ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਮਾਰਚ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਮੋਹਾਲੀ ਪੁਲਿਸ ਨੇ ਨਕਲੀ ਆਈਏਐਸ ਅਫਸਰ ਨੂੰ ਭਾਰਤ ਸਰਕਾਰ ਦਾ ਲੋਗੋ ਲਗਵਾਈ ਹੋਈ ਇੱਕ ਕਾਰ ਸਣੇ ਕਾਬੂ ਕੀਤਾ ਹੈ। ਜਿਸ ਦੀ ਪਛਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਜੋ ਆਪਣੇ ਆਪ ਨੂੰ ਆਈਏਐਸ ਅਧਿਕਾਰੀ ਦੱਸ ਕੇ ਲੋਕਾਂ ਕੋਲੋਂ ਰੇਲਵੇ ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਵੱਡੀਆਂ ਰਕਮਾਂ ਲੁੱਟਦਾ ਸੀ। ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਫੇਜ-5 ‘ਚ ਹੋਟਲ ਜੋਡਿਕ ਦੀ ਮੈਨੇਜਰ ਸੰਗੀਤਾ ਨੇ ਥਾਣਾ ਫੇਜ-1 ਵਿੱਚ ਕੀਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਹੋਟਲ ਵਿੱਚ ਇੱਕ ਵਿਅਕਤੀ ਰਹਿਣ ਲਈ ਆਇਆ ਅਤੇ ਆਪਣੇ ਆਪ ਨੂੰ ਇੱਕ ਆਈਏਐਸ ਅਧਿਕਾਰੀ ਦੱਸ ਰਿਹਾ ਹੈ। ਉਸ ਨੇ ਹੋਟਲ ‘ਚ ਦੋ ਕਮਰੇ ਬੁੱਕ ਕਰਵਾਏ ਸਨ ਆਈਡੀ ਲਈ ਜੋ ਫੋਟੋ ਕਾਪੀ ਦਿੱਤੀ ਗਈ ਸੀ। ਉਸ ‘ਚ ਉਸ ਦਾ ਚਿਹਰਾ ਸਾਫ ਦਿਖਾਈ ਨਹੀਂ ਦੇ ਰਿਹਾ ਸੀ। ਸ਼ਿਕਾਇਤ ਕਰਤਾ ਮੁਤਾਬਿਕ ਉਕਤ ਆਈਏਐਸ ਅਫਸਰ ਦੱਸਣ ਵਾਲਾ ਹੋਟਲ ‘ਚ ਤਿੰਨ ਚਾਰ ਦਿਨ ਰਹਿ ਕੇ 28 ਫਰਵਰੀ ਨੂੰ ਚਲਾ ਗਿਆ ਅਤੇ ਉਸ ਦੇ ਨਾਲ ਆਏ ਦੋ ਵਿਅਕਤੀ ਹੋਟਲ ‘ਚ ਰਹਿਣ ਲੱਗ ਪਏ। ਉਕਤ ਵਿਅਕਤੀ ਜਦੋਂ ਨਾਲ ਆਏ ਦੋਵਾਂ ਵਿਅਕਤੀਆਂ ਨਾਲ ਗੱਲਬਾਤ ਕਰਦਾ ਸੀ ਤਾਂ ਉਹਨਾਂ ਨੂੰ ਸ਼ੱਕ ਹੋਇਆ। ਉਹਨਾਂ ਉਕਤ ਵਿਅਕਤੀ ਕੋਲੋਂ ਆਈਏਐਸ ਅਫਸਰ ਵਾਲੀ ਆਈਡੀ ਦੀ ਮੰਗ ਕੀਤੀ ਤਾਂ ਉਸ ਨੇ ਆਈਡੀ ਦੇਣ ਤੋਂ ਨਾ ਕਰ ਦਿੱਤੀ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੋਹਾਲੀ ਪੁਲਿਸ ਹੋਟਲ ‘ਚ ਪਹੁੰਚੀ ਤਾਂ ਇੱਕ ਵਿਅਕਤੀ ਨੇ ਆਪਣਾ ਨਾਮ ਵਿਕਾਸ ਅਤੇ ਦੂਜੇ ਨੇ ਪ੍ਰੇਮਾ ਨੰਦ ਦੱਸਿਆ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਹਨ। ਉਧਰ ਪਵਨ ਕੁਮਾਰ ਨੇ ਆਪਣੇ ਆਪ ਨੂੰ ਆਈਏਐਸ ਅਫਸਰ ਦੱਸਿਆ। ਪ੍ਰੰਤੂ ਉਹ ਮੌਕੇ ‘ਤੇ ਆਈਏਐਸ ਅਫਸਰ ਸਬੰਧੀ ਸਬੂਤ ਪੇਸ਼ ਨਹੀਂ ਕਰ ਸਕਿਆ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਤਾਂ ਪਤਾ ਚੱਲਿਆ ਕਿ ਖੁਦ ਨੂੰ ਆਈਏਐਸ ਅਫਸਰ ਦੱਸਣ ਵਾਲਾ ਵਿਅਕਤੀ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਠੱਗੀ ਮਾਰਨ ਦੀ ਨੀਅਤ ਨਾਲ ਮੋਹਾਲੀ ਆਇਆ ਸੀ। ਅਤੇ ਲੋਕਾਂ ਨੂੰ ਰੇਲਵੇ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਮੋਟੀ ਰਕਮ ਹਾਸਲ ਕਰਦਾ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਨਕਲ ਨਕਲ ਆਈਏਐਸ ਅਫਸਰ ਪਵਨ ਕੁਮਾਰ ਖਿਲਾਫ ਧਾਰਾ 204, 205, 336, 339, 340, 318 ਅਤੇ 39 ਬੀ ਐਨਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਪੁਲਿਸ ਜਾਂਚ ਦੌਰਾਨ ਇਹ ਖੁਲਾਸਾ ਹੋਣਾ ਦੀ ਸੰਭਾਵਨਾ ਹੈ ਕਿ ਨਕਲੀ ਆਈ ਇਹ ਐਸ ਲੁਟੇਰੇ ਵੱਲੋਂ ਰੇਲਵੇ ਨੌਕਰੀਆਂ ਦਿਵਾਉਣ ਦੇ ਝੂਠੇ ਝਾਂਸੇ ਵਿੱਚ ਫਸਾ ਕੇ ਕਿਨਾ ਕਿਨਾ ਲੋਕਾਂ ਕੋਲੋਂ ਕਿੰਨਾ ਪੈਸਾ ਠੱਗਿਆ ਗਿਆ ਹੈ ਅਤੇ ਇਸ ਗੈਂਗ ਨਾਲ ਹੋਰ ਕਿੰਨੇ ਕੁ ਲੁਟੇਰੇ ਜੁੜੇ ਹੋਣਗੇ। ਜਿਨਾਂ ਵੱਲੋਂ ਮੋਹਾਲੀ ਸ਼ਹਿਰ ਚ ਇਸ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਜਾਂਦੀਆਂ ਹਨ।
ਮੋਹਾਲੀ ‘ਚ ਨਕਲੀ ਆਈਏਐਸ ਲੁਟੇਰਾ ਪੁਲਿਸ ਨੇ ਕੀਤਾ ਕਾਬੂ ਨੌਕਰੀਆਂ ਦਿਵਾਉਣ ਦੇ ਨਾਂ ‘ਤੇ ਲੋਕਾਂ ਨਾਲ ਮਾਰਦਾ ਸੀ ਠੱਗੀਆਂ…


