Home » Uncategorized » ਪੰਜਾਬ ਯੂਨੀਵਰਸਿਟੀ ਚੰਡੀਗੜ ਨਾ ਸਿਰਫ ਪੰਜਾਬ ਦਾ ਵੱਕਾਰੀ, ਇਤਹਾਸਕ ਬਰਾਂਡ ਜਿਸ ਦੀ ਜ਼ਮੀਨ-ਜਾਇ

ਪੰਜਾਬ ਯੂਨੀਵਰਸਿਟੀ ਚੰਡੀਗੜ ਨਾ ਸਿਰਫ ਪੰਜਾਬ ਦਾ ਵੱਕਾਰੀ, ਇਤਹਾਸਕ ਬਰਾਂਡ ਜਿਸ ਦੀ ਜ਼ਮੀਨ-ਜਾਇ

ਦਾਦ ਦੀ ਕੀਮਤ ਖਰਬਾਂ ‘ਚ ਆਰਐਸਐਸ ਮੋਦੀ ਸਰਕਾਰ ਚੋਰੀੰ ਛਿਪ ਕਬਜ਼ੇ ਵਿਰੁਧ ਸਮੁੱਚਾ ਪੰਜਾਬ ਇਕ ਜ਼ਬਾਨ, ਲਲਕਾਰੇ ਮਾਰਦਾ ਹੋਇਆ ਉੱਠ ਖੜ੍ਹਾ : ਸੀਨੀ. ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ
ਹਿੰਦੂਵਾਦ ਬਹੁਗਿਣਤੀ ਕੇਂਦਰ ਮੋਦੀ ਸਰਕਾਰ ਪੰਜਾਬ ਨੂੰ ਹਰ ਪੱਖੋਂ ਕਰਨਾ ਚਾਹੁੰਦੀ ਗੁਲਾਮ, 10 ਨਵੰਬਰ ਨੂੰ ਪੰਜਾਬ ਦੇ ਕੋਨੇ-ਕੋਨੇ ਚੋਂ ਪਹੁੰਚਣਾ ਚਾਹੀਦਾ ਸਮੁੱਚਾ ਪੰਜਾਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ 7 ਨਵੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰਾਂ ਦੀ ਚੋਣ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੱਡੇ ਪੱਧਰ ਤੇ ਵੱਖ-ਵੱਖ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਇੱਥੋਂ ਤੱਕ ਕਿ ਸਰਕਾਰ ਦੇ ਨੁਮਾਇੰਦੇ ਵੀ ਵੱਡੇ ਪੱਧਰ ‘ਤੇ ਸ਼ਾਮਿਲ ਹੋ ਰਹੇ ਹਨ। ਖਾਸ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਸ਼ਮੂਲੀਅਤ ਕੀਤੀ। ਉਹਨਾਂ ਧਰਨੇ ਵਿੱਚ ਸ਼ਾਮਿਲ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਹੋਰ ਸਿਆਸੀ, ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਨਾਲ ਸੰਬੰਧਿਤ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਣ ਵਾਲੇ ਇਕੱਤਰਤਾ ਵਿੱਚ ਵੱਡੇ ਪੱਧਰ ‘ਤੇ ਸਮੂਲੀਅਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅੱਜ ਤੋਂ ਨਹੀਂ ਲਗਭਗ 1947 ਤੋਂ ਲੈ ਕੇ ਹੀ ਕੇਂਦਰ ਦੀਆਂ ਹਿੰਦੂ ਬਹੁਗਿਣਤੀ ਸਰਕਾਰਾਂ ਵੱਲੋਂ ਪੰਜਾਬ ਦੇ ਹੱਕਾਂ ਉੱਤੇ ਵੱਡੇ ਪੱਧਰ ‘ਤੇ ਡਾਕੇ ਮਾਰੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀ ਜਦੋਂ ਉਹਨਾਂ ਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਲਾਹੌਰ ਯੂਨੀਵਰਸਟੀ ਜਿਸ ਦੀ ਤਰਜ ‘ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣਾਈ ਗਈ ਸੀ। ਜਦੋਂ ਉਹਨਾਂ ਨੇ ਕਿਹਾ ਕਿ ਲਾਹੌਰ ਯੂਨੀਵਰਸਿਟੀ ਹੁਣ ਪਾਕਿਸਤਾਨ ਦੀ ਹੈ ਤਾਂ ਉੱਥੇ ਮੌਜੂਦ ਪਾਕਿਸਤਾਨ ਦੇ ਲੋਕਾਂ ਨੇ ਕਿਹਾ ਕਿ ਲਾਹੌਰ ਯੂਨੀਵਰਸਿਟੀ ਵੀ ਪੰਜਾਬ ਦੀ ਹੀ ਹੈ। ਉਹਨਾਂ ਕਿਹਾ ਕਿ ਜਦੋਂ ਪਾਕਿਸਤਾਨ ਦੇ ਲੋਕ ਚੜ੍ਹਦੇ ਪੰਜਾਬ ਦੇ ਵਿੱਚ ਵਿੱਦਿਅਕ ਦਾ ਇਨਾ ਸਤਿਕਾਰ ਕਰਦੇ ਹਨ ਤਾਂ ਇੰਡੀਅਨ ਸਟੇਟ ਦੀ ਹਿੰਦੂ ਬਹੁ ਗਿਣਤੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ‘ਤੇ ਜਬਰਦਸਤੀ ਕਬਜਾ ਕਰਨ ਦੀ ਕੋਸ਼ਿਸ਼ਾਂ ਕਿਉਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਵਿਦਿਅਕ ਅਦਾਰਾ ਹੈ ਅਤੇ ਪੰਜਾਬ ਦਾ ਹੀ ਰਹੇਗਾ। ਜਦੋਂ ਤੱਕ ਪੰਜਾਬ ਯੂਨੀਵਰਸਿਟੀ ਵਿੱਚ ਪਹਿਲਾਂ ਦੀ ਤਰ੍ਹਾਂ ਸੈਨੇਟ ਤੇ ਸਿੰਡੀਕੇਟ ਦੇ ਮੈਂਬਰਾਂ ਦੀ ਚੋਣ ਨਹੀਂ ਹੁੰਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਵਿਦਿਆਰਥੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਪ੍ਰਤੀ ਵਿਸ਼ੇਸ਼ ਤੌਰ ‘ਤੇ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਜਿਨੀਂ ਤਰ੍ਹਾਂ ਪਹਿਲਾਂ ਸੈਨੇਟ ਮੈਂਬਰਾਂ ਦੀ ਗਿਣਤੀ ਹੁੰਦੀ ਸੀ ਉਸੇ ਤਰ੍ਹਾਂ ਉਨੀ ਹੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰਾਂ ਦੀ ਚੋਣ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਬੀਬੀਐਮਬੀ ‘ਤੇ ਕੇਂਦਰ ਸਰਕਾਰ ਨੇ ਆਪਣਾ ਕੰਟਰੋਲ ਕਾਇਮ ਕਰ ਲਿਆ। ਉਸੇ ਤਰ੍ਹਾਂ ਹੁਣ ਪੰਜਾਬ ਯੂਨੀਵਰਸਿਟੀ ‘ਤੇ ਸਾਜਿਸ਼ ਤਹਿਤ ਕੰਟਰੋਲ ਕਰਨਾ ਚਾਹੁੰਦੀ ਹੈ ਅਤੇ ਇਸ ਨੂੰ ਇੰਡੀਅਨ ਸਟੇਟ ਦੇ ਸਿਸਟਮ ਦੇ ਅਧਾਰਿਤ ਐਜੂਕੇਸ਼ਨ ਵਿਦਿਆਰਥੀਆਂ ਨੂੰ ਦੇਣਾ ਦਾ ਸਿਸਟਮ ਬਣਾਉਣਾ ਚਾਹੁੰਦੀ ਹੈ। ਜਦੋਂ ਕਿ ਇੰਡੀਅਨ ਸਟੇਟ ਇੱਕ ਭਾਸ਼ਾ ਨਹੀਂ ਇੱਕ ਪਹਿਰਾਵਾ ਨਹੀਂ ਇੱਕ ਖਾਣਾ ਪੀਣਾ ਵੀ ਨਹੀਂ ਇਸ ਲਈ ਪੰਜਾਬ ਯੂਨੀਵਰਸਿਟੀ ਤੇ ਕਾਬਜ ਹੋਣ ਲਈ ਹਿੰਦੂ ਬਹੁਗਿਣਤੀ ਦੀ ਕੇਂਦਰ ਸਰਕਾਰ ਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਸਮੁੱਚੀ ਸਿਆਸੀ ਪਾਰਟੀਆਂ, ਸਮਾਜਸੇਵੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਹੋਰ ਪੰਜਾਬ ਯੂਨੀਵਰਸਿਟੀ ਨੂੰ ਗੁਲਾਮ ਹੋਣ ਤੋਂ ਬਚਾਉਣ ਲਈ ਹਮਦਰਦ ਲੋਕਾਂ ਨੂੰ 10 ਨਵੰਬਰ ਨੂੰ ਵੱਡੇ ਪੱਧਰ ‘ਤੇ ਪੰਜਾਬ ਯੂਨੀਵਰਸਿਟੀ ਵਿੱਚ ਲੱਗੇ ਧਰਨੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਨੋਟੀਫਿਕੇਸ਼ਨ ਕੇਂਦਰ ਸਰਕਾਰ ਨੇ 31 ਮੈਂਬਰੀ ਸਮੈਟ ਦੀ ਚੋਣ ਕੀਤੀ ਹੈ ਉਸ ਨੂੰ ਬਿਲਕੁਲ ਰੱਦ ਕਰਾਇਆ ਜਾਵੇ ਅਤੇ ਸੈਨਟ ਦੇ ਜਿੰਨੇ ਪਹਿਲਾਂ ਮੈਂਬਰ ਸਨ ਉਹਨਾਂ ਦੀ ਹੀ ਚੋਣ ਕਰਨ ਲਈ ਮਜਬੂਰ ਕੀਤਾ ਜਾ ਸਕੇ। ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਮੰਦਰ ਨੇ ਕਿਹਾ ਕਿ ਸਰਕਾਰ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹੋਣ ਵਾਲੇ ਇਕੱਠ ਵਿੱਚ ਜਦੋਂ ਲੋਕ ਆਉਣਗੇ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਰੋਕਿਆ ਨਹੀਂ ਜਾਵੇਗਾ ਅਤੇ ਪੁਲਿਸ ਉਹਨਾਂ ਦੇ ਸੁਰੱਖਿਆ ਲਈ ਨਾਲ-ਨਾਲ ਚੱਲੇਗੀ। ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਸੈਨੇਟ ਦੀ ਚੋਣ ਪ੍ਰਤੀ ਲਾਗੂ ਕੀਤੇ ਸਿਸਟਮ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਯੂਨੀਵਰਸਿਟੀ ਕੰਪਲੈਕਸ ਵਿੱਚ ਧਰਨੇ ਵਾਲੀ ਥਾਂ ਉੱਤੇ ਹੀ ਵਿਦਿਆਰਥੀਆਂ ਦੇ ਧਰਨੇ ਨਾਲ ਸਾਈਡ ‘ਤੇ ਹੋ ਕੇ ਬੈਠੇ ਰਹਿਣਗੇ ਅਤੇ ਵਿਦਿਆਰਥੀਆਂ ਦਾ ਹਰ ਪੱਖੋਂ ਪੂਰੀ ਤਰਹਾਂ ਸਹਿਯੋਗ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਸ਼ਾਮਿਲ ਹੋਣ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਆਗੂਆਂ ਦੀ ਮੀਟਿੰਗ ਹੋ ਚੁੱਕੀ ਹੈ। ਜਿਨਾਂ ਵੱਲੋਂ 10 ਨਵੰਬਰ ਨੂੰ ਹੋਣ ਵਾਲੇ ਵਿਸ਼ਾਲ ਇਕੱਠ ਵਿੱਚ ਵੱਡੇ ਪੱਧਰ ‘ਤੇ ਸਮੂਲੀਅਤ ਕਰਨ ਲਈ ਆਪਣੇ ਸੁਝਾਅ ਦਿੱਤੇ ਗਏ ਹਨ। ਲਗਭਗ ਸ਼ਾਮ 06-30 ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੀ ਪੰਜਾਬ ਯੂਨੀਵਰਸਿਟੀ ਕੰਪਲੈਕਸ ਜਿੱਥੇ ਧਰਨਾ ਲੱਗਿਆ ਹੋਇਆ ਹੈ ਜਾਣਕਾਰੀ ਅਨੁਸਾਰ ਪਹੁੰਚ ਚੁੱਕੇ ਸਨ। ਖਾਸ ਗੱਲ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਕੋਲੋਂ ਖੋਹਣ ਲਈ ਜਿਸ ਤਰ੍ਹਾਂ ਹਿੰਦੂ ਬਹੁ ਗਿਣਤੀ ਦੀ ਕੇਂਦਰ ਸਰਕਾਰ ਵੱਲੋਂ ਆਰਐਸਐਸ ਦਾ ਏਜੰਡਾ ਤਿਆਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਵਿਰੁੱਧ ਪੂਰਾ ਪੰਜਾਬ ਹੀ ਲਗਭਗ ਖੜਾ ਹੋ ਚੁੱਕਾ ਹੈ। ਇਸ ਸਬੰਧੀ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ
ਪੰਜਾਬ ਯੂਨੀਵਰਸਿਟੀ, ਚੰਡੀਗੜ, ਨਾ ਸਿਰਫ ਪੰਜਾਬ ਦਾ ਇਕ ਵੱਕਾਰੀ, ਇਤਹਾਸਕ ਬਰਾਂਡ ਹੈ ਬਲਕਿ ਅੱਜ ਇਸ ਦੀ ਜ਼ਮੀਨ-ਜਾਇਦਾਦ ਦੀ ਕੀਮਤ ਖਰਬਾੰ ਵਿੱਚ ਹੈ | ਸ਼ੁਕਰ ਹੈ ਇਸ ਅਦਾਰੇ ਉਪਰ ਰਸਸ ਦੇ ਚੋਰੀੰ ਛਿਪੀੰ ਕਬਜ਼ੇ ਵਿਰੁਧ ਸਮੁੱਚਾ ਪੰਜਾਬ ਇਕ ਜ਼ਬਾਨ, ਲਲਕਾਰੇ ਮਾਰਦਾ ਉੱਠ ਖੜਾ ਹੋਇਆ ਹੈ | ਇਸ ਯੂਨੀਵਰਸਿਟੀ ਦੇ ਇਤਹਾਸ ਦੇ ਅਧਿਐਨ ਪਿਛੋੰ ਮੈੰ ਕੁਛ ਇਕ ਦਿਲਚਸਪ ਤੱਥ ਦੋਸਤਾਂ ਦੀ ਜਾਣਕਾਰੀ ਹਿਤ ਪੇਸ਼ ਕਰ ਰਿਹਾ ਹਾਂ ਕਿ ਪੰਜਾਬ ਉਪਰ 1849 ਵਿਚ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਉਪਰੰਤ ਅੰਗਰੇਜ਼ੀ ਹਕੂਮਤ ਨੂੰ ਕੁਸ਼ਲਤਾ ਨਾਲ ਚਲਾਉਣ ਦੇ ਹਿਤਾੰ ਵਿਚ ਯੋਰਪੀ ਤਰਜ਼ ਦੇ ਵਿਦਿਅਕ ਪਰਬੰਧ ਦੀ ਲੋੜ ਮਹਿਸੂਸ ਹੋਈ। ਪੰਜਾਬ ਵਿੱਚ ਵਿੱਦਿਆ ਵਿਭਾਗ ਦੀ ਸਥਾਪਨਾ 1856 ਵਿਚ ਹੋਈ। ਪੰਜਾਬ ਵਿਚ ਵਿੱਦਿਆ ਦੇ ਪਸਾਰ ਵਿਚ ਸਟੇਟ ਦੇ ਲੋਕਾੰ ਦੀ ਵਡੀ ਭੂਮਕਾ ਰਹੀ | ਜ਼ਿਮੀੰਦਾਰਾੰ ਤੋੰ ਉਗਰਾਹੇ ਜਾੰਦੇ ਮਾਲੀਏ ਉਪਰ 1 ਫੀਸਦੀ ਸੈੱਸ ਲਗਿਆ। ਇਸ ਪੈਸੇ ਨਾਲ ਸ਼ੁਰੂ ਵਿਚ 456 ਪਿੰਡਾੰ ਵਿਚ ਸਕੂਲ ਖੁੱਲੇ। ਅਕਤੂਬਰ 1860 ਵਿਚ ਲਾਹੌਰ ਵਿਚ ਪਹਿਲਾ ਮੈਡੀਕਲ ਕਾਲਜ ਸਥਾਪਤ ਹੋਇਆ। ਅਪਰੈਲ 1861 ਵਿਚ ਲਾਹੌਰ ਵਿਚ ਹੀ ਇਕ ਉਚ ਕੋਟੀ ਦਾ ਸਕੂਲ ਖੋਲਣ ਦਾ ਫੈਸਲਾ ਹੋਇਆ ਜਿਸ ਨੇ ਅਗੋੰ ਭਵਿਖ ਦੇ ਬਣਨ ਵਾਲੇ ਕਾਲਜ ਦਾ ਕੇੰਦਰ ਬਣਨਾ ਸੀ। ਇਸੇ ਕਿਸਮ ਦਾ ਇਕ ਹੋਰ ਸਕੂਲ ਦਿਲੀ ਖੋਲਿਆ ਗਿਆ। ਗ਼ਦਰ ਪਿਛੋੰ ਦਿਲੀ ਨੂੰ ਪੰਜਾਬ ਨਾਲ ਮਿਲਾ ਦਿਤਾ ਗਿਆ ਸੀ। ਇਨਾੰ ਦੋਵਾੰ ਸਕੂਲਾੰ ਨੂੰ ਕਲਕਤਾ ਯੂਨੀਵਰਸਿਟੀ ਨਾਲ ਜੋੜ ਦਿਤਾ ਗਿਆ। ਪੰਜਾਬ ਦੇ ਮੈਟਰਕ ਅਤੇ 12ਵੀੰ ਸ਼ਰੇਣੀ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਬਣਨ ਤਕ ਇਮਤਹਾਨ ਦੇਣ ਕਲਕਤੇ ਜਾਦੇ ਸੀ। 1865 ਵਿਚ ਅੰਜਮਨ-ਏ-ਪੰਜਾਬ ਨਾੰ ਦੇ ਸਾਹਿਤਕ ਸੰਗਠਣ ਨੇ ਪੰਜਾਬ ਲਈ ਆਪਣੀ ਯੂਨੀਵਰਸਿਟੀ ਦੀ ਤਹਿਰੀਕ ਸ਼ੁਰੂ ਕੀਤੀ ਕਿਉੰਕਿ ਪੰਜਾਬ ਦੇ ਵਿਦਿਆਰਥੀਆੰ ਲਈ ਕਲਕਤੇ ਜਾਣਾ ਵਡਾ ਝੰਜਟ ਸੀ। ਇਸ ਤਹਿਰੀਕ ਵਿਚ ਅਗੇ ਜਾ ਕੇ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਵਡਾ ਯੋਗਦਾਨ ਪਾਇਆ। ਸਰਦਾਰ ਨੇ 1881 ਵਿਚ ਟਰਿਬਿਊਨ ਅਖਬਾਰ ਸ਼ੁਰੂ ਕੀਤਾ ਜਿਸ ਦਾ ਮੁਢਲਾ ਨਿਸ਼ਾਨਾ ਯੂਨੀਵਰਸਿਟੀ ਦੀ ਤਹਿਰੀਕ ਨੂੰ ਸਫਲ ਬਨਾਉਣਾ ਸੀ। ਉਹਨੀੰ ਸਾਲੀੰ ਇਕ ਵਿਵਾਦ ਚਲਿਆ ਕਿ ਕੀ ਯੂਨੀਵਰਸਿਟੀ ਲਾਹੌਰ ਵਿਚ ਸਥਾਪਤ ਹੋਵੇ ਜਾਂ ਦਿਲੀ ਵਿੱਚ। ਪੂਰਬੀਆ ਲਾਬੀ ਦਿਲੀ ਲਈ ਜ਼ੋਰ ਪਾ ਰਹੀ ਸੀ। ਪਰ ਪੰਜਾਬੀ ਲੋਕ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਵਿਚ ਹੀ ਚਾਹੁੰਦੇ ਸਨ। ਅੰਗਰੇਜ਼ ਸਰਕਾਰ ਨੇ ਦਿਲੀ ਵਾਲਾ ਸੁਝਾਅ ਰੱਦ ਕਰ ਦਿਤਾ | ਪਰ ਫੈਸਲਾ ਕੀਤਾ ਕਿ ਯੂਨੀਵਰਸਿਟੀ ਵਲ ਹੌਲੀ ਹੌਲੀ ਅਗੇ ਵਧਿਆ ਜਾਵੇ | ਇੰਜ 1865 ਵਿਚ ਲਾਹੌਰ ਵਾਲੇ ਕਾਲਜ ਦਾ ਨਾੰ “ਯੂਨੀਵਰਸਿਟੀ ਕਾਲਜ” ਰਖ ਦਿਤਾ ਅਤੇ ਇਸ ਨੂੰ 21000 ਰੁਪੈ ਦੀ ਗਰਾੰਟ ਦਿਤੀ। ਯੂਨੀਵਰਸਿਟੀ ਦੇ ਸਮਰਥਕ 1 ਲਖ ਰੁਪੈ ਅਪਣੇ ਤੌਰ ਤੇ ਇਕਠੇ ਕਰ ਕੇ ਯੂਨੀਵਰਸਿਟੀ ਕਾਲਜ ਚਲਾਉੰਦੇ ਗਏ | ਯੂਨੀਵਰਸਿਟੀ ਕਾਲਜ ਦੀ ਗਵਰਨਿੰਗ ਵਾਲੇ ਅਦਾਰੇ ਦਾ ਨਾੰ ਸੈਨਟ ਸੀ। ਕਾਲਜ ਯੋਰਪੀ ਵਿਗਿਆਨ, ਅੰਗਰੇਜ਼ੀ ਅਤੇ ਦੇਸੀ ਭਾਸ਼ਾਵਾੰ ਦੀ ਪੜਾਈ ਕਰਵਾਉੰਦਾ ਸੀ | ਇਸੇ ਵਿਦਿਅਕ ਯੋਜਨਾ ਅਧੀਨ 1870 ਵਿਚ ਇਕ ਕਾਨੂੰਨ ਦੀ ਪੜਾਈ ਦਾ ਕਾਲਜ ਚਾਲੂ ਹੋਇਆ। ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਦਾ ਕਾਨੂੰਨ ਲੈਜਸਲੇਟਵ ਕੌੰਸਲ ਨੇ ਅਕਤੂਬਰ 1882 ਵਿਚ ਪਾਸ ਕੀਤਾ ਅਤੇ ਇਸ ਦਾ ਗਜ਼ਟ ਨੋਟੀਫਿਕੇਸ਼ਨ 14 ਅਕਤੂਬਰ 1882 ਨੂੰ ਛਪਿਆ। ਪਹਿਲਾ ਵੀ.ਸੀ. ਬੇਡਨ ਪਾਵਲ ਲਾਇਆ ਜਦ ਕਿ ਡਾ ਲਿਟਨਰ ਰਜਿਸਟਰਾਰ ਨਿਯੁਕਤ ਹੋਇਆ। ਯੂਨੀਵਰਸਿਟੀ ਦੀ ਸੈਨਟ ਦੀ ਪਹਿਲੀ ਮੀਟਿੰਗ ਨੋਟੀਫਿਕੇਸ਼ਨ ਵਾਲੇ ਦਿਨ ਬਾਰਨਜ਼ ਕੋਰਟ, ਸ਼ਿਮਲੇ, ਹੋਈ। ਅੰਗਰੇਜ਼ੀ ਭਾਰਤ ਦੀਆੰ ਪਹਿਲੀਆੰ ਤਿੰਨਾੰ ਯੂਨੀਵਰਸਿਟੀਆੰ ਜੋ ਕਲਕਤੇ, ਬੰਬੇ ਅਤੇ ਮਦਰਾਸ ਖੁਲੀਆੰ, ਦੇ ਟਾਕਰੇ ਪੰਜਾਬ ਯੂਨੀਵਰਸਿਟੀ ਦੀ ਵਡੀ ਭਿੰਨਤਾ ਇਸ ਗਲੋੰ ਸੀ ਕਿ ਇਸ ਦੀ ਹੋੰਦ ਸਰਕਾਰੀ ਪਹਿਲਕਦਮੀ ਦੀ ਕਿਰਪਾ ਨਾਲ ਨਹੀੰ ਬਲਕਿ ਲੋਕਾਂ ਦੀ ਪਹਿਲਕਦਮੀ ਕਾਰਨ ਸੰਭਵ ਹੋ ਸਕੀ। ਦੂਜਾ ਵਖਰੇਵਾਂ ਇਹ ਸੀ ਕਿ ਇਸ ਦੀ ਸੈਨਟ, ਹੋਰਨਾੰ ਯੂਨੀਵਰਸਿਟੀਆੰ ਦੇ ਮੁਕਾਬਲੇ, ਕਿਤੇ ਵਧੇਰੇ ਪਬਲਕ ਪ੍ਤੀਨਿਧਤਾ ਉਪਰ ਆਧਾਰਤ ਸੀ। ਤੀਜਾ ਵਖਰੇਵਾੰ ਇਹ ਸੀ ਕਿ ਇਹ ਇਮਤਹਾਨ ਲੈਣ ਦਾ ਅਦਾਰਾ ਵੀ ਸੀ ਅਤੇ ਨਾਲ ਨਾਲ ਕੈੰਪਸ ਤੇ ਪੜਾਈ ਵੀ ਕਰਵਾਉੰਦੀ ਸੀ। ਚੌਥਾ ਵਖਰੇਵਾਂ ਸੀ ਇਸ ਦੀ ਯੋਰਪੀ ਵਿਗਿਆਨਾੰ ਦੀ ਉਚ ਵਿਦਿਆ ਦੇ ਨਾਲ ਨਾਲ ਦੇਸੀ ਜ਼ੁਬਾਨਾਂ ਦੀ ਪੜਾਈ। ਯੂਨੀਵਰਸਿਟੀ ਦੇ ਲੰਮੇ ਸਫਰ ਨੂੰ ਸੰਖੇਪ ਕਰਦਿਆੰ ਵੰਡ ਮੌਕੇ ਫੈਸਲਾ ਹੋਇਆ ਕਿ ਯੂਨੀਵਰਸਿਟੀ ਦੀ  40 ਫੀਸਦੀ ਚੱਲ ਸੰਪਤੀ ਪੂਰਬੀ ਪੰਜਾਬ ਨੂੰ ਮਿਲੇਗੀ ਪਰ ਫਸਾਦ ਇੰਨੇ ਬੇਕਾਬੂ ਹੋਏ ਕਿ ਯੂਨੀਵਰਸਿਟੀ ਦਾ ਰਜਿਸਟਰਾਰ ਐਮ.ਜੀ. ਸਿੰਘ ਹੀ ਅਪਣੇ ਦਫਤਰ ਬੈਠਾ ਕਤਲ ਕਰ ਦਿਤਾ ਗਿਆ। ਮੌਜੂਦਾ ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ ਸ਼ਿਮਲੇ ਵਿਚ ਨਵੇੰ ਸਿਰੇ ਤੋੰ ਕਰਨੀ ਪਈ | ਇਸ ਲਈ ਪੰਜਾਬ ਸਰਕਾਰ ਨੇ 27 ਸਤੰਬਰ 1947 ਨੂੰ ਆਰਡੀਨੈੰਨਸ ਜਾਰੀ ਕੀਤਾ ਅਤੇ ਯੂਨੀਵਰਸਿਟੀ 1 ਅਕਤੂਬਰਵ1947 ਵਾਲੇ ਦਿਨ ਹੋੰਦ ਵਿਚ ਆ ਗਈ | 26 ਨਵੰਬਰ 1947 ਨੂੰ ਕਾਨੂੰਨ ਨੇ ਆਰਡੀਨੈੰਨਸ ਦਾ ਸਥਾਨ ਲੈ ਲਿਆ। ਸ਼ਿਮਲੇ ਵਿਚ ਇਸ ਦਾ ਪਹਿਲਾ ਟਿਕਾਣਾ ਫੌਜ ਵਲੋੰ ਖਾਲੀ ਕੀਤੀਆੰ ਬੈਰਕਾੰ ਵਿਚ ਹੋਇਆ। ਯੂਨੀਵਰਸਿਟੀ ਸੈਨਟ ਦੀ ਪਹਿਲੀ ਮੀਟਿੰਗ ਜਸਟਸ ਤੇਜਾ ਸਿੰਘ ਦੇ ਨਿਵਾਸ ਤੇ ਹੋਈ। ਮੀਟਿੰਗ ਨੇ ਜਸਟਸ ਤੇਜਾ ਸਿੰਘ ਨੂੰ ਪਹਿਲਾ ਵੀ.ਸੀ. ਲਾਇਆ। ਉਹ ਇਸ ਪਦ ਉਪਰ 31 ਅਗਸਤ 1949 ਤਕ ਸੇਵਾ ਕਰਦੇ ਰਹੇ। ਸ਼ਿਮਲੇ ਵਿਚ ਜਗਾਹ ਦੀ ਕਮੀ ਕਾਰਨ ਯੂਨਨੀਵਰਸਿਟੀ  ਦੇ ਬਹੁਤ ਸਾਰੇ ਦਫਤਰ ਸੋਲਨ ਸ਼ਿਫਟ ਕਰਨੇ ਪਏ। ਕਈ ਸਾਲ ਸ਼ਿਮਲੇ ਅਤੇ ਸੋਲਨ ਨਿਵਾਸ ਰਖਣ ਪਿਛੋੰ ਇਸ ਦਾ ਨਵਾਂ ਘਰ ਚੰਡੀਗੜ ਬਣਿਆ। ਉਨਾਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਰਐਸਐਸ ਦੀ ਗੁਲਾਮੀ ਤੋਂ ਬਚਾਉਣ ਲਈ 10 ਨਵੰਬਰ ਨੂੰ ਕੋਣ ਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੰਪਲੈਕਸ ਵਿੱਚ ਇਕੱਠੇ ਹੋ ਕੇ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੇ ਸਭ ਤੋਂ ਪੁਰਾਣੇ ਵਿਦਿਅਕ ਅਦਾਰੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਵਿਰਾਸਤੀ ਸੰਸਥਾ ਸਮਝਦੇ ਹੋਏ ਆਪਣਾ ਮੁਢਲਾ ਫਰਜ਼ ਨਿਭਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *