Translate Your Language

October 7, 2026 7:42 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਪੰਜਾਬ ਚ ਠੰਡ ਦਾ ਕਹਿਰ ਹੋਰ ਵਧਿਆ 14 ਸ਼ਹਿਰਾਂ ‘ਚ 15 ਡਿਗਰੀ ਤੋਂ ਹੇਠਾਂ ਪੁੱਜੇ ਤਾਪਮਾਨ ਚ ਘੱਟੋ ਘੱਟ 0 5 ਡਿਗਰੀ ਦੀ ਗਿਰਾਵਟ ਕੀਤੀ ਦਰਜ…

ਪੰਜਾਬ ਚ ਠੰਡ ਦਾ ਕਹਿਰ ਹੋਰ ਵਧਿਆ 14 ਸ਼ਹਿਰਾਂ ‘ਚ 15 ਡਿਗਰੀ ਤੋਂ ਹੇਠਾਂ ਪੁੱਜੇ ਤਾਪਮਾਨ ਚ ਘੱਟੋ ਘੱਟ 0 5 ਡਿਗਰੀ ਦੀ ਗਿਰਾਵਟ ਕੀਤੀ ਦਰਜ…

4 ਜਨਵਰੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਪੰਜਾਬ ‘ਚ ਮੌਸਮ ਨੂੰ ਕਰ ਸਕਦੀ ਹੈ ਪ੍ਰਭਾਵਿਤ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ : ਮੌਸਮ ਵਿਭਾਗ

ਚੰਡੀਗੜ੍ਹ 1 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬ ਚੰਡੀਗੜ੍ਹ ਹਰਿਆਣਾ ਚ ਪਿਛਲੇ ਦਿਨੀ ਬਾਰਿਸ਼ ਅਤੇ ਗੜੇਮਾਰੀ ਹੋਣ ਕਰਕੇ ਠੰਡ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ ਆਮ ਲੋਕ ਨੂੰ ਕੜਾਕੇ ਦੀ ਠੰਡ ਵਿੱਚ ਘਰੋਂ ਕੰਮ ਤੇ ਜਾਣਾ ਵੀ ਬਹੁਤ ਔਖਾ ਜਾਪਦਾ ਹੈ। ਕਿਉਂਕਿ ਕਹਿਰ ਦੀ ਠੰਡ ਵਿੱਚ ਜਦੋਂ ਤੇਜ ਹਵਾ ਚਲਦੀ ਹੈ ਤਾਂ ਲੋਕਾਂ ਨੂੰ ਹੋਰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਸਬੰਧ ਵਿੱਚ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ‘ਚ ਸਾਲ ਦੇ ਆਖਰੀ ਦਿਨ ਵੀ ਸੰਘਣੀ ਧੁੰਤ ਦੇ ਸੀਤ ਲਹਿਰ ਕਰਕੇ ਠੰਢ ਦਾ ਕਹਿਰ ਜਾਰੀ ਰਿਹਾ ਹੈ। ਜਿਸ ਕਾਰਨ ਦਿਨ ਸਮੇਂ ਵੀ ਲੋਕਾਂ ਨੂੰ ਕੰਬਣੀ ਚੜ੍ਹ ਦੀ ਮਹਿਸੂਸ ਹੁੰਦੀ ਹੈ।। ਖਾਸ ਗੱਲ ਇਹ ਹੈ ਕਿ ਪਹਾੜਾਂ ਉਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਸੀਤ ਲਹਿਰ ਨੇ ਠੰਡ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ। ਸਵੇਰੇ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ। ਦਿਨ ਵਿੱਚ ਕਦੇ ਕਦੇ ਬੱਦਲਾਂ ਉਲੇ ਸੂਰਜ ਚਮਕਦਾ ਹੈ ਪਰੰਤੂ ਜਦੋਂ ਸੰਘਣੇ ਬੱਦਲ ਅਸਮਾਨ ਵਿੱਚ ਛਾ ਜਾਂਦੇ ਹਨ ਉਦੋਂ ਹੋਰ ਵੀ ਠੰਡ ਮਹਿਸੂਸ ਹੋਣ ਲੱਗਦੀ ਹੈ। ਨਵੇਂ ਸਾਲ ਮੌਕੇ 1 ਜਨਵਰੀ ਨੂੰ ਵੀ ਸੀਤ ਲਹਿਰਾਂ ਚੱਲਦੀ ਰਹੀ ਕੀਤੀ ਹੈ। ਇਸ ਦੇ ਨਾਲ ਹੀ 4 ਜਨਵਰੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗੀ, ਜਿਸ ਕਾਰਨ ਤਿੰਨ ਦਿਨਾਂ ਤੱਕ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਇਸ ਨਾਲ ਪਾਰਾ ਹੋਰ ਡਿੱਗੇਗਾ ਅਤੇ ਠੰਢ ਦੀ ਤੀਬਰਤਾ ਵਧੇਗੀ। ਪੰਜਾਬ ਦੇ 14 ਸ਼ਹਿਰਾਂ ਵਿੱਚ ਪਾਰਾ 15 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਬਠਿੰਡਾ ਵਿੱਚ ਸਭ ਤੋਂ ਘੱਟ ਪਾਰਾ 5 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਲੰਘੀ ਰਾਤ ਪੰਜਾਬ ਦਾ ਬਠਿੰਡਾ ਅਤੇ ਅੱਜ ਸਵੇਰੇ ਬੱਲੋਵਾਲ ਸੂਬੇ ਦਾ ਸਭ ਤੋਂ ਠੰਢੇ ਸ਼ਹਿਰ ਰਿਹਾ। ਬੱਲੋਵਾਲ ਵਿੱਚ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਤੇ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਕਾਈਮੇਟ ਵੈਦਰ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ ਅਤੇ ਜੰਮੂ-ਕਸ਼ਮੀਰ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਤਾਮਿਲਨਾਡੂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਜ਼ਮੀਨੀ ਠੰਡ ਪੈਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਠੰਡੇ ਦਿਨ ਦੀ ਸੰਭਾਵਨਾ ਹੈ। ਪੱਛਮੀ ਹਿਮਾਲਿਆ ‘ਚ ਸੀਤ ਲਹਿਰ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ। ਖਾਸ ਗੱਲ ਇਹ ਹੈ ਕਿ ਇਹੋ ਜਿਹਾ ਮੌਸਮ ਹੋਰ ਕਿੰਨੇ ਦਿਨ ਰਹੇਗਾ ਕਿਉਂਕਿ ਆਮ ਲੋਕਾਂ ਨੂੰ ਇਹੋ ਜਿਹੇ ਮੌਸਮਾਂ ਵਿੱਚ ਕੰਮ ਕਰਨਾ ਬੜਾ ਮੁਸ਼ਕਿਲ ਜਾਪਦਾ। ਪ੍ਰੰਤੂ ਕੁਦਰਤ ਦੇ ਕਹਿਰ ਨੂੰ ਨਹੀਂ ਰੋਕਿਆ ਜਾ ਸਕਦਾ। ਇਸ ਲਈ ਡਿਊਟੀ ਜਾਂ ਹੋਰ ਕੰਮ ਕਰਨ ਵਾਲਿਆਂ ਨੂੰ ਠੰਡ ਦੇ ਵਿੱਚ ਆ ਠੰਡ ਤੋਂ ਬਚਣ ਲਈ ਆਪਣੇ ਆਪ ਹੀ ਵੱਡੇ ਪੱਧਰ ‘ਤੇ ਉਪਰਾਲੇ ਕਰਨੇ ਪੈਂਦੇ ਹਨ।

Leave a Reply

Your email address will not be published. Required fields are marked *