
ਚੰਡੀਗੜ੍ਹ/ਔਕਲੈਂਡ, 20 ਸਤੰਬਰ (ਮੰਗਤ ਸਿੰਘ ਸੈਦਪੁਰ) : ਨਵੰਬਰ 03 ਨਵੰਬਰ ਤੋਂ 09 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਪਹਿਲਾ ਸਮਾਗਮ 2 ਨਵੰਬਰ ਨੂੰ ਵਲਿੰਗਟਨ ਵਿਖੇ ਹਾਈ ਕਮਿਸ਼ਨ ਦਫਤਰ ਤੋਂ ਸ਼ੁਰੂ ਹੋਵੇਗਾ। ਇਸੀ ਦਿਨ ਹੇਸਟਿੰਗਜ਼ ਵਿਖੇ ਸਮਾਗਮ ਹੈ। । 08 ਨਵੰਬਰ ਨੂੰ ਮੈਨੁਕਾਓ ਸੁਕੇਅਰ ਵਿਖੇ ਸ਼ਾਮ 4 ਵਜੇ ਤੋਂ ਵੱਡਾ ਸਮਾਗਮ ਹੋਵੇਗਾ। ਇਸੀ ਦਿਨ ਡੁਨੀਡਨ ਵਿਖੇ ਵੀ ਪੰਜਾਬੀ ਭਾਸ਼ਾ ਹਫਤੇ ਸਬੰਧੀ ਪ੍ਰੋਗਰਾਮ ਹੋ ਰਿਹਾ ਹੈ। ਇਸ ਸਬੰਧੀ ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੇ ਵਿਚ ਛੇਵੇਂ ਪੰਜਾਬੀ ਭਾਸ਼ਾ ਹਫਤੇ ਸਬੰਧੀ ਇਕ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਸਮਾਗਮ ਦੀ ਉਪਰੰਤ ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਨੇ ਆ ਰਹੇ ਪੰਜਾਬੀ ਭਾਸ਼ਾ ਹਫਤੇ ਸਬੰਧੀ ਸੰਗਤ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਅਪੀਲ ਕੀਤੀ ਕਿ ਹਮਿਲਟਨ ਵਿਖੇ 09 ਨਵੰਬਰ ਨੂੰ ਵਿਸ਼ੇਸ਼ ਪ੍ਰੋਗਾਮ ਹੋ ਰਿਹਾ ਹੈ, ਇਥੇ ਆਪਣੇ ਬੱਚਿਆਂ ਨੂੰ ਲੈ ਕੇ ਆਓ। ਪੋਸਟਰ ਜਾਰੀ ਕਰਨ ਵੇਲੇ ਭਾਈ ਸਰਬਜੀਤ ਸਿੰਘ ਧੂੰਦਾ., ਭਾਈ ਚਰਨਜੀਤ ਸਿੰਘ ਢਿੱਲੋਂ, ਸ. ਹਰਿੰਦਰ ਸਿੰਘ ਕੁੱਕੂ, ਸ. ਕੁਲਦੀਪ ਸਿੰਘ ਡ੍ਰੀਮ ਹੋਮਜ਼,. ਸ. ਹਰਪ੍ਰੀਤ ਸਿੰਘ ਬੜਵਾ, ਸ. ਬਿਨੈਦੀਪ ਸਿੰਘ (ਸਿੰਘ ਮੀਡੀਆ ਚੈਨਲ) ਵਾਇਕਾਟੋ ਸ਼ਹੀਦ ਭਗਤ ਸਿੰਘ ਟ੍ਰਸਟ ਤੋਂ ਸ. ਜਰਨੈਲ ਸਿੰਘ ਰਾਹੋਂ ਰਾਹੀਂ ਸ੍ਰੀ ਮੁਕੇਸ਼ ਬੱਗਾ ਪਹੁੰਚੇ ਅਤੇ ਹੋਰ ਸਥਾਨਕ ਸੰਗਤਾ ਮੌਕੇ ਹਾਜ਼ਿਰ ਸੀ। ਖਾਸ ਗੱਲ ਇਹ ਹੈ ਕਿ ਇੰਡੀਅਨ ਸਟੇਟ ਵਿੱਚ ਪੰਜਾਬੀ ਭਾਸ਼ਾ ਨੂੰ ਨਫਰਤ ਵਾਹਿਗੁਰੂ ਜੀ ਕਾ ਭਰਿਆ ਵਿਵਹਾਰ ਕੀਤਾ ਜਾਂਦਾ ਹੈ ਪ੍ਰੰਤੂ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਵੱਡੇ ਪੱਧਰ ਤੇ ਬੋਲੇ ਜਾਂਦਾ ਹੈ ਅਤੇ ਸਤਿਕਾਰ ਕੀਤਾ ਜਾਂਦਾ ਹੈ।


