
ਮੋਹਾਲੀ 10 ਸਤੰਬਰ (2025) : ਜਮੀਨਾਂ ਦੇ ਵਿਵਾਦ ਦਿਨੋ ਦਿਨ ਵੱਧਦੇ ਜਾ ਰਹੇ ਹਨ ਅਤੇ ਕੀਮਤਾਂ ਵੱਧਣ ਕਰਕੇ ਇਹਨਾਂ ਮਾਮਲਿਆਂ ਨੂੰ ਲੈ ਕੇ ਵੱਡੇ ਪੱਧਰ ਤੇ ਲੜਾਈ ਝਗੜੇ ਹੋ ਰਹੇ ਹਨ ਇੱਥੋਂ ਤੱਕ ਕਿ ਕਤਲਾਂ ਹੁੰਦੀਆਂ ਘਟਨਾਵਾਂ ਵੀ ਦਿਨੋ ਦਿਨ ਵੱਧ ਰਹੀਆਂ ਹਨ ਇਸੇ ਸੰਬੰਧ ਵਿੱਚ ਪਿੰਡ ਨਗਲਾ ਦੇਰਾਇਣ ਵਾਲੇ ਅਵਤਾਰ ਸਿੰਘ ਨਗਲਾ ਨਾਲ ਵੀ ਰਾਤੀ 2 ਵਜੇ ਦੇ ਕਰੀਬ ਇਕ ਇਹੋ ਜਿਹੀ ਘਟਨਾ ਵਾਪਰੀ ਕਿ ਅਵਤਾਰ ਸਿੰਘ ਨਗਲਾ ਨੂੰ ਆਪਣੀ ਜਾਨ ਬਚਾ ਲਈ ਘਰੋਂ ਬਾਹਰ ਰਹਿਣਾ ਪਿਆ। ਪ੍ਰੈੱਸ ਕਾਨਫਰੰਸ ਦੌਰਾਨ ਅਵਤਾਰ ਸਿੰਘ ਨਗਲਾ ਨੇ ਦੱਸਿਆ ਕਿ ਉਹਨਾਂ ਦੀ ਮੁਸਤਰਕਾ ਜਮੀਨ ‘ਤੇ ਨਜਾਇਜ਼ ਕਰ ਕਬਜ਼ਾ ਕਰਨ ਉਹਨਾਂ ਦੇ ਹੀ ਤਾਏ ਦੇ ਮੁੰਡਿਆਂ ਵੱਲੋਂ ਬਾਉਂਸਰਾਂ ਨੂੰ ਆਪਣੇ ਨਾਲ ਲੈ ਕੇ ਜਮੀਨ ਤੇ ਕਬਜ਼ਾ ਕਰਨ ਲਈ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਆਪਣੀ ਉਸਾਰੀ ਦਾ ਕੰਮ ਚਲਾਉਣਾ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੀ ਜਾਨ ਬਚਾਉਣ ਲਈ ਅਤੇ ਜਮੀਨ ਤੇ ਬਾਉਂਸਰਾਂ ਰਾਹੀਂ ਕਬਜ਼ਾ ਕਰਨ ਕੀ ਘਟਨਾ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਣ ਲਈ ਅਤੇ ਆਪਣੀ ਆਵਾਜ਼ ਸੁਣਾਉਣ ਵਾਸਤੇ ਸੋਹਾਣਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨੇੜੇ ਸਥਿਤ ਪਾਣੀ ਵਾਲੀ ਟੈਂਕੀ ‘ਤੇ ਰਾਤ ਨੂੰ 2 ਵਜੇ ਚੜ ਕੇ ਮੋਹਾਲੀ ਦੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਜਿਵੇਂ ਡੀਸੀ, ਐਸਐਸਪੀ, ਸੀਆਈਡੀ ਅਤੇ ਐਫਸੀਆਰ ਤੱਕ ਆਪਣੀਆਂ ਈਮੇਲ ਅਤੇ ਆਪਣੇ ਫੋਨ ਰਾਹੀਂ ਸਾਰੇ ਵਿਅਕਤੀਆਂ ਨੂੰ ਟੈਂਕੀ ਤੇ ਚੜ ਕੇ ਵੀਡੀਓ ਰਾਹੀਂ ਇਸ ਸਾਰੀ ਘਟਨਾ ਬਾਰੇ ਸੂਚਕ ਕੀਤਾ ਅਤੇ ਈਮੇਲ ਰਾਹੀਂ ਹੀ ਤਿੰਨ ਚਾਰ ਪੇਜਾਂ ਦਾ ਮੰਗ ਪੱਤਰ ਆਪਣੀ ਸ਼ਿਕਾਇਤ ਤੇ ਮੌਕੇ ਦੀਆਂ ਵੀਡੀਓ ਭੇਜ ਕੇ ਪ੍ਰਸ਼ਾਸਨ ਨੂੰ ਦੱਸਿਆ। ਉਹਨਾਂ ਕਿਹਾ ਕਿ ਮੇਰਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੇ ਲਈ ਉਹਨਾਂ ਦੇ ਤਾਏ ਦੇ ਮੁੰਡਿਆਂ ਵੱਲੋਂ ਬੁਲਾਏ ਜਾਂਦੇ ਬਾਉਂਸਰ ਹੋਣਗੇ। ਉਹਨਾਂ ਦੱਸਿਆ ਕਿ ਉਹਨਾਂ ਨੂੰ ਬੋਨਸਰਾਂ ਰਾਹੀਂ ਫੋਨ ਵੀ ਆਉਂਦੇ ਹਨ ਕਿ ਉਹ ਕਿੱਥੇ ਹਨ ਜਦੋਂ ਉਹਨਾਂ ਨੂੰ ਦੱਸਿਆ ਕਿ ਮੈਂ ਇੱਥੇ ਹਾਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਤੁਸੀਂ ਸਾਨੂੰ ਮਿਲੋਗੇ ਉਦੋਂ ਹੀ ਅਸੀਂ ਤੁਹਾਡਾ ਨੁਕਸਾਨ ਪਹੁੰਚਾ ਸਕਦੇ ਹਾਂ ਅਤੇ ਸਿੱਧੇ ਤੌਰ ਤੇ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਬੀਤ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਇਸ ਸਾਰੇ ਮਾਮਲੇ ਬਾਰੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 28/82025 ਕਾਰਜ ਸਾਧਕ ਅਫਸਰ ਜੀਰਕਪੁਰ ਅਤੇ ਨਗਰ ਕੌਂਸਲ ਜੀਰਕਪੁਰ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੇ ਕਾਰਵਾਈ ਕਰਦਿਆਂ ਬਿਲਡਿੰਗ ਇੰਸਪੈਕਟਰ ਅਜੇ ਬਰਾੜ ਨੇ ਜਾ ਕੇ ਜਦੋਂ ਮੌਕੇ ਤੇ ਵੇਖਿਆ ਤਾਂ ਉੱਥੇ ਕਾਫੀ ਬੰਦੇ ਤਾਜ ਦੇ ਮੁੰਡੇ ਵੱਲੋਂ ਇਕੱਠੇ ਕੀਤੇ ਹੋਏ ਸਨ ਜਿਸ ਕਾਰਨ ਬਿਲਡਿੰਗ ਇੰਸਪੈਕਟਰ ਆਪਣਾ ਨੁਕਸਾਨ ਹੋਣ ਤੋਂ ਬਚਾਉਣ ਲਈ ਵਾਪਸ ਆ ਗਿਆ ਸੀ। ਅਵਤਾਰ ਸਿੰਘ ਨਗਲਾ ਨੇ ਦੱਸਿਆ ਕਿ ਜਦੋਂ ਕੱਲ ਦਿਨੇ ਮੁੜ ਉਸਾਰੀ ਕਰਨ ਲੱਗੇ ਤਾਂ ਉਹਨਾਂ ਵੱਲੋਂ ਰੋਕਿਆ ਗਿਆ ਵੱਡੀ ਗਿਣਤੀ ਵਿੱਚ ਦੇਖ ਕੇ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਰਾਤੀ ਦ ਵਜੇਅ ਪਾਣੀ ਦੀ ਟੈਂਕੀ ਤੇ ਚੜ ਕੇ ਮੁੜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਈਮੇਲ ਰਾਹੀਂ ਸ਼ਿਕਾਇਤਾਂ ਭੇਜੀਆਂ ਜਿਸ ਤੇ ਕਾਰਵਾਈ ਕਰਦਿਆ ਬਿਲਡਿੰਗ ਇੰਸਪੈਕਟਰ ਅਜੇ ਬਰਾੜ ਵੱਲੋਂ ਮੁੜ ਕਾਰਵਾਈ ਕਰਦਿਆਂ ਉਹਨਾਂ ਦੀਆਂ ਕਹੀਆਂ ਤਸਲੇ ਅਤੇ ਹੋਰ ਸਮਾਨ ਨੂੰ ਜਬਤ ਕੀਤਾ ਗਿਆ। ਜਿਸ ਜਿਸ ਤੋਂ ਬਾਅਦ ਲਗਭਗ 10 ਕੁ ਵਜੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਪਾਣੀ ਦੀ ਟੈਂਕੀ ਤੋਂ ਉਤਾਰਿਆ। ਉਹਨਾਂ ਮੰਗ ਕੀਤੀ ਹੈ ਕਿ ਇਸ ਨਜਾਇਜ਼ ਉਸਾਰੀ ਨੂੰ ਰੋਕਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਜਾਵਾਂ ਦੇਣੀਆਂ ਚਾਹੀਦੀਆਂ ਹਨ। ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਨੂੰ ਲੈ ਕੇ ਐਸਸੀਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਸਮਾਜ ਸੇਵੀ ਆਗੂ ਅਵਤਾਰ ਸਿੰਘ ਨਾਗਲਾ ਜੋ ਪਿਛਲੇ ਲੰਮੇ ਸਮੇਂ ਤੋਂ ਸ਼ਾਮਲਾਤ ਜਮੀਨਾਂ ਉੱਤੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਘਟਨਾ ਬਾਰੇ ਉਹਨਾਂ ਨੇ ਮੈਨੂੰ ਵੀ ਇੱਕ ਮੈਸੇਜ ਆਪਣੇ ਫੋਨ ਤੋਂ ਮੇਰੇ ਫੋਨ ਤੇ ਕੀਤਾ ਕਿ ਪ੍ਰਧਾਨ ਜੀ ਮੈਂ ਰਾਤ ਦੇ ਦੋ-ਢਾਈ ਵਜੇ ਆਪਣੀਆਂ ਮੰਗਾਂ ਨੂੰ ਲੈ ਕੇ ਤੁਹਾਨੂੰ ਇੱਕ ਮੰਗ ਪੱਤਰ ਭੇਜਿਆਅ ਆਪਣੀ ਕੰਪਲੇਂਟ ਭੇਜੀ ਅਤੇ ਮੌਕੇ ਦੀ ਵੀਡੀਓ ਬਣਾ ਕੇ ਭੇਜ ਰਿਹਾ। ਉਹਨਾਂ ਕਿਹਾ ਕਿ ਮੈਂ ਆਹ ਸਭ ਕੁਝ ਵੇਖ ਅਤੇ ਸੁਣ ਕੇ ਪਹਿਲਾਂ ਹਰਾਸਮੈਂਟ ਹੋਇਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਨਸਾਫ ਨਾ ਦੇਣ ਕਰਕੇ ਪੀੜਤਾਂ ਨੂੰ ਆਪਣਾ ਨਿਆ ਲੈਣ ਵਾਸਤੇ ਕਿਵੇਂ ਟੈਂਕੀਆਂ ਚੜਨ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਦਫਤਰਾਂ ਵਿੱਚ ਧੱਕੇ ਖਾਣੇ ਪਏ ਰਹੇ ਹਨ। ਉਹਨਾਂ ਕਿਹਾ ਕਿ ਪਾਣੀ ਵਾਲੀ ਟੈਂਕੀ ਵਾਲੀ ਜਦੋਂ ਮੈਂ ਇਹ ਵੀਡੀਓ, ਅਤੇ ਇਹਨਾਂ ਦੀ ਸ਼ਿਕਾਇਤ ਮੋਹਾਲੀ ਸਬੰਧਿਤ ਸੀਆਈਡੀ ਇੰਸਪੈਕਟਰਾਂ ਨੂੰ ਭੇਜੀ। ਕਈ ਪੱਤਰਕਾਰਾਂ ਅਤੇ ਦੋ-ਚਾਰ ਹੋਰ ਬੰਦਿਆਂ ਨੂੰ ਆਪਣੇ ਵੱਲੋਂ ਇਸ ਘਟਨਾ ਬਾਰੇ ਦੱਸਿਆ। ਜਿਸ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਵੇਰੇ 10 ਵਜੇ ਤੋਂ ਬਾਅਦ ਅਵਤਾਰ ਸਿੰਘ ਨਗਲਾ ਤੱਕ ਪਹੁੰਚ ਕੀਤੀ। ਜਿਨ੍ਹਾਂ ਨੇ ਸਾਰੀ ਕਾਰਵਾਈ ਸੁਣ ਕੇ ਮੌਕੇ ‘ਤੇ ਹੋ ਰਹੀ ਨਜਾਇਜ਼ ਉਸਾਰੀ ਰੁਕਵਾਈ ਅਤੇ ਦੋਸ਼ੀਆਂ ਦੀਆਂ ਕਹੀਆਂ, ਤਸਲੇ, ਪੈੜਾਂ ਅਤੇ ਹੋਰ ਵੀ ਸਮਾਨ ਜਬਤ ਕੀਤਾ। ਉਹਨਾਂ ਦੱਸਿਆ ਕਿ ਉਸਾਰੀ ਰੁਕਣ ਤੋਂ ਬਾਅਦ ਤਾਂ ਅਵਤਾਰ ਸਿੰਘ ਨਗਲਾ ਐਸਸੀ ਬੀਸੀ ਮੈਂ ਦਿੱਤਾ ਹੋਇਆ ਨੰਬਰ ਮੋਰਚਾ ਅਸੀਂ ਮਸਲਾ ਤੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ‘ਤੇ ਪਹੁੰਚੇ। ਇੱਥੇ ਉਨਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ ਇਸ ਸਾਰੀ ਘਟਨਾ ਬਾਰੇ ਪੱਤਰਕਾਰਾਂ ਨੂੰ ਆਪਣੀ ਹਕੀਕਤ ਹੱਡ ਬੀਤੀ ਦੱਸੀ। ਉਹਨਾਂ ਕਿਹਾ ਕਿ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਹਨ। ਜਿਨ੍ਹਾਂ ਸਬੰਧੀ ਪਹਿਲਾਂ ਅਵਤਾਰ ਸਿੰਘ ਨਗਲਾ ਵੱਲੋਂ ਲੜਾਈਆਂ ਲੜੀਆਂ ਗਈਆ। ਜਿਨ੍ਹਾਂ ਵਿੱਚ 29 ਦਿਨ ਸਵੈਦੇ ‘ਤੇ ਚੜਨ ਦੀ ਘਟਨਾ ਦੀ ਸ਼ਾਮਿਲ ਹੈ ਜਿਸ ਰਾਹੀਂ ਅਵਤਾਰ ਸਿੰਘ ਨਗਾਲਾ ਵੱਲੋਂ ਸ਼ਾਮਲਾਤ ਜਮੀਨਾਂ ਤੇ ਕੰਪਨੀਆਂ ਵੱਲੋਂ ਕੀਤੇ ਗਏ ਕਬਜ਼ੇ ਗਏ ਸਨ। ਪਰੰਤੂ ਇਹ ਘਟਨਾ ਅਵਤਾਰ ਸਿੰਘ ਨਗਲਾ ਦਾ ਨਿਜੀ ਪ੍ਰੋਪਰਟੀ ਦਾ ਮਸਲਾ ਸੀ। ਜਿਹਨੂੰ ਲੈ ਕੇ ਰਾਤ ਉਹਨੂੰ ਟੈਂਕੀ ਤੇ ਚੜਨਾ ਪਿਆ। ਪਰ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਮੋਹਾਲੀ ‘ਚ ਪ੍ਰੋਪਰਟੀਆਂ ਦੇ ਰੇਟ ਜਿਹੜੇ ਅਸਮਾਨੀ ਛੂਹਣ ਕਰਕੇ ਮੋਰਚੇ ‘ਤੇ ਹਰ ਰੋਜ਼ ਫਰਜੀ ਬਿਆਨਿਆਂ, ਫਰਜ਼ੀ ਐਗਰੀਮੈਂਟਾਂ, ਫਰਜ਼ੀ ਡਾਕੂਮੈਂਟ ਉਤੇ ਰਜਿਸਟਰੀਆਂ ਦੇ ਬਹੁਤ ਸਾਰੇ ਕੇਸ ਆਏ ਹੋਏ ਹਨ। ਜਿਨ੍ਹਾਂ ਵਿੱਚ ਅੱਜ ਅਵਤਾਰ ਸਿੰਘ ਨਗਲੇ ਦਾ ਵੀ ਕੇਸ ਸ਼ਾਮਲ ਹੋਇਆ ਗਿਆ। ਜੋ ਸਿੰਘ ਸ਼ਹੀਦ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਅਸੀਂ ਇਹ ਸਾਰੇ ਕੇਸਾਂ ਨੂੰ ਲੈਣ ਕੇ ਥੋੜੇ ਦਿਨਾਂ ਤੱਕ ਇੱਕ ਵੱਡਾ ਸੰਘਰਸ਼ ਕਰਨ ਜਾ ਰਹੇ ਹਾਂ। ਐਸਐਸਪੀ ਅਤੇ ਡੀਸੀ ਦਫਤਰ ਦੇ ਮੂਹਰੇ ਧਰਨਾ ਮੁਜ਼ਾਹਰਾ ਕਰਾਂਗੇ ਤਾਂ ਕਿ ਪੀੜਤ ਲੋਕਾਂ ਨੂੰ ਇਨਸਾਫ ਮਿਲ ਸਕੇ ਉਹਨਾਂ ਪੀੜਿਤ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ-ਆਪਣੇ ਡਾਕੂਮੈਂਟ ਲੈ ਕੇ ਆਉਣ। ਜ਼ਿਲ੍ਹਾ ਮੋਹਾਲੀ ਦਾ ਪ੍ਰਸ਼ਾਸਨਿਕ ਅਧਿਕਾਰੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸੁੱਤੀ ਪਈ ਹੈ। ਜਿਨ੍ਹਾਂ ਦੀ ਮਿਲੀ ਭੁਗਤ ਸਦਕਾ ਲੋਕਾਂ ਨਾਲ ਕ੍ਰਾਈਮ, ਅਪਰਾਧ ਅਤੇ ਹਰ ਤਰ੍ਹਾਂ ਦੀ ਠੱਗੀ-ਠੋਰੀ ਅਤੇ ਧੋਖਾਧੜੀ ਹੁੰਦੀ ਹੈ। ਇਹੋ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਸਿਵਿਲ ਪ੍ਰਸ਼ਾਸਨ ਅਤੇ ਸਬੰਧਤ ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਹੈ। ਤਾਂ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।
Home
»
Uncategorized
»
ਬਾਊਂਸਰਾਂ ਰਾਹੀਂ ਜੱਦੀ ਜਾਇਦਾਦ ‘ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਨੂੰ ਰੋਕਣ ਅਤੇ ਆਪਣੀ ਜਾਨ ਬਚਾਉਣ ਲਈ ਰਾਤੀ 2 ਵਜੇ ਚੜਨਾ ਪਿਆ ਪਾਣੀ ਵਾਲੀ ਟੈਂਕੀ ‘ਤੇ : ਸਮਾਜ ਸੇਵੀ ਆਗੂ ਅਵਤਾਰ ਸਿੰਘ ਨਗਲਾ ਪੁਲਿਸ ਮਿਲੀ ਭੁਗਤ ਸਦਕਾ ਲੋਕਾਂ ਨਾਲ ਹੋ ਰਹੀਆਂ ਸ਼ਰੇਆਮ ਕ੍ਰਾਈਮ, ਅਪਰਾਧ, ਠੱਗੀਆਂ ਅਤੇ ਧੋਖਾਧੜੀ ਦੀਆਂ ਅਣਸੁਖਾਵੀਆਂ ਘਟਨਾਵਾਂ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ


