Home » Uncategorized » ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜੇਲ੍ਹ ਜਾਣ ਲਈ ਰਹੇ ਤਿਆਰ, ਜ਼ੀਰਕਪੁਰ ‘ਚ ਕਿਵੇਂ ਖਰੀਦੀ 100 ਏਕੜ ਜ਼ਮੀਨ : ਡਾ. ਨਵਜੋਤ ਕੌਰ ਸਿੱਧੂ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜੇਲ੍ਹ ਜਾਣ ਲਈ ਰਹੇ ਤਿਆਰ, ਜ਼ੀਰਕਪੁਰ ‘ਚ ਕਿਵੇਂ ਖਰੀਦੀ 100 ਏਕੜ ਜ਼ਮੀਨ : ਡਾ. ਨਵਜੋਤ ਕੌਰ ਸਿੱਧੂ

ਰਾਜਸਥਾਨ ਦੇ ਸਾਬਕਾ ਕਾਂਗਰਸ ਇੰਚਾਰਜ ਦੀ ਮਿਲੀਭੁਗਤ ਨਾਲ ਕੀਤਾ 2400 ਕਰੋੜ ਦਾ ਘੁਟਾਲਾ.?।

ਚੰਡੀਗੜ੍ਹ 20 ਫਰਵਰੀ (ਮੰਗਤ ਸਿੰਘ ਸੈਦਪੁਰ) : ਸਿਆਸੀ ਦਲ ਬਦਲੂ ਆਗੂਆਂ ਦਾ ਨਹੀਂ ਪਤਾ ਲੱਗਦਾ ਕਿ ਕਦੋਂ ਉਹਨਾਂ ਨੇ ਕਿਹੜੀ ਪਾਰਟੀ ਛੱਡ ਕੇ ਕਿਹੜੀ ਵਿੱਚ ਸ਼ਾਮਿਲ ਹੋ ਜਾਣਾ ਹੈ। ਇਸੇ ਤਰ੍ਹਾਂ ਸਿੱਧੂ ਜੋੜੀ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਜੋ ਹੁਣੇ ਹੁਣੇ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਏ ਹਨ ਅਤੇ ਲਗਾਤਾਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉੱਤੇ ਸਿਆਸੀ ਸ਼ਬਦੀ ਹਮਲੇ ਇਹ ਨਹੀਂ ਕਰ ਰਹੇ ਸਗੋਂ ਕਰਦਿਆਂ ਹੁਣ ਰਾਜਾ ਵੜਿੰਗ ਦੇ ਵੱਲੋਂ ਕੀਤੇ ਘਪਲਿਆਂ ਦੇ ਵੀ ਖੁਲਾਸੇ ਕਰ ਰਹੇ ਹਨ। ਇਸ ਸਬੰਧੀ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਜੀ, ਅਦਾਲਤ ਵਿੱਚ ਆਓ ਅਤੇ ਜਵਾਬ ਦਿਓ ਕਿ ਤੁਸੀਂ ਜ਼ੀਰਕਪੁਰ ਵਿੱਚ 100 ਏਕੜ ਜ਼ਮੀਨ ਕਿਵੇਂ ਖਰੀਦੀ ? ਤੁਸੀਂ ਆਪਣੇ ਲੁੱਟੇ ਹੋਏ ਪੈਸੇ ਨਾਲ ਸਿਰਫ 40 ਏਕੜ ਹੀ ਖਰੀਦ ਸਕਦੇ ਸੀ ਅਤੇ ਤੁਸੀਂ ਬਾਕੀ 60 ਏਕੜ ਮਾਸੂਮ ਲੋਕਾਂ ਤੋਂ ਜਾਅਲੀ ਦਸਤਖਤ ਕਰਕੇ ਅਤੇ ਅੰਗੂਠੇ ਦੇ ਨਿਸ਼ਾਨ ਪ੍ਰਾਪਤ ਕਰਕੇ ਗੈਰ-ਕਾਨੂੰਨੀ ਢੰਗ ਨਾਲ ਲੈ ਲਈ। ਰਾਜਸਥਾਨ ਦੇ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਨਾਲ ਮਿਲੀਭੁਗਤ ਨਾਲ 2400 ਕਰੋੜ ਦਾ ਘੁਟਾਲਾ ਵੀ ਕੀਤਾ ਹੈ। ਇਸ ਸਬੰਧੀ ਅਦਾਲਤ ਵਿੱਚ ਜਵਾਬ ਦਿਓ ਅਤੇ ਜੇਲ੍ਹ ਜਾਣ ਲਈ ਤਿਆਰ ਰਹੋ। ਨਵਜੋਤ ਕੌਰ ਨੇ ਐਕਸ ਉਤੇ ਇੱਕ ਪੋਸਟ ਵਿਚ ਰਾਜਾ ਵੜਿੰਗ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ, “ਰਾਜਾ ਵੜਿੰਗ, ਤੁਸੀਂ ਪਹਿਲੇ ਵਿਅਕਤੀ ਹੋ ਜਿਸ ਨੇ ਕਾਂਗਰਸ ਨਾਲ ਜੁੜੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਮੈਂਬਰਸ਼ਿਪ ਫੀਸ ਸਿਰਫ਼ 75 ਰੁਪਏ ਕਰ ਦਿੱਤੀ ਹੈ। ਜ਼ਰਾ ਸੋਚੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਲੁੱਟਿਆ ਹੈ।” ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਜਾਂ ਚੰਗਾ ਰੁਜ਼ਗਾਰ ਦੇ ਕੇ ਮਦਦ ਕੀਤੀ ਹੈ ? ਕੀ ਨੌਜਵਾਨਾਂ ਨੂੰ ਸਿਰਫ਼ ਲੋਕਾਂ ਨੂੰ ਇਕੱਠਾ ਕਰਨ, ਰੈਲੀਆਂ ਕਰਨ ਅਤੇ ਤੁਹਾਡੇ ਲਈ ਨਾਅਰੇ ਲਗਾਉਣ ਲਈ ਵਰਤਿਆ ਜਾਂਦਾ ਹੈ? ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਤੋਂ ਇਕੱਠੇ ਕੀਤੇ 7.5 ਕਰੋੜ ਰੁਪਏ ਕਿਵੇਂ ਖਰਚ ਕਰੋਗੇ ? ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਮੁਸ਼ਕਲ ਨਾਲ ਆਪਣਾ ਪੇਟ ਭਰ ਸਕਦੇ ਹਨ।’ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਵਿੱਚ, ਨਵਜੋਤ ਕੌਰ ਨੇ ਕਿਹਾ, ‘ਦੇਖੋ ਕੌਣ ਗੱਲ ਕਰ ਰਿਹਾ ਹੈ ??? ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਨੇ ਸਵਾਲ ਕੀਤਾ ਕਿ ਰਾਜਾ ਵੜਿੰਗ ਨੇ 100 ਏਕੜ ਜ਼ਮੀਨ ਕਿਵੇਂ ਖਰੀਦੀ ਅਤੇ ਉਨ੍ਹਾਂ ‘ਤੇ ਰਾਜਸਥਾਨ ਦੇ ਇੱਕ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਾਲ ਮਿਲ ਕੇ 2,400 ਕਰੋੜ ਰੁਪਏ ਦਾ ਘੁਟਾਲਾ ਕਰਨ ਦਾ ਦੋਸ਼ ਲਗਾਇਆ। ਨਵਜੋਤ ਕੌਰ ਨੇ ਰਾਜਾ ਵੜਿੰਗ ਨੂੰ ਸਿੱਧੇ ਤੌਰ ‘ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਵਿੱਚ ਜਵਾਬ ਦੇਣ ਅਤੇ ਜੇਲ੍ਹ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਖਾਸ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਾਅਦ ਹੀ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਲਗਾਤਾਰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੀਤੇ ਘਪਲਿਆਂ ਦਾ ਖੁਲਾਸਾ ਕਰ ਰਹੀ ਹੈ। ਕੀ ਉਸ ਨੂੰ ਕਾਂਗਰਸ ਵਿੱਚ ਕੱਢੇ ਜਾਣ ਤੋਂ ਪਹਿਲਾਂ ਰਾਜਾ ਬੜਿੰਗ ਵੱਲੋਂ ਕੀਤੇ ਘਪਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜੇਕਰ ਉਸ ਨੂੰ ਪਤਾ ਸੀ ਤਾਂ ਕਾਂਗਰਸ ਵਿੱਚ ਰਹਿੰਦਿਆਂ ਉਹਨਾਂ ਨੇ ਇਹ ਖੁਲਾਸੇ ਕਿਉਂ ਨਹੀਂ ਕੀਤੇ। ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਜਿਸ ਢੰਗ ਨਾਲ ਜਾਂ ਜਿਸ ਲਹਿਜੇ ਵਿੱਚ ਉਨ੍ਹਾਂ ਨੇ ਖਾਸ ਤੌਰ ‘ਤੇ ਪੰਜਾਬ ਕਾਂਗਰਸ ਮੁਖੀ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਇਆ ਅਤੇ ਕਈ ਗੰਭੀਰ ਦੋਸ਼ ਲਗਾਏ ਹਨ। ਇਸ ਦੀ ਚਰਚਾ ਸਿਆਸੀ ਪਾਰਟੀਆਂ ਵਿੱਚ ਵੀ ਵੱਡੇ ਪੱਧਰ ਤੇ ਹੋਣੀ ਸੰਭਵ ਹੈ। ਵੇਖਣ ਵਾਲੀ ਖਾਸ ਗੱਲ ਇਹ ਹੋਵੇਗੀ ਕਿ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਅਤੇ ਕੀਤੇ ਘਪਲਿਆਂ ਬਾਰੇ ਸਪਸ਼ਟ ਤਸਵੀਰ ਕੀ ਪੰਜਾਬ ਦੇ ਲੋਕਾਂ ਸਾਹਮਣੇ ਆਵੇਗੀ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਸਭ ਕੁਝ ਸੱਚ ਹੈ ਜਾਂ ਇਹਨਾਂ ਦੋਸ਼ਾਂ ਵਿੱਚ ਅਸਲ ਸੱਚਾਈ ਕੀ ਹੈ। ਇਸ ਤੋਂ ਇਲਾਵਾ ਰਾਜਾ ਵੜਿੰਗ ਅਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਪ੍ਰਤਿਕਿਰਿਆ ਸਾਹਮਣੇ ਆਵੇ ਫਿਲਹਾਲ ਆਉਣ ਵਾਲੇ ਸਮੇ ਚ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *