Home » ਪੰਜਾਬ » ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਥਕ ਅਕਾਲੀ ਲਹਿਰ ਦੀ ਭਰਵੀਂ ਮੀਟਿੰਗ

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਥਕ ਅਕਾਲੀ ਲਹਿਰ ਦੀ ਭਰਵੀਂ ਮੀਟਿੰਗ

ਚੰਡੀਗੜ੍ਹ 15 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਗੁਰਦੁਆਰਾ ਬੁੰਗਾ ਨਾਨਕਸਰ ਸਾਹਿਬ ਰਵਿਦਾਸੀਆਂ ਸਿੰਘਾਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਸਰਦਾਰ ਸਮਸ਼ੇਰ ਸਿੰਘ ਤਲਵੰਡੀ ਸਾਬੋ ਦੇ ਉੱਦਮ ਨਾਲ ਪੰਥਕ ਅਕਾਲੀ ਲਹਿਰ ਦੇ ਹੱਕ ਵਿੱਚ ਭਰਵਾਂ ਇਕੱਠ ਹੋਇਆ। ਇਸ ਸਮੇਂ ਸਰਦਾਰ ਜਸਵੰਤ ਸਿੰਘ ਤੂਰ ਸਰਪੰਚ ਪਿੰਡ ਸੰਘਾ,ਟੇਕ ਸਿੰਘ,ਕੌਰ ਸਿੰਘ,ਗਿਆਨੀ ਭੋਲਾ ਸਿੰਘ,ਸਗਰ ਸਿੰਘ,ਜਰਨੈਲ ਸਿੰਘ,ਬਲਜਿੰਦਰ ਸਿੰਘ,ਬਖਸ਼ੀਸ਼ ਸਿੰਘ ਪ੍ਰਗਟ ਸਿੰਘ ਭੋਡੀਪੁਰ,ਢਾਡੀ ਹਰਜਿੰਦਰ ਸਿੰਘ,ਨਿਰਮਲ ਸਿੰਘ ਹੰਸ,ਜਥੇਦਾਰ ਭੋਲਾ ਸਿੰਘ ਕਾਹਨਗੜ੍ਹ,ਪਰਮਜੀਤ ਸਿੰਘ ਭਿੱਖੀ ਅਤੇ ਇਲਾਕੇ ਦੇ ਮੋਹਤਬਾਰ ਸੱਜਣਾ ਪੰਚਾਂ ਸਰਪੰਚਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਲਗਵਾਈਆਂ। ਇਸ ਮੌਕੇ ਸਮੂਹ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪੰਥਕ ਅਕਾਲੀ ਲਹਿਰ ਦਾ ਡੱਟ ਕੇ ਸਾਥ ਦੇਣ ਦਾ ਵਾਅਦਾ ਕੀਤਾ।
               ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਕੌਮ ਦੀ ਇੱਜਤ ਰੱਖਣ ਦਾ ਇਹੀ ਸਮਾਂ ਹੈ। ਇਸ ਲਈ ਨਰਾਇਣੂ ਮਹੰਤ ਦੇ ਵਾਰਸਾਂ ਨੂੰ ਪ੍ਰਬੰਧਕ ਕਮੇਟੀ ਵਿੱਚੋਂ ਬਾਹਰ ਕੱਢ ਕੇ ਤਬਦੀਲੀ ਲਿਆਂਦੀ ਜਾਵੇ ਤਾਂ ਜੋ ਗੁਰੂ ਘਰ ਦੇ ਸਿਧਾਂਤ,ਸਰਮਾਏ ਅਤੇ ਜਾਇਦਾਦਾਂ ਨੂੰ ਬਚਾਇਆ ਜਾ ਸਕੇ,ਗਰੀਬ ਬੱਚਿਆਂ ਨੂੰ ਸਿਹਤ ਅਤੇ ਸਿੱਖਿਆ ਅਤੇ ਲੋੜਵੰਦਾਂ ਨੂੰ ਸਹੂਲਤਾਂ ਮਿਲ ਸਕਣ।

Leave a Reply

Your email address will not be published. Required fields are marked *