ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਕਈ ਜਿਲ੍ਹਆਂ ਵਿੱਚਸਕੂਲਾਂ ਹਸਪਤਾਲਾਂ ਇਥੋਂ ਤੱਕ ਕਿ ਅਦਾਲਤਾਂ ਨੂੰ ਵੀ ਬੰਬ ਧਮਾਕਿਆਂ ਨਾਲ ਉਡਾਣ ਦੀਆਂ ਈਮੇਲਾਂ ਮਿਲਣ ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ ਚੰਡੀਗੜ੍ਹ ਅੰਮ੍ਰਿਤਸਰ ਪਟਿਆਲਾ ਸਮੇਤ ਹੋਰ ਸ਼ਹਿਰਾਂ ਵਿੱਚ ਵਾਪਰੀਆਂ ਅਜਿਹੀਆਂ ਪਿਛਲੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੰਜਾਬ ‘ਚ ਪੂਰੀ ਤਰਹਾਂ ਜੋਕਸ ਹਨ। ਉਹਨਾਂ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਭੇਜੀ ਗਈ ਈਮੇਲ ਹੈ। ਜਿਨਾਂ ਨੂੰ ਪਿਛਲੇ ਬੁੱਧਵਾਰ ਵੀ ਅਜਿਹੀ ਧਮਕੀ ਮਿਲੀ ਸੀ ਪਿਛਲੀ ਵਾਰ ਜਾਂਚ ਵਿੱਚ ਆਈਪੀ ਐਡਰੈਸ ਅਮਰੀਕਾ ਦਾ ਅਤੇ ਰਿਕਵਰੀ ਈਮੇਲ ਬੰਗਲਾਦੇਸ਼ ਦੀ ਪਾਈ ਗਈ ਸੀ। ਇਸੇ ਸੰਬੰਧੀ ਮੋਹਾਲੀ ‘ਚ ਅੱਜ ਸਵੇਰੇ ਤਿੰਨ ਸਕੂਲਾਂ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਣ ਦੀਆਂ ਧਮਕੀਆਂ ਈਮੇਲਾਂ ਰਾਹੀਂ ਪ੍ਰਾਪਤ ਹੋਈਆਂ। ਜਿਸ ਕਾਰਨ ਮੋਹਾਲੀ ਸ਼ਹਿਰ ਵਿੱਚ ਦਹਿਸ਼ਤ ਭਰਿਆ ਮਾਹੌਲ ਬਣ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ 16 ਫਰਵਰੀ ਸ਼ਾਮ ਨੂੰ ਦੁਬਾਰਾ ਸਿਹਤ ਵਿਗੜਨ ਕਰਕੇ ਫੋਰਟਿਸ ਹਸਪਤਾਲ ਵਿੱਚ ਦਾਖਲ ਹੋ ਚੁੱਕਾ ਹੈ। ਜਿਸ ਕਾਰਨ ਇਹਨਾਂ ਧਮਕੀਆਂ ਨੂੰ ਹੋਰ ਵੀ ਜਿਆਦਾ ਗੰਭੀਰਤਾ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਲਿਆ ਜਾ ਰਿਹਾ ਹੈ। ਈਮੇਲ ‘ਤੇ ਧਮਕੀਆਂ ਮਿਲਣ ‘ਤੇ ਪ੍ਰਸ਼ਾਸਨ ਤੁਰੰਤ ਸਰਗਰਮੀ ਨਾਲ ਜਾਂਚ ਵਿੱਚ ਰੁਝਿਆ ਹੋਇਆ ਹੈ ਅਤੇ ਸਾਬੋਤਾਜ ਟੀਮਾਂ ਵੱਲੋਂ ਚੈਕਿੰਗ ਮੁਹਿੰਮ ਆਰੰਭ ਕਰ ਦਿੱਤੀ ਹੈ। ਇਸ ਦੌਰਾਨ ਡਾਗ ਸਕੁਐਡ ਅਤੇ ਐਂਟੀ ਬੰਬ ਸਕੁਐਡ ਟੀਮਾਂ ਵੱਲੋਂ ਹਸਪਤਾਲ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਇਸ ਮੌਕੇ ਐਸ ਪੀ ਸਿਟੀ ਸ. ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਈਮੇਲ ਰਾਹੀਂ ਹੋਰ ਇਸ ਹਸਪਤਾਲ ਅਤੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਸਬੰਧੀ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸਾਬੋ ਤਜ ਟੀਮਾਂ ਸੱਦ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਹਸਪਤਾਲ ਦੀਆਂ ਆਇਤ ਏਜਸੀ ਸੇਵਾਵਾਂ ਵਾਲੇ ਖੇਤਰ ਨੂੰ ਛੱਡ ਕੇ ਬਾਕੀ ਸੇਵਾਵਾਂ ਰੋਕ ਕੇ ਜਾਂਚ ਕੀਤੀ ਗਈ ਉਹਨਾਂ ਦੱਸਿਆ ਕਿ ਹਾਲਾਂਕਿ ਤਲਾਸ਼ੀ ਦੌਰਾਨ ਹਸਪਤਾਲ ਜਾਂ ਕਿਸੇ ਵੀ ਸਕੂਲ ਵਿੱਚੋਂ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਫਿਰ ਵੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕਿਸੇ ਵੀ ਅਣਸਕਾਮੀ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਪੂਰੀ ਤਰਹਾਂ ਆਕਸੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਨਾਂ ਹੀ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਭੇਜੀ ਗਈ ਈਮੇਲ ਹੈ। ਜਿਨਾਂ ਨੂੰ ਪਿਛਲੇ ਬੁੱਧਵਾਰ ਵੀ ਅਜਾਈਆਂ ਧਮਕੀ ਮਿਲੀ ਸੀ। ਉਹਨਾਂ ਕਿਹਾ ਕਿ ਪਿਛਲੀ ਵਾਰ ਜਾਂਚ ਵਿੱਚ ਆਈਪੀ ਐਡਰੈਸ ਅਮਰੀਕਾ ਦਾ ਅਤੇ ਰਿਕਵਰੀ ਈਮੇਲ ਬੰਗਲਾਦੇਸ਼ ਦੀ ਪਾਈ ਗਈ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੀ ਈਮੇਲ ਆਈ ਹੈ। ਉਸ ਵਿੱਚ ਮੁੱਖ ਮੰਤਰੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਈਮੇਲ ਭੇਜਣ ਵਾਲਿਆਂ ਨੇ ਆਪਣਾ ਨਾਮ ਖਾਲਿਸਤਾਨ ਨੈਸ਼ਨਲ ਆਰਮੀ ਅਤੇ ਦੇ ਇੰਜਨੀਅਰ ਗੁਰਮਖ ਸਿੰਘ ਰੁਕੋਂ ਸ਼ੇਰਾਂਵਾਲਾ ਅਤੇ ਗੁਰਨਿਰਵੈਰ ਸਿੰਘ ਖਾਨ ਰਾਜਾ ਦਾ ਲਿਖਿਆ ਹੈ ਖਾਸ ਗੱਲ ਇਹ ਹੈ ਕਿ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਧਮਕੀਆਂ ਦੇ ਮਾਮਲੇ ਵਧੇ ਹਨ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਕਈ ਨਾਮੀ ਸਕੂਲਾਂ ਅਤੇ ਮੋਹਾਲੀ ਦੇ ਕਈ ਪ੍ਰਾਈਵੇਟ ਹਸਪਤਾਲਾਂ ਅਤੇ ਇਥੋਂ ਤੱਕ ਕਿ ਜ਼ਿਲ੍ਹਾ ਅਦਾਲਤ ਨੂੰ ਵੀ ਬੰਬ ਨਾਲ ਉਡਾਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ‘ਚ ਹੋਰ ਕੀ ਖੁਲਾਸੇ ਹੋਣਗੇ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਮੁਹਾਲੀ ਸ਼ਹਿਰ ਅਤੇ ਨਾਲ ਲੱਗਦੇ ਏਰੀਏ ਵਿੱਚ ਵੱਡੇ ਪੱਧਰ ‘ਤੇ ਦਹਿਸ਼ਤ ਬਣ ਚੁੱਕੀ ਹੈ। ਖਾਸ ਕਰਕੇ ਮੋਹਾਲੀ ਸ਼ਹਿਰ ‘ਚ ਹੋ ਰਹੇ ਦਿਨ ਦਿਹਾੜੇ ਕਤਲ ਲੁੱਟਾਂ-ਖੋਹਾਂ ਤੇ ਚੋਰੀਆਂ ਕਾਰਨ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ।
Home
»
Uncategorized
»
ਜਿਲ੍ਹੇ ਦੇ ਕੁਝ ਸਕੂਲਾਂ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਈਮੇਲ ਰਾਹੀਂ ਧਮਕੀ : ਸ. ਦਿਲਪ੍ਰੀਤ ਸਿੰਘ ਐਸਪੀ ਸਿਟੀ


