Translate Your Language

October 6, 2026 12:55 pm

PUNPUN03583/19/1/2007-TC

PUNPUN03583/19/1/2007-TC

Home » Uncategorized » ਮੋਹਾਲੀ ਇੰਡਸਟਰੀ ਏਰੀਆ ਦੇ ਫੇਸ-8ਬੀ ਬੇਕਰੀ ਗੋਦਾਮ ‘ਚ ਲੱਗੀ ਭਿਆਨਕ ਅੱਗ, 2.5 ਕਰੋੜ ਦਾ ਹੋਇਆ ਨੁਕਸਾਨ ਮਾਲਕਾਂ ਨੇ ਦੱਸੇ ਵਿਥਿਆ …

ਮੋਹਾਲੀ ਇੰਡਸਟਰੀ ਏਰੀਆ ਦੇ ਫੇਸ-8ਬੀ ਬੇਕਰੀ ਗੋਦਾਮ ‘ਚ ਲੱਗੀ ਭਿਆਨਕ ਅੱਗ, 2.5 ਕਰੋੜ ਦਾ ਹੋਇਆ ਨੁਕਸਾਨ ਮਾਲਕਾਂ ਨੇ ਦੱਸੇ ਵਿਥਿਆ …

ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਨਵੰਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਇੰਡਸਟਰੀਅਲ ਏਰੀਆ ਦੇ ਫੇਜ-8B ਵਿੱਚ ਸਥਿਤ ਬੇਕਰੀ ਦੇ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗਜ਼ਨੀ ਵਿੱਚ ਕਰੋੜਾਂ ਰੁਪਏ ਦੀ ਸੰਪਤੀ ਸੜ ਕੇ ਸੁਆਹ ਹੋ ਗਈ ਹੈ, ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਇੰਨੀ ਭਿਆਨਕ ਸੀ ਕਿ ਉਸਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ 15 ਤੋਂ 20 ਗੱਡੀਆਂ ਲਗਾਉਣੀਆਂ ਪਈਆਂ। ਇਸ ਮੌਕੇ ‘ਤੇ ਮੌਜੂਦ ਫਾਇਰ ਅਫ਼ਸਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਕਰੀਬ 15 ਤੋਂ 20 ਫਾਇਰ ਟੈਂਡਰ ਲਗਾਏ ਗਏ ਹਨ। ਫਾਇਰ ਬ੍ਰਿਗੇਡ ਕਰਮਚਾਰੀ ਲਗਾਤਾਰ ਲਪਟਾਂ ਨੂੰ ਬੁਝਾਉਣ ਲਈ ਸੰਘਰਸ਼ ਕਰ ਰਹੇ ਹਨ। ਫਿਲਹਾਲ ਅੱਗ ਲੱਗਣ ਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਅਤੇ ਵਿਸਥਾਰਤ ਜਾਂਚ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਗੋਦਾਮ ਮਾਲਕਾਂ ਮੁਤਾਬਕ, ਇਸ ਹਾਦਸੇ ਵਿੱਚ ਉਨ੍ਹਾਂ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਅੱਗ ਦੀ ਲਪੇਟ ਵਿੱਚ ਆਉਣ ਨਾਲ ਕਰੀਬ 2 ਕਰੋੜ ਤੋਂ 2.5 ਕਰੋੜ ਰੁਪਏ ਦਾ ਬੇਕਰੀ ਦਾ ਸਾਮਾਨ ਅਤੇ ਸੰਪਤੀ ਸੜ ਗਈ ਹੈ। ਮਾਲਕਾਂ ਦਾ ਕਹਿਣਾ ਹੈ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਵੀ ਬਚਾਉਣ ਦਾ ਮੌਕਾ ਨਹੀਂ ਮਿਲਿਆ। ਸ਼ੁਰੂਆਤੀ ਜਾਂਚ ਵਿੱਚ ਇੱਕ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਕੰਪਨੀ ਕੰਪਲੈਕਸ ਦੇ ਅੰਦਰ ਕੋਈ ਵੀ ਫਾਇਰ ਸੇਫਟੀ ਉਪਕਰਨ ਇੰਸਟਾਲ ਨਹੀਂ ਕੀਤਾ ਗਿਆ ਸੀ। ਸੁਰੱਖਿਆ ਉਪਾਵਾਂ ਦੀ ਇਸ ਕਮੀ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਅਤੇ ਸਥਿਤੀ ਵਿਗੜਦੀ ਚਲੀ ਗਈ। ਇਹ ਲਾਪਰਵਾਹੀ ਹੁਣ ਜਾਂਚ ਦਾ ਵਿਸ਼ਾ ਬਣ ਗਈ ਹੈ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਇਹ ਇੱਕ ਬਹੁਤ ਵੱਡੀ ਇਹੋ ਜਿਹੀ ਘਟਨਾ ਹੈ ਜੋ ਕਿ ਇੱਕ ਵੱਡਾ ਕਾਰੋਬਾਰ ਨਾਲ ਜੁੜੀ ਹੋਈ ਹੈ।

Leave a Reply

Your email address will not be published. Required fields are marked *