ਮੁਤਾਬਕ 25 ਤੋਂ 27 ਵਿਸਾਖ 2083 ਦਿਨ ਸ਼ੁਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਸ਼੍ਰੀ ਮਹਾਨਤਾ ਸੰਤ ਗੁਰਚਰਨ ਸਿੰਘ ਦੀ ਰਹਿਨੁਮਆ ਜੀ ਹੇਠ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਈ ਜਾ ਰਹੀ ਹੈ। ਸ਼੍ਰੀ ਮਹੰਤ ਸੰਤ ਗੁਰਚਰਨ ਸਿੰਘ ਜੀ ਫਕੀਰੋ ਕੇ ਬਖਸ਼ੀਸ਼-ਏ ਧਰਤੀ ਪ੍ਰਾਚੀਨ ਉਦਾਸੀ ਰੋੜੇਵਾਲ (ਰੋਡਗੜ੍ਹ) ਪਟਿਆਲਾ, ਸਮੂਹ ਜਥੇਦਾਰ ਸੰਤ ਖਾਲਸਾ ਦਲ, ਸਾਧ ਸੰਗਤ ਅਤੇ ਇਲਾਕਾ ਨਿਵਾਸੀ ਕਰਾਏ ਜਾ ਰਹੇ ਇਸ ਮਹਾਨ ਸਮਾਗਮ ਸਬੰਧੀ ਹੋਰ ਜਾਣਕਾਰੀ ਲੈਣ ਲਈ : 95015-18516 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਨਿਰੰਤਰ ਚੱਲ ਰਹੀ ਹੈ। 8 ਮਈ ਦਿਨ ਸ਼ੁਕਰਵਾਰ ਬਰਸੀ ਸਮਾਗਮ ਸ਼ੁਰੂ ਹੋਵੇਗਾ। 9 ਮਈ ਦਿਨ ਸਨਿਚਰਵਾਰ ਨੂੰ ਆਸ਼ਾ ਦੀ ਵਾਰ ਦੇ ਕੀਰਤਨ ਦੀ ਆਰੰਭਤਾ 4 ਵਜੇ ਸਵੇਰੇ ਅੰਮ੍ਰਿਤ ਵੇਲੇ ਹੋਵੇਗੀ। ਉਪਰੰਤ ਗੁਰਬਾਣੀ ਸ਼ਬਦ ਕੀਰਤਨ ਕਥਾ ਦਾ ਖੁੱਲਾ ਦੀਵਾਨ ਦਿਨ ਭਰ ਚਲੇਗਾ। ਸ਼ਾਮ ਵੇਲੇ ਰਹਿਰਾਸ ਜੀ ਦੇ ਪਾਠ ਉਪਰੰਤ ਰੈਣ ਸਵਾਈ ਕੀਰਤਨ ਸ਼ੁਰੂ ਹੋਣਗੇ। ਜਿਸ ਵਿੱਚ ਸੰਤ ਮਹਾਤਮਾ, ਗੁਣੀ ਗਿਆਨੀ, ਕੀਰਤਨੀ ਜਥੇ, ਰਾਗੀ, ਕੀਰਤਨ ਕਥਾ ਵਿਚਾਰ ਕਰਨਗੇ। ਸ੍ਰੀ ਮਹੰਤ ਸੰਤ ਗੁਰਚਰਨ ਸਿੰਘ ਜੀ ਦੀ ਪ੍ਰਾਚੀਨ ਉਦਾਸੀਨ ਡੇਰਾ ਗੁਫਾਸਰ ਸਾਹਿਬ ਰੋੜਗੜ੍ਹ ਵਾਲੇ 9 ਅਤੇ 10 ਮਈ ਦੀ ਰਾਤ ਨੂੰ 12 ਤੋਂ 1 ਵਜੇ ਤੱਕ ਅੰਮ੍ਰਿਤ ਵੇਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਬ੍ਰਹਮਲੀਨ ਸੰਤ ਬਾਬਾ ਪੂਰਨ ਦਾਸ ਜੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਉਪਰੰਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਦੀ ਅਰਦਾਸ ਹੋਵੇਗੀ ਅਤੇ ਲੱਗਦੇ ਹੀ ਅੰਮ੍ਰਿਤ ਵੇਲੇ ਆਸ਼ਾ ਦੀ ਵਾਰ ਦ ਕੀਰਤਨ ਸ਼ੁਰੂ ਹੋਵੇਗਾ ਅਤੇ ਖੁੱਲਾ ਦੀਵਾਨ ਸਜੇਗਾ। ਜਿਸ ਵਿੱਚ ਦੇਸ਼ ਵਿਦੇਸ਼ਾਂ ਤੋਂ ਪੁੱਜੇ ਸਾਧੂ, ਸੰਤ, ਮਹਾਤਮਾ ਅਤੇ ਵਿਦਵਾਨਾਂ ਵੱਲੋਂ ਬ੍ਰਹਲੀਨ ਬਾਬਾ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਸ਼੍ਰੀ ਮਹੰਤ ਸੰਤ ਗੁਰਚਰਨ ਸਿੰਘ ਜੀ ਪ੍ਰਾਚੀਨ ਉਦਾਸੀਨ ਡੇਰਾ ਗੁਫਾਸਰ ਸਾਹਿਬ ਰੋੜੇਵਾਲ ਦਿਨੇ 10 ਮਾਈ ਨੂੰ 11 30 ਤੋਂ 1 ਵਜੇ ਤੱਕ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਉਪਰੰਤ ਸਮਾਪਤੀ ਦੀ ਅਰਦਾਸ ਹੋ ਰਹੀ। ਭੰਡਾਰੇ ਉਪਰੰਤ ਸ਼ਾਮ ਨੂੰ ਤੀਸਰੇ ਪਹਿਰ ਅੰਤਰਰਾਸ਼ਟਰੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਈਆਂ ਜਾਣਗੀਆਂ। 11 ਮਈ ਦਿਨ ਐਤਵਾਰ ਸੋਮਵਾਰ ਨੂੰ ਸਵੇਰੇ 8 ਵਜੇ ਅੰਮ੍ਰਿਤ ਪਾਨ ਕਰਾਇਆ ਜਾਵੇਗਾ। ਸਮੂਹ ਸਾਧੂ, ਸੰਤ, ਮਹਾਤਮਾ, ਵਿਦਵਾਨਾਂ, ਬੁੱਧੀਜੀਵੀਆਂ ਅਤੇ ਸੰਗਤ ਪ੍ਰਾਚੀਨ ਉਦਾਸੀਨ ਡੇਰਾ ਗੁਫਾਸਰ ਸਾਹਿਬ ਰੋੜੇਵਾਲ ਪਟਿਆਲਾ ਵਿਖੇ ਮਹਾਂਪੁਰਸ਼ ਬ੍ਰਹਮਲੀਨ ਸੰਤ ਮਹਾਰਾਜ ਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹੁਮ ਹੁਮਾ ਕੇ ਪੁੱਜਣ ਅਤੇ ਸਮਾਗਮ ਦੀ ਸੇਵਾ ਵਧਾਓ। ਨਗਰ ਰੋੜੇਵਾਲ ਪੁੱਜਣ ਲਈ ਪਟਿਆਲਾ ਨਵਾਂ ਬੱਸ ਸਟੈਂਡ ਤੋਂ ਕਾਊਂਟਰ ਨੰਬਰ-12 ਤੋਂ ਬੱਸਾਂ ਚਲਦੀਆਂ ਹਨ। ਖੰਨਾ ਤੋਂ ਭਾਦਸੋ ਦਿੱਤੂਪੁਰ ਰਾਹੀਂ ਪਟਿਆਲਾ ਜਾਣ ਵਾਲੀਆਂ ਬੱਸਾਂ ਰੋੜੇਵਾਲ ਹੋ ਕੇ ਜਾਂਦੀਆਂ ਹਨ। ਸੰਗਤਾਂ ਲਈ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਹੋਵੇਗਾ। ਦੀ ਪਟਿਆਲਾ ਵੈਲਫੇਅਰ ਸੋਸਾਇਟੀ ਵੱਲੋਂ ਮੈਡੀਕਲ ਕੈਂਪ ਲਾਇਆ ਜਾਵੇਗਾ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। 10 ਮਈ ਨੂੰ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। 10 ਮਈ ਨੂੰ ਕੁਸ਼ਤੀਆਂ ਦੰਗਲ ਕਰਵਾਇਆ ਜਾਵੇਗਾ ਜਿਸ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਭਾਗ ਲੈਣਗੇ। ਕੁਸ਼ਤੀਆਂ ਕੇਵਲ ਸੱਦੇ ਗਏ ਪਹਿਲਵਾਨਾਂ ਦੀਆਂ ਹੀ ਕਰਾਈਆਂ ਜਾਣਗੀਆਂ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਗਮ ਵਿੱਚ ਸੰਗਤਾਂ ਵੱਡੇ ਪੱਧਰ ‘ਤੇ ਸ਼ਾਮਿਲ ਹੋ ਕੇ ਆਪਣਾ ਜਨਮ ਸਫਲ ਕਰਨਗੀਆਂ। -ਮੰਗਤ ਸਿੰਘ ਸੈਦਪੁਰ (ਚੀਫ ਐਡੀਟਰ) ਲੀਈਓ ਪੰਜਾਬੀ ਨਿਊਜ਼ (ਆਨ ਲਾਇਨ)
ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਮੋਬਾਇਲ : 70877-76975.


