ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਮਾਰਚ (ਹਰਿੰਦਰਜੀਤ ਸਿੰਘ ਹਰ) : ਸ਼੍ਰੀ ਗੁਰੂ ਨਾਨਕ ਦੇਵ ਜੀ ਯੂਥ ਵੈਲਫੇਅਰ ਕਲੱਬ ਪਿੰਡ ਮਨੌਲੀ ਵੱਲੋਂ, ਗ੍ਰਾਮ ਪੰਚਾਇਤ ਮਨੌਲੀ ਦੇ ਸਹਿਯੋਗ ਨਾਲ਼ ਵਿਸ਼ਾਲ ਖ਼ੂਨਦਾਨ ਕੈਂਪ , ਮੈਡੀਕਲ ਕੈਂਪ ਤੇ ਸ਼ਰਧਾਂਜਲੀ ਸਮਾਰੋਹ ਗੁਰੂਦਵਾਰਾ ਪਾਤਸਾਹੀ ਛੇਵੀਂ ਵਿਖੇ ਕਰਵਾਇਆ ਗਿਆ। ਕਲੱਬ ਦੇ ਮੁੱਢਲੇ ਮੈਂਬਰਾਂ ਅਮਰਿੰਦਰ ਸਿੰਘ ਧਨੋਆ, ਮਨਪ੍ਰੀਤ ਸਿੰਘ , ਸਤੀਸ਼ ਪੰਡਿਤ ਨੇ ਦੱਸਿਆ ਕਿ ਕੈਂਪ ਦੇ ਆਰੰਭ ਵਿੱਚ ਕੁਲਬੀਰ ਸਿੰਘ ਸਰਪੰਚ ਤੇ ਸਮੂਹ ਪੰਚਾਇਤ ਮੈਂਬਰਾਂ ਨੇ 23 ਮਾਰਚ ਦੇ ਸ਼ਹੀਦਾਂ ਸਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ , ਸੁਖਦੇਵ ਜੀ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਖ਼ੂਨਦਾਨ ਕੈਂਪ ਦੇ ਦੌਰਾਨ 110 ਯੂਨਿਟ ਖੂਨ ਇਕੱਤਰ ਕੀਤਾ ਗਿਆ। ਮੈਡੀਕਲ ਕੈਂਪ ਦੇ ਦੌਰਾਨ ਵੱਡੀ ਗਿਣਤੀ ਦਿਲ ਦੀ ਬਿਮਾਰੀਆਂ , ਜਨਾਨਾ ਰੋਗ , ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਨਿਰਭੈ ਸਿੰਘ ਔਜਲਾ , ਹਰਿੰਦਰ ਹਰ ਮਨੌਲੀ ਵਾਲ਼ਾ, ਗੁਰਪ੍ਰੀਤ ਸਿੰਘ ਨੱਤ, ਰਣਜੀਤ ਸਿੰਘ, ਮਾਸਟਰ ਅਮਰਿੰਦਰ ਸਿੰਘ, ਵਿੱਕੀ ਮਨੌਲੀ ਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।
23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ


