Home » Uncategorized » ਏਡੀਜੀਪੀ ਬਾਈ ਪੂਰਨ ਸਿੰਘ ਵੱਲੋਂ ਕੀਤੀ ਆਤਮ ਹੱਤਿਆ ਮਾਮਲੇ ‘ਚ ਹਰਿਆਣਾ ਸਰਕਾਰ ਵੱਲੋਂ ਕੀਤੀ ਜਾਵੇ ਉੱਚ ਪੱਧਰੀ ਜਾਂਚ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਇੰਡੀਅਨ ਸਟੇਟ ‘ਚ ਐਸ/ਬੀਸੀ ਪੰਚਾਇਤ ਮੈਂਬਰ ਤੋਂ ਲੈ ਕੇ ਮਾਨਯੋਗ ਰਾਸ਼ਟਰਪਤੀ ਤੱਕ ਹੋ ਰਿਹਾ ਅਪਮਾਨ ਰੋਕਣ ਲਈ ਹੋਣਾ ਪਵੇਗਾ ਇੱਕ ਮੰਚ ‘ਤੇ ਇਕੱਤਰ : ਸੀਨ. ਆਗੂ ਬਨਵਾਰੀ ਲਾਲ

ਏਡੀਜੀਪੀ ਬਾਈ ਪੂਰਨ ਸਿੰਘ ਵੱਲੋਂ ਕੀਤੀ ਆਤਮ ਹੱਤਿਆ ਮਾਮਲੇ ‘ਚ ਹਰਿਆਣਾ ਸਰਕਾਰ ਵੱਲੋਂ ਕੀਤੀ ਜਾਵੇ ਉੱਚ ਪੱਧਰੀ ਜਾਂਚ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਇੰਡੀਅਨ ਸਟੇਟ ‘ਚ ਐਸ/ਬੀਸੀ ਪੰਚਾਇਤ ਮੈਂਬਰ ਤੋਂ ਲੈ ਕੇ ਮਾਨਯੋਗ ਰਾਸ਼ਟਰਪਤੀ ਤੱਕ ਹੋ ਰਿਹਾ ਅਪਮਾਨ ਰੋਕਣ ਲਈ ਹੋਣਾ ਪਵੇਗਾ ਇੱਕ ਮੰਚ ‘ਤੇ ਇਕੱਤਰ : ਸੀਨ. ਆਗੂ ਬਨਵਾਰੀ ਲਾਲ


ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਅਕਤੂਬਰ (ਮੰਗਤ ਸਿੰਘ ਸੈਦਪੁਰ) :
ਇੰਡੀਅਨ ਸਟੇਟ ਦਾ ਸੰਵਿਧਾਨ ਲਿਖਣ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਅਨੁਸਾਰ ਪਿੰਡ ਦੇ ਪੰਚਾਇਤ ਮੈਂਬਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇ ਅਹੁਦੇ ਤਾਂ ਦੇ ਦਿੱਤੇ ਜਾਂਦੇ ਹਨ। ਪਰ ਉਹਨਾਂ ਨੂੰ ਸਤਿਕਾਰ ਨਹੀਂ ਕੀਤਾ ਜਾਂਦਾ। ਬਹੁਤ ਹੀ ਦੁਖੀ ਮਨ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਦਿਨੀ ਏਡੀਜੀਪੀ ਹਰਿਆਣਾ ਵਾਈ ਪੂਰਨ ਕੁਮਾਰ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਸੁਸਾਈਡ ਨੋਟ ਵਿੱਚ 10 ਤੋਂ 12 ਵਿਅਕਤੀਆਂ ਦੇ ਨਾਮ ਲਿਖਕੇ ਗਏ ਸਨ। ਪਰ ਉਹਨਾਂ ਦੇ ਖਿਲਾਫ ਹਰਿਆਣਾ ਦੀ ਸਰਕਾਰ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਇਸੇ ਤਰ੍ਹਾਂ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਵਈ ਵੱਲੋਂ ਇੱਕ ਹੰਕਾਰੀ ਵਕੀਲ ਨੇ ਜੁੱਤੀ ਸੁੱਟੀ ਸੀ ਅਤੇ ਚੀਫ ਜਸਟਿਸ ਦਾ ਜੁੱਤੀ ਸੁੱਟ ਕੇ ਅਪਮਾਨ ਕੀਤਾ। ਇਹਨਾਂ ਮੁੱਦਿਆਂ ਨੂੰ ਲੈ ਕੇ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਜ-7 ਦੀਆਂ ਟਰੈਫਿਕ ਲਾਇਟਾਂ ਚੱਲ ਰਿਹਾ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚਾ’ ਤੇ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਤੋ ਇਲਾਵਾ  ਮੋਰਚੇ ਦੇ ਸੀਨੀਅਰ ਆਗੂ ਅਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਸ਼ਾਮਿਲ ਹੋਏ। ਮੀਟਿੰਗ ਵਿੱਚ ਦੇਸ਼ ਵਿੱਚ ਹੋ ਰਹੀਆਂ ਐਸਸੀ ਅਤੇ ਬੀਸੀ ਲੋਕਾਂ ਨਾਲ ਧੱਕੇਸ਼ਾਹੀਆਂ ਅਤੇ ਜਾਤ ਪਾਤ ਧਰਮ ਨੂੰ ਲੈ ਕੇ ਹੋ ਰਹੀਆਂ ਬੇਇਨਸਾਫੀਆਂ ਅਤੇ ਮਾਨ ਸਤਿਕਾਰ ਨੂੰ ਠੇਸ ਪਹੁੰਚਾਉਣ ਦਾ ਮੁੱਦਾ ਉਭਰ ਕੇ ਸਾਹਮਣੇ ਆਇਆ। ਇਸ ਮੌਕੇ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਇਸੇ ਤਰ੍ਹਾਂ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਜਿਨਾਂ ਦਾ ਅਖਬਾਰਾਂ ਜਾਂ ਟੀਵੀ ਚੈਨਲਾਂ ,ਤੇ ਅਸੀਂ ਉਹਨਾਂ ਨੂੰ ਵੇਖਿਆ ਹੈ। ਪਰ ਉਹਨਾਂ ਨੂੰ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਬੁਲਾਇਆ ਨਹੀਂ ਜਾਂਦਾ। ਇਹ ਵੀ ਇੱਕ ਅਪਮਾਨ ਹੈ। ਉਪਰੋਕਤ ਉਦਾਹਰਣਾ ਨੂੰ ਵੇਖਦੇ ਹੋਏ ਇਹ ਸਾਰੇ ਲੋਕ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਹਨ। ਜਿਸ ਕਰਕੇ ਦੇਸ਼ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਅਪਮਾਨ ਹੋ ਰਿਹਾ ਹੈ। ਇਸੇ ਲਈ ਸਾਰੇ ਐਸਸੀ/ਬੀਸੀ ਸਮਾਜ ਦੇ ਲੋਕਾਂ ਨੂੰ ਇੱਕ ਮੰਚ ਤੇ ਇਕੱਤਰ ਹੋ ਕੇ ਆਪਣੇ ਮਾਨ ਸਤਿਕਾਰ ਨੂੰ ਬਹਾਲ ਰੱਖਣ ਲਈ ਇੱਕ ਜੁੱਟ ਹੋਣ ਦੀ ਲੋੜ ਹੈ। ਜੇਕਰ ਏਡੀਜੀਪੀ ਵਾਈ ਪੂਰਨ ਕੁਮਾਰ ਦੇ ਤੰਗ ਪਰੇਸ਼ਾਨ ਕਰਨ ਵਾਲੇ ਅਫਸਰਾਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਐਸਸੀ/ਬੀਸੀ ਮਹਾ ਪੰਚਾਇਤ ਪੰਜਾਬ ਦੀ ਅਗਵਾਈ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ, ਮਾਸਟਰ ਬਨਵਾਰੀ ਲਾਲ, ਸ਼ਿਕਸ਼ ਸ਼ਰਮਾ, ਮਮਤਾ ਕੁੰਭੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇਂ ਕਰਮ ਸਿੰਘ ਕੁਰੜੀ, ਸੁਖਦੇਵ ਸਿੰਘ, ਕਰਮਜੀਤ ਸਿੰਘ, ਅਜੀਤ ਸਿੰਘ ਪ੍ਰਧਾਨ ਸਫਾਈ ਸੇਵਕ ਯੂਨੀਅਨ, ਨਗਰ ਨਿਗਮ, ਪੂਨਮ ਰਾਣੀ, ਸੋਨੀਆ ਰਾਣੀ, ਹਰਪਾਲ ਸਿੰਘ ਢਿੱਲੋ, ਬੱਬਲ ਚੋਪੜਾ, ਹਰਵਿੰਦਰ ਕੋਹਲੀ, ਬਲਜੀਤ ਸਿੰਘ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *