ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਬੱਚੀਆਂ ਨੂੰ ਵਿਆਹ ਲਈ ਸਮਾਨ ਦੇਣ ਮੌਕੇ ਹੋਏ ਵਿਸ਼ੇਸ਼ ਤੌਰ ‘ਤੇ ਹਾਜ਼ਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਨਵੰਬਰ (ਮੰਗਤ ਸਿੰਘ ਸੈਦਪੁਰ) : ਸਮਾਜ ਸੇਵਾ ਦੇ ਖੇਤਰ ਵਿੱਚ ਇਲਾਕੇ ਦੀ ਸਿਰਮੋਰ ਸੰਸਥਾ ‘ਸਰਬ ਸਾਂਝਾ’ ਵੈਲਫੇਅਰ ਸੋਸਾਇਟੀ ਸੈਕਟਰ 90-91ਦੀ ਤਰਫੋਂ ਮਲੋਆ ਪਿੰਡ ਵਿੱਚ ਦੋ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ- ਸਟੇਟ ਐਵਾਰਡੀ ਨੇ ਦੱਸਿਆ ਕਿ ਦੋ ਧੀਆਂ ਦੇ ਵਿਆਹ ਦਾ ਸਮਾਨ ਦੇਣ ਦਾ ਫੈਸਲਾ ਸੰਸਥਾ ਵੱਲੋਂ ਕੀਤਾ ਗਿਆ ਸੀ ਅਤੇ ਅੱਜ ਇਹਨਾਂ ਧੀਆਂ ਨੂੰ ਸਮਾਨ ਦੇ ਨਾਲ-ਨਾਲ ਨਕਦੀ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਟੇਟ ਐਵਾਰਡੀ ਅਤੇ ਸੁਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਤਰਫੋਂ ਕੁਝ ਦਿਨ ਪਹਿਲਾਂ ਹੀ ਸੈਕਟਰ 90-91 ਵਿਖੇ ਸਥਿਤ ਗੁਰੂਦੁਆਰਾ ਨਾਨਕ ਦਰਬਾਰ ਵਿਖੇ 10 ਜਰੂਰਤਮੰਦ ਧੀਆਂ ਦੇ ਵਿਆਹ ਕਰਵਾਏ ਸਨ,ਧੀਆਂ ਦੇ ਵਿਆਹ ਮੌਕੇ ਆਸ਼ੀਰਵਾਦ ਦੇਣ ਦੇ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਸੀ। ਧੀਆਂ ਨੂੰ ਵਿਆਹ ਸਮਾਗਮ ਦੇ ਦੌਰਾਨ ਘਰੇਲੂ ਜਰੂਰਤ ਦਾ ਲੋੜੀਂਦਾ ਸਮਾਨ ਵੀ ਦਿੱਤਾ ਗਿਆ ਸੀ। ਸੁਸਾਇਟੀ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ। ਸੁਸਾਇਟੀ ਪ੍ਰਧਾਨ ਨੇ ਦੱਸਿਆ ਕਿ ਸਾਡੇ ਲਈ ਇਹ ਬੇਹਦ ਖੁਸ਼ੀ ਅਤੇ ਤਸੱਲੀ ਭਰੀ ਖਬਰ ਹੈ ਕਿ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਸੰਸਥਾ ਦੇ ਮੈਂਬਸਾਹਿਬਾਨ ਦੀ ਤਰਫੋਂ ਹਮੇਸ਼ਾ ਅਗਾਹ ਵਧੂ ਭੂਮਿਕਾ ਨਿਭਾਈ ਜਾਂਦੀ ਹੈ। ਹਰ ਸੰਸਥਾ ਦੇ ਨੁਮਾਇੰਦਿਆਂ ਮੈਂਬਰ ਵੱਲੋਂ ਅਗਾਹ ਹੋ ਕੇ ਆਪੋ-ਆਪਣੀ ਜਿੰਮੇਵਾਰੀ ਲਈ ਜਾਂਦੀ ਹੈ। ਇਸ ਮੌਕੇ ਗੁਰਦੀਪ ਸਿੰਘ ਟਿਵਾਣਾ ਨਿਹਾਲ ਸਿੰਘ ਵਿਰਕ, ਗਾਬਾ ਸਾਹਿਬ, ਬਚਿੱਤਰ ਸਿੰਘ ਵੀ ਹਾਜ਼ਰ ਸਨ।


