Home » Uncategorized » ਪੰਜਾਬ ਯੂਨੀਵਰਸਿਟੀ ਚੰਡੀਗੜ, ਨਾ ਸਿਰਫ ਪੰਜਾਬ ਦਾ ਵੱਕਾਰੀ ਇਤਹਾਸਕ ਬਰਾਂਡ, ਜ਼ਮੀਨ-ਜਾਇਦਾਦ ਦੀ ਕੀਮਤ ਖਰਬਾਂ ‘ਚ ਚੋਰੀੰ-ਚੁੱਪੀ ਕਬਜ਼ੇ ਵਿਰੁੱਧ ਸਮੁੱਚਾ ਪੰਜਾਬ ਲਲਕਾਰੇ ਮਾਰਦਾ ਉੱਠ ਖੜਾ ਹੋਇਆ ਇੱਕਜੁੱਟ ਯੂਨੀਵਰਸਿਟੀ ਦੇ ਇਤਹਾਸ ਦੇ ਅਧਿਐਨ ਪਿਛੋੰ ਮੈੰ ਕੁੱਜ ਇਕ ਦਿਲਚਸਪ ਤੱਥ ਦਾਸਤਾਂ ਦੀ ਜਾਣਕਾਰੀ ਹਿੱਤ ਕਰ ਰਿਹਾ ਪੇਸ਼ …

ਪੰਜਾਬ ਯੂਨੀਵਰਸਿਟੀ ਚੰਡੀਗੜ, ਨਾ ਸਿਰਫ ਪੰਜਾਬ ਦਾ ਵੱਕਾਰੀ ਇਤਹਾਸਕ ਬਰਾਂਡ, ਜ਼ਮੀਨ-ਜਾਇਦਾਦ ਦੀ ਕੀਮਤ ਖਰਬਾਂ ‘ਚ ਚੋਰੀੰ-ਚੁੱਪੀ ਕਬਜ਼ੇ ਵਿਰੁੱਧ ਸਮੁੱਚਾ ਪੰਜਾਬ ਲਲਕਾਰੇ ਮਾਰਦਾ ਉੱਠ ਖੜਾ ਹੋਇਆ ਇੱਕਜੁੱਟ ਯੂਨੀਵਰਸਿਟੀ ਦੇ ਇਤਹਾਸ ਦੇ ਅਧਿਐਨ ਪਿਛੋੰ ਮੈੰ ਕੁੱਜ ਇਕ ਦਿਲਚਸਪ ਤੱਥ ਦਾਸਤਾਂ ਦੀ ਜਾਣਕਾਰੀ ਹਿੱਤ ਕਰ ਰਿਹਾ ਪੇਸ਼ …

ਕਰਮਜੀਤ ਸਿੰਘ ਚੰਡੀਗੜ੍ਹ ਦੀ ਵਿਸ਼ੇਸ਼ ਰਿਪੋਰਟ  6 ਨਵੰਬਰ : ਪੰਜਾਬ ਉਪਰ 1849 ਵਿਚ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਉਪਰੰਤ ਅੰਗਰੇਜ਼ੀ ਹਕੂਮਤ ਨੂੰ ਕੁਸ਼ਲਤਾ ਨਾਲ ਚਲਾਉਣ ਦੇ ਹਿੱਤਾਂ ਵਿਚ ਯੂਰਪੀ ਤਰਜ਼ ਦੇ ਵਿਦਿਅਕ ਪ੍ਰਬੰਧ ਦੀ ਲੋੜ ਮਹਿਸੂਸ ਹੋਈ। ਪੰਜਾਬ ਵਿਚ ਵਿਦਿਆ ਵਿਭਾਗ ਦੀ ਸਥਾਪਨਾ 1856 ਵਿਚ ਹੋਈ।
ਪੰਜਾਬ ਵਿਚ ਵਿਦਿਆ ਦੇ ਪਸਾਰ ਵਿਚ ਸਟੇਟ ਦੇ ਲੋਕਾੰ ਦੀ ਵਡੀ ਭੂਮਕਾ ਰਹੀ। ਜ਼ਿਮੀੰਦਾਰਾਂ ਤੋੰ ਉਗਰਾਹੇ ਜਾਂਦੇ ਮਾਲੀਏ ਉਪਰ 1 ਫੀਸਦੀ ਸੈੱਸ ਲਗਿਆ। ਇਸ ਪੈਸੇ ਨਾਲ ਸ਼ੁਰੂ ਵਿਚ 456 ਪਿੰਡਾਂ ਵਿਚ ਸਕੂਲ ਖੁਲੇ। ਅਕਤੂਬਰ 1860 ਵਿਚ ਲਾਹੌਰ ਵਿਚ ਪਹਿਲਾ ਮੈਡੀਕਲ ਕਾਲਜ ਸਥਾਪਤ ਹੋਇਆ। ਅਪਰੈਲ 1861 ਵਿਚ ਲਾਹੌਰ ਵਿਚ ਹੀ ਇਕ ਉਚ ਕੋਟੀ ਦਾ ਸਕੂਲ ਖੋਲਣ ਦਾ ਫੈਸਲਾ ਹੋਇਆ ਜਿਸ ਨੇ ਅਗੋੰ ਭਵਿਖ ਦੇ ਬਣਨ ਵਾਲੇ ਕਾਲਜ ਦਾ ਕੇੰਦਰ ਬਣਨਾ ਸੀ।
ਇਸੇ ਕਿਸਮ ਦਾ ਇਕ ਹੋਰ ਸਕੂਲ ਦਿਲੀ ਖੋਲਿਆ ਗਿਆ। ਗ਼ਦਰ ਪਿਛੋੰ ਦਿਲੀ ਨੂੰ ਪੰਜਾਬ ਨਾਲ ਮਿਲਾ ਦਿਤਾ ਗਿਆ ਸੀ। ਇਨਾਂ ਦੋਵਾਂ ਸਕੂਲਾਂ ਨੂੰ ਕਲਕਤਾ ਯੂਨੀਵਰਸਿਟੀ ਨਾਲ ਜੋੜ ਦਿਤਾ ਗਿਆ। ਪੰਜਾਬ ਦੇ ਮੈਟਰਕ ਅਤੇ 12ਵੀੰ ਸ਼ਰੇਣੀ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਬਣਨ ਤਕ ਇਮਤਹਾਨ ਦੇਣ ਕਲਕਤੇ ਜਾੰਦੇ ਸਨ।
1865 ਵਿਚ ਅੰਜਮਨ-ਏ-ਪੰਜਾਬ ਨਾਮ ਦੇ ਸਾਹਿਤਕ ਸੰਗਠਣ ਨੇ ਪੰਜਾਬ ਲਈ ਅਪਣੀ ਯੂਨੀਵਰਸਿਟੀ ਦੀ ਤਹਿਰੀਕ ਸ਼ੁਰੂ ਕੀਤੀ ਕਿਉੰਕਿ ਪੰਜਾਬ ਦੇ ਵਿਦਿਆਰਥੀਆਂ ਲਈ ਕਲਕਤੇ ਜਾਣਾ ਵਡਾ ਝੰਜਟ ਸੀ।
ਇਸ ਤਹਿਰੀਕ ਵਿਚ ਅੱਗੇ ਜਾ ਕੇ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਵਡਾ ਯੋਗਦਾਨ ਪਾਇਆ। ਸਰਦਾਰ ਨੇ 1881 ਵਿਚ ਟਰਿਬਿਊਨ ਅਖਬਾਰ ਸ਼ੁਰੂ ਕੀਤਾ ਜਿਸ ਦਾ ਮੁੱਢਲਾ ਨਿਸ਼ਾਨਾ ਯੂਨੀਵਰਸਿਟੀ ਦੀ ਤਹਿਰੀਕ ਨੂੰ ਸਫਲ ਬਨਾਉਣਾ ਸੀ।
ਉਨਹੀ ਸਾਲੀੰ ਇਕ ਵਿਵਾਦ ਚਲਿਆ ਕਿ ਕੀ ਯੂਨੀਵਰਸਿਟੀ ਲਾਹੌਰ ਵਿਚ ਸਥਾਪਤ ਹੋਵੇ ਜਾਂ ਦਿੱਲੀ ਵਿੱਚ। ਪੂਰਬੀਆ ਲਾਬੀ ਦਿਲੀ ਲਈ ਜ਼ੋਰ ਪਾ ਰਹੀ ਸੀ। ਪਰ ਪੰਜਾਬੀ ਲੋਕ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਵਿੱਚ ਹੀ ਚਾਹੁੰਦੇ ਸਨ।
ਅੰਗਰੇਜ਼ ਸਰਕਾਰ ਨੇ ਦਿਲੀ ਵਾਲਾ ਸੁਝਾਅ ਰੱਦ ਕਰ ਦਿੱਤਾ। ਪਰ ਫੈਸਲਾ ਕੀਤਾ ਕਿ ਯੂਨੀਵਰਸਿਟੀ ਵੱਲ ਹੌਲੀ ਹੌਲੀ ਅਗੇ ਵਧਿਆ ਜਾਵੇ | ਇੰਜ 1865 ਵਿਚ ਲਾਹੌਰ ਵਾਲੇ ਕਾਲਜ ਦਾ ਨਾਮ “ਯੂਨੀਵਰਸਿਟੀ ਕਾਲਜ” ਰਖ ਦਿਤਾ ਅਤੇ ਇਸ ਨੂੰ 21000 ਰੁਪੈ ਦੀ ਗਰਾੰਟ ਦਿਤੀ। ਯੂਨੀਵਰਸਿਟੀ ਦੇ ਸਮਰਥਕ 1 ਲੱਖ ਰੁਪੈ ਅਪਣੇ ਤੌਰ ‘ਤੇ ਇਕਠੇ ਕਰ ਕੇ ਯੂਨੀਵਰਸਿਟੀ ਕਾਲਜ ਚਲਾਉੰਦੇ ਗਏ। ਯੂਨੀਵਰਸਿਟੀ ਕਾਲਜ ਦੀ ਗਵਰਨਿੰਗ ਵਾਲੇ ਅਦਾਰੇ ਦਾ ਨਾਮ ਸੈਨਟ ਸੀ। ਕਾਲਜ ਯੋਰਪੀ ਵਿਗਿਆਨ, ਅੰਗਰੇਜ਼ੀ ਅਤੇ ਦੇਸੀ ਭਾਸ਼ਾਵਾਂ ਦੀ ਪੜ੍ਹਾਈ ਕਰਵਾਉੰਦਾ ਸੀ | ਇਸੇ ਵਿਦਿਅਕ ਯੋਜਨਾ ਅਧੀਨ 1870 ਵਿਚ ਇਕ ਕਾਨੂੰਨ ਦੀ ਪੜਾਈ ਦਾ ਕਾਲਜ ਚਾਲੂ ਹੋਇਆ |
ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਦਾ ਕਾਨੂੰਨ ਲੈਜਸਲੇਟਵ ਕੌੰਸਲ ਨੇ ਅਕਤੂਬਰ 1882 ਵਿਚ ਪਾਸ ਕੀਤਾ ਅਤੇ ਇਸ ਦਾ ਗਜ਼ਟ ਨੋਟੀਫਿਕੇਸ਼ਨ 14 ਅਕਤੂਬਰ 1882 ਨੂੰ ਛਪਿਆ | ਪਹਿਲਾ ਵੀ.ਸੀ. ਬੇਡਨ ਪਾਵਲ ਲਾਇਆ ਜਦ ਕਿ ਡਾ ਲਿਟਨਰ ਰਜਿਸਟਰਾਰ ਨਿਯੁਕਤ ਹੋਇਆ | ਯੂਨੀਵਰਸਿਟੀ ਦੀ ਸੈਨਟ ਦੀ ਪਹਿਲੀ ਮੀਟਿੰਗ ਨੋਟੀਫਿਕੇਸ਼ਨ ਵਾਲੇ ਦਿਨ ਬਾਰਨਜ਼ ਕੋਰਟ, ਸ਼ਿਮਲੇ, ਹੋਈ |
ਅੰਗਰੇਜ਼ੀ ਭਾਰਤ ਦੀਆੰ ਪਹਿਲੀਆੰ ਤਿੰਨਾੰ ਯੂਨੀਵਰਸਿਟੀਆੰ ਜੋ ਕਲਕਤੇ, ਬੰਬੇ ਅਤੇ ਮਦਰਾਸ ਖੁਲੀਆਂ ਦੇ ਟਾਕਰੇ ਪੰਜਾਬ ਯੂਨੀਵਰਸਿਟੀ ਦੀ ਵਡੀ ਭਿੰਨਤਾ ਇਸ ਗਲੋੰ ਸੀ ਕਿ ਇਸ ਦੀ ਹੋੰਦ ਸਰਕਾਰੀ ਪਹਿਲਕਦਮੀ ਦੀ ਕਿਰਪਾ ਨਾਲ ਨਹੀੰ ਬਲਕਿ ਲੋਕਾਂ ਦੀ ਪਹਿਲਕਦਮੀ ਕਾਰਨ ਸੰਭਵ ਹੋ ਸਕੀ।
ਦੂਜਾ ਵਖਰੇਵਾ ਇਹ ਸੀ ਕਿ ਇਸ ਦੀ ਸੈਨਟ, ਹੋਰਨਾੰ ਯੂਨੀਵਰਸਿਟੀਆੰ ਦੇ ਮੁਕਾਬਲੇ, ਕਿਤੇ ਵਧੇਰੇ ਪਬਲਕ ਪ੍ਤੀਨਿਧਤਾ ਉਪਰ ਆਧਾਰਤ ਸੀ। ਤੀਜਾ ਵਖਰੇਵਾਂ ਇਹ ਸੀ ਕਿ ਇਹ ਇਮਤਹਾਨ ਲੈਣ ਦਾ ਅਦਾਰਾ ਵੀ ਸੀ ਅਤੇ ਨਾਲ ਨਾਲ ਕੈੰਪਸ ਤੇ ਪੜ੍ਹਾਈ ਵੀ ਕਰਵਾਉੰਦੀ ਸੀ।
ਚੌਥਾ ਵਖਰੇਵਾਂ ਸੀ ਇਸ ਦੀ ਯੋਰਪੀ ਵਿਗਿਆਨਾੰ ਦੀ ਉਚ ਵਿਦਿਆ ਦੇ ਨਾਲ ਨਾਲ ਦੇਸੀ ਜ਼ਬਾਨਾਂ ਦੀ ਪੜਾਈ।
ਯੂਨੀਵਰਸਿਟੀ ਦੇ ਲੰਮੇ ਸਫਰ ਨੂੰ ਸੰਖੇਪ ਕਰਦਿਆਂ ਵੰਡ ਮੌਕੇ ਫੈਸਲਾ ਹੋਇਆ ਕਿ ਯੂਨੀਵਰਸਿਟੀ ਦੀ 40 ਫੀਸਦੀ ਚੱਲ ਸੰਪਤੀ ਪੂਰਬੀ ਪੰਜਾਬ ਨੂੰ ਮਿਲੇਗੀ ਪਰ ਫਸਾਦ ਇੰਨੇ ਬੇਕਾਬੂ ਹੋਏ ਕਿ ਯੂਨੀਵਰਸਿਟੀ ਦਾ ਰਜਿਸਟਰਾਰ ਐਮ.ਜੀ. ਸਿੰਘ ਹੀ ਅਪਣੇ ਦਫਤਰ ਬੈਠਾ ਕਤਲ ਕਰ ਦਿਤਾ ਗਿਆ।
ਮੌਜੂਦਾ ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ ਸ਼ਿਮਲੇ ਵਿਚ ਨਵੇੰ ਸਿਰੇ ਤੋੰ ਕਰਨੀ ਪਈ। ਇਸ ਲਈ ਪੰਜਾਬ ਸਰਕਾਰ ਨੇ 27 ਸਤੰਬਰ 1947 ਨੂੰ ਆਰਡੀਨੈੰਨਸ ਜਾਰੀ ਕੀਤਾ ਅਤੇ ਯੂਨੀਵਰਸਿਟੀ 1 ਅਕਤੂਬਰਵ1947 ਵਾਲੇ ਦਿਨ ਹੋੰਦ ਵਿਚ ਆ ਗਈ। 26 ਨਵੰਬਰ 1947 ਨੂੰ ਕਾਨੂੰਨ ਨੇ ਆਰਡੀਨੈੰਨਸ ਦਾ ਸਥਾਨ ਲੈ ਲਿਆ। ਸ਼ਿਮਲੇ ਵਿਚ ਇਸ ਦਾ ਪਹਿਲਾ ਟਿਕਾਣਾ ਫੌਜ ਵਲੋੰ ਖਾਲੀ ਕੀਤੀਆੰ ਬੈਰਕਾਂ ਵਿਚ ਹੋਇਆ। ਯੂਨੀਵਰਸਿਟੀ ਸੈਨਟ ਦੀ ਪਹਿਲੀ ਮੀਟਿੰਗ ਜਸਟਸ ਤੇਜਾ ਸਿੰਘ ਦੇ ਨਿਵਾਸ ਤੇ ਹੋਈ। ਮੀਟਿੰਗ ਨੇ ਜਸਟਿਸ ਤੇਜਾ ਸਿੰਘ ਨੂੰ ਪਹਿਲਾ ਵੀ.ਸੀ. ਲਾਇਆ। ਉਹ ਇਸ ਪਦ ਉਪਰ 31 ਅਗਸਤ 1949 ਤਕ ਸੇਵਾ ਕਰਦੇ ਰਹੇ। ਸ਼ਿਮਲੇ ਵਿਚ ਜਗਾਹ ਦੀ ਕਮੀ ਕਾਰਨ ਯੂਨਨੀਵਰਸਿਟੀ ਦੇ ਬਹੁਤ ਸਾਰੇ ਦਫਤਰ ਸੋਲਨ ਸ਼ਿਫਟ ਕਰਨੇ ਪਏ।ਕਈ ਸਾਲ ਸ਼ਿਮਲੇ ਅਤੇ ਸੋਲਨ ਨਿਵਾਸ ਰੱਖਣ ਪਿਛੋੰ ਇਸ ਦਾ ਨਵਾੰ ਘਰ ਚੰਡੀਗੜ ਬਣਿਆ। -ਚਲਦਾ

Leave a Reply

Your email address will not be published. Required fields are marked *