Home » ਸਿਹਤ » 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਮਾਰਚ (ਹਰਿੰਦਰਜੀਤ ਸਿੰਘ ਹਰ) : ਸ਼੍ਰੀ ਗੁਰੂ ਨਾਨਕ ਦੇਵ ਜੀ ਯੂਥ ਵੈਲਫੇਅਰ ਕਲੱਬ ਪਿੰਡ ਮਨੌਲੀ ਵੱਲੋਂ, ਗ੍ਰਾਮ ਪੰਚਾਇਤ ਮਨੌਲੀ ਦੇ ਸਹਿਯੋਗ ਨਾਲ਼ ਵਿਸ਼ਾਲ ਖ਼ੂਨਦਾਨ ਕੈਂਪ , ਮੈਡੀਕਲ ਕੈਂਪ ਤੇ ਸ਼ਰਧਾਂਜਲੀ ਸਮਾਰੋਹ ਗੁਰੂਦਵਾਰਾ ਪਾਤਸਾਹੀ ਛੇਵੀਂ ਵਿਖੇ ਕਰਵਾਇਆ ਗਿਆ। ਕਲੱਬ ਦੇ ਮੁੱਢਲੇ ਮੈਂਬਰਾਂ ਅਮਰਿੰਦਰ ਸਿੰਘ ਧਨੋਆ, ਮਨਪ੍ਰੀਤ ਸਿੰਘ , ਸਤੀਸ਼ ਪੰਡਿਤ ਨੇ ਦੱਸਿਆ ਕਿ ਕੈਂਪ ਦੇ ਆਰੰਭ ਵਿੱਚ ਕੁਲਬੀਰ ਸਿੰਘ ਸਰਪੰਚ ਤੇ ਸਮੂਹ ਪੰਚਾਇਤ ਮੈਂਬਰਾਂ ਨੇ 23 ਮਾਰਚ ਦੇ ਸ਼ਹੀਦਾਂ ਸਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ , ਸੁਖਦੇਵ ਜੀ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਖ਼ੂਨਦਾਨ ਕੈਂਪ ਦੇ ਦੌਰਾਨ 110 ਯੂਨਿਟ ਖੂਨ ਇਕੱਤਰ ਕੀਤਾ ਗਿਆ। ਮੈਡੀਕਲ ਕੈਂਪ ਦੇ ਦੌਰਾਨ ਵੱਡੀ ਗਿਣਤੀ ਦਿਲ ਦੀ ਬਿਮਾਰੀਆਂ , ਜਨਾਨਾ ਰੋਗ , ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਨਿਰਭੈ ਸਿੰਘ ਔਜਲਾ , ਹਰਿੰਦਰ ਹਰ ਮਨੌਲੀ ਵਾਲ਼ਾ, ਗੁਰਪ੍ਰੀਤ ਸਿੰਘ ਨੱਤ, ਰਣਜੀਤ ਸਿੰਘ, ਮਾਸਟਰ ਅਮਰਿੰਦਰ ਸਿੰਘ, ਵਿੱਕੀ ਮਨੌਲੀ ਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *

ਮਭਾਰਤੀ ਜਵਾਨ ਕਿਸਾਨ ਪਾਰਟੀ ਵੱਲੋਂ ਪੰਜਾਬ ‘ਚ ਮੁੜ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੁਨਿਹਰੇ ਖਾਲਸਾ ਰਾਜ ਅਤੇ ਆਧੁਨਿਕ ਅਮਰੀਕਾ ਵਾਂਗ ਬਣਾਏ ਜਾਵੇਗਾ ਮਜ਼ਬੂਤ, ਖੁਸ਼ਹਾਲ ਅਤੇ ਪ੍ਰਗਤੀਸ਼ੀਲ ਪ੍ਰਸ਼ਾਸਨ : ਸੂਬਾ ਪ੍ਰਧਾਨ ਦਲਜੀਤ ਸਿੰਘ ਸੈਣੀ

2015 ਦੇ ‘ਚ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ ‘ਚ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਸੈਂਕੜੇ ਦੀ ਗਿਣਤੀ ‘ਚ ਹੋਈ ਜਖਮੀ ਸੰਗਤ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਰਘਵੀਰ ਸਿੰਘ ਨੇ ਜਿੰਮੇਵਾਰ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਠਹਿਰਾਇਆ ਜਿੰਮੇਵਾਰ..