Home » Uncategorized » ਮੋਹਾਲੀ-65 ਸੈਕਟਰ ‘ਚ ਪ੍ਰਵਾਸੀਆਂ ਵੱਲੋ ਗੁਰਸੇਵਕ ਸਿੰਘ ਸਿੱਖ ਨੌਜਵਾਨ ਦਾ ਹੋਇਆ ਕਤਲ ਕਾਨੂੰਨੀ ਵਿਵਸਥਾਂ ਅਸਫਲ ਹੋ ਜਾਣ ਨੂੰ ਕਰਦਾ ਪ੍ਰਤੱਖ ਸਪਸ਼ਟ : ਸ. ਸਿਮਰਨਜੀਤ ਸਿੰਘ ਮਾਨ

ਮੋਹਾਲੀ-65 ਸੈਕਟਰ ‘ਚ ਪ੍ਰਵਾਸੀਆਂ ਵੱਲੋ ਗੁਰਸੇਵਕ ਸਿੰਘ ਸਿੱਖ ਨੌਜਵਾਨ ਦਾ ਹੋਇਆ ਕਤਲ ਕਾਨੂੰਨੀ ਵਿਵਸਥਾਂ ਅਸਫਲ ਹੋ ਜਾਣ ਨੂੰ ਕਰਦਾ ਪ੍ਰਤੱਖ ਸਪਸ਼ਟ : ਸ. ਸਿਮਰਨਜੀਤ ਸਿੰਘ ਮਾਨ

ਪ੍ਰਵਾਸੀਆਂ ਵੱਲੋਂ ਕੀਤੇ ਜਾ ਰਹੇ ਕਤਲਾਂ, ਲੁੱਟਾਂ-ਖੋਹਾਂ ਤੇ ਚੋਰੀਆਂ ਨੂੰ ਰੋਕਣ ਅਸਫਲ, ਅਸ਼ਾਂਤ ਮਾਹੌਲ ਲਈ ‘ਆਪ’ ਸਰਕਾਰ ਹੋਵੇਗੀ ਜਿੰਮੇਵਾਰ : ਜਥੇ. ਬਲਕਾਰ ਸਿੰਘ ਭੁੱਲਰ
ਚੰਡੀਗੜ੍ਹ 17 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਤੇ ਚੰਡੀਗੜ੍ਹ ਵਿਚ ਆਉਣ ਵਾਲੇ ਪ੍ਰਵਾਸੀ ਮਜਦੂਰ ਜਿਨ੍ਹਾ ‘ਚ ਬਹੁਤਿਆ ਦਾ ਪਿਛੋਕੜ ਅਪਰਾਧਿਕ ਹੈ। ਉਹ ਸਮੇ-ਸਮੇ ‘ਤੇ ਪੰਜਾਬ ਚੰਡੀਗੜ੍ਹ ਮੋਹਾਲੀ ਲੁਧਿਆਣਾ ਆਦਿ ਵਿਚ ਗੈਰ ਕਾਨੂੰਨੀ ਅਮਲ ਕਰਕੇ ਇਥੋ ਦੀ ਕਾਨੂੰਨੀ ਸਥਿਤੀ ਨੂੰ ਵਿਸਫੋਟਕ ਹੀ ਨਹੀ ਬਣਾ ਰਹੇ ਬਲਕਿ ਬੀਤੇ ਸਮੇ ਦੇ ਵਾਪਰੇ ਦੁਖਾਤਾਂ ਦੇ ਦੋਸ਼ੀਆਂ ਨੂੰ ਸਰਕਾਰਾਂ ਤੇ ਕਾਨੂੰਨ ਵੱਲੋ ਸਹੀ ਅਤੇ ਸਖਤ ਸਜਾਵਾਂ ਨਾ ਦੇਣ ਦੀ ਬਦੌਲਤ ਇਨ੍ਹਾਂ ਪ੍ਰਵਾਸੀ ਮਜਦੂਰਾਂ ਵੱਲੋ ਪੰਜਾਬੀਆਂ ਤੇ ਸਿੱਖ ਨੌਜਵਾਨੀ ਉਤੇ ਹੋ ਰਹੇ ਕਾਤਲਾਨਾਂ ਹਮਲੇ ਨੂੰ ਉਤਸਾਹ ਮਿਲ ਰਿਹਾ ਹੈ। ਇਹੀ ਵਜ੍ਹਾ ਹੈ ਕਿ ਬੀਤੇ ਦਿਨੀਂ ਮੋਹਾਲੀ ਦੇ 65 ਸੈਕਟਰ ਵਿਖੇ ਸ. ਗੁਰਸੇਵਕ ਸਿੰਘ ਨਾਮ ਦੇ ਇਕ ਸਿੱਖ ਨੌਜਵਾਨ ਨੂੰ ਕੁਝ ਪ੍ਰਵਾਸੀ ਮਜਦੂਰਾਂ ਦੇ ਹਜੂਮ ਨੇ ਘੇਰਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਜੋ ਕਿ ਬਹੁਤ ਹੀ ਦੁੱਖਦਾਇਕ ਅਤੇ ਜਿਸ ਪਰਿਵਾਰ ਦੇ ਬੱਚੇ ਨੂੰ ਖੋਹ ਲਿਆ ਗਿਆ ਹੈ। ਉਸ ਨਾਲ ਬਹੁਤ ਵੱਡੀ ਬੇਇਨਸਾਫ਼ੀ ਅਤੇ ਜੁਲਮ ਕੀਤਾ ਗਿਆ ਹੈ । ਜਿਸ ਲਈ ਪੰਜਾਬ ਸੂਬੇ ਦੀ ਕਾਨੂੰਨੀ ਵਿਵਸਥਾਂ ਦੀ ਨਿਘਰ ਰਹੀ ਹਾਲਤ ਖੁਦ-ਬ-ਖੁਦ ਪ੍ਰਤੱਖ ਹੋ ਰਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹੋਈ ਦੁਖਦਾਇਕ ਘਟਨਾ ਦੀ ਜਿਥੇ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਇਹ ਮੰਗ ਕਰਦਾ ਹੈ ਕਿ ਇਸ ਕਤਲ ਦੇ ਸੰਬੰਧ ਵਿਚ ਦੋਸ਼ੀ ਕਾਤਲਾਂ ਵਿਚੋ ਕਿਸੇ ਨੂੰ ਵੀ ਪੁਲਿਸ ਜਾਂ ਸਰਕਾਰ, ਕਾਨੂੰਨ ਵੱਲੋ ਨਹੀ ਬਖਸਿਆ ਜਾਣਾ ਚਾਹੀਦਾ ਅਤੇ ਪ੍ਰਵਾਸੀਆ ਦੇ ਗੈਰ ਅਪਰਾਧਿਕ ਕਾਰਵਾਈਆ ਉਤੇ ਸਖਤ ਨਜਰ ਰੱਖਦੇ ਹੋਏ ਅਮਲ ਹੋਣੇ ਚਾਹੀਦੇ ਹਨ ਤਾਂ ਕਿ ਪੰਜਾਬ ਦਾ ਮਾਹੌਲ ਅਮਨਮਈ ਰਹਿ ਸਕੇ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ  ਸ. ਗੁਰਸੇਵਕ ਸਿੰਘ ਦਾ ਪ੍ਰਵਾਸੀਆ ਵੱਲੋ ਕੀਤੇ ਗਏ ਕਤਲ ਦੇ ਦੁਖਦਾਇਕ ਅਮਲ ਦੀ ਕਰੜੇ ਸਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਤੁਰੰਤ ਦੋਸ਼ੀਆ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸੰਬੰਧਤ ਲੋਕਾਂ ਅਤੇ ਸਿਆਸੀ ਪਾਰਟੀਆ ਨੇ ਇਕੱਤਰ ਹੋ ਕੇ ਇਸ ਕਤਲ ਵਿਰੁੱਧ ਧਰਨਾ ਲਗਾਉਦੇ ਹੋਏ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਲੇਕਿਨ ਪੁਲਿਸ ਅਤੇ ਨਿਜਾਮ ਨੇ ਧਰਨਾਕਾਰੀਆ ਨਾਲ ਝੂਠਾ ਵਾਅਦਾ ਕਰਕੇ ਧਰਨਾ ਚੁੱਕਵਾ ਦਿੱਤਾ। ਜੋ ਪੀੜ੍ਹਤ ਗੁਰਸੇਵਕ ਸਿੰਘ ਸੀ ਜਿਸ ਨੂੰ ਫੋਰਟਿਸ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਉਥੇ ਹੋਰ ਵੀ ਦੁੱਖਦਾਇਕ ਤੇ ਨਿੰਦਣਯੋਗ ਅਮਲ ਇਹ ਹੋਇਆ ਕਿ ਜਦੋ ਫੋਰਟਿਸ ਦੇ ਡਾਕਟਰ ਤੇ ਸਟਾਫ ਉਸਦਾ ਪੇਟ ਚੀਰ ਕੇ ਆਪਰੇਸਨ ਕਰ ਰਹੇ ਸਨ, ਤਾਂ ਉਸ ਸਮੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਥੇ ਲਿਆਂਦਾ ਗਿਆ ਅਤੇ ਸਭ ਡਾਕਟਰ ਤੇ ਸਟਾਫ ਉਸ ਦੇ ਪੇਟ ਦਾ ਚੀਰ ਪਾੜ ਛੱਡਕੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਦੇਖਭਾਲ ਵਿੱਚ ਮਗਨ ਹੋ ਗਏ। ਜਿਸ ਕਾਰਨ ਵੱਡੀ ਅਣਗਹਿਲੀ ਹੋਣ ਦੀ ਬਦੌਲਤ ਉਪਰੋਕਤ ਗੁਰਸੇਵਕ ਸਿੰਘ ਨਾਮ ਦੇ ਸਿੱਖ ਨੌਜਵਾਨ ਦੀ ਮੌਤ ਹੋ ਗਈ। ਸ. ਮਾਨ ਨੇ ਇਸ ਦੀ ਵੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਜਿਨ੍ਹਾਂ ਡਾਕਟਰ ਜਾਂ ਸਟਾਫ ਨੇ ਉਸ ਸਿੱਖ ਪਰਿਵਾਰ ਦੇ ਬੱਚੇ ਨਾਲ ਅਣਗਹਿਲੀ ਕੀਤੀ ਹੈ। ਉਨ੍ਹਾਂ ਨੂੰ ਵੀ ਸਜ਼ਾ ਅਵੱਸ ਮਿਲਣੀ ਚਾਹੀਦੀ ਹੈ। ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਹੋਰ ਪਾਰਟੀਆ ਵੱਲੋ ਆਪਣੀ ਇਖਲਾਕੀ ਜਿੰਮੇਵਾਰੀ ਨਿਭਾਉਣ ਦੀ ਬਜਾਇ ਇਸ ਨੂੰ ਹਲਕੇ ਵਿਚ ਲਿਆ ਗਿਆ ਜਦੋਕਿ ਸਾਡੀ ਪਾਰਟੀ ਦੇ ਮੋਹਾਲੀ ਦੇ ਮੀਤ ਪ੍ਰਧਾਨ ਨੇ ਆਪਣੀ ਟੀਮ ਨਾਲ ਇਸ ਪਰਿਵਾਰ ਦੀ ਸਹਾਇਤਾ ਲਈ ਅਤੇ ਇਲਾਜ ਲਈ ਪੂਰੀ ਜਿੰਮੇਵਾਰੀ ਨਿਭਾਈ। ਸੀਨੀਅਰ ਆਗੂ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਇਸ ਘਟਨਾ ਦੀ ਸਖਤ ਨਿਖੇਦੀ ਕਰਦਿਆਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚ ਕੀਤੇ ਜਾ ਰਹੇ ਕਤਲ, ਲੁੱਟਾਂ ਖੋਹਾਂ ਅਤੇ ਚੋਰੀਆਂ ਵਗੈਰਾ ਰੋਕਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਵੱਡੇ ਪੱਧਰ ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ‘ਚ ਲੋਕ ਹੋ ਰਹੇ ਜਾਨੀ ਮਾਲੀ ਨੁਕਸਾਨ ਤੋਂ ਸੁਰੱਖਿਅਤ ਹੋ ਸਕਣ ਅਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਦੇ ਅੰਦਰ ਇਹੋ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਕਰਨ ਕਰਕੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਨਾ ਬਣ ਸਕੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੇ ਜਾ ਰਹੇ ਆਂ ਇਹੋ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਜਿਨ੍ਹਾਂ ਵਿੱਚ ਜਾਨੀ ਮਾਲੀ ਨੁਕਸਾਨ ਸਰੇਆਮ ਹੋ ਰਿਹਾ ਹੈ ਨੂੰ ਨਾ ਰੋਕਿਆ ਗਿਆ ਤਾਂ ਪੰਜਾਬ ਵਿੱਚ ਮਾਹੌਲ ਸ਼ਾਂਤ ਰਹਿਣਾ ਬਹੁਤ ਮੁਸ਼ਕਿਲ ਜਾਪਦਾ ਹੈ। ਉਹਨਾਂ ਕਿਹਾ ਜੇਕਰ ਪੰਜਾਬ ਦਾ ਮਾਹੌਲ ਵਿਗੜਦਾ ਹੈ ਤਾਂ ਇਸ ਦੀ ਸਿੱਧੀ ਜਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ।

Leave a Reply

Your email address will not be published. Required fields are marked *