Home » Uncategorized » ਗਲੋਬਲ ਮੀਡੀਆ ਸੰਸਥਾ ‘ਪੀਈਸੀ’ ਵੱਲੋਂ ਇੰਡੀਆ ਭਾਰਤੀ ਪੱਤਰਕਾਰ ਜਗਨਮੋਹਨ ਰੈੱਡੀ ਦੇ ਕਤਲ ਦੇ ਨਿਆਂ ਦੀ ਮੰਗ ਕਰਦਿਆਂ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ…

ਗਲੋਬਲ ਮੀਡੀਆ ਸੰਸਥਾ ‘ਪੀਈਸੀ’ ਵੱਲੋਂ ਇੰਡੀਆ ਭਾਰਤੀ ਪੱਤਰਕਾਰ ਜਗਨਮੋਹਨ ਰੈੱਡੀ ਦੇ ਕਤਲ ਦੇ ਨਿਆਂ ਦੀ ਮੰਗ ਕਰਦਿਆਂ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ…

ਚੰਡੀਗੜ੍ਹ/ਜਨੇਵਾ 29 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਇੰਡੀਅਨ ਸਟੇਟ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਪੱਧਰ ਤੇ ਸਵਾਲ ਉਠਦੇ ਹਨ ਸਰਕਾਰਾਂ ਵੱਲੋਂ ਸੱਚ ਬੋਲਣ ਅਤੇ ਲਿਖਣ ਵਾਲੇ ਪੱਤਰਕਾਰਾਂ ‘ਤੇ ਵੱਖ-ਵੱਖ ਤਰੀਕਿਆਂ ਨਾਲ ਜਬਰ ਜੁਲਮ ਕੀਤੇ ਜਾਂਦੇ ਹਨ। ਇਸੇ ਸੰਬੰਧ ਵਿੱਚ ਏਬੀਐਨ ਆਂਧਰਾ ਜਯੋਤੀ’ ਅਖ਼ਬਾਰ ਦੇ ਪੱਤਰਕਾਰ ਜਗਨਮੋਹਨ ਰੈੱਡੀ ‘ਤੇ ਹਮਲਾਵਰਾਂ ਦੇ ਇੱਕ ਸਮੂਹ ਨੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ। ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਸਬੰਧੀ ਗਲੋਬਲ ਮੀਡੀਆ ਸੁਰੱਖਿਆ ਸੰਸਥਾ ‘ਪ੍ਰੈਸ ਐਂਬਲਮ ਕੈਂਪੇਨ’ ਨੇ ਆਂਧਰਾ ਪ੍ਰਦੇਸ਼ ਦੇ ਪੱਤਰਕਾਰ ਵੀ. ਜਗਨਮੋਹਨ ਰੈੱਡੀ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ‘ਤੇ ਗਹਿਰੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। 40 ਸਾਲਾ ਤੇਲਗੂ ਪੱਤਰਕਾਰ ਜਗਨਮੋਹਨ ਰੈੱਡੀ ਨੂੰ ਮੰਗਲਵਾਰ ਸਵੇਰੇ ਉਸ ਵੇਲੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਚਿਤੂਰ ਜ਼ਿਲ੍ਹੇ ਦੇ ਵੈਂਕਟਾਗਿਰੀ ਕੋਟੈਨ ਇਲਾਕੇ ਵਿੱਚ ਸਵੇਰ ਦੀ ਸੈਰ ਕਰ ਰਹੇ ਸਨ।.ਸਥਾਨਕ ਰਿਪੋਰਟਾਂ ਅਨੁਸਾਰ ਏਬੀਐਨ ਆਂਧਰਾ ਜਯੋਤੀ’ ਅਖ਼ਬਾਰ ਦੇ ਪੱਤਰਕਾਰ ਜਗਨਮੋਹਨ ਰੈੱਡੀ ‘ਤੇ ਹਮਲਾਵਰਾਂ ਦੇ ਇੱਕ ਸਮੂਹ ਨੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੀਈਸੀ ਦੇ ਪ੍ਰਧਾਨ ਬਲੇਜ਼ ਲੈਂਪੇਨ ਨੇ ਕਿਹਾ ਕਿ ਜਗਨਮੋਹਨ ਰੈੱਡੀ ਇਸ ਸਾਲ ਭਾਰਤ ਵਿੱਚ ਕਤਲ ਹੋਣ ਵਾਲੇ ਪਹਿਲੇ ਪੱਤਰਕਾਰ ਹਨ, ਜਦੋਂ ਕਿ ਵਿਸ਼ਵ ਪੱਧਰ ‘ਤੇ ਉਹ 26ਵੇਂ ਮੀਡੀਆ ਕਰਮੀ ਹਨ ਜਿਨ੍ਹਾਂ ਦੀ ਜਾਨ ਗਈ ਹੈ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਅਪੀਲ ਕੀਤੀ ਹੈ। ਪੀਈਸੀ ਦੇ ਪ੍ਰਤੀਨਿਧ ਨਵਾਂ ਠਾਕੁਰੀਆ ਨੇ ਦੱਸਿਆ ਕਿ ਜਗਨਮੋਹਨ ਰੈੱਡੀ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਰਤ ਵਿੱਚ 6 ਪੱਤਰਕਾਰਾਂ ਦਾ ਕਤਲ ਹੋਇਆ ਸੀ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੇ ਗ੍ਰਹਿ ਜ਼ਿਲ੍ਹੇ ਵਿੱਚ ਵਾਪਰੀ ਹੈ। ਇੰਡੀਅਨ ਜਰਨਲਿਸਟ ਯੂਨੀਅਨ ਅਤੇ ਤਿਰੂਪਤੀ ਪ੍ਰੈਸ ਕਲੱਬ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਪੱਤਰਕਾਰਾਂ ਨੇ ਦਾਅਵਾ ਕੀਤਾ ਹੈ ਕਿ ਜਗਨਮੋਹਨ ਰੈੱਡੀ ਨੇ ਹਾਲ ਹੀ ਵਿੱਚ ਇਲਾਕੇ ਦੇ ਚੰਦਨ ਤਸਕਰਾਂ ਵਿਰੁੱਧ ਰਿਪੋਰਟਿੰਗ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੱਤਰਕਾਰ ਜਥੇਬੰਦੀਆਂ ਨੇ ਪੱਤਰਕਾਰਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *