Home » Uncategorized » ਕੌਮੀ ਇਨਸਾਫ ਮੋਰਚੇ ਦੇ ਪੰਡਾਲ ਚ ਸਵਰਗੀ ਸੀਨੀ. ਆਗੂ ਜਥੇ. ਬਲਵੀਰ ਸਿੰਘ ਬੈਰੋਪੁਰ ਦੀ ਆਤਮਕ ਸ਼ਾਂਤੀ ਲਈ ਪਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ : ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਕੌਮੀ ਇਨਸਾਫ ਮੋਰਚੇ ਦੇ ਪੰਡਾਲ ਚ ਸਵਰਗੀ ਸੀਨੀ. ਆਗੂ ਜਥੇ. ਬਲਵੀਰ ਸਿੰਘ ਬੈਰੋਪੁਰ ਦੀ ਆਤਮਕ ਸ਼ਾਂਤੀ ਲਈ ਪਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ : ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਬੰਦੀਆਂ ਦੀਆਂ ਰਿਹਾਈਆਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਲਈ ਰੋਜ਼ਾਨਾ ਹਰ ਗ੍ਰੰਥੀ ਸਿੰਘ ਕਰਨ ਅਰਦਾਸ ਬੇਨਤੀਆਂ : ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਮਾਰਚ (ਚਰਨ ਸਿੰਘ ਮੈਣ ਮਾਜਰੀ) : ਕੌਮੀ ਇਨਸਾਫ ਮੋਰਚੇ ਵੱਲੋਂ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਬੈਰੋਪੁਰ ਦੀ ਆਤਮਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ l ਉਹਨਾਂ ਦੇ ਸਪੁੱਤਰ ਸ.ਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ l ਭੋਗ ਉਪਰੰਤ ਕੌਮੀ ਇਨਸਾਫ ਮੋਰਚੇ ਦੀ ਭਰਵੀਂ ਮੀਟਿੰਗ ਹੋਈ l ਮੀਟਿੰਗ ਵਿੱਚ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਕਨਵੀਨਰ ਪਾਲ ਸਿੰਘ ਫਰਾਂਸ, ਮੁੱਖ ਬੁਲਾਰੇ ਗੁਰਦੀਪ ਸਿੰਘ ਬਠਿੰਡਾ, ਕਿਸਾਨ ਆਗੂ ਡਾਕਟਰ ਦਰਸ਼ਨਪਾਲ ਮ, ਕਿਸਾਨ ਆਗੂ ਸਤਨਾਮ ਸਿੰਘ ਬਹਿਰੂ, ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਬਲਵਿੰਦਰ ਸਿੰਘ ਫਿਰੋਜਪੁਰ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਪਾਲ ਸਿੰਘ ਘੜੂੰਆਂ, ਬੰਦੀ ਸਿੰਘ ਆਪਾਂ ਕਿਸਾਨ ਆਗੂਬਲਜੀਤ ਸਿੰਘ ਭਾਊ, ਬਲਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਖਾਲਸਾ, ਜਥੇਦਾਰ ਬਾਬਾ ਰਾਜਾ ਰਾਜ ਸਿੰਘ, ਪ੍ਰਧਾਨ ਪ੍ਰਧਾਨ ਰਸ਼ਪਾਲ ਸਿੰਘ ਚੰਡੀਗੜ੍ਹ, ਬੀਬੀ ਰਜਿੰਦਰ ਕੌਰ ਸਰਾਂ, ਸ. ਪਰਮਿੰਦਰ ਸਿੰਘ ਮਲੋਆ, ਮੱਖਣ ਸਿੰਘ ਮਾਨਸਾ ਜੀਤ ਸਿੰਘ ਔਲਖ, ਤਜਿੰਦਰ ਸਿੰਘ, ਮਨਜਿੰਦਰ ਸਿੰਘ, ਦਰਸ਼ਨ ਸਿੰਘ ਯੂਐਸਏ, ਬਲਜਿੰਦਰ ਸਿੰਘ ਗੁੱਡੂ ਅਤੇ ਮੁਸਲਮਾਨ ਭਾਈਚਾਰੇ ਦੇ ਆਗੂਆਂ ਸਮੇਤ ਲਗਭਗ 100 ਦੇ ਕਰੀਬ ਨੁਮਾਇੰਦਿਆਂ ਨੇ ਹਿੱਸਾ ਲਿਆ। ਮੋਰਚੇ ਦੇ ਚੌਥੇ ਸਾਲ ਵਿੱਚ ਸਫਲਤਾ ਨਾਲ ਚੱਲਣ ‘ਤੇ ਤਸੱਲੀ ਪ੍ਰਗਟ ਕੀਤੀ। ਭਗਵੰਤ ਸਿੰਘ ਮਾਨ ਅਤੇ ਮੋਦੀ ਪੰਜਾਬ ਅਤੇ ਪੰਥ ਤੋਂ ਡਰੀ ਹੋਈ ਮਾਨਸਿਕਤਾ ਕਾਰਨ ਰਿਹਾਈਆਂ ਨਹੀਂ ਕੀਤੀਆਂ ਜਾ ਰਹੀਆਂ। ਮੋਰਚੇ ਦੀ ਮੀਟਿੰਗ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀ ਰਿਹਾਈਆਂ ਸਮੇਤ ਦੇਸ਼ ਭਰ ਦੇ ਬੰਦ ਰਾਜਸੀ ਕੈਦੀਆਂ ਦੀਆਂ ਰਿਹਾਈਆਂ ਉੱਪਰ ਜ਼ੋਰ ਦਿੱਤਾ ਗਿਆ। ਮੋਰਚੇ ਦੀ ਮੀਟਿੰਗ ਵਿੱਚ ਇਹ ਵੀ ਵਿਸ਼ਵਾਸ਼ ਪ੍ਰਗਟ ਕੀਤਾ ਗਿਆ ਕਿ ਪੰਥ ਅਤੇ ਪੰਜਾਬ ਕਦੇ ਵੱਡੇ ਵੱਡੇ ਜਾਲਮਾਂ ਤੋ ਹਾਰੇ  ਨਹੀਂ। ਮੋਰਚੇ ਦੀ ਤੇਜ਼ੀ ਲਈ ਲੋਕ ਲਹਿਰ ਲਾਮਬੰਦ ਕਰਨ ਲਈ ਮੋਹਾਲੀ ਦੇ ਨੇੜੇ ਪਿੰਡਾਂ ਵਿਚ ਅਤੇ ਪੰਜਾਬ ਵਿੱਚ ਮਾਰਚ ਕਰਨ ,10 ਮਈ ਨੂੰ ਹਰ ਪਿੰਡ ਵਿੱਚ ਨੌਜਵਾਨਾਂ ਨੂੰ ਵਿਸ਼ੇਸ਼ ਕਰਕੇ ਸਮੁੱਚੇ ਨਗਰ ਅਤੇ ਸ਼ਹਿਰਾਂ ਦੇ ਗੁਰਦੁਆਰਿਆਂ ਜਾਂ ਸੱਥਾਂ ਵਿੱਚ ਬੰਦੀਆਂ ਦੀਆਂ ਰਿਹਾਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਲਈ ਸਖਤ ਕਾਨੂੰਨ ਬਣਾਉਣ ਲਈ ਅਰਦਾਸਾਂ ਕੀਤੀਆਂ ਜਾਣ ਅਤੇ ਪਿੰਡ ਪੱਧਰ ਉੱਪਰ ਸੰਕਲਪ ਦਿਵਸ ਤੇ ਨੌਜਵਾਨਾਂ ਨੂੰ ਅਤੇ ਸਮੁੱਚੀ ਸੰਗਤ ਨੂੰ ਮਨਾਉਣ ਦੀ ਬੇਨਤੀ ਕੀਤੀ। ਸੰਕਲਪ ਦਿਵਸ ਲਈ ਝੰਡੇ ਲਹਿਰਾਉਣ ਜਾਂ ਪਿੰਡ ਪੱਧਰ ਤੇ ਮਾਰਚ ਕਰਨ ਜਾਂ ਜਿਸ ਰੂਪ ਵਿੱਚ ਵੀ ਸੰਗਤ ਠੀਕ ਸਮਝੇ ਮਨਾਇਆ ਜਾਵੇ। ਬੰਦੀਆਂ ਦੀਆਂ ਰਿਹਾਈਆਂ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਲਈ ਰੋਜ਼ਾਨਾ ਹਰ ਗ੍ਰੰਥੀ ਸਿੰਘ ਅਰਦਾਸ ਕਰਨ ਲਈ ਬੇਨਤੀ ਕੀਤੀl 17 ਮਈ ਨੂੰ ਮੋਰਚਾ ਸਥਾਨ ਉੱਪਰ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਜਨਮ ਦਿਵਸ ਉੱਪਰ ਮੋਰਚੇ ਦੇ ਸਥਾਨ ਮੋਹਾਲੀ-ਚੰਡੀਗੜ੍ਹ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਮੀਟਿੰਗ ਵਿੱਚ ਭਗਵੰਤ ਸਿੰਘ ਮਾਨ ਅਤੇ ਗ੍ਰਹਿ ਮੰਤਰੀ  ਨੂੰ ਸੁਚੇਤ ਕੀਤਾ ਕਿ ਉਹ ਪੰਥ-ਪੰਜਾਬ ਨਾਲ ਜ਼ੁਲਮ ਅਤੇ ਬੇ-ਇਨਸਾਫੀ ਕਰਕੇ ਬਹੁਤ ਵੱਡੇ ਗੁਨਾਹ ਕਰ ਰਹੇ ਹਨ ਅਤੇ ਉਸ ਦੇ ਨਤੀਜੇ ਭੁਗਤਣੇ ਪੈਣਗੇ।

Leave a Reply

Your email address will not be published. Required fields are marked *