ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਫਰਵਰੀ (ਮੰਗਤ ਸਿੰਘ ਸੈਦਪੁਰ) ; ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਜਥੇਬੰਦੀਆਂ ਦੇ ਸਾਂਝੇ ਸੱਦੇ ਮੁਤਾਬਕ ਅੱਜ ਮਿਤੀ 22 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਐਮ ਐਲ ਏ, ਕੁਲਵੰਤ ਸਿੰਘ ਮੁਹਾਲੀ ਤੇ ਬੀ ਜੇ ਪੀ ਦੇ ਦਫ਼ਤਰਾਂ ਅੱਗੇ ਸਾਂਝਾ ਇਹ ਧਰਨੇ ਸਮੂਹ ਲੋਕਾਂ ਦੀਆਂ ਪ੍ਰਮੁੱਖ ਮੰਗਾਂ ਦਾ ਹੱਲ ਕਰਵਾਉਣ ਲਈ ਦਿੱਤਾ ਗਿਆ ਜਿਸ ਵਿੱਚ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਸੋਧ ਬਿੱਲ 2025 ਨੂੰ ਪਾਰਲੀਮੈਂਟ ਵਿੱਚ ਪਾਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਖੇਤੀ ਤੇ ਕਬਜ਼ਾ ਕਰਨ ਲਈ ਬੀਜ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਖੇਤੀ ਸੈਕਟਰ ਦੇ ਨਾਲ ਨਾਲ ਡੇਅਰੀ ਖੇਤਰ ਨੂੰ ਬਰਬਾਦ ਕਰਕੇ ਮੁਕਤ ਵਪਾਰ ਸਮਝੌਤੇ ਰਾਹੀਂ ਵਿਦੇਸ਼ੀ ਅਤੇ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਲਈ ਤਤਪਰ ਹੈ ।ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚਣ ਦੇ ਫੈਸਲੇ ਕੀਤੇ ਜਾ ਰਹੇ ਹਨ। ਕਿਰਤ ਕਨੂੰਨਾਂ ਵਿੱਚ ਸੋਧਾਂ ਕਰਕੇ ਕਾਰਪੋਰੇਟ ਪੱਖੀ ਕਨੂੰਨ ਬਣਾਕੇ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਪੁਲਿਸ ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਜਾਬਰ ਕਦਮਾਂ ਨੂੰ ਮੋੜਨ ਲਈ , ਪ੍ਰਮੁੱਖ ਦਾ ਹੱਲ ਕਰਵਾਉਣ ਲਈ ਸੰਘਰਸ਼ ਸਾਂਝ ਨੂੰ ਸਾਕਾਰ ਕਰਨ ਲਈ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਬੁਲਾਰਿਆਂ ਵੱਲੋਂ ਹੋਕਾ ਦਿੱਤਾ ਗਿਆ ਧਰਨੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪਰਮਦੀਪ ਸਿੰਘ ਬੈਦਵਾਣ ਸੂਬਾ ਸਕੱਤਰ ਰਾਜੇਵਾਲ, ਕਿਰਪਾਲ ਸਿੰਘ ਸਿਆਊ ਜਿਲਾ ਪ੍ਰਧਾਨ ਮੋਹਾਲੀ, ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ, ਪਰਦੀਪ ਮੁਹਾਸਿਬ, ਜਸਪਾਲ ਸਿੰਘ ਲਾਡਰਾ ਜਸਪਾਲ ਸਿੰਘ ਨਿਆਮਿਆ, ਕਮਲਜੀਤ ਸਿੰਘ ਲਾਡਰਾ, ਜਗਜੀਤ ਸਿੰਘ ਕਰਾਲਾ, ਜਸਵੰਤ ਸਿੰਘ ਮਾਣਕ ਮਾਜਰਾ ਯਸ਼ਪਾਲ ਜੀ। ਸੱਜਣ ਸਿੰਘ ਦਰਸ਼ਨ ਸਿੰਘ ਦੁਰਾਲੀ, ਰੁਪਿੰਦਰ ਸਿੰਘ ਵੇਰਕਾ ਉਗਰਾਹਾਂ, ਪਰਮਜੀਤ ਸਿੰਘ ਖਰੜ, ਵਿਜੇ ਸਿੰਘ, ਕੁਲਵੰਤ ਸਿੰਘ ਚਿੱਲਾ, ਸੰਦੀਪ ਰਾਣਾ, ਜਸਵਿੰਦਰ ਕੰਡਾਲਾ, ਗੁਰਪਰੀਤ ਸਿੰਘ ਝਾਮਪੁਰ, ਗੁਰਪਰੀਤ ਸਿੰਘ ਸੇਖਨ ਮਾਜਰਾ, ਮੁਲਾਜ਼ਮ ਜਥੇਬੰਦੀਆਂ ਟੀਐਸਯੂ ਵੱਲੋਂ ਲੱਖਾ ਸਿੰਘ, ਗੁਰਬਖਸ਼ ਸਿੰਘ ਪੈਨਸ਼ਨਰਾਂ ਵੱਲੋਂ ਜਤਿੰਦਰ ਸਿੰਘ ਸੀ ਐਚ ਬੀ ਕਾਮਿਆਂ ਵੱਲੋਂ ਜੋਰਾ ਸਿੰਘ ਫੈਡਰੇਸ਼ਨ ਏਟਕ ਵੱਲੋਂ ਹਰਪਰੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਲੋਕਾਂ ਵਿਰੋਧੀ ਕਾਨੂੰਨ ਵਾਪਸ ਲਏ ਜਾਣ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ਼ ਮੌਕੇ ਹਰਜੀਤ ਸਿੰਘ ਸਿਆਊ, ਇਕਬਾਲ ਸਿੰਘ ਬੇਰੋਪੁਰ, ਸਰਜੀਤ ਸਿੰਘ ਮਾਣਕਪੁਰ ਕੱਲਰ, ਹਰਦੀਪ ਬਲਟਾਣਾ, ਧਨਵੰਤ ਸਿੰਘ ਨਡਿਆਲੀ, ਕੁਲਵੰਤ ਸਿੰਘ ਰੁੜਕੀ ਆਦਿ ਕਿਸਾਨ ਆਗੂ ਸ਼ਾਮਿਲ ਸਨ।
Home
»
Uncategorized
»
ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ‘ਆਪ’ ਦੇ ਐਮ ਐਲ ਏ, ਕੁਲਵੰਤ ਸਿੰਘ ਅਤੇ ਬੀਜੇਪੀ ਦੇ ਦਫ਼ਤਰਾਂ ਅੱਗੇ ਸਮੂਹ ਲੋਕਾਂ ਦੀਆਂ ਪ੍ਰਮੁੱਖ ਮੰਗਾਂ ਦਾ ਹੱਲ ਕਰਵਾਉਣ ਲਾਇਆ ਧਰਨਾ : ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ


