ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਮਾਰਚ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਮੋਹਾਲੀ ਪੁਲਿਸ ਵੱਲੋਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਐਰੋ ਸਿਟੀ ਦੇ ਇੰਚਾਰਜ ਅਤੇ ਐਸਆਈ ਰਕੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਸ਼ਹਿਰ ‘ਚ ਲੁੱਟਾਂ ਖੋਹਾਂ ਕਰਨ ਵਾਲੇ ਦੋ ਨੌਜਵਾਨਾਂ ਸਮੇਤ ਇੱਕ ਨਵਾਲਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਆਕਾਸ਼ ਮਹਿਰਾ ਅਤੇ ਵਿਸ਼ਾਲ ਮਹਿਰਾ ਵਾਸੀ ਪਿੰਡ ਗੋਬਿੰਦਗੜ੍ਹ ਵਜੋਂ ਹੋਈ। ਇਸ ਸਬੰਧੀ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਨਬਾਲਗ ਨੂੰ ਗ੍ਰਿਫਤਾਰ ਕੀਤਾ ਨਬਾਲਗ ਮੁਲਜਮ ਦੀ ਨਿਸ਼ਾਨਦੇਹੀ ਤੇ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿਰੁੱਧ ਪਹਿਲਾਂ ਤੋਂ ਦਰਜ ਦੋ ਮੁਕਦਮੇ ਬਾਰੇ ਪਤਾ ਚੱਲਿਆ ਹੈ ਮੁਲਜਮ ਆਕਾਸ਼ ਮਹਿਰਾ ਖਿਲਾਫ ਥਾਣਾ ਰਾਜਪੁਰਾ ਵਿਖੇ ਚੋਰੀ ਦਾ ਮਾਮਲਾ ਦਰਜ ਹੈ। ਜਦੋਂ ਕਿ ਵਿਸ਼ਾਲ ਮਹਿਰਾ ਥਾਣਾ ਸੋਹਾਣਾ ਵਿਖੇ ਸਨੈਚਿੰਗ ਦਾ ਮਾਮਲਾ ਦਰਜ ਹਨ। ਉਹਨਾਂ ਦੱਸਿਆ ਕਿ ਉਕਤ ਲੁਟੋਰਿਆਂ ਨੇ ਬੀਤੀ 23 ਫਰਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਰਾਮ ਰਤਨ ਵਾਸੀ ਸੈਕਟਰ 66ਬੀ ਵਿਖੇ ਘਰ ਜਾ ਰਿਹਾ ਸੀ। ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ ਸੈਕਟਰ 82 ਨੇੜੇ ਖੋਹ ਲਿਆ ਸੀ। ਉਕਤ ਲੁਟੇਰਿਆਂ ਕੋਲੋਂ ਖੋਹਿਆ ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਦੋਵਾਂ ਮੁਲਜਮਾਂ ਦੀ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਹਨਾਂ ਕੋਲੋਂ ਖੋਹ ਕੀਤੇ ਗਏ ਹੋਰ 10 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਲੁਟੇਰਿਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਰਾਹਗੀਰਾਂ ਦੇ ਮੋਬਾਈਲ ਫੋਨ ਅਤੇ ਸੋਨੇ ਦੀ ਚੈਨ ਆਦਿ ਖੋਹ ਕਰਦੇ ਸਨ। ਪੁਲਿਸ ਨੇ ਦੋਵਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਇਸ ਸਬੰਧੀ ਹੋਰ ਸ਼ਹਿਰ ਵਿੱਚ ਵਾਪਰੀਆਂ ਲੁੱਟਾਂ ਖਵਾ ਵਾਰਦਾਤਾਂ ਨੂੰ ਲੈ ਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜਾਪਦੀ ਹੈ।
ਮੋਹਾਲੀ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਚੋਰੀ ਕੀਤੇ ਇੱਕ ਮੋਟਰਸਾਈਕਲ ਅਤੇ ਮੋਬਾਈਲਾਂ ਸਮੇਤ ਕੀਤਾ ਗਿ੍ਫਤਾਰ : ਡੀਐਸਪੀ ਸਿਟੀ-2 ਬੱਲ


