Home » Uncategorized » ਸੱਤ ਸਮੁੰਦਰੋਂ ਪਾਰ” ਦਾ ਸਿਲਵਰ ਜੁਬਲੀ ਸਮਾਰੋਹ ਪੰਜਾਬੀ ਭਵਨ ‘ਚ ਸ਼ਾਨੋ-ਸ਼ੌਕਤ ਨਾਲ ਆਯੋਜਿਤ ਪੰਜਾਬੀ ਪੱਤਰਕਾਰੀ ‘ਚ ਸਚਿੱਤਰ ਮੈਗਜ਼ੀਨ ਅਜੋਕੇ ਸਮੇਂ ਦੀ ਵੀ ਪ੍ਰਮੁੱਖ ਲੋੜ : ਪ੍ਰੋ. ਗੁਰਭਜਨ ਗਿੱਲ ਲੁਧਿਆਣਾ

ਸੱਤ ਸਮੁੰਦਰੋਂ ਪਾਰ” ਦਾ ਸਿਲਵਰ ਜੁਬਲੀ ਸਮਾਰੋਹ ਪੰਜਾਬੀ ਭਵਨ ‘ਚ ਸ਼ਾਨੋ-ਸ਼ੌਕਤ ਨਾਲ ਆਯੋਜਿਤ ਪੰਜਾਬੀ ਪੱਤਰਕਾਰੀ ‘ਚ ਸਚਿੱਤਰ ਮੈਗਜ਼ੀਨ ਅਜੋਕੇ ਸਮੇਂ ਦੀ ਵੀ ਪ੍ਰਮੁੱਖ ਲੋੜ : ਪ੍ਰੋ. ਗੁਰਭਜਨ ਗਿੱਲ ਲੁਧਿਆਣਾ

ਲੀਈਓ ਪੰਜਾਬੀ ਨਿਊਜ਼’ ਪੇਪਰ ਦੇ ਚੀਫ ਐਡੀਟਰ ਮੰਗਤ ਸਿੰਘ ਸੈਦਪੁਰ ਨੇ ‘ਸੱਤ ਸਮੁੰਦਰੋਂ ਪਾਰ’ ਦੇ ‘ਸਿਲਵਰ ਜੁਬਲੀ’ ਸਮਾਰੋਹ ਮੌਕੇ ਦਿੱਤੀਆਂ ਦਿਲੋਂ ਮੁਬਾਰਕਾਂ…
ਚੰਡੀਗੜ੍ਹ 30 ਮਾਰਚ (ਮੰਗਤ ਸਿੰਘ ਸੈਦਪੁਰ) : 25 ਸਾਲ ਤੋਂ ਪਹਿਲਾ ਪੰਜਾਬੀ ਭਾਸ਼ਾ ਦਾ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਸ਼ੁਰੂ ਮਾਸਿਕ ਪੱਤਰ ਕੱਢਣਾ ਬਹੁਤ ਔਖਾ ਕੰਮ ਸੀ। ਇਸ ਨੂੰ ਲਗਾਤਾਰ ਛਾਪ ਕੇ ਪਾਠਕਾਂ ਤੱਕ ਪੁੱਜਦਾ ਕਰਨਾ ਹੋਰ ਵੀ ਮੁਸ਼ਕਲ ਸੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸੱਤ ਸਮੁੰਦਰੋਂ ਪਾਰ ਦੇ ਸਿਲਵਰ ਜੁਬਲੀ ਸਮਾਹੋਰ ਮੌਕੇ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਚਿੱਤਰ ਮੈਗਜ਼ੀਨ  ਹਰ ਮਹੀਨੇ ਕੱਢਣਾ ਹਰ ਮਹੀਨੇ ਧੀ ਦਾ ਡੋਲ਼ਾ ਤੋਰਨ ਦੇ ਬਰਾਬਰ ਹੈ। ਪੰਜਾਬੀ ਭਵਨ ਦੇ ਮੁੱਖ ਸੈਮੀਨਾਰ ਹਾਲ ਵਿੱਚ ਪ੍ਰਸਿੱਧ ਗਲੋਬਲ ਨਿਊਜ਼ ਮੈਗਜ਼ੀਨ “ਸੱਤ ਸਮੁੰਦਰੋਂ ਪਾਰ” ਦੇ 25 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਸਿਲਵਰ ਜੁਬਲੀ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਸੰਪਾਦਕ ਸ੍ਰੀ ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਮੈਗਜ਼ੀਨ ਦੇ 25 ਸਾਲਾਂ ਦੇ ਸੰਘਰਸ਼ਮਈ ਸਫ਼ਰ, ਵਿਕਾਸ ਅਤੇ ਮਹੱਤਵਪੂਰਨ ਉਪਲਬਧੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ  ਅਤੇ ਉੱਘੇ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਹੋਰ ਕਿਹਾ ਕਿ ਇਹ ਮੈਗਜ਼ੀਨ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ ਅਤੇ ਸਭਿਆਚਾਰ ਨਾਲ ਜੋੜਨ ਮਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਇੰਦਰਜੀਤ ਸਿੰਘ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਇਸ ਮੌਕੇ ਅੰਮ੍ਰਿਤਸਰ ਤੋਂ ਪ੍ਰਸਿੱਧ ਸਮਾਜਸੇਵੀ ਸ੍ਰੀ ਸਤਬੀਰ ਸਿੰਘ ਨੇ  ਸੁਰਿੰਦਰ ਫ਼ਰਿਸ਼ਤਾ ਉਰਫ ਘੁੱਲੇ ਸ਼ਾਹ ਜੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ। ਪ੍ਰਸਿੱਧ ਕਵਿੱਤਰੀ ਅਤੇ ਚਿੰਤਨਸ਼ੀਲ ਸਾਹਿਤਧਾਰਾ ਦੀ ਮੁੱਖ ਡਾਇਰੈਕਟਰ  ਮਨਦੀਪ ਕੌਰ ਭੰਮਰਾ ਨੇ ਇੰਦਰਜੀਤ ਸਿੰਘ ਦੇ ਉਸ ਦੀ ਪੱਤਰਕਾਰੀ ਨੂੰ ਦੇਣ ਬਾਰੇ ਗੱਲਬਾਤ ਕੀਤੀ। ਸਮਾਰੋਹ ਨੂੰ ਸੰਬੋਧਨ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਡਾ. ਹਰਸ਼ਿੰਦਰ ਕੌਰ (ਪਟਿਆਲਾ), ਡਾ. ਮਨਜੀਤ ਸਿੰਘ ਬਲ (ਜ਼ੀਰਕਪੁਰ), ਬਲਜੀਤ ਕੌਰ ਘੋਲੀਆ (ਲੁਧਿਆਣਾ), ਗਗਨਦੀਪ ਧਾਲੀਵਾਲ (ਬਰਨਾਲਾ), ਡਾ. ਜਸਵੰਤ ਸਿੰਘ ਗਿੱਲ (ਅਮਨ ਕੈਂਸਰ ਹਸਪਤਾਲ, ਜਲੰਧਰ), ਬੁੱਧ ਸਿੰਘ ਨੀਲੋਂ (ਲੁਧਿਆਣਾ), ਜਗਤਾਰ ਸਮਾਲਸਰ (ਏਲਨਾਬਾਦ, ਸਿਰਸਾ), ਬਲਜਿੰਦਰ ਕੌਰ ਸ਼ੇਰਗਿੱਲ (ਮੋਹਾਲੀ), ਸੋਮਨਾਥ ਭੱਟੀ (ਸੱਤਿਆਗ੍ਰਹਿ), ਰਣਜੀਤ ਅਜ਼ਾਦ ਕਾਂਝਲਾ (ਬਰਨਾਲਾ) ਅਤੇ ਬਾਬਾ ਸ਼ਮਸ਼ੇਰ ਸਿੰਘ ਵੀ ਜਗੇੜਾ ਸ਼ਾਮਲ ਸਨ। ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ (ਹਾਜੀਪੁਰ) ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਫੋਟੋ ਪੱਤਰਕਾਰ ਨੇ ਸਮਾਗਮ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਬਖੂਬੀ ਨਿਭਾਈ। ਇਸ ਮੌਕੇ ਸੀਨੀਅਰ ਪੱਤਰਕਾਰ ਅਤੇ ਲੀਈਓ ਪੰਜਾਬੀ ਦੇ ਚੀਫ ਐਡੀਟਰ ਮੰਗਤ ਸਿੰਘ ਸੈਦਪੁਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਸਾਡੇ ਭਰਾ ਆਉਣ ਵਾਲੇ ਸਮੇਂ ਵਿੱਚ ਗੋਲਡਨ ਜੁਬਲੀ ਵੀ ਬਣਾਉਣਗੇ। ਇਸ ਮੌਕੇ ਹੋਰ ਹਾਜ਼ਰ ਸ਼ਖਸੀਅਤਾਂ ਵਿੱਚ ਜਗਮੋਹਨ ਸਿੰਘ ਲੱਕੀ (ਪਟਿਆਲਾ), ਮਨਜਿੰਦਰ ਸਿੰਘ ਬੱਬੂ (ਰੀਅਲ ਅਸਟੇਟ ਸਲਾਹਕਾਰ, ਲੁਧਿਆਣਾ), ਸੁਰਿੰਦਰ ਹੀਰ (ਗ੍ਰੀਸ), ਜਸਵੀਰ ਕੌਰ (ਲੁਧਿਆਣਾ), ਪੀ.ਐਸ. ਪਾਲ ਐਡਵੋਕੇਟ, ਭਾਰਤ ਭੂਸ਼ਨ ਗੁਪਤਾ, ਜਗਜੀਤ ਸਿੰਘ ਮਾਨ (ਲੁਧਿਆਣਾ), ਬਲਬੀਰ ਸਿੰਘ ਸਿੱਧੂ ਸੰਪਾਦਕ ਜਸਟਿਸ ਨਿਊਜ਼, ਸ਼ਰਨਜੀਤ ਸਿੰਘ ਰੂਬੀ ਦੌਧਰ ਗਰਬੀ (ਮੋਗਾ), ਸਤਨਾਮ ਸਿੰਘ ਕੋਮਲ, ਚਰਨਜੀਤ ਸਿੰਘ, ਸਾਧੂ ਸਿੰਘ, ਮਾਸਟਰ ਰਣਜੀਤ ਸਿੰਘ, ਬਲਕੌਰ ਸਿੰਘ  ਗਿੱਲ, ਅਮਨਪ੍ਰੀਤ ਕੌਰ ਸਤਨਾਮ ਸਿੰਘ (ਲੁਧਿਆਣਾ) ਜਸਵਿੰਦਰ ਸਿੰਘ ਔਜਲਾ (ਨਵਾਂ ਸ਼ਹਿਰ) ਅਮਨਦੀਪ ਕੌਰ ਮਲਿਕਾ,  ਰਣਜੀਤ ਸਿੰਘ, ਦਲਬੀਰ ਕਟਾਣੀ, ਸਤਵਿੰਦਰ ਸਿੰਘ ਗੁੱਗ ਥਰੀਕੇ, ਹਰਵਿੰਦਰ ਸਿੰਘ ਥਰੀਕੇ, ਮਨਜੀਤ ਸਿੰਘ ਅਰੋੜਾ,  ਕਿਰਪਾਲ ਸਿੰਘ ਸਹਾਰਾ, ਗੀਤਕਾਰ ਸੁਖਚੈਨ ਸਿੰਘ ਕੁਰੜ, ਸੁਨੀਤਾ ਕੁਮਾਰੀ,  ਜਤਿਨ ਬੱਸੀਆਂ, ਹਰਦੀਪ ਸਿੰਘ, ਗਰੁਪ੍ਰੀਤ ਅਤੇ ਦੂਰ ਦੁਰਾਡੇ ਤੋਂ ਆਏ ਲੇਖਕ ਅਤੇ ਪੱਤਰਕਾਰ ਵੀ ਮੌਜੂਦ ਸਨ।
ਸਮਾਰੋਹ ਦੌਰਾਨ ਮੈਗਜ਼ੀਨ ਦੇ 25 ਸਾਲਾਂ ਦੇ ਯਾਦਗਾਰ ਸਫ਼ਰ ਨੂੰ ਮਨਾਉਂਦਿਆਂ ਸਾਹਿਤ, ਸਭਿਆਚਾਰ ਅਤੇ ਸਮਾਜ ਸੇਵਾ ਵਿੱਚ ਪਾਏ ਗਏ ਯੋਗਦਾਨ ਨੂੰ ਖਾਸ ਤੌਰ ‘ਤੇ ਸਰਾਹਿਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪ੍ਰਤੀ ਨਿਭਾਈ ਜਾ ਰਹੀ ਨਿਸ਼ਠਾ ਦਾ ਪ੍ਰਤੀਕ ਬਣਿਆ।
ਸਮਾਰੋਹ ਦੌਰਾਨ ਮੈਗਜ਼ੀਨ ਦੇ 25 ਸਾਲਾਂ ਦੇ ਯਾਦਗਾਰ ਸਫ਼ਰ ਨੂੰ ਮਨਾਉਂਦਿਆਂ ਸਾਹਿਤ, ਸਭਿਆਚਾਰ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਨੂੰ ਖਾਸ ਤੌਰ ‘ਤੇ ਸਰਾਹਿਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਨਿਭਾਈ ਜਾ ਰਹੀ ਨਿਸ਼ਠਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ।

Leave a Reply

Your email address will not be published. Required fields are marked *