Home » Uncategorized » ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪੰਥਕ ਮਾਮਲਿਆਂ ਨੂੰ ਲੈ ਕੇ 21 ਫਰਵਰੀ 2026 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਵਿਖੇ ਹੋ ਰਿਹਾ ਵਿਸ਼ਾਲ ਸਮਾਗਮ : ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ/ਕੋਆਰਡੀਨੇਟਰ ਪਾਲ ਸਿੰਘ ਫਰਾਂਸ

ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪੰਥਕ ਮਾਮਲਿਆਂ ਨੂੰ ਲੈ ਕੇ 21 ਫਰਵਰੀ 2026 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਵਿਖੇ ਹੋ ਰਿਹਾ ਵਿਸ਼ਾਲ ਸਮਾਗਮ : ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ/ਕੋਆਰਡੀਨੇਟਰ ਪਾਲ ਸਿੰਘ ਫਰਾਂਸ

ਚੰਡੀਗੜ੍ਹ 18 ਫਰਵਰੀ (ਮੰਗਤ ਸਿੰਘ ਸੈਦਪੁਰ) : ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਲਾਪਤਾ 328 ਸਰੂਪਾਂ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਕਾਨੂੰਨ ਬਣਾਉਣ ਸਬੰਧੀ ਲਗਭਗ ਤਿੰਨ ਸਾਲਾਂ ਤੋਂ ਉੱਤੇ ਸਮੇਂ ਤੋਂ ਵੱਧ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਇਨਸਾਫ ਲੈਣ ਲਈ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ। ਪਰੰਤੂ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਅੱਜ ਤੱਕ ਇੱਕ ਵੀ ਮੰਗ ਮੰਨਣ ਪ੍ਰਤੀ ਕੋਈ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ ਗਈ। ਇਸ ਸੰਬੰਧ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਵਿਖੇ ਖਾਲਸਾ ਪੰਥ ਦੀਆਂ ਹੱਕੀ ਮੰਗਾਂ ਮਨਾਉਣ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕੁਝ ਵੱਡਾ ਪ੍ਰੋਗਰਾਮ ਦੇਣ ਲਈ 21 ਫਰਵਰੀ ਨੂੰ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੌਮੀ ਇਨਸਾਫ ਮੋਰਚਾ ਦੇ ਤਾਲਮੇਲ ਕਮੇਟੀ ਦੇ ਆਗੂਆਂ ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਕੌਮੀ ਇਨਸਾਫ ਮੋਰਚੇ ਦੇ ਮੁੱਖ ਬੁਲਾਰੇ ਅਤੇ ਕੋਆਰਡੀਨੇਟਰ ਪਾਲ ਸਿੰਘ ਫਰਾਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਝਾਵਾਂ ਪੂਰੀਆਂ ਕਰ ਦੇ ਬਾਵਜੂਦ ਵੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਹੋ ਰਹੀ ਹੈ, ਬਰਗਾੜੀ ਮੋਰਚੇ ਬਾਰੇ ਵੀ ਉੱਥੇ ਸਾਨੂੰ ਹਜੇ ਤੱਕ ਨਿਆ ਨਹੀਂ ਮਿਲਿਆ ਅੱਜ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਚੰਡੀਗੜ੍ਹ ਦੇ ਦੋਹਾਂ ਤੇ ਜੋ ਮੋਰਚਾ ਲੱਗਾ ਹੋਇਆ ਇਹ 7 ਜਨਵਰੀ 2023 ਨੂੰ ਲੱਗਾ ਜੀ ਇਹ ਨੂੰ ਅੱਜ ਤਿੰਨ ਸਾਲ ਇੱਕ ਮਹੀਨਾ ਤੇ ਤਕਰੀਬਨ 11 ਦਿਨ ਹੋ ਗਏ ਹਨ। ਸਾਡੀ ਕੋਈ ਚੰਗੀ ਤਰ੍ਹਾਂ ਸੁਣਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਸਾਨੂੰ ਮਨਿਸਟਰ ਮਿਲਦੇ ਰਹੇ ਦੋ ਵਾਰ ਗਵਰਨਰ ਨੂੰ ਮਿਲ ਚੁੱਕੇ, ਮੰਗਾਂ ਨੂੰ ਲੈ ਕੇ ਬਹੁਤ ਵੱਡਾ ਮਾਰਚ ਕੱਢਿਆ ਸੀ। ਗਵਰਨਰ ਕਹਿੰਦਾ ਜਿਹੜੇ 25 ਸਾਲ ਕੱਟ ਚੁੱਕੇ ਮੈਂ ਹੁਣੇ ਤੁਰੰਤ ਰਿਹਾਅ ਕਰਨ ਦਾ ਜੋ ਵਾਅਦਾ ਕੀਤਾ ਸੀ ਬਾਅਦ ਵਿੱਚ ਮੁੱਕਰ ਗਿਆ ਸੀ। ਕਲੀਨ ਸਟੇਟ ਦੇ ਪ੍ਰਾਈਮ ਮਿਨਿਸਟਰ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਗੁਰਪੁਰਬ ਤੇ ਵੀ ਕਿਹਾ ਸੀ ਕਿ ਮੈਂ ਬੰਦੀ ਸਿੰਘ ਜਲਦੀ ਰਿਹਾਅ ਕਰ ਦਿੱਤੇ ਜਾਣਗੇ। ਉਹਨਾਂ ‘ਚ ਇੱਕ ਦਵਿੰਦਰਪਾਲ ਸਿੰਘ ਭੁੱਲਰ ਵੀ ਹੈ। ਜਿਹੜਾ ਸੱਤ ਅੱਠ ਸਾਲ ਤੋਂ ਜੇਲ੍ਹ ਦੇ ਹੋਸਪਿਟਲ ਹੈ ਉਹਨੇ ਕੀ ਕਰਨਾ ਜਿਸ ਦੀ 8 ਵਾਰੀ ਰਿਹਾਈ ਰਿਜੈਕਟ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ ਅਨੁਸਾਰ ਕੌਮੀ ਇਨਸਾਫ ਮੋਰਚਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਾਇਆ ਹੋਇਆ। ਉਹਨਾਂ ਦੱਸਿਆ ਕਿ ਸਭ ਤੋਂ ਅਜੀਬ ਗੱਲ ਹੈ ਜਦੋਂ ਵੀ ਪੈਰੋਲ ਅਪਲਾਈ ਹੁੰਦੀ ਹੈ ਤੇ ਉੱਥੇ ਦਾ ਜੇਲ ਸੁਪਰਟੈਂਟ ਕਹਿੰਦੇ ਸੈਕਟਰੀ ਦਿੱਲੀ ਨੂੰ  ਐਪਲੀਕੇਸ਼ਨ ਭੇਜੀ ਹੋਈ ਮੈਂ ਕੀ ਕਰਾਂ। ਉਹ ਕਹਿੰਦੇ ਸਾਡਾ ਤਾਂ ਬੰਦਾ ਹੀ ਨਹੀਂ। ਸਾਡੀ ਯੂਰਿਕਸ਼ਨ ਆਉਂਦਾ ਹੀ ਨਹੀਂ। ਉਹਨਾਂ ਕਿਹਾ ਕਿ ਸਭ ਤੋਂ ਵੱਡੇ ਦੁੱਖ ਦੀ ਗੱਲ ਹੈ ਕਿ ਸੱਤ-ਅੱਠ ਲੱਖ ਸਿੱਖ ਸੰਗਤਾਂ ਵੱਲੋਂ ਚੁਣਿਆ ਹੋਇਆ ਜਥੇਦਾਰਾਂ ਭਾਈ ਜਗਤਾਰ ਸਿੰਘ ਹਵਾਰਾ ਇੰਡੀਅਨ ਸਟੇਟ ਜੇਲ੍ਹ ਦੀਆਂ ਕਾਲ ਕੋਠੀਆ ‘ਚ ਸੁੱਕੀ ਰੋਟੀ ਖਾ ਰਿਹਾ।  ਉਹਨਾਂ ਕਿਹਾ ਇੰਡੀਅਨ ਸਟੇਟ ਵੱਲੋਂ ਜਿਹੜੀ ਚਿੱਠੀ ਪੰਜਾਬ ਸਰਕਾਰ ਨੂੰ ਬੰਦੀ ਸਿੰਘ ਰਿਹਾ ਕਰਨ ਸਬੰਧੀ ਤੇਜ਼ੀ ਗਈ ਜਦੋਂ ਉਹ ਚਿੱਠੀ ਗੁਪਤ ਕਿੱਥੇ ਹੈ। ਉਹਨਾਂ ਕਿਹਾ ਕਿ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਆਹ ਕੁਝ ਹੀ ਹੁੰਦਾ ਆ ਰਿਹਾ ਹੈ ਜੋ ਮੌਜੂਦਾ ਸਮੇ ਚ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਜਦੋਂ ਕੋਈ ਸਿੱਖ ਮਸਲੇ ਦਾ ਹੱਲ ਕਰਨਾ ਹੁੰਦਾ ਹੈ ਨਾ ਕਰਨਾ ਹੋਵੇ ਤਾਂ ਪੰਜਾਬ ਸਰਕਾਰ ਇਹ ਆਖ ਦਿੰਦੀ ਹੈ ਕਿ ਇਹ ਸੈਂਟਰ ਸਰਕਾਰ ਦਾ ਵੱਲੋਂ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸੈਂਟਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਬਾਰੇ ਇਹ ਆਖ ਦਿੰਦੀ ਹੈ ਕਿ ਇਹ ਮਸਲਾ ਪੰਜਾਬ ਸਰਕਾਰ ਦਾ ਹੈ। ਉਹਨਾਂ ਕਿਹਾ ਕਿ ਸਾਨੂੰ ਕਾਨੂੰਨ ਦੀ ਧਾਰਾ ਪੜਾ ਦੇਣ ਜਿਹੜੀ ਅੜਚਣ ਬਣਦੀ ਹੈ ਕਿ 82 ਸਾਲ ਦੀ ਬਿਰਧ ਮਾਤਾ ਨਰਿੰਦਰ ਕੌਰ ਆਖਰੀ ਸਾਹਾਂ ਤੇ ਪਈ ਹੈ। ਉਹਦਾ ਸਿਰ ਦਾ ਸਾਈਂ ਨਹੀਂ ਹੈ। 1991 ਚ ਉਹਦੀ ਮੌਤ ਹੋ ਚੁੱਕੀ ਹੈ। ਮਾਤਾ ਆਪਣੇ ਪੁੱਤਰ ਨੂੰ ਉਡੀਕਦੀ ਹੈ। ਉਹਨਾਂ ਨੂੰ ਕਿਹੜੇ ਕਾਨੂੰਨ ਦੀ ਅੜਚਣ ? ਬਹੁਤ ਹੈਰਾਨਗੀ ਵਾਲੀ ਗੱਲ ਹੈ। ਇਸ ਮੁਲਕ ਦੀ ਮਾਨਯੋਗ ਹਾਈਕੋਰਟ ਦੇ ਜਿਸ ਰਾਹੀਂ ਕਈ ਵਾਰ ਕਿਹਾ ਗਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਾਤਾ ਨੂੰ ਮਿਲਾਓ। ਉਹਨਾਂ ਨੇ ਕਿਹਾ ਵੀ ਜਿਹੜੀ ਸਰਕਾਰ ਫੈਸਲਾ ਕਰੇ। ਸਰਕਾਰ ਫੈਸਲਾ ਕਰਦੀ ਹਾਈਕੋਰਟ ਤੋਂ ਤੁਰੰਤ ਫੈਸਲਾ ਕਰੇ  ਜਾਂ ਜਿਸ ਗੱਲ ਨੂੰ ਕਰਨ ਉਹਦੇ ਵਾਸਤੇ ਅਸੀਂ ਜਿਹੜਾ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿੰਡ ਦੇ ਅਤੇ ਇਲਾਕੇ ਦੇ ਲੋਕਾਂ ਦੀ ਸਿਫਤ ਹੈ  ਜਿਨਾਂ ਨੇ ਵੱਡਾ ਇਕੱਠ ਰੱਖਿਆ। ਤਾਂ ਕਿ ਦੱਸਿਆ ਜਾਵੇ ਸਰਕਾਰਾਂ ਨੂੰ ਦੱਸਿਆ ਜਾਵੇ ਕਿ ਕੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਗਰ ਦੇਸ਼ ਵਿਦੇਸ਼ਾਂ ਦੀਆਂ ਇਨੀਆਂ ਸੰਗਤਾਂ ਹਨ ਹਨ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਪੰਥ ਦੀ ਇਕੱਤਰਤਾ ਸੱਤ-ਅੱਠ ਲੱਖ ਨੇ ਚੁਣਿਆ ਹੈ। ਉਸ ਦਾ ਬੁਨਿਆਦੀ ਹੱਕ ਹੈ ਕਿ ਆਪਣੀ ਮਾਤਾ ਨੂੰ ਪੈਰੋਲ ਤੇ ਮਿਲਣ ਆ ਸਕਦੇ ਹਨ ਇਥੋਂ ਤੱਕ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਤੁਰੰਤ ਰਿਹਾਈ ਹੋਵੇ। ਉਹਨਾਂ ਕਿਹਾ ਕਿ ਕਿਹੜਾ ਬੰਦਾ ਹੈ ਭਾਰਤ ਦੀਆਂ ਜੇਲਾਂ ਚ 31 ਸਾਲ ਹੋ ਗਏ ਜਿਹੜਾ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕਿਆ। ਉਹਨਾਂ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ 21 ਫਰਵਰੀ 2026 ਨੂੰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪਹੁੰਚਣਾ ਚਾਹੀਦਾ ਹੈ ਅਤੇ ਸਿੱਖ ਸੰਪਰਦਾਵਾਂ, ਸੰਤ ਮਹਾਤਮਾ,  ਸਮਾਜਿਕ, ਰਾਜਨੀਤਿਕ, ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਵਿਸ਼ੇਸ਼ ਤੌਰ ਤੇ ਪਹੁੰਚਣਾ ਚਾਹੀਦਾ ਹੈ ਤਾਂ ਕਿ ਇਤਨਾ ਵੱਡਾ ਇਕੱਠ ਕਰ ਲਈਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿੰਡ ਤਾਂ ਕਿ ਸਰਕਾਰ ਮਜਬੂਰ ਹੋ ਜਾਵੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਭਾਈ ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਿਨਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ, ਬਹਿਬਲ ਕਲਾਂ ਗੋਲੀ ਕਾਂਢ ਦੇ ਦੋਸ਼ੀਆਂ ਅਤੇ ਲਾਪਤਾ 328 ਸਰੂਪਾਂ ਦਾ ਇਨਸਾਫ ਦੇਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਮਜਬੂਰ ਹੋ ਸਕਣ। ਇਸ ਮੌਕੇ ਪ੍ਰੋਫੈਸਰ ਅਮਰੀਕ ਸਿੰਘ ਰੋਮੀ ਯੂਨੀਵਰਸਿਟੀ ਬਾਬਾ ਬੰਦਾ ਸਿੰਘ ਬਹਾਦਰ ਸ਼੍ਰੀ ਫਤਿਹਗੜ੍ਹ ਸਾਹਿਬ, ਪ੍ਰੋਫੈਸਰ ਅਮਰਪ੍ਰੀਤ ਸਿੰਘ, ਅਵਤਾਰ ਸਿੰਘ ਮੁੱਲਾਪੁਰ ਦਾਖਾ, ਜੀਤ ਸਿੰਘ ਔਲਖ ਮੋਰਚਾ, ਰਾਜਵੀਰ ਸਿੰਘ ਬਠਿੰਡਾ ਆਦਿ ਕੌਮੀ ਇਨਸਾਫ ਮੋਰਚੇ ਦੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *