Home » ਦੇਸ਼-ਵਿਦੇਸ » ਸੇਲ ਟੈਕਸ ਵਿਭਾਗ ‘ਚ ਗੜਬੜੀ ਕਾਰਨ ਸੀਐਮ ਹਾਊਸ ‘ਚ ਮੀਟਿੰਗ ਵਿੱਚ ਮੰਗਿਆ ਸਮਾਂ ਹਾਈ ਕੋਰਟ ‘ਚ ਅਪੀਲ ਦਾਇਰ ਕਰਕੇ ਖੋਲੀ ਜਾਵੇਗੀ ਅਧਿਕਾਰੀਆਂ ਦੀ ਪੋਲ : ਜਸਕੌਰ ਸਿੰਘ

ਸੇਲ ਟੈਕਸ ਵਿਭਾਗ ‘ਚ ਗੜਬੜੀ ਕਾਰਨ ਸੀਐਮ ਹਾਊਸ ‘ਚ ਮੀਟਿੰਗ ਵਿੱਚ ਮੰਗਿਆ ਸਮਾਂ ਹਾਈ ਕੋਰਟ ‘ਚ ਅਪੀਲ ਦਾਇਰ ਕਰਕੇ ਖੋਲੀ ਜਾਵੇਗੀ ਅਧਿਕਾਰੀਆਂ ਦੀ ਪੋਲ : ਜਸਕੌਰ ਸਿੰਘ

ਚੰਡੀਗੜ੍ਹ 30 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਦੁਆਰਾ ਟਰਾਂਸਪੋਰਟਾਂ ਨਾਲ ਮਿਲ ਕੇ ਕੀਤੀ ਜਾ ਰਹੇ ਕਰੋੜਾਂ ਰੁਪਏ ਦੇ ਗੜਬੜੀ ਸਬੰਧੀ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਅਦ ਵੀ ਕੋਈ ਕਾਰਵਾਈ ਨਾ ਕੀਤੇ ਜਾਣੇ ਤੇ ਸ਼ਿਕਾਇਤ ਕਰਤਾ ਵੱਲੋਂ ਸੀਐਮ ਹਾਊਸ ਦਾ ਦਰਵਾਜ਼ਾ ਖੜਕਾਇਆ ਹੈ। ਪ੍ਰੰਤੂ ਇਸ ਮਾਮਲੇ ਦੀ ਕਾਰਵਾਈ ਨਾ ਹੋਣ ਕਾਰਨ ਹਾਈਕੋਰਟ ਵਿੱਚ ਅਪੀਲ ਦਾਇਰ ਕਰਨ ਦਾ ਵੀ ਮਨ ਬਣਾਇਆ ਹੈ। ਇਨਸਾਫ ਲੈਣ ਲਈ ਲਗਾਤਾਰ ਧਰਨਾ ਜਾਰੀ ਹੈ। ਧਰਨੇ ‘ਤੇ ਬੈਠੇ ਜਸਕੌਰ ਸਿੰਘ ਆਰਟੀਆਈ ਐਕਟੀਵਿਟਸ ਅਤੇ ਰਾਸ਼ਟਰੀ ਮਾਨਵੈ ਅਧਿਕਾਰ ਸਮਿਤੀ ਗੁਰਲਾਲ ਸਿੰਘ ਨੇ ਦੱਸਿਆ ਕਿ ਸੇਲ ਟੈਕਸ ਵਿੱਚ ਪਿਛਲੇ ਕੁਝ ਸਮੇਂ ਤੋਂ ਵੱਡੇ ਪੱਧਰ ‘ਤੇ ਭਰਿਸ਼ਟਾਚਾਰੀ ਦਾ ਖੇਲ ਚੱਲ ਰਿਹਾ ਹੈ ਜਾਰੀ ਹੈ ਅਧਿਕਾਰੀਆਂ ਦੁਆਰਾ ਟਰਾਂਸਪੋਰਟਰਾਂ ਨਾਲ ਮਿਲ ਕੇ ਸਰਕਾਰੀ ਖਜ਼ਾਨੇ ਨੂੰ ਮੋਟਾ ਚੂਨਾ ਲਗਾਇਆ ਜਾ ਰਿਹਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇੱਕ ਵਾਰ ਨਹੀਂ ਤਿੰਨ ਵਾਰ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਦੁਆਰਾ ਇਸ ਮਾਮਲੇ ਵਿੱਚ ਕੋਈ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।ਜਿਸ ਕਾਰਨ ਉਹਨਾਂ ਦੀ ਕੰਮ ਕਰਨ ਦੀ ਪ੍ਰਣਾਲੀ ਵਿੱਚ ਸਵਾਲੀਆ ਚਿੰਨ ਉੱਠਣਾ ਲਾਜ਼ਮੀ ਹੈ। ਜਸਕੌਰ ਸਿੰਘ ਨੇ ਕਿਹਾ ਕਿ ਅਧਿਕਾਰੀ ਸਰਕਾਰ ਅਤੇ ਹਾਈ ਕੋਰਟ ਦੇ ਆਦੇਸ਼ਾਂ ਦੀ ਵੀ ਪਾਲਣਾ ਨਹੀਂ ਕਰ ਰਹੇ। ਅਧਿਕਾਰੀਆਂ ਦੁਆਰਾ ਹਾਈਕੋਰਟ ਵਿੱਚ ਗਲਤ ਤੱਥ ਅਤੇ ਜਾਣਕਾਰੀ ਦੇ ਕੇ ਕੋਰਟ ਨੂੰ ਵੀ ਗੁਮਰਾਹ ਕੀਤਾ ਗਿਆ ਹੈ। ਹਾਈਕੋਰਟ ਤੋਂ ਅਧਿਕਾਰੀਆਂ ਦੀ ਇਹੀ ਕਾਰਗੁਜ਼ਾਰੀ ਦਾ ਪਰਦਾਫਾਸ਼ ਕਰਨ ਦੇ ਲਈ ਅਪੀਲ ਦਾਇਰ ਕਰ ਸੱਚ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾਵੇਗਾ। ਜਸਕੋਰ ਸਿੰਘ ਨੇ ਕਿਹਾ ਕਿ ਸਰਕਾਰ ਭਲੇ ਹੀ ਭਰਸ਼ਟਾਚਾਰ ਮੁਕਤ ਸ਼ਾਸਨ ਦੀ ਗੱਲ ਕਰੇ। ਲੇਕਿਨ ਅਧਿਕਾਰੀ ਸਰਕਾਰ ਦੀ ਛਵੀ ਨੂੰ ਖਰਾਬ ਕਰਨ ਦਾ ਕੰਮ ਕਰ ਰਹੇ ਹਨ । ਉਹਨਾਂ ਨੇ ਕਿਹਾ ਕਿ ਸੀਐਮ ਹਾਊਸ ਵਿੱਚ ਉਹਨਾਂ ਦੀ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਹੋਈ ਹੈ ਅਤੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ ਗਿਆ ਹੈ। ਮੁੱਖ ਮੰਤਰੀ ਨੂੰ ਮਿਲ ਕੇ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ ਤਾਂ ਕਿ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਮਿਲ ਸਕੇ। ਉਹਨਾਂ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਭਰਿਸ਼ਟ ਅਤੇ ਰਿਸ਼ਵਤਖੋਰ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਤੇ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਬਣਦੀ ਸਜ਼ਾ ਕਾਨੂੰਨ ਅਨੁਸਾਰ ਨਹੀਂ ਮਿਲਦੀ।

Leave a Reply

Your email address will not be published. Required fields are marked *