Home » Uncategorized » ਸਾਲਾਨਾ ਨੰਬਰਦਾਰ ਝੰਡਾ ਦਿਵਸ ਮਨਾਉਣ ਦੀ ਚੀਫ ਪੈਟਰਨ ਭੁਪਿੰਦਰ ਸਿੰਘ ਗਿੱਲ ਲਾਂਡਰਾਂ ਨੇ ਕੀਤੀ ਰਸਮ ਅਦਾ : ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਗਿੱਲ

ਸਾਲਾਨਾ ਨੰਬਰਦਾਰ ਝੰਡਾ ਦਿਵਸ ਮਨਾਉਣ ਦੀ ਚੀਫ ਪੈਟਰਨ ਭੁਪਿੰਦਰ ਸਿੰਘ ਗਿੱਲ ਲਾਂਡਰਾਂ ਨੇ ਕੀਤੀ ਰਸਮ ਅਦਾ : ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਗਿੱਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਮਾਰਚ ਮੰਗਤ ਸਿੰਘ ਸੈਦਪੁਰ :-ਹਰ ਸਾਲ ਦੀ ਤਰ੍ਹਾਂ ਨੰਬਰਦਾਰ ਯੂਨੀਅਨ ਪੰਜਾਬ ਵੱਲੋਂ ਸਾਲਾਨਾ ਝੰਡਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਤੋਂ ਅਹੁਦੇਦਾਰਾਂ ਅਤੇ ਨੰਬਰਦਾਰਾਂ ਨੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ। ਝੰਡਾ ਦਿਵਸ ਦੌਰਾਨ ਬੁਲਾਰਿਆਂ ਨੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਆਪਣੇ ਵਿਚਾਰ ਸਾਂਝੇ ਕੀਤੇ। ਜਿਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਬਹੁਤ ਵਾਰੀ ਅਪੀਲ ਵੀ ਕਰ ਚੁੱਕੇ ਹਨ ਮੀਡੀਆ ਰਾਹੀਂ ਵੀ ਮੰਗ ਪੱਤਰ ਵੀ ਸਰਕਾਰ ਦੇ ਵੱਖ ਵੱਖ ਅਹੁਦੇਦਾਰਾਂ ਨੂੰ ਦੇ ਚੁੱਕੇ ਹਨ ਕਿ ਸਰਕਾਰ ਬਣਨ ਤੋਂ ਪਹਿਲਾਂ ਪਾਰਟੀ ਨੇ ਨੰਬਰਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਮਾਣ ਪੱਤਾ 3000 ਕਰਿਆ ਜਾਵੇਗਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ। ਤਕਰੀਬਨ ਸਾਢੇ ਚਾਰ ਸਾਲ ਬੀਤ ਗਏ ਹਨ। ਹੁਣ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ। ਨੰਬਰਦਾਰਾਂ ਵਿੱਚ ਸਰਕਾਰ ਪ੍ਰਤੀ ਬਹੁਤ ਭਾਰੀ ਰੋਸ ਪਾਇਆ ਗਿਆ ਹੈ। ਇਸ ਕਰਕੇ ਆਉਣ ਵਾਲੀ 2027 ਦੀ ਸਰਕਾਰ ਵਿਚ ਨੰਬਰਦਾਰ ਭਾਈਚਾਰਾ ਵਿਚਾਰ ਕਰਕੇ ਜੋ ਵੀ ਪਾਰਟੀ ਨੰਬਰਦਾਰਾਂ ਦੀਆਂ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ ਉਸ ਪਾਰਟੀ ਦੀ ਮਦਦ ਕਰਨ ਵਾਸਤੇ ਵਿਚਾਰ ਕਰੇਗਾ। ਖਾਸ ਗੱਲ ਇਹ ਹੈ ਕਿ ਬੁਲਾ ਰਹੇ ਨੇ ਇਕੱਤਰ ਹੋਏ ਨੰਬਰਦਾਰ ਦੇ ਮੁੱਖ ਅਹੁਦੇਦਾਰਿਆ ਨੂੰ ਇਹ ਸੁਝਾ ਦਿੱਤਾ ਗਿਆ ਹੈ ਕਿ ਜਿਹੜੇ ਵੀ ਨੰਬਰਦਾਰ ਆਪਣੀ ਯੂਨੀਅਨ ਵਿੱਚ ਸ਼ਾਮਿਲ ਹੋਣ ਲਈ ਸਹਿਮਤ ਹਨ ਉਹਨਾਂ ਨੂੰ ਸ਼ਾਮਿਲ ਕਰਕੇ ਮਾਨ ਸਤਿਕਾਰ ਦਿੱਤਾ ਜਾਵੇ। ਸਹਾਇਕ ਪੈਟਰਨ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਸਮੁੱਚੇ ਨੰਬਰਦਾਰ ਇੱਕ ਪਲੇਟਫਾਰਮ ‘ਤੇ ਇਕੱਤਰ ਨਹੀਂ ਹੁੰਦੇ ਉਦੋਂ ਤੱਕ ਸਰਕਾਰਾਂ ਨੰਬਰਦਾਰਾਂ ਦੀਆਂ ਜਾਇਜ ਮੰਗਾਂ ਮੰਨਣ ਲਈ ਤਿਆਰ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਨੰਬਰਦਾਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਹੋਣਾ ਚਾਹੀਦਾ ਹੈ ਤਾਂ ਕਿ ਨੰਬਰਦਾਰਾਂ ਦੇ ਜਿਹੜੀਆਂ ਜਾਇਜ਼ ਮੰਗਾਂ ਹਨ ਉਹਨਾਂ ਨੂੰ ਮਨਵਾਉਣ ਲਈ ਸਰਕਾਰ ਉੱਤੇ ਬਣਾਇਆ ਜਾ ਸਕੇ। ਇਸ ਮੌਕੇ ਸੂਬਾ ਪ੍ਰਧਾਨ ਜਰਨੈਲ ਸਿੰਘ ਝਰਮੜੀ, ਆਲ ਇੰਡੀਆ ਪ੍ਰਧਾਨ ਭਗਤ ਰਾਮ ਚੌਧਰੀ ਅਤੇ ਚੀਫ ਐਡੀਟਰ ਰਾਮ ਸਿੰਘ ਮਿਰਜ਼ਾਪੁਰ ਅਤੇ ਸਾਬਕਾ ਸੂਬਾ ਪ੍ਰਧਾਨ ਤਰਲੋਚਨ ਸਿੰਘ ਮਾਨ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੰਬਰਦਾਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਉਹਨਾ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਇੱਕਜੁੱਟ ਹੋ ਕੇ ਸਰਕਾਰ ਤੋਂ ਅਧੂਰੀਆਂ ਮੰਗਾਂ ਨੂੰ ਜਲਦ ਤੋਂ ਜਲਦ ਕੋਈ ਮੀਟਿੰਗ ਕਰਕੇ ਨਵੀਂ ਵਿਉਤਬੰਦੀ ਬਣਾ ਕੇ ਅੱਗੇ ਚੱਲਣ ਵਾਸਤੇ ਵਿਚਾਰਣ ਲਈ ਕਿਹਾ ਅਤੇ ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਲਾਂਡਰਾ ਨੇ ਸਾਰੇ ਪਹੁੰਚੇ ਨੰਬਰਦਾਰਾਂ ਨੂੰ ਝੰਡਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਗਿੱਲ ਵੱਲੋਂ ਹੀ ਕੀਤਾ ਜਾਂਦਾ ਹੈ ਜੋ ਹਰ ਸਾਲ ਲਾਂਡਰਾਂ ਵਿਖੇ ਨੰਬਰਦਾਰ ਯੂਨੀਅਨ ਦੇ ਮੁੱਖ ਦਫਤਰ ‘ਤੇ ਝੰਡਾ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਨੰਬਰਦਾਰ ਯੂਨੀਅਨ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਇੱਕ ਪਲੇਟਫਾਰਮ ਦੇ ਇਕੱਤਰ ਹੋਣਾ ਜਰੂਰੀ ਹੈ ਜੋ ਕਿ ਕੇਵਲ ਤੇ ਕੇਵਲ ਚੀਫ ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਗਿੱਲ ਲਾਂਡਰਾਂ ਦੀ ਅਗਵਾਈ ਵਿੱਚ ਹੀ ਹੋ ਸਕਦਾ ਹੈ।  ਇਸ ਮੌਕੇ ਹਾਜ਼ਰ ਸਨ ਮੁੱਖ ਸਲਾਹਕਾਰ ਸਰਦਾਰ ਕੁਲਵੰਤ ਸਿੰਘ ਝਾਂਮਪੁਰ, ਜਨਰਲ ਸੈਕਟਰੀ ਹਰਬੰਸ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਮੋਹਾਲੀ ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਰੋਪੜ, ਤਹਿਸੀਲ ਪ੍ਰਧਾਨ ਡੇਰਾਵਸੀ ਹਰਚਰਨ ਸਿੰਘ, ਤਹਿਸੀਲ ਪ੍ਰਧਾਨ ਕਲਬੀਰ ਸਿੰਘ ਬਨੂੜ, ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਖਰੜ, ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਕੁਲਵੰਤ ਸਿੰਘ, ਰਣ ਸਿੰਘ ਜਨਰਲ ਸਕੱਤਰ ਪਾਲ ਸਿੰਘ, ਮੀਤ ਪ੍ਰਧਾਨ ਪੰਜਾਬ ਜੰਗ ਸਿੰਘ, ਜਿਲਾ ਪ੍ਰਧਾਨ ਪਟਿਆਲਾ
ਤੇਜਾ ਸਿੰਘ ਪ੍ਰਧਾਨ ਸੰਗਰੂਰ, ਜਗਜੀਤ ਸਿੰਘ ਪ੍ਰਧਾਨ ਬਰਨਾਲਾ, ਦਲਜੀਤ ਸਿੰਘ ਫਗਵਾੜਾ, ਚਰਨ ਸਿੰਘ ਫਗਵਾੜਾ, ਭੁਪਿੰਦਰ ਸਿੰਘ ਭਵਾਨੀਗੜ੍ਹ, ਰਣ ਸਿੰਘ ਜੱਖੇਪਲ, ਅਜੀਤ ਲਾਲ ਗੁਰਦਾਸਪੁਰ, ਦਰਸਨ ਲਾਲ ਗੁਰਦਾਸਪੁਰ, ਤਰਸੇਮ ਸਿੰਘ ਮੀਤ ਪ੍ਰਧਾਨ, ਜਸਵਿੰਦਰ ਸਿੰਘ ਰੋੜਕੀ ਜਰਨਲ ਸਕੱਤਰ ਖਰੜ, ਕੁਲਦੀਪ ਸਿੰਘ ਮਾਨ ਤਹਿਸੀਲ ਪ੍ਰਧਾਨ ਮੋਹਾਲੀ , ਬਲਜਿੰਦਰ ਸਿੰਘ ਮੀਤ ਪ੍ਰਧਾਨ, ਹਰਜਿੰਦਰ ਸਿੰਘ ਜ਼ਿਲ੍ਹਾ ਸਕੱਤਰ ਮਲੇਰ ਕੋਟਲਾ ਆਦਿ ਨੰਬਰਦਾਰ ਯੂਨੀਅਨ ਦੇ ਅਹੁਦੇਦਾਰ, ਮੈਂਬਰ ਅਤੇ ਵਰਕਰ ਸ਼ਾਮਿਲ ਸਨ।

Leave a Reply

Your email address will not be published. Required fields are marked *