੱਲਰ ਵੱਲੋਂ ਬਣਾਈ ਗਈ ਬੇਨਾਮੀ ਜਾਇਦਾਦ ਦੇ ਹੋਰ ਕਾਗਜ਼ਾਂ ਤੇ ਸਾਹਮਣੇ ਆ ਰਹੇ ਹਨ ਉਸ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਐਚ ਐਸ ਭੁੱਲਰ ਵੱਲੋਂ ਡੀਆਈਜੀ ਦੀ ਗਲਤ ਡੀਆਈਜੀ ਦੇ ਅਹੁਦੇ ਦੀ ਗਲਤ ਵਰਤੋਂ ਕਰਦਿਆਂ ਹੋਰ ਵੀ ਇਹੋ ਜਿਹੇ ਬੇਨਾਮੀ ਜਾਇਦਾਦ ਬਣਾਉਣ ਦੇ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਜਾਪਦੀ ਹੈ।
Home
»
Uncategorized
»
ਪੰਜਾਬ ਅਤੇ ਚੰਡੀਗੜ੍ਹ ‘ਚ ਸਾਬਕਾ ਡੀਆਈਜੀ ਭੁੱਲਰ ਦੇ 11 ਟਿਕਾਣਿਆਂ ‘ਤੇ ਈਡੀ ਨੇ ਛਾਪੇ ਮਾਰ ਕੇ ਬੇਨਾਮੀ ਜਾਇਦਾਦ ਦੇ ਦਸਤਾਵੇਜ਼ਾਂ ਤੋਂ ਇਲਾਵਾ 1.4 ਕਰੋੜ ਦੀ ਨਕਦੀ ਕੀਤੀ ਬਰਾਮਦ…


