Home » Uncategorized » ਪਿੰਡ ਕੈਲੋਂ ਦੇ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਣ ਕਰਕੇ 22 ਅਪ੍ਰੈਲ ਨੂੰ ਕੀਤਾ ਜਾਵੇਗਾ ਐਸਐਸਪੀ ਮੋਹਾਲੀ ਦੇ ਦਫਤਰ ਦਾ ਘਿਰਾਓ

ਪਿੰਡ ਕੈਲੋਂ ਦੇ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਣ ਕਰਕੇ 22 ਅਪ੍ਰੈਲ ਨੂੰ ਕੀਤਾ ਜਾਵੇਗਾ ਐਸਐਸਪੀ ਮੋਹਾਲੀ ਦੇ ਦਫਤਰ ਦਾ ਘਿਰਾਓ

ਪਿੰਡ ਦੁਰਾਲੀ ਦੇ ਕਰੋੜਪਤੀ ਲੜਕੇ ਦੀ ਹੋਈ ਸ਼ਰੇਆਮ ਲੁੱਟ ਤੇ ਕੁੱਟ ਦੇ ਮਾਮਲੇ ਨੂੰ ਐਸਐਸਪੀ ਸਾਹਿਬ ਅੱਗੇ ਕੀਤਾ ਜਾਵੇਗਾ ਜਾਹਿਰ ਤੇ ਖੋਲੀ ਜਾਵੇਗੀ ਪੰਜਾਬ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਪੋਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਨਿਰੰਤਰ ਚੱਲ ਰਹੇ ਐਸਸੀ ਬੀਸੀ ਮੋਰਚੇ ਤੇ ਪਿੰਡ ਕੈਲੋ ਦੇ ਗੁਰਮੀਤ ਸਿੰਘ ਦੇ ਪੀੜਤ ਪਰਿਵਾਰ ਨੇ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਮਿਤੀ 30/03/2025 ਨੂੰ ਸ਼ਾਮ ਦੇ ਸਮੇਂ ਮੋਹਾਲੀ ਦੇ ਪਿੰਡ ਕੈਲੋ ਵਿਖੇ ਮੇਰੇ ਘਰ ਤੇ ਮੇਰੇ ਪਿੰਡ ਦੇ ਵਿਅਕਤੀ ਕੁਲਬੀਰ ਸਿੰਘ ਮਿੱਠੂ, ਬਲਤੇਜ ਸਿੰਘ ਸੋਨੀ, ਸੁਖਪ੍ਰੀਤ ਸਿੰਘ ਸੁੱਖੀ, ਮਨਪ੍ਰੀਤ ਸਿੰਘ ਮੰਨਾ ਅਤੇ ਗਗਨਦੀਪ ਸਿੰਘ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈਕੇ ਗੁੰਡਾਗਰਦੀ ਦੀ ਨੀਅਤ ਨਾਲ ਮੇਰੇ ਘਰ ਤੇ ਹਮਲਾ ਕੀਤਾ ਤੇ ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ, ਹਰਵਿੰਦਰ ਕੌਰ ਪਤਨੀ ਗੁਰਮੀਤ ਸਿੰਘ, ਅਵਤਾਰ ਸਿੰਘ ਅਤੇ ਸੁਖਦੇਵ ਸਿੰਘ ਨੂੰ ਬਹੁਤ ਬੁਰੀ ਤਰ੍ਹਾਂ ਘਰ ਵਿਖੇ ਬੈਠਿਆਂ ਨੂੰ ਜਖਮੀ ਕਰ ਦਿੱਤਾ ਸੀ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਦਾਖਲ ਕਰਵਾਇਆ ਗਿਆ ਪਰ ਗੰਭੀਰ ਜ਼ਖਮੀ ਹੋਣ ਕਰਕੇ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਜਿੱਥੇ ਉਹ ਕਰੀਬ 10 ਦਿਨ ਦਾ ਦਾਖਲ ਰਹੇ। ਪਰ ਥਾਣਾ ਸੁਹਾਣੇ ਦੀ ਪੁਲਿਸ ਨੇ ਜਖਮੀਆਂ ਦੇ ਜਖਮ ਦੇਖ ਕੇ ਬਣਦੀਆਂ ਧਰਾਵਾਂ ਨਹੀਂ ਲਗਾਈਆਂ। ਜਿਸ ਦੀ ਇੱਕ ਲਿਖਤੀ ਦਰਖਾਸਤ ਮਿਤੀ 7/04/2025 ਨੂੰ ਐਸਐਸਪੀ ਮੋਹਾਲੀ ਨੂੰ ਦਿੱਤੀ ਗਈ ਸੀ। ਜਿਸ ਵਿੱਚ ਐਫਆਈਆਰ ਨੰਬਰ 80/01-04-2025/ ਥਾਣਾ ਸੁਹਾਣਾ ‘ਚ ਧਰਾਵਾਂ ਵਿੱਚ ਵਾਧਾ ਕਰਨ ਦੀ ਬੇਨਤੀ ਕੀਤੀ ਗਈ ਸੀ। ਪਰ ਥਾਣਾ ਸੁਹਾਣਾ ਦੀ ਮਿਲੀ ਭੁਗਤ ਕਰਕੇ ਦੋਸ਼ੀਆਂ ਨੂੰ ਬਚਾਉਣ ਲਈ ਬਣਦੀਆਂ ਧਰਾਵਾਂ ਨਹੀਂ ਲਗਾਈਆਂ ਗਈਆਂ। ਫਿਰ ਅਸੀਂ ਦਰਖਾਸਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਭੇਜੀਆਂ। ਪਰ ਅੱਜ 20 ਦਿਨਾਂ ਦੇ ਕਰੀਬ ਬੀਤ ਜਾਣ ਤੋਂ ਬਾਅਦ ਵੀ ਕੋਈ ਤਸੱਲੀ ਬਖਸ਼ ਕਾਰਵਾਈ ਨਹੀਂ ਹੋਈ। ਅਖੀਰ ਅਸੀਂ ਐਸ ਸੀ ਬੀ ਸੀ ਮੋਰਚਾ ਤੇ ਪਹੁੰਚ ਕੀਤੀ ਤੇ ਮੋਰਚਾ ਆਗੂਆਂ ਨੇ ਮਿਤੀ 14 ਅਪ੍ਰੈਲ ਨੂੰ ਐਸਸੀ ਬੀਸੀ ਮੋਰਚੇ ਤੇ ਭਾਰੀ ਗਿਣਤੀ ਵਿੱਚ ਹੋਏ ਇਕੱਠ ਵਿੱਚ ਐਲਾਨ ਕੀਤਾ ਸੀ ਕਿ ਜੇਕਰ ਆਉਣ ਵਾਲੇ ਇੱਕ ਹਫਤੇ ਕੋਈ ਕਾਰਵਾਈ ਨਾ ਹੋਈ ਤਾਂ ਐਸਐਸਪੀ ਮੁਹਾਲੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਪਰ ਥਾਣਾ ਸੋਹਾਣਾ ਦੇ ਪੁਲਿਸ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਅਖੀਰ ਅੱਜ ਮੋਰਚਾ ਸਥਾਨ ਤੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਆਗੂਆਂ ਦੀ ਸਹਿਮਤੀ ਨਾਲ ਮਿਤੀ 22 ਅਪ੍ਰੈਲ 2025 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਐਸਐਸਪੀ ਮੋਹਾਲੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਆਏ ਦਿਨ ਪੁਲਿਸ ਦੀਆਂ ਨਲਾਇਕੀਆਂ ਦੇ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ ਗਰੀਬ ਵਿਅਕਤੀ ਨੂੰ ਕਿਧਰੇ ਵੀ ਇਨਸਾਫ ਨਹੀਂ ਮਿਲ ਰਿਹਾ। ਇਸ ਕਰਕੇ ਸਮੂਹ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਗਰੀਬ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਐਸਐਸਪੀ ਮੋਹਾਲੀ ਦੇ ਘਿਰਾਓ ਵਿੱਚ ਸ਼ਾਮਿਲ ਹੋਵੋ। ਸ. ਕੁੰਭੜਾ ਨੇ ਜ਼ਿਲਾ ਮੋਹਾਲੀ ਦੇ ਪੁਲਿਸ ਤੋਂ ਪੀੜਿਤ ਵੱਖ ਵੱਖ ਥਾਣਿਆਂ ਦੇ ਪੀੜਿਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਦਸਤਾਵੇਜ ਲੈਕੇ ਇਸ ਘਿਰਾਓ ਵਿੱਚ ਜਰੂਰ ਪਹੁੰਚੋ ਤਾਂ ਜੋ ਤੁਹਾਡੀ ਵੀ ਸੁਣਵਾਈ ਹੋ ਸਕੇ।
ਮੋਰਚੇ ਦੇ ਸੀਨੀਅਰ ਆਗੂ ਅਜੈਬ ਸਿੰਘ ਬਠੋਈ ਨੇ ਪੰਜਾਬ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਲੜਾਈ ਝਗੜੇ ਦੀਆਂ ਵਾਰਦਾਤਾਂ ਰੋਜਾਨਾ ਖਬਰਾਂ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਪੀੜਿਤ ਪਰਿਵਾਰ ਨੇ ਵੀ ਆਪਣੇ ਨਾਲ ਹੋਈ ਗੁੰਡਾਗਰਦੀ ਦੀ ਇਹ ਦਿਲ ਦਹਿਲਾਉਣ ਵਾਲੀ ਵਾਰਦਾਤ ਦੀ ਹੱਡ ਬੀਤੀ ਦੱਸੀ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ।
ਉਪਰੋਕਤ ਮਾਮਲੇ ਤੋਂ ਇਲਾਵਾ ਪਿੰਡ ਦਰਾਲੀ ਦੇ ਲਖਬੀਰ ਸਿੰਘ ਨੇ ਆਪਣੇ ਨਾਲ ਕੋਈ ਸ਼ਰੇਆਮ ਲੁੱਟ ਤੇ ਕੁੱਟ ਤੇ ਬਾਰੇ ਵਿਸਥਾਰ ਸਹਿਤ ਪ੍ਰੈਸ ਨੂੰ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕਿਸ ਤਰ੍ਹਾਂ ਉਸ ਤੋਂ ਇਕ ਕਰੋੜ 25 ਲੱਖ ਰੁਪਏ ਦੇ ਕਰੀਬਰਕਮ ਅਤੇ ਇੱਕ ਗੱਡੀ ਸ਼ਰੇਆਮ ਖੋਹੀ ਗਈ। ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਉਂਕਿ ਉਸ ਲੁੱਟ ਖੋਹ ਵਿੱਚ ਸ਼ਾਮਿਲ ਇੱਕ ਵਿਅਕਤੀ ਪੁਲਿਸ ਦਾ ਅਧਿਕਾਰੀ ਹੈ, ਜੋ ਚੰਡੀਗੜ੍ਹ ਵਿੱਚ ਤੈਨਾਤ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਮੈਨੂੰ ਇਹਨਾਂ ਗੁੰਡੇ ਅਨਸਰਾਂ ਤੋਂ ਖਤਰਾ ਹੈ। ਜਿਸ ਕਰਕੇ ਮੈਂ ਆਪਣੇ ਘਰ ਵਿੱਚ ਨਹੀਂ ਜਾਂਦਾ ਤੇ ਬਾਹਰ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹਾਂ।
ਕਿਸ ਪ੍ਰੈੱਸ ਕਾਨਫਰੰਸ ਵਿੱਚ ਮੋਰਚੇ ਦੇ ਚੀਫ ਅਡਵਾਈਜ਼ਰ ਹਰਨੇਕ ਸਿੰਘ ਮਲੋਆ, ਜਨਰਲ ਸੈਕਟਰੀ ਮਾਸਟਰ ਬਨਵਾਰੀ ਲਾਲ, ਗੁਰਮੀਤ ਸਿੰਘ, ਸੁਖਦੇਵ ਸਿੰਘ, ਹਰੀ ਸਿੰਘ, ਬਲਕਾਰ ਸਿੰਘ, ਅਵਤਾਰ ਸਿੰਘ, ਸਤਵੀਰ ਕੌਰ, ਹਰਵਿੰਦਰ ਕੌਰ, ਸਤਵਿੰਦਰ ਕੌਰ, ਲਖਵੀਰ ਸਿੰਘ, ਕਰਮਜੀਤ ਸਿੰਘ, ਮੁਖਤਿਆਰ ਸਿੰਘ ਆਦਿ ਹਾਜ਼ਰ ਹੋਏ।

 

Leave a Reply

Your email address will not be published. Required fields are marked *