ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸੋਹਾਣਾ ਵਿਖੇ ਸਥਿਤ ਕੁਮਾਰ ਹਸਪਤਾਲ ਲਾਂਡਰਾਂ ਚੰਡੀਗੜ੍ਹ ਰੋਡ ਸੁਹਾਣਾ ਵਿਖੇ ਫਰੀ ਮੈਡੀਕਲ ਚੈੱਕਅਪ ਅਤੇ ਬਲੱਡ ਟੈਸਟ ਕੈਂਪ Free medical camp and blood test (Lipid profile/HBA1C/FBS) ਲਗਾਇਆ ਗਿਆ। ਜਿਸ ਵਿੱਚ ਲਗਭਗ ਸੈਂਕੜੇ ਮਰੀਜ਼ਾਂ ਨੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਕਰਾਏ ਅਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਡਾਕਟਰ ਕੁਮਾਰ ਅਤੇ ਡਾ. ਐਸ. ਕੁਲਾਰ ਨੇ ਦੱਸਿਆ ਕਿ ਕੁਮਾਰ ਹਸਪਤਾਲ ਵਿਖੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਫਰੀ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਜਿਸ ਵਿੱਚ ਬਹੁਤ ਸਾਰੇ ਮਰੀਜ਼ਾਂ ਵੱਲੋਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਚੈਕ ਅਪ ਕਰਾਇਆ ਜਾਂਦਾ ਹੈ ਅਤੇ ਕੁਮਾਰ ਹਸਪਤਾਲ ਵੱਲੋਂ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਫਰੀ ਮੈਡੀਕਲ ਕੈਂਪ ਅਤੇ ਬਲੱਡ ਟੈਸਟ ਕੈਂਪ ਨੂੰ ਸਫਲ ਬਣਾਉਣ ਲਈ ਲੀਓ ਪੰਜਾਬੀ ਨਿਊਜ਼ ਪੇਪਰ ਅਤੇ ਕੁਮਾਰ ਹਸਪਤਾਲ ਦੀ ਸਮੁੱਚੀ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਕੁਮਾਰ ਹਸਪਤਾਲ ਸੋਹਾਣਾ ਵਿਖੇ ਲਗਾਇਆ ਫਰੀ ਮੈਡੀਕਲ ਚੈੱਕਅਪ ਅਤੇ ਬਲੱਡ ਟੈਸਟ ਕੈਂਪ…


