Home » Uncategorized » ਰਾਜਪੁਰਾ-ਸ਼ੰਭੂ ਰੇਲਵੇ ਲਾਈਨ ਨੂੰ ਉਡਾਣ ਵਾਲੇ ਸਿੰਘ ਦੀ ਪਛਾਣ ਹੋਈ ਜਗਰੂਪ ਸਿੰਘ ਤਰਨ ਤਾਰਨ ਪੰਜਵੜ ਖੁਰਦ ਤਰਨ ਤਾਰਨ ਵਜੋਂ…

ਰਾਜਪੁਰਾ-ਸ਼ੰਭੂ ਰੇਲਵੇ ਲਾਈਨ ਨੂੰ ਉਡਾਣ ਵਾਲੇ ਸਿੰਘ ਦੀ ਪਛਾਣ ਹੋਈ ਜਗਰੂਪ ਸਿੰਘ ਤਰਨ ਤਾਰਨ ਪੰਜਵੜ ਖੁਰਦ ਤਰਨ ਤਾਰਨ ਵਜੋਂ…

ਰੇਲਵੇ ਦੀ ਕਰਾਈਮ ਬਰਾਂਚ ਅਤੇ ਖੂਫੀਆ ਏਜੰਸੀਆਂ ਜਾਂਚ ‘ਚ ਐਨਆਈਏ ਜਿਹੜੀ ਟੀਮ ਵੀ ਹੋਈ ਸ਼ਾਮਿਲ : ਖੁਫੀਆ ਏਜੰਸੀਆਂ 

ਪਟਿਆਲਾ 28 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਅੰਬਾਲਾ-ਅੰਮ੍ਰਿਤਸਰ ਰੇਲ ਫ੍ਰੇਟ ਕੋਰੀਡੋਰ ਲਾਈਨ ‘ਤੇ ਸੋਮਵਾਰ ਰਾਤ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਵਾਪਰੀ ਬੰਬ ਬਲਾਸਟ ਘਟਨਾ ਤੋਂ ਬਾਅਦ ਨੁਕਸਾਨੀ ਰੇਲਵੇ ਪਟੜੀ ‘ਤੇ ਪੁਲਸ ਨੂੰ ਟੁਕੜੇ ਹੋਏ ਇੱਕ ਲਾਸ਼ ਮਿਲੀ ਸੀ। ਇਹੀ ਵਿਅਕਤੀ ਰੇਲਵੇ ਟਰੈਕ ‘ਤੇ ਬੰਬ ਫਿਟ ਕਰਦਿਆ ਹੀ ਫਟ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਰਨ ਵਾਲੇ ਦੀ ਪਛਾਣ ਜਗਰੂਪ ਸਿੰਘ ਵਜੋਂ ਹੋਈ ਹੈ, ਜੋ ਤਰਨਤਾਰਨ ਦੇ ਪਿੰਡ ਪੰਜਵੜ ਖੁਰਦ ਦਾ ਰਹਿਣ ਵਾਲਾ ਸੀ। ਰੇਲਵੇ ਦੀ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦੁਵੇਦੀ ਨੇ ਦੱਸਿਆ ਕਿ ਬਲਾਸਟ ਤੋਂ ਬਾਅਦ ਇੱਥੋਂ ਇੱਕ ਮਾਲ ਗੱਡੀ ਗੁਜ਼ਰੀ। ਉਸ ਨੂੰ ਝਟਕਾ ਲੱਗਾ ਤਾਂ ਉਸ ਨੇ ਅੱਗੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਿਆ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਵਿਚ ਮਰੇ ਵਿਅਕਤੀ ਦੀ ਬਾਈਕ ਅੰਮ੍ਰਿਤਸਰ ਤੋਂ ਬਰਾਮਦ ਹੋਈ ਹੈ। ਉਸ ਤੋਂ ਮੋਬਾਈਲ ਵੀ ਮਿਲਿਆ ਹੈ, ਜਿਸ ਦੇ ਜ਼ਰੀਏ ਉਸ ਦੇ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ..ਪੁਲਸ ਸੂਤਰਾਂ ਮੁਤਾਬਕ ਘਟਨਾ ਸਥਾਨ ਦੇ ਨੇੜੇ ਤੋਂ 2 ਮੋਟਰਸਾਈਕਲ ਵੀ ਬਰਾਮਦ ਹੋਈਆਂ ਹਨ, ਜੋ ਯੂਪੀ ਅਤੇ ਹਰਿਆਣਾ ਨੰਬਰ ਦੀਆਂ ਦੱਸੀਆਂ ਜਾ ਰਹੀਆਂ ਹਨ। ਪੁਲਸ ਇਨ੍ਹਾਂ ਦੀ ਜਾਂਚ ਕਰ ਰਹੀ ਹੈ। ਹਾਲ ਹੀ ਵਿੱਚ ਖਾਲਿਸਤਾਨ ਨੈਸ਼ਨਲ ਆਰਮੀ ਵੱਲੋਂ ਰੇਲਵੇ ਟਰੈਕ ‘ਤੇ ਧਮਾਕਿਆਂ ਦੀ ਧਮਕੀ ਦਿੱਤੀ ਗਈ ਸੀ। ਇਸ ਮਾਮਲੇ ਵਿਚ 2 ਸੰਦੇਹੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਲਦੀ ਹੀ ਪੁਲਸ ਪੂਰੇ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ। ਬਲਾਸਟ ਤੋਂ ਬਾਅਦ ਮੰਗਲਵਾਰ ਸਵੇਰੇ ਰੇਲਵੇ ਦੀ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦੁਵੇਦੀ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਕਿਹਾ ਕਿ ਲਾਸ਼ ਵਿਸਫੋਟਕ ਲਗਾਉਣ ਵਾਲੇ ਵਿਅਕਤੀ ਦੀ ਹੀ ਹੋ ਸਕਦੀ ਹੈ। ਬੰਬ ਫਿਟ ਕਰਦੇ ਸਮੇਂ ਉਸ ਤੋਂ ਗਲਤੀ ਹੋ ਗਈ ਅਤੇ ਉਹ ਖੁਦ ਹੀ ਉੱਡ ਗਿਆ। ਪੁਲਸ ਸੂਤਰਾਂ ਮੁਤਾਬਕ ਘਟਨਾ ਸਥਾਨ ਦੇ ਨੇੜੇ ਤੋਂ 2 ਮੋਟਰਸਾਈਕਲ ਵੀ ਬਰਾਮਦ ਹੋਈਆਂ ਹਨ, ਜੋ ਯੂਪੀ ਅਤੇ ਹਰਿਆਣਾ ਨੰਬਰ ਦੀਆਂ ਦੱਸੀਆਂ ਜਾ ਰਹੀਆਂ ਹਨ। ਪੁਲਸ ਇਨ੍ਹਾਂ ਦੀ ਜਾਂਚ ਕਰ ਰਹੀ ਹੈ। ਉਸ ਤੋਂ ਮੋਬਾਈਲ ਮਿਲਿਆ ਹੈ। ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਇਕ ਟਿਕਟ ਵੀ ਮਿਲੀ ਹੈ, ਜਿਸ ਤੋਂ ਪਤਾ ਲੱਗਿਆ ਕਿ ਉਹ ਸਰਹਿੰਦ ਤੋਂ ਇੱਥੇ ਆਇਆ ਸੀ। ਉਸਦਾ ਅੰਮ੍ਰਿਤਸਰ ਵਿਚ ਬਾਈਕ ਪਾਰਕ ਕਰਦੇ ਹੋਏ ਵੀਡੀਓ ਵੀ ਮਿਲਿਆ ਹੈ, ਜਿਸ ਤੋਂ ਬਾਅਦ ਬਾਈਕ ਜ਼ਬਤ ਕਰ ਲਈ ਗਈ ਹੈ।..ਸਪੈਸ਼ਲ ਡੀਜੀਪੀ ਨੇ ਕਿਹਾ ਕਿ ਕੋਰੀਡੋਰ ‘ਤੇ ਇਹ ਦੂਜਾ ਹਮਲਾ ਹੈ। ਫ੍ਰੇਟ ਕੋਰੀਡੋਰ ਵਿਚ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ, ਇਸ ਲਈ ਹੋਰ ਸਬੂਤ ਨਹੀਂ ਮਿਲੇ। ਉਨ੍ਹਾਂ ਨੇ ਦੱਸਿਆ ਕਿ ਬਲਾਸਟ ਤੋਂ ਬਾਅਦ ਮਾਲਗੱਡੀ ਗੁਜ਼ਰੀ ਜਿਸ ਨੂੰ ਝਟਕਾ ਲੱਗਿਆ ਅਤੇ ਉਸ ਦੇ ਲੋਕੋ ਪਾਇਲਟ ਨੇ ਸੂਚਨਾ ਦਿੱਤੀ। ਇਸ ਕਰਕੇ ਸਾਨੂੰ ਜਾਣਕਾਰੀ ਲਗਭਗ ਇਕ ਘੰਟਾ ਦੇਰ ਨਾਲ ਮਿਲੀ ਅਤੇ ਕਰੀਬ ਸਾਢੇ 9 ਵਜੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮੌਕੇ ਦੀ ਜਾਂਚ ਵਿਚ ਪਤਾ ਲੱਗਿਆ ਕਿ ਇਹ ਸਿਰਫ਼ ਧਮਾਕਾ ਨਹੀਂ ਸੀ, ਸਗੋਂ ਵੱਡੇ ਬੰਬ ਧਮਾਕੇ ਦੀ ਕੋਸ਼ਿਸ਼ ਸੀ। ਧਮਾਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਇਸ ਦੌਰਾਨ ਮਰ ਗਿਆ ਅਤੇ ਉਸ ਦੀ ਲਾਸ਼ ਮੌਕੇ ਤੋਂ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਹੋਰ ਦੀ ਜਾਨ ਜਾਂ ਸੰਪਤੀ ਦਾ ਕੋਈ ਨੁਕਸਾਨ ਨਹੀਂ ਹੋਇਆ। ਪੁਲਸ ਨੇ ਮੌਕੇ ਤੋਂ ਇਕ ਸਿਮ ਕਾਰਡ ਸਮੇਤ ਹੋਰ ਸਬੂਤ ਵੀ ਬਰਾਮਦ ਕੀਤੇ ਹਨ। ਪੂਰੇ ਸਾਜ਼ਿਸ਼ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਵਿਚ ਜੀਆਰਪੀ., ਪੀਐਫ. ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ..ਉਨ੍ਹਾਂ ਨੇ ਕਿਹਾ ਕਿ ਦਿੱਲੀ ਵੱਲ ਹਮਲੇ ਬਾਰੇ ਅਲਰਟ ਮਿਲਿਆ ਸੀ, ਪਰ ਸਾਨੂੰ ਨਹੀਂ ਮਿਲਿਆ। ਉਸ ਵਿਚ ਸ਼ੱਕ ਸੀ ਕਿ ਪਾਕਿਸਤਾਨ ਵੱਲੋਂ ਕੁਝ ਹੋ ਸਕਦਾ ਹੈ ਅਤੇ ਇਸ ਮਾਮਲੇ ਵਿੱਚ ਵੀ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ।

Leave a Reply

Your email address will not be published. Required fields are marked *