ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਸੰਗਤਾਂ ਵੱਡੀ ਗਿਣਤੀ ਵਿੱਚ ਤੜਕੇ ਸਵੇਰ ਤੋਂ ਦੇਰ ਰਾਤ ਤੱਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਦੌਰਾਨ ਭਾਈ ਫਜਿੰਦਰ ਸਿੰਘ ਜੀ ਤੇ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਨਾਡਾ ਸਾਹਿਬ ਨੇ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਿੰਦਰ ਪਾਲ ਸਿੰਘ ਜੀ ਮੁੱਖੀ ‘ਸਿੱਖ ਹੋਪ’ ਚੈਰੀਦੇਬਲ ਸੰਸਥਾ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਇਸ ਮੌਕੇ ਤੇ ਸਟੇਟ ਅਵਾਰਡੀ ,ਸਾਬਕਾ ਕੌਂਸਲਰ ਅਤੇ ਗੁਰੂ ਘਰ ਦੇ ਸੇਵਾਦਾਰ ਫੂਲਰਾਜ ਸਿੰਘ ਨੇ ਸੰਸਥਾ ਵੱਲੋਂ ਕਰ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਹਰ ਤਰਾਂ ਦੇ ਸਹਿਯੋਗ ਦੇਣ ਵਾਅਦਾ ਕੀਤਾ। ਇਸ ਮੌਕੇ ਕੁਲਦੀਪ ਸਿੰਘ, ਸਤਨਾਮ ਸਿੰਘ, ਫਜਿੰਦਰ ਸਿੰਘ, ਅਮਰਜੀਤ ਸਿੰਘ ਭਾਟੀਆ, ਕੁਲਵੰਤ ਸਿੰਘ, ਗੁਰਮੀਤ ਸਿੰਘ, ਗੁਰਬੀਰ ਸਿੰਘ ਬੱਗਾ, ਜਸਜੀਤ ਸਿੰਘ ਭਾਟੀਆ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਵੀ ਹਾਜ਼ਰ ਸਨ। ਗੁਰੂ ਕਾ ਲੰਗਰ ਵਰਤਿਆ। ਖਾਸ ਗੱਲ ਇਹ ਹੈ ਕਿ ‘ਦਿ ਸਿੱਖ ਹੋਪ’ ਚੈਰੀਟੇਬਲ ਟਰੱਸਟ ਕੰਪੀਟੀਸ਼ਨ ਦੀ ਤਿਆਰੀ ਕਰਵਾ ਕੇ 350 ਖ਼ਾਸ ਤੋਰ ‘ਤੇ ਗੁਰਸਿੱਖ ਬੱਚਿਆਂ ਨੂੰ ਨੋਕਰੀਆ ਦੁਆਈਂਆਂ। ਲੋੜਵੰਦ ਤੇ ਗੁਰਸਿੱਖ ਬੋਚਿਆਂ ਦੀ ਫੀਸ 325 ਦੇ ਕਰੀਬ ਪਿੱਛਲੇ ਸਾਲ ਤੋ ਜਿੰਨਾ ਬੱਚਿਆਂ ਦੇ 95 ਪ੍ਰਤੀਸ਼ਤ ਤੋ ਉੱਪਰ ਨੰਬਰ ਆਉਂਦੇ ਹਨ। ਉਹਨਾਂ ਦਾ ਸਨਮਾਨ ਕਰਦੇ ਹਨ। ਗੁਰੂਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਲਖਵਿੰਦਰ ਸਿੰਘ ਮਾਨਸਾ ਨੂੰ 40 ਹਜ਼ਾਰ ਰੁਪਏ, ਬਚਿੱਤਰ ਕੌਰ ਨੂੰ 30 ਹਜ਼ਾਰ ਰੁਪਏ, ਜਸਵੰਤ ਸਿੰਘ ਨੂੰ 20 ਹਜਾਰ ਰੁਪਏ, ਸੁਰਜੀਤ ਸਿੰਘ ਪਿੰਡ ਗਰਨੌਲੀ (ਬਰਨਾਲਾ) ਬਰਨਾਲਾ ਨੂੰ 23260 ਹਜਾਰ ਰੁਪਏ, ਅੰਗਰੇਜ਼ ਸਿੰਘ ਖੰਡੂਰ ਸਾਹਿਬ ਨੂੰ 50 ਹਜਾਰ ਰੁਪਏ, ਕੁਲਦੀਪ ਸਿੰਘ ਨੂੰ 20 ਹਜਾਰ ਰੁਪਏ, ਆਪੋ- ਆਪਣੇ ਪੱਧਰ ਤੇ ਕੰਮਕਾਰ ਸ਼ੁਰੂ ਕਰਨ ਦੇ ਲਈ ਵਿੱਤੀ ਸਹਾਇਤਾ ਵਜੋਂ ਸੰਸਥਾ ਦੇ ਵੱਲੋਂ ਪ੍ਰਦਾਨ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰੂ ਘਰ ਦੇ ਸੇਵਕ ਸਟੇਟ ਅਵਾਰਡ ਫੂਲਰਾਜ ਸਿੰਘ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵਾ ਦੇ ਵਿੱਚ ਕੰਮਕਾਰ ਕਰਨ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਹਰ ਤਰ੍ਹਾਂ ਦਾ ਸਹਿਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਣ ਲਈ ਵਚਨਬੱਧ ਹਨ।
Home
»
Uncategorized
»
ਗੁਰਦੁਆਰਾ ਨਾਨਕ ਦਰਬਾਰ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ : ਮੁੱਖ ਸੇਵਾਦਾਰ ਫੂਲਰਾਜ ਸਿੰਘ


