
ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਸਾਡੇ ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਜੋ ਭਾਗਵਤ ਕਥਾ ਦੀ ਸ਼ੁਰੂਆਤ ਸ਼ੁਰੂ ਕੀਤੀ ਗਈ ਹੈ। ਮੇਰੀ ਇਹ ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਆਪਣੀ ਮਿਹਰ ਸਭ ਤੇ ਬਣਾਈ ਰੱਖਣ। ਇਹ ਗੱਲ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਵਿਧਾਇਕ ਕੁਲਵੰਤ ਸਿੰਘ. ਮੋਹਾਲੀ ਵਿੱਚ ਪਿਤਰ ਪੱਖ ਦੇ ਮੌਕੇ ‘ਤੇ ਵਿਸ਼ੇਸ਼ ਸ਼੍ਰੀਮਦ ਭਾਗਵਤ ਪਿਤ੍ਰ ਸ਼ਾਂਤੀ ਕਥਾ ਗਿਆਨ ਯੱਗ ਦੇ ਆਯੋਜਨ ਦੌਰਾਨ ਸ਼ਮੂਲੀਅਤ ਕਰ ਰਹੇ ਸਨ। ਪਿਤਰ ਪੱਖ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਸ਼ਹਿਰ ਵਿੱਚ ‘ਸ਼੍ਰੀਮਦ ਭਾਗਵਤ ਪਿਤ੍ਰ ਸ਼ਾਂਤੀ ਕਥਾ ਗਿਆਨ ਯੱਗ’ ਦਾ ਆਯੋਜਨ ਕੀਤਾ ਗਿਆ। ਧਾਰਮਿਕ ਸਮਾਗਮ ਬਾਬਾ ਬਾਲ ਭਾਰਤੀ ਮੋਹਾਲੀ ਸ਼ਿਵ ਮੰਦਰ, ਸੈਕਟਰ 71, ਵਿੱਚ 7 ਸਤੰਬਰ 2025 ਤੋਂ 13 ਸਤੰਬਰ 2025 ਤੱਕ ਚੱਲੇਗਾ। ਕਥਾ ਸਵੇਰੇ 9 ਵਜੇ ਤੋਂ 10 ਵਜੇ ਤੱਕ ਪੂਜਾ, ਪਿੰਡ ਦਾਨ, ਪਿਤ੍ਰ ਪੂਜਨ, ਹਵਨ। ਦੁਪਹਿਰ 4 ਵਜੇ ਤੋਂ 7 ਵਜੇ ਤੱਕ ਤਰਪਣ, ਆਰਤੀ, ਪ੍ਰਸ਼ਾਦ ਵਿਤਰਣ ਕੀਤਾ ਜਾਵੇਗਾ। 13 ਸਤੰਬਰ ਨੂੰ ਦੁਪਹਿਰ 2 ਵਜੇ ਤੋਂ 10 ਵਜੇ ਤੱਕ ਕਥਾ, ਹਵਨ, ਕੰਨਿਆ ਭੋਜਨ ਅਤੇ ਮਹਾਪੁਰਸ਼ਾਂ ਨੂੰ ਪ੍ਰਸ਼ਾਦ ਭੇਟ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਸਾਰੇ ਸ਼ਰਧਾਲੂਆਂ ਦਾ ਸੁਆਗਤ ਹੈ। ਇਹ ਕਥਾ ਅਤੇ ਯੱਗ ਪਿਤ੍ਰਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਦੇ ਕਲਿਆਣ ਲਈ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ, ਫੇਜ਼ 5 ਮੋਹਾਲੀ, ਦੇ ਮਹੰਤ ਵੀ ਆਪਣੇ ਵਿਚਾਰ ਪੇਸ਼ ਕਰਨਗੇ। ਉਹਨਾਂ ਕਿਹਾ ਕਿ ਇਸ ਸਮੇਂ ਦੌਰਾਨ ਲੋਕ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਵੱਖ-ਵੱਖ ਰਸਮਾਂ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਧਾਰਮਿਕ ਸਮਾਗਮ ਵਿੱਚ ਸੰਗਤਾਂ ਦੇ ਰੂਬਰੂ ਹੋ ਕੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ। ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਉਹ ਸੰਪੂਰਨਾ ਸ੍ਰੀ ਸੰਪੂਰਨੰਦ ਜੀ ਮਹਾਰਾਜ ਜੀ ਦੇ ਧੰਨਵਾਦੀ ਹਨ। ਜਿਨ੍ਹਾਂ ਨੇ ਮੋਹਾਲੀ ਦੇ ਵਿੱਚ ਧਾਰਮਿਕ ਮਾਹੌਲ ਬਣਾ ਦਿੱਤਾ ਹੈ। ਅਚਾਰੀਆ ਜਗਦੰਬਾ ਪ੍ਰਸਾਦ ਜੀ ਹਮੇਸ਼ਾ ਹੀ ਲੋਕਾਂ ਨੂੰ ਨਾਮ ਦੀ ਦਾਤ ਦਿੰਦੇ ਹਨ ਅਤੇ ਸਿੱਧੇ ਰਸਤੇ ਤੇ ਚੱਲਣ ਲਈ ਪ੍ਰੇਰਨਾ ਦਿੰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸਾਧ ਸੰਗਤ ਵਿੱਚ ਬੈਠ ਕੇ ਸੰਤਾਂ ਦੇ ਸੰਤ ਮਹਾਤਮਾ ਦੇ ਪ੍ਰਵਚਨਾਂ ਨੂੰ ਸੁਣ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਅਪਣਾਉਣਾ ਚਾਹੀਦਾ ਹੈ।
ਇਸ ਮੌਕੇ ਤੇ ਯੂਥ ਨੇਤਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਪੰਡਿਤ ਗੋਪਾਲ ਮਨੀ ਮਿਸ਼ਰਾ, ਪੰਡਿਤ ਅਨਿਲ ਡੰਗਵਾਲ, ਤਰਲੋਚਨ ਸਿੰਘ ਮਟੌਰ, ਬਾਬਾ ਬਾਲ ਭਾਰਤੀ ਪ੍ਰਾਚੀਨ ਸ਼ਿਵ ਮੰਦਿਰ ਮਟੋਰ ਸੈਕਟਰ 70, ਸ਼੍ਰੀਮਤੀ ਕਿਰਨ ਕੁਮਾਰੀ, ਅੰਕਿਤਾ, ਜਤਿੰਦਰ ਸੋਨੀ, ਉਦਯੋਗਪਤੀ, ਸ੍ਰੀਮਤੀ ਅੰਜਨਾ ਸੋਨੀ- ਫੇਜ਼ 7 ਮੋਹਾਲੀ, ਖਿਆਤੀ ਸੋਨੀ, ਸਵਾਤੀ ਸੋਨੀ, ਸਾਹਿਲ ਸੋਨੀ, ਰਵੀ ਕੁਮਾਰ ਡਾ. ਅਚਿਨ ਸ਼ਰਮਾ, ਅਭਿਸ਼ੇਕ ਕੋਂਡਲ, ਸਨੀ ਸ਼ਰਮਾ, ਦੇਵਰਾਜ ਅਰੋੜਾ, ਰੋਹਿਤ ਗੁਪਤਾ, ਸ਼ਿਵਾਨੀ ਗੁਪਤਾ ਵੀ ਹਾਜ਼ਰ ਸਨ।


