Home » ਖੇਡ » ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਦੋ ਰੋਜਾ “ਮਨੌਲੀ ਕਬੱਡੀ ਕੱਪ” ਬਰਸਾਲਪੁਰ ਨੇ ਜਿੱਤਿਆ

ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਦੋ ਰੋਜਾ “ਮਨੌਲੀ ਕਬੱਡੀ ਕੱਪ” ਬਰਸਾਲਪੁਰ ਨੇ ਜਿੱਤਿਆ

ਗੋਰਾ ਰਸਾਲੂ ਵਾਲ਼ਾ ਬੈਸਟ ਰੇਡਰ ਤੇ ਅਰਸ਼ ਬਾਰਸਲਪੁਰ ਬੈਸਟ ਜਾਫੀ ਫੋਰਡ ਟਰੈਕਟਰਾਂ ਨਾਲ਼ ਸਨਮਾਨਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਮਾਰਚ (ਹਰਿੰਦਰਜੀਤ ਸਿੰਘ ਹਰ) : ਕਲੱਬ ਦੇ ਚੇਅਰਮੈਨ ਸੁੱਖਾ ਮਨੌਲੀ, ਸੰਦੀਪ ਸਿੰਘ ਨੱਤ ਪ੍ਰਧਾਨ, ਸਰਪੰਚ ਕੁਲਬੀਰ ਸਿੰਘ ਲਾਣੇਦਾਰ,ਹਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਿਤ ਮੋਦਗਿੱਲ, ਮੋਹਣਾ ਲੰਬਰਦਾਰ ਦੀ ਅਗਵਾਹੀ ਵਿੱਚ ਕਰਵਾਏ ਗਏ ਕਬੱਡੀ ਕੱਪ ਦੇ ਦੌਰਾਨ ਇੱਕ ਪਿੰਡ ਓਪਨ ਦੇ ਫਸਵੇਂ ਮੁਕਾਬਲੇ ਵਿੱਚ ਸ਼ਕਰਪੁਰ ਨੂੰ ਹਰਾ ਕੇ ਬਰਸਾਲਪੁਰ ਦੀ ਟੀਮ ਨੇ ਕਬੱਡੀ ਕੱਪ ਦਾ ਪਹਿਲਾ ਇੱਕ ਲੱਖ ਦਾ ਇਨਾਮ ਅੱਪਣੇ ਨਾਮ ਕੀਤਾ, ਦੂਜੇ ਇਨਾਮ ਦੇ ਰੂਪ ਵਿੱਚ 75 ਹਜ਼ਾਰ ਰੁਪਏ ਦਿੱਤੇ ਗਏ। ਕਬੱਡੀ 75 ਕਿੱਲੋ ਪਿੰਡ ਸੁਰਮੀ ਨੇ ਪਹਿਲਾ ਤੇ ਸਿਰਸਾ ਹਰਿਆਣਾ ਨੇ ਦੂਜਾ ਇਨਾਮ ਹਾਸਿਲ ਕੀਤਾ। ਮੁੱਖ ਮਹਿਮਾਨ ਕੁਲਵੰਤ ਸਿੰਘ ਐਮ.ਐਲ.ਏ ਹਲਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਇਨਾਮਾਂ ਦੀ ਵੰਡ ਕੀਤੀ ਤੇ ਬਲਬੀਰ ਸਿੰਘ ਸਿੱਧੂ ਸਾਬਕਾ ਸਿਹਤ ਮੰਤਰੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹੋਏ ਸ਼ਾਮਿਲ। ਗੋਲਡਨ ਸਪਾਂਸਰ ਸੁੱਖਾ ਲੰਬਰਦਾਰ ਨੇ ਦੋ ਲੱਖ,ਨੋਨੀ ਨੱਤ ਨੇ ਪੰਜ ਲੱਖ, ਅੰਮ੍ਰਿਤਪਾਲ ਸਿੰਘ ਸੂਬੇਦਾਰ ਵੱਲੋਂ ਇੱਕ ਲੱਖ, ਜਸਮੇਰ ਸਿੰਘ ਨੱਤ ਦੋ ਲੱਖ ਦੇ ਯੋਗਦਾਨ ਪਾਏ ਗਏ। ਪਹਿਲੇ ਦਿਨ ਦੀ ਖੇਡ ਦਾ ਉਦਘਾਟਨ” ਬਾਬਾ ਹਵਾ ਨਾਥ” ਜੀ ਗੱਦੀ ਨਸ਼ੀਨ “ਡੇਰਾ ਬਾਬਾ ਕਿਰਪਾ ਨਾਥ ਜੀ ਵੱਲੋਂ ਕੀਤਾ ਗਿਆ।

ਕਬੱਡੀ 55 ਕਿੱਲੋ ਭਾਰ ਵਰਗ ਵਿੱਚ 12 ਟੀਮਾਂ ਨੇ ਹਿੱਸਾ ਲਿਆ ਤੇ ਕੰਡਿਆਲਾ ਨੇ ਪਹਿਲਾ ਤੇ ਸਨੇਟਾ ਨੇ ਦੂਜਾ ਸਥਾਨ ਹਾਸਿਲ ਕੀਤਾ। ਕਬੱਡੀ 65 ਕਿੱਲੋ ਮੁਕਾਬਲੇ ਦੇ ਵਿੱਚ ਕੁੱਲ 16 ਟੀਮਾਂ ਤੇ ਭਾਗ ਲਿਆ ਤੇ ਦੋਦਾ ਤੇ ਮਾਲੀਵਾਲ ਫਾਈਨਲ ਵਿੱਚ ਪਹੁੰਚੇ। ਕਬੱਡੀ ਪ੍ਰਮੋਟਰ ਮਿੰਦਰ ਸੋਹਾਣਾ, ਜੇਜੀ ਲਾਂਡਰਾ, ਜੈਲੀ ਸਨੇਟਾ ਨੇ ਦੱਸਿਆ ਨੇ ਇਸ ਮੌਕੇ ਲੜਕੀਆਂ ਦਾ ਸ਼ੋ ਮੈਚ ਵੀ ਕਰਵਾਇਆ ਗਿਆ। ਕਬੱਡੀ ਕੱਪ ਦੇ ਮੁਕਾਬਲਿਆਂ ਦੌਰਾਨ ਸਾਧੂ ਸਿੰਘ ਖਲੋਰ, ਜਸਵਿੰਦਰ ਸਿੰਘ ਜੱਸੀ, ਬਿਕਰਮਜੀਤ ਸਿੰਘ ਗੀਗੇਮਾਜਰਾ, ਗੁਰਮੀਤ ਸਿੰਘ ਬਾਕਰਪੁਰ, ਡਾ.ਕੁਲਦੀਪ ਸਿੰਘ, ਹਰਿੰਦਰ ਹਰ ਮਨੌਲੀ ਵਾਲ਼ਾ, ਤਾਰਾ ਮਨੌਲੀ ਵਾਲ਼ਾ, ਜੱਗੀ ਮਨੌਲੀ ਵਾਲ਼ਾ, ਜੱਸਾ ਮਨੌਲੀ, ਨੈਬ ਸਿੰਘ ਨੱਤ, ਸਵਰਨ ਸਿੰਘ ਨੱਤ, ਮੰਗਤ ਰਾਮ, ਜਗਤਾਰ ਸਿੰਘ ਘੋਲਾ, ਅਮਰੀਕ ਸਿੰਘ ਭਿੰਡਰ, ਸ਼ਰਨਜੀਤ ਸਿੰਘ ਬਾਗੀ, ਬਲਜਿੰਦਰ ਸਿੰਘ ਵੜੈਚ, ਗੋਲਡੀ ਨੱਤ, ਮਨਜੀਤ ਨੱਤ,ਹਰਵਿੰਦਰ ਸਿੰਘ,ਗੁਰਪ੍ਰੀਤ ਨੱਤ, ਬਲਜਿੰਦਰ ਸਿੰਘ ਵੜੈਚ ਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ

Leave a Reply

Your email address will not be published. Required fields are marked *